ਅਉਗੁਣ

ਅਉਗੁਣ/ਔਗੁਣ, ਮਾੜੇ ਗੁਣ, ਐਬ; ਵਿਕਾਰ, ਮਾੜੇ ਕੰਮ, ਪਾਪ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।

ਅਉਰਨ

ਹੋਰਨਾਂ ਨੂੰ।

ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਵਧੀ - ਅਉਰਨਿ (ਹੋਰਨਾਂ ਨੂੰ/ਦੇ ਆਦਿ), ਅਉਰ (ਹੋਰ); ਬੁੰਦੇਲੀ/ਬ੍ਰਜ - ਅਉਰ; ਅਪਭ੍ਰੰਸ਼ - ਅਉਰ/ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ, ਵਖਰਾ, ਦੂਜਾ/ਹੋਰ)।

ਅਸੰਖਾ

ਅਸੰਖ, ਸੰਖਿਆ ਰਹਿਤ/ਸੰਖਿਆ ਤੋਂ ਪਰੇ, ਅਣਗਿਣਤ।

ਵਿਆਕਰਣ: ਵਿਸ਼ੇਸ਼ਣ (ਵਾਜੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਅਸੰਖ; ਅਪਭ੍ਰੰਸ਼ - ਅਸੰਖੁ; ਪ੍ਰਾਕ੍ਰਿਤ - ਅਸੰਖ; ਸੰਸਕ੍ਰਿਤ - ਅਸਙ੍ਖ੍ਯ (असङ्ख्य - ਸੰਖਿਆ ਤੋਂ ਰਹਿਤ, ਗਿਣਤੀ ਤੋਂ ਪਰੇ, ਅਨਗਿਣਤ)।

ਅਸਟ

ਅਠ।

ਵਿਆਕਰਣ: ਵਿਸ਼ੇਸ਼ਣ (ਸਿਧਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਅਸ਼੍ਟ; ਸੰਸਕ੍ਰਿਤ - ਅਸ਼੍ਟਾ (अष्टा - ਅਠ)।

ਅਸਟ

ਦਸ ਤੇ ਅਠ, ਅਠਾਰ੍ਹਾਂ।

ਵਿਆਕਰਣ: ਵਿਸ਼ੇਸ਼ਣ (ਸਿਧਾਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਅਸ਼੍ਟ; ਸੰਸਕ੍ਰਿਤ - ਅਸ਼੍ਟਾ (अष्टा - ਅੱਠ)।

ਅਸਥਿਰੁ

ਸਥਿਰ, ਅਡੋਲ।

ਵਿਆਕਰਣ: ਵਿਸ਼ੇਸ਼ਣ (ਮਨ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਭੋਜਪੁਰੀ/ਬ੍ਰਜ - ਅਸ੍ਥਿਰ (ਸਦੀਵੀ, ਸਥਾਈ); ਸੰਸਕ੍ਰਿਤ - ਸ੍ਥਿਰ (स्थिर - ਦ੍ਰਿੜ, ਸਖਤ, ਮਜਬੂਤ, ਹੰਢਣਸਾਰ)।

ਅਸੀਸਾ

ਅਸੀਸਾਂ, ਦੁਆਵਾਂ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਅਸੀਸੜੀ; ਰਾਜਸਥਾਨੀ/ਬ੍ਰਜ - ਅਸੀਸ; ਅਪਭ੍ਰੰਸ਼ - ਆਸੀਸ; ਪ੍ਰਾਕ੍ਰਿਤ - ਆਸੀਸਾ (ਅਸੀਸ); ਸੰਸਕ੍ਰਿਤ - ਆਸ਼ਿਸ਼੍ (आशिष् - ਇਛਾ, ਪ੍ਰਾਥਨਾ, ਅਸੀਸ)।

ਅਹੰਕਾਰੁ

ਹੰਕਾਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ - ਅਹੰਕਾਰ; ਸਿੰਧੀ - ਅਹੰਕਾਰੁ; ਬ੍ਰਜ/ਪ੍ਰਾਕ੍ਰਿਤ/ਪਾਲੀ - ਅਹੰਕਾਰ (ਹਉਮੈ, ਮਾਨ); ਸੰਸਕ੍ਰਿਤ - ਅਹਙ੍ਕਾਰ (अहङ्कार - ਵਿਅਕਤੀਵਾਦੀ ਧਾਰਣਾ, ਸਵੈ-ਚੇਤਨਾ; ਹਉਮੈ, ਹੰਕਾਰ)।

ਅਹੰਕਾਰੋ

ਅਹੰਕਾਰੁ, ਹੰਕਾਰ, ਮਾਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ - ਅਹੰਕਾਰ; ਸਿੰਧੀ - ਅਹੰਕਾਰੁ; ਬ੍ਰਜ/ਪ੍ਰਾਕ੍ਰਿਤ/ਪਾਲੀ - ਅਹੰਕਾਰ (ਹਉਮੈ, ਮਾਨ); ਸੰਸਕ੍ਰਿਤ - ਅਹਙ੍ਕਾਰ (अहङ्कार - ਵਿਅਕਤੀਵਾਦੀ ਧਾਰਣਾ, ਸਵੈ-ਚੇਤਨਾ; ਹਉਮੈ, ਹੰਕਾਰ)।

ਅਕਥ

ਅ+ਕਥ, ਨਾ ਕਥੇ ਜਾ ਸਕਣ ਵਾਲੇ ਦੀ, ਅ-ਕਥ ਪ੍ਰਭੂ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਅਕਥੁ; ਬ੍ਰਜ - ਅਕਥ; ਪ੍ਰਾਕ੍ਰਿਤ - ਅਕਤ੍ਥ; ਸੰਸਕ੍ਰਿਤ - ਅਕਥਯ (अकथ्य - ਅਕਹਿ/ਅ-ਕਥ, ਅਕਥਨ-ਜੋਗ, ਜਿਸ ਦਾ ਉਲੇਖ ਨਾ ਹੋ ਸਕੇ)।

ਅਕਾਲ

ਕਾਲ ਤੋਂ ਅਤੀਤ (ਮੂਰਤੀ ਵਾਲੇ), ਕਾਲ ਤੋਂ ਨਿਰਲੇਪ (ਸਰੂਪ ਵਾਲੇ); ਸਮੇਂ ਤੋਂ ਨਿਰਲੇਪ (ਹਸਤੀ ਵਾਲੇ), ਸਮੇਂ ਦੇ ਪ੍ਰਭਾਵ ਤੋਂ ਪਰੇ (ਹੋਂਦ ਵਾਲੇ)।

ਵਿਆਕਰਣ: ਵਿਸ਼ੇਸ਼ਣ (ਵਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਵਿਰੋਧ ਅਰਥਕ ਅਗੇਤਰ ‘ਅ’ + ਅਪਭ੍ਰੰਸ਼ - ਕਾਲ; ਸੰਸਕ੍ਰਿਤ - ਕਾਲ (काल - ਸਮਾਂ, ਮੌਤ)।

ਅਖੀ

ਅਖੀਂ, ਅਖਾਂ ਵਿਚ/ਅਗੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਅੱਖ; ਸਿੰਧੀ - ਅਖਿ; ਅਪਭ੍ਰੰਸ਼ - ਅਕ੍ਖਿ; ਪ੍ਰਾਕ੍ਰਿਤ/ਪਾਲੀ - ਅਕ੍ਖਿ/ਅਚ੍ਛਿ; ਸੰਸਕ੍ਰਿਤ - ਅਕ੍ਸ਼ਿ (अक्षि - ਅੱਖ)।

ਅਗਨਿ

ਅਗਨੀ/ਅੱਗ; ਤਪਸ਼।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਅਗਿਨ/ਅਗਨਿ; ਸੰਸਕ੍ਰਿਤ - ਅਗ੍ਨਿਹ (अगि्न: - ਅੱਗ)।

ਅਗਨੀ

ਅਗਨੀਆਂ, ਅੱਗਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਗਨਿ; ਸੰਸਕ੍ਰਿਤ - ਅਗ੍ਨਿਹ (अगि्न: - ਅੱਗ)।

ਅਗਮ

(ਹੇ) ਅ-ਗਮ! (ਹੇ) ਅਗੰਮ! (ਹੇ) ਗਮਤਾ ਤੋਂ ਰਹਿਤ! (ਹੇ) ਪਹੁੰਚ ਤੋਂ ਪਰੇ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।

ਅਗਮ

ਅ-ਗਮ, ਗਮਤਾ ਤੋਂ ਰਹਿਤ, ਪਹੁੰਚ ਤੋਂ ਪਰੇ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।

ਅਗਾਜਾ

ਆਗਾਜ ਹੋ ਰਿਹਾ ਹੈ, ਪ੍ਰਗਟ ਹੋ ਰਿਹਾ ਹੈ; ਗੂੰਜ ਰਿਹਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਗਾਜ/ਆਗਾਜ; ਲਹਿੰਦੀ/ਬ੍ਰਜ - ਅਗਾਜ; ਫ਼ਾਰਸੀ - ਆਗਾਜ਼ (آغاز - ਅਰੰਭ, ਸ਼ੁਰੂਆਤ, ਸ਼ੁਰੂ)।

ਅਗਿਆਨਾ

ਅਗਿਆਨ ਵਿਚ, ਅੰਞਾਣਪੁਣੇ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਗਿਯਾਨ/ਅਗਿਆਨ; ਰਾਜਸਥਾਨੀ - ਅਗਿਯਾਣ; ਸਿੰਧੀ - ਅਜ੍ਞਾਨੁ; ਬ੍ਰਜ -ਅਜ੍ਞਾਨ; ਸੰਸਕ੍ਰਿਤ - ਅਜ੍ਞਾਨਮ੍ (अज्ञानम् - ਅਗਿਆਨਤਾ, ਰੂਹਾਨੀ ਅਗਿਆਨਤਾ)।

ਅਗਿਆਨਾ

ਹੇ ਅਗਿਆਨੀ! ਹੇ ਗਿਆਨਹੀਨ!

ਵਿਆਕਰਣ: ਵਿਸ਼ੇਸ਼ਣ (ਪ੍ਰਾਨੀ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਗਯਾਨੀ/ਅਗਿਆਨੀ (ਅਣਜਾਣ/ਬੇਸਮਝ, ਉਹ ਜਿਸ ਨੂੰ ਰਬ ਦਾ ਗਿਆਨ ਨਹੀਂ); ਮੈਥਿਲੀ/ਰਾਜਸਥਾਨੀ/ਬ੍ਰਜ - ਅਜ੍ਞਾਨੀ; ਸੰਸਕ੍ਰਿਤ - ਅਜ੍ਞਾਨਿਨ੍ (अज्ञानिन् - ਅਣਜਾਣ/ਬੇਸਮਝ, ਮੂਰਖ)।

ਅਗਿਆਨੁ

ਅਗਿਆਨ, ਗਿਆਨਹੀਨਤਾ, ਬੇਸਮਝੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਗਿਯਾਨ/ਅਗਿਆਨ; ਰਾਜਸਥਾਨੀ - ਅਗਿਯਾਣ; ਸਿੰਧੀ - ਅਜ੍ਞਾਨੁ; ਬ੍ਰਜ - ਅਜ੍ਞਾਨ; ਸੰਸਕ੍ਰਿਤ - ਅਜ੍ਞਾਨਮ੍ (अज्ञानम् - ਅਗਿਆਨਤਾ, ਰੂਹਾਨੀ ਅਗਿਆਨਤਾ)।

ਅਗੈ

ਅੱਗੇ, ਮੂਹਰੇ, ਸਾਹਮਣੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਲਹਿੰਦੀ/ਸਿੰਧੀ - ਅਗੇ; ਅਪਭ੍ਰੰਸ਼ - ਅੱਗੈ; ਪ੍ਰਾਕ੍ਰਿਤ/ਪਾਲੀ - ਅੱਗ/ਅੱਗੇ; ਸੰਸਕ੍ਰਿਤ - ਅਗ੍ਰ/ਅੱਗ੍ਰੇ (अग्र/अग्रे - ਅਗੇ)।

ਅਗੋਚਰੁ

ਅ+ਗੋਚਰੁ, ਮਨ-ਇੰਦਰੀਆਂ ਦੀ ਪਹੁੰਚ ਤੋਂ ਪਰੇ।

ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਅਗੋਚਰੁ; ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਅਗੋਚਰ (अगोचर - ਜੋ ਹੱਦ/ਸੀਮਾ ਵਿਚ ਨਾ ਹੋਵੇ, ਜੋ ਪ੍ਰਾਪਤ ਨਾ ਕੀਤਾ ਜਾ ਸਕੇ, ਅਪਹੁੰਚ, ਇੰਦਰੀਆਂ ਦੀ ਪਹੁੰਚ ਤੋਂ ਪਰੇ)।

ਅਘਾਏ

ਅਘਾ ਗਏ, ਰੱਜ ਗਏ, ਪੂਰਨ ਤੌਰ 'ਤੇ ਰੱਜ ਗਏ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਅਵਧੀ - ਅਘਾਇ (ਤ੍ਰਿਪਤ ਹੈ); ਪ੍ਰਾਕ੍ਰਿਤ - ਅਗ੍ਘਾਣ (ਤ੍ਰਿਪਤ); ਸੰਸਕ੍ਰਿਤ - ਆਘ੍ਰਾਣਮ੍ (आघ्राणम् - ਸੁੰਘਣ ਦੀ ਕਿਰਿਆ; ਤ੍ਰਿਪਤੀ, ਤ੍ਰਿਪਤ)।

ਅਚਰਜ

ਅਚਰਜ, ਅਸਚਰਜ, ਹੈਰਾਨੀਜਨਕ, ਅਜੀਬ।

ਵਿਆਕਰਣ: ਵਿਸ਼ੇਸ਼ਣ (ਰੀਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਵਧੀ/ਬਘੇਲੀ/ਮੈਥਿਲੀ/ਰਾਜਸਥਾਨੀ - ਅਚਰਜ; ਸਿੰਧੀ - ਅਚਿਰਜੁ; ਬ੍ਰਜ - ਅਚਰਜ/ਅਚਰਜੁ/ਅਚਰਿਜ (ਹੈਰਾਨੀ); ਅਪਭ੍ਰੰਸ਼ - ਅਚ੍ਛਰਿੱਜੁ/ਅੱਚਰਿਯ; ਪ੍ਰਾਕ੍ਰਿਤ - ਅਚ੍ਛਰਿੱਜੁੰ/ਅੱਚਰਿਅ; ਸੰਸਕ੍ਰਿਤ - ਆਸ਼੍ਚਰਯ (आश्चर्य - ਅਸਚਰਜ, ਅਦਭੁਤ)।

ਅਚਲ

ਅ-ਚਲ, ਅਡੋਲ, ਸਥਿਰ।

ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ/ਬ੍ਰਜ - ਅਚਲ; ਅਪਭ੍ਰੰਸ਼ - ਅਚਲੁ; ਪ੍ਰਾਕ੍ਰਿਤ/ਸੰਸਕ੍ਰਿਤ - ਅਚਲ (अचल - ਜੋ ਚਲਦਾ ਨਹੀਂ, ਅ-ਚਲ/ਸਥਿਰ)।

ਅਚਿੰਤ

ਅਚਿੰਤ, ਨਿਸਚਿੰਤ, ਬੇਫਿਕਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ - ਅਚਿੰਤ (ਚਿੰਤਾ ਤੋਂ ਮੁਕਤ, ਬੇਪਰਵਾਹ/ਲਾਪਰਵਾਹ); ਬ੍ਰਜ - ਅਚਿੰਤ (ਜਿਸ ਬਾਰੇ ਸੋਚਿਆ ਨਾ ਜਾ ਸਕੇ, ਵਿਚਾਰ ਮੁਕਤ; ਅਚਾਨਕ; ਚਿੰਤਾ ਤੋਂ ਮੁਕਤ); ਪ੍ਰਾਕ੍ਰਿਤ - ਅਚਿੰਤ; ਸੰਸਕ੍ਰਿਤ - ਅਚਿੰਤਯ (अचिन्तय - ਜਿਸ ਬਾਰੇ ਸੋਚਿਆ ਨਾ ਜਾ ਸਕੇ, ਕਲਪਨਾ ਤੋਂ ਪਰੇ, ਸਮਝ ਤੋਂ ਪਰੇ)।

ਅਚੁਤ

ਅਚਯੁਤ, ਕਦੇ ਨਾ ਡਿਗਣ ਵਾਲਾ, ਸਥਿਰ, ਅਬਿਨਾਸੀ।

ਵਿਆਕਰਣ: ਵਿਸ਼ੇਸ਼ਣ (ਭਗਵਾਨ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਚੁਤ; ਸਿੰਧੀ - ਅਚਯੁਤੁ; ਸੰਸਕ੍ਰਿਤ - ਅਚਯੁਤ (अच्युत - ਜੋ ਡਿੱਗਿਆ ਹੋਇਆ ਨਹੀਂ; ਮਜਬੂਤ, ਠੋਸ; ਅਮਰ/ਅਬਿਨਾਸ਼ੀ, ਸਥਾਈ; ਜੋ ਰਿਸਦਾ ਜਾਂ ਟਪਕਦਾ ਨਹੀਂ)।

ਅਜੁ

ਅੱਜ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਗੁਜਰਾਤੀ/ਅਵਧੀ/ਭੋਜਪੁਰੀ/ਮੈਥਿਲੀ/ਉੜੀਆ/ਨੇਪਾਲੀ/ਬ੍ਰਜ - ਆਜ; ਅਪਭ੍ਰੰਸ਼/ਪ੍ਰਾਕ੍ਰਿਤ - ਅੱਜ; ਪਾਲੀ - ਅੱਜਾ/ਅੱਜ; ਸੰਸਕ੍ਰਿਤ - ਅਦਯ/ਅਦਯਾ (अद्य/अद्या - ਅਜ)।

ਅਟਲ

ਅ+ਟਲ, ਅਟੱਲ, ਸਥਿਰ, ਅਡੋਲ।

ਵਿਆਕਰਣ: ਵਿਸ਼ੇਸ਼ਣ (ਧਰਮ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਅਟਲੁ; ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਅਟਲ (ਅਚੱਲ, ਸਥਾਈ); ਸੰਸਕ੍ਰਿਤ - ਅਟਲ (अटल - ਅਡੋਲ, ਦ੍ਰਿੜ੍ਹ, ਸਥਿਰ)।

ਅਠਸਠਿ

ਅਠ+ਸਠਿ, ਅਠਾਹਠ।

ਵਿਆਕਰਣ: ਵਿਸ਼ੇਸ਼ਣ (ਤੀਰਥ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਠਸਠਿ; ਅਪਭ੍ਰੰਸ਼ - ਅਟ੍ਠਸਠਿ; ਪ੍ਰਾਕ੍ਰਿਤ - ਅਟ੍ਠਾਸਟ੍ਠਿ; ਸੰਸਕ੍ਰਿਤ - ਅਸ਼੍ਟਾਸ਼੍ਸ਼ਟਿ (अष्टाषष्टि- ਸਠ ਤੇ ਅਠ, ਅਠਾਹਠ)।

ਅਡੋਲੁ

ਅਡੋਲ, ਕਦੇ ਨਾ ਡੋਲਣ ਵਾਲਾ, ਸਥਿਰ।

ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਅਡੋਲ (ਅਹਿੱਲ, ਸਥਿਰ); ਪ੍ਰਾਕ੍ਰਿਤ - ਅਡੋਲ; ਸੰਸਕ੍ਰਿਤ - ਅਦੋਲ (अदोल - ਸਥਿਰ)।

ਅਣਹੋਦਾ

ਅਣਹੋਂਦਾ, ਅਣਹੁੰਦਾ; ਬਿਨਾਂ ਗੁਣ ਦੇ।

ਵਿਆਕਰਣ: ਵਿਸ਼ੇਸ਼ਣ (ਆਪੁ ਦਾ), ਕਰਮ ਕਾਰਕ; ਪੁਲਿੰਗ, ਇਕ ਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਣਹੋਦਾ; ਅਪਭ੍ਰੰਸ਼ - ਅਣ+ਹੋੰਤੇ; ਪ੍ਰਾਕ੍ਰਿਤ - ਅਣ+ਹੁਇ/ਭਵਇ; ਸੰਸਕ੍ਰਿਤ - ਅਨ੍+ਭਵਤਿ (अन्+भवति - ਨਾ/ ਨਿਖੇਧਾਰਥ+ਹੁੰਦਾ ਹੈ)।

ਅਤਿ

ਅਤੀ (ਪਿਆਰੇ), ਬਹੁਤ (ਪਿਆਰੇ)।

ਵਿਆਕਰਣ: ਵਿਸ਼ੇਸ਼ਣ (ਪ੍ਰੀਤਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਅਤਿ; ਸੰਸਕ੍ਰਿਤ - ਅਤਿ (अति - ਬਹੁਤਾ, ਵਾਧੂ ਦਾ, ਪ੍ਰਮੁਖ; ਇਕ ਅਗੇਤਰ)।

ਅਤਿ

ਅਤੀ (ਅਨੂਪ), ਬਹੁਤ (ਸੋਹਣਾ); ਬੇ (ਮਿਸਾਲ)।

ਵਿਆਕਰਣ: ਵਿਸ਼ੇਸ਼ਣ (ਮਨੁ ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਅਤਿ; ਸੰਸਕ੍ਰਿਤ - ਅਤਿ (अति - ਬਹੁਤਾ, ਵਾਧੂ ਦਾ, ਪ੍ਰਮੁਖ; ਇਕ ਅਗੇਤਰ)।

ਅਤਿ

ਅਤੀ (ਲਾਲ), ਬਹੁਤ (ਲਾਲ)।

ਵਿਆਕਰਣ: ਵਿਸ਼ੇਸ਼ਣ (ਰੰਗੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਅਤਿ; ਸੰਸਕ੍ਰਿਤ - ਅਤਿ (अति - ਬਹੁਤਾ, ਵਾਧੂ ਦਾ, ਪ੍ਰਮੁਖ; ਇਕ ਅਗੇਤਰ)।

ਅਤੋਲੁ

ਅ+ਤੋਲ, ਜਿਸ ਨੂੰ ਤੋਲਿਆ ਨਾ ਜਾ ਸਕੇ; ਗੌਰਵਸ਼ੀਲ।

ਵਿਆਕਰਣ: ਵਿਸ਼ੇਸ਼ਣ (ਠਾਕੁਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਅਤੋਲ/ਅਤੁਲ (ਜੋ ਤੋਲਿਆ ਨਾ ਜਾ ਸਕੇ); ਸੰਸਕ੍ਰਿਤ - ਅਤੁਲਯ (अतुल्य - ਜਿਸ ਦੇ ਤੁਲ ਕੋਈ ਨਹੀਂ, ਬੇਮਿਸਾਲ)।

ਅਧ

ਅਧ (ਵਾਟੇ), ਅਧੇ (ਰਸਤੇ 'ਤੇ)।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਲਹਿੰਦੀ - ਅੱਧ/ਅੱਧਾ; ਸਿੰਧੀ - ਅਧੁ; ਅਪਭ੍ਰੰਸ਼ - ਅਦ੍ਧ (ਅੱਧਾ); ਪ੍ਰਾਕ੍ਰਿਤ - ਅਡ੍ਢ/ਅਦ੍ਧ (ਅੱਧਾ ਭਰਿਆ); ਪਾਲੀ - ਅਡ੍ਢ/ਅਡ੍ਢਕ/ਅਦ੍ਧ; ਸੰਸਕ੍ਰਿਤ - ਅਰ੍ਧ (अर्ध - ਅੱਧਾ, ਅੱਧਾ ਭਾਗ)।

ਅਧਾਰਾ

ਅਧਾਰ, ਆਸਰਾ, ਸਹਾਰਾ।

ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਅਧਾਰ; ਸੰਸਕ੍ਰਿਤ - ਆਧਾਰ (आधार - ਆਸਰਾ)।

ਅਨ

ਦੂਜੇ, ਹੋਰ।

ਵਿਆਕਰਣ: ਵਿਸ਼ੇਸ਼ਣ (ਰਸਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਮੈਥਿਲੀ/ਬ੍ਰਜ - ਅਨ (ਹੋਰ, ਇਕ ਹੋਰ/ਦੂਜਾ); ਰਾਜਸਥਾਨੀ - ਅਣ; ਪ੍ਰਾਕ੍ਰਿਤ - ਅੰਣ/ਅਣ; ਪਾਲੀ - ਅੰਣ; ਸੰਸਕ੍ਰਿਤ - ਅਨਯ (अन्य - ਹੋਰ)।

ਅਨ

ਦੂਜੇ, ਹੋਰ।

ਵਿਆਕਰਣ: ਵਿਸ਼ੇਸ਼ਣ (ਰਸ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਮੈਥਿਲੀ/ਬ੍ਰਜ - ਅਨ (ਹੋਰ, ਇਕ ਹੋਰ/ਦੂਜਾ); ਰਾਜਸਥਾਨੀ - ਅਣ; ਪ੍ਰਾਕ੍ਰਿਤ - ਅੰਣ/ਅਣ; ਪਾਲੀ - ਅੰਣ; ਸੰਸਕ੍ਰਿਤ - ਅਨਯ (अन्य - ਹੋਰ)।

ਅਨਹਤ

ਅਨਹਦ, ਬਿਨ-ਵਜਾਏ ਇਕ-ਰਸ ਵੱਜਣ ਵਾਲੀ।

ਵਿਆਕਰਣ: ਵਿਸ਼ੇਸ਼ਣ (ਬਾਣੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੰਜਾਬੀ - ਅਨਹਤ; ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।

ਅਨਹਤਾ

ਅਨਹਤ/ਅਨਹਦ, ਬਿਨ-ਵਜਾਏ ਇਕ-ਰਸ ਵਜਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਸਬਦ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੰਜਾਬੀ - ਅਨਹਤ; ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।

ਅਨਹਤਿ

ਅਨਹਤ/ਅਨਹਦ ਵਿਚ, ਬਿਨ-ਵਜਾਏ ਇਕ-ਰਸ ਵਜਣ ਵਾਲੇ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੰਜਾਬੀ - ਅਨਹਤ; ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।

ਅਨਹਦ

ਅਨਹਦ, ਬਿਨ-ਵਜਾਏ ਇਕ-ਰਸ ਵਜਣ ਵਾਲੇ।

ਵਿਆਕਰਣ: ਵਿਸ਼ੇਸ਼ਣ (ਸਬਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।

ਅਨੰਤਾ

ਅਨੰਤ, ਬੇਅੰਤ।

ਵਿਆਕਰਣ: ਵਿਸ਼ੇਸ਼ਣ (ਅਨਦ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਅਨੰਤ; ਸੰਸਕ੍ਰਿਤ - ਅਨੰਤ (अनन्त - ਅੰਤ ਰਹਿਤ)।

ਅਨੰਤਾ

(ਹੇ) ਅਨੰਤ! (ਹੇ) ਬੇਅੰਤ!

ਵਿਆਕਰਣ: ਵਿਸ਼ੇਸਣ (ਹਰਿ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਅਨੰਤ; ਸੰਸਕ੍ਰਿਤ - ਅਨੰਤ (अनन्त - ਅੰਤ ਰਹਿਤ)।

ਅਨਦ

ਅਨੰਦ, ਖੇੜਾ, ਖੁਸ਼ੀ, ਪ੍ਰਸੰਨਤਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।

ਅਨੰਦੀ

ਅਨੰਦਮਈ, ਅਨੰਦ ਦੇਣ ਵਾਲਾ, ਖੇੜਾ ਦੇਣ ਵਾਲਾ, ਖੁਸ਼ੀ ਦੇਣ ਵਾਲਾ, ਪ੍ਰਸੰਨਤਾ ਦੇਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਵਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।

ਅਨਦੁ

ਅਨੰਦ; ਅਨੰਦ ਬਖਸ਼ਣ ਵਾਲੀ ਬਾਣੀ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।

ਅਨਦੁ

ਅਨੰਦ (ਕਰੋ), ਅਨੰਦ (ਮਾਣੋ), ਖੇੜਾ (ਮਾਣੋ), ਖੁਸ਼ੀ (ਮਾਣੋ), ਪ੍ਰਸੰਨਤਾ (ਮਾਣੋ)।

ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।

ਅਨੰਦੁ

ਗੁਰੂ ਅਮਰਦਾਸ ਜੀ ਦੁਆਰਾ ਰਾਮਕਲੀ ਰਾਗ ਵਿਚ ਉਚਾਰੀ ਗਈ ਬਾਣੀ ਦਾ ਨਾਂ।

ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।

ਅਨੰਦੁ

ਅਨੰਦ (ਦੇਣ) ਵਾਲੀ, ਖੇੜਾ (ਦੇਣ) ਵਾਲੀ, ਖੁਸ਼ੀ/ਪ੍ਰਸੰਨਤਾ (ਦੇਣ) ਵਾਲੀ।

ਵਿਆਕਰਣ: ਵਿਸ਼ੇਸ਼ਣ (ਗੁਰਬਾਣੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।

ਅਨਾਥ

ਅਨਾਥਾਂ ਦੇ; ਨਿਆਸਰਿਆਂ ਦੇ, ਬੇਸਹਾਰਿਆਂ ਦੇ।

ਵਿਆਕਰਣ: ਨਾਂਵ, ਸਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ/ਬ੍ਰਜ - ਅਨਾਥ (ਪਿਤਾ-ਹੀਨ; ਬੇਸਹਾਰਾ, ਗਰੀਬ); ਸੰਸਕ੍ਰਿਤ - ਅਨਾਥ (अनाथ - ਜਿਸ ਦਾ ਕੋਈ ਮਾਲਕ ਜਾਂ ਰਾਖਾ ਨਾ ਹੋਵੇ; ਵਿਧਵਾ; ਪਿਤਾ-ਹੀਨ; ਬੇਸਹਾਰਾ, ਗਰੀਬ)।

ਅਨਿਕ

ਅਨੇਕ-ਅਨੇਕ, ਅਨੇਕ ਹੀ।

ਵਿਆਕਰਣ: ਵਿਸ਼ੇਸ਼ਣ (ਭਗਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।

ਅਨਿਕ

ਅਨੇਕ, ਬਹੁਤ, ਕਈ।

ਵਿਆਕਰਣ: ਵਿਸ਼ੇਸ਼ਣ (ਉਪਾਇ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।

ਅਨਿਕ

ਅਨੇਕ (ਭਾਂਤ), ਕਈ (ਕਿਸਮਾਂ), ਕਈ (ਪ੍ਰਕਾਰ)।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।

ਅਨਿਕ

ਅਨੇਕ (ਵਾਰ), ਕਈ (ਵਾਰ); ਬਾਰੰਬਾਰ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।

ਅਨੂਪ

(ਅਤਿ) ਅਨੂਪ, (ਬਹੁਤ) ਸੋਹਣਾ; (ਬੇ) ਮਿਸਾਲ।

ਵਿਆਕਰਣ: ਵਿਸ਼ੇਸ਼ਣ (ਮਨੁ ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਅਨੁਪ/ਅਨੂਪ/ਅਨੂਪਾ; ਬੁੰਦੇਲੀ/ਭੋਜਪੁਰੀ/ਮੈਥਿਲੀ/ਰਾਜਸਥਾਨੀ - ਅਨੂਪ; ਬ੍ਰਜ - ਅਨੁਪ/ਅਨੂਪ; ਸੰਸਕ੍ਰਿਤ - ਅਨੁਪਮ (अनुपम - ਉਪਮਾ ਰਹਿਤ, ਬੇਮਿਸਾਲ; ਸ਼ਾਨਦਾਰ, ਸਭ ਤੋਂ ਵਧੀਆ)।

ਅਨੇਕ

ਅਨੇਕ, ਕਈ।

ਵਿਆਕਰਣ: ਵਿਸ਼ੇਸ਼ਣ (ਜੂਨੀ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾ ਹੋਵੇੇ, ਬਹੁਤ, ਕਈ)।

ਅਨੇਕ

ਅਨੇਕ (ਰੂਪਾਂ/ਅਕਾਰਾਂ ਵਾਲਾ), ਕਈ (ਰੂਪਾਂ/ਅਕਾਰਾਂ ਵਾਲਾ)।

ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾ ਹੋਵੇੇ, ਬਹੁਤ, ਕਈ)।

ਅਨੇਕ

ਅਨੇਕ, ਕਈ।

ਵਿਆਕਰਣ: ਵਿਸ਼ੇਸ਼ਣ (ਭਗਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।

ਅਪਣਾ

ਆਪਣਾ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਪਿਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿਜੀ)।

ਅਪਣੇ

ਆਪਣੇ, ਆਪਣੇ-ਆਪ ਦੇ, ਖੁਦ ਦੇ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕੰਤ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਆਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।

ਅਪਨਾਈ

ਆਪਣੀ, ਆਪਣੇ-ਆਪ ਦੀ, ਖੁਦ ਦੀ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਧਨੁ, ਧਰਨੀ ਅਤੇ ਸੰਪਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।

ਅਪਨੇ

ਆਪਣੇ, ਆਪਣੇ-ਆਪ ਦੇ, ਖੁਦ ਦੇ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗੁਰ ਦਾ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।

ਅਪਨੈ

ਆਪਣੇ; ਮੇਰੇ ਆਪਣੇ, ਮੇਰੇ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਘਰਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।

ਅਪਵੀਤ

ਅਪਵਿੱਤਰ, ਮਲੀਨ, ਗੰਦੇ।

ਵਿਆਕਰਣ: ਵਿਸ਼ੇਸ਼ਣ (ਛਿਦ੍ਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਅਪਵਿਤ; ਸੰਸਕ੍ਰਿਤ - ਅਪਵਿਤ੍ਰ (अपवित्र - ਮਿਲਾਵਟੀ/ਅਸ਼ੁਧ)।

ਅਪਾਰਾ

ਅ+ਪਾਰ, ਪਾਰ ਰਹਿਤ, ਅਸੀਮ, ਬੇਅੰਤ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।

ਅਪਾਰਾ

(ਹੇ) ਅ+ਪਾਰ! (ਹੇ) ਅ-ਪਾਰ! (ਹੇ) ਪਾਰ ਰਹਿਤ! (ਹੇ) ਅਸੀਮ! (ਹੇ) ਬੇਅੰਤ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।

ਅਪਾਰੁ

ਅ+ਪਾਰ, ਪਾਰ ਰਹਿਤ, ਅਸੀਮ, ਬੇਅੰਤ।

ਵਿਆਕਰਣ: ਵਿਸ਼ੇਸ਼ਣ (ਸਿਰਜਣਹਾਰੋ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।

ਅਬਿਨਾਸੀ

ਅ+ਬਿਨਾਸੀ, ਅਵਿਨਾਸੀ, ਵਿਨਾਸ/ਨਾਸ-ਰਹਿਤ; ਅਮਰ, ਸਦੀਵੀ।

ਵਿਆਕਰਣ: ਵਿਸ਼ੇਸ਼ਣ (ਵਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਅਬਿਨਾਸੀ; ਸੰਸਕ੍ਰਿਤ - ਅਵਿਨਾਸ਼ਿਨ੍ (अविनाशिन् - ਅਬਿਨਾਸ਼ੀ/ਨਾਸ-ਰਹਿਤ)।

ਅਭਿਮਾਨੁ

ਅਪਮਾਨ, ਅਨਾਦਰ, ਨਿਰਾਦਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪ੍ਰਾਕ੍ਰਿਤ - ਅਵਮਾਨ; ਸੰਸਕ੍ਰਿਤ - ਅਪਮਾਨਹ (अपमान: - ਅਨਾਦਰ)।

ਅਮਰ

ਅ+ਮਰ, ਕਦੇ ਨਾ ਬਿਨਸਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਰਾਜਸਥਾਨੀ/ਬ੍ਰਜ - ਅਮਰ; ਸੰਸਕ੍ਰਿਤ - ਅਮਰ (अमर - ਅਮਰ, ਅਬਿਨਾਸ਼ੀ)।

ਅਮਰੁ

ਹੁਕਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਅਮਰ (آمر - ਹੁਕਮ, ਰਾਜ)।

ਅਮਰੁ

ਅ+ਮਰ, ਅਮਰ, ਕਦੇ ਨਾ ਬਿਨਸਣ ਵਾਲੇ।

ਵਿਆਕਰਣ: ਵਿਸ਼ੇਸ਼ਣ (ਠਾਕੁਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਰਾਜਸਥਾਨੀ/ਬ੍ਰਜ - ਅਮਰ; ਸੰਸਕ੍ਰਿਤ - ਅਮਰ (अमर - ਅਮਰ, ਅਬਿਨਾਸ਼ੀ)।

ਅਮਿਤੋ

ਅ-ਮਿਤ, ਮਿਤ/ਮਾਪ ਤੋਂ ਪਰੇ, ਅਮਿਣਵਾਂ; ਅੰਦਾਜੇ ਤੋਂ ਪਰੇ।

ਵਿਆਕਰਣ: ਵਿਸ਼ੇਸ਼ਣ (ਅਸਥਲੁ ਅਤੇ ਤੋਲੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਅਮਿਤ (अमित - ਅਮਿਣਵਾਂ, ਅਸੀਮ, ਅਨੰਤ)।

ਅਮੁਲਕੁ

ਅਮੁਲ, ਅਮੋਲਕ, ਅਨਮੋਲ, ਬੇਸ਼ਕੀਮਤੀ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਅਮੋਲਕ; ਪ੍ਰਾਕ੍ਰਿਤ - ਅਮੋੱਲੱਕ; ਪਾਲੀ - ਅਮੂਲਿਕ; ਸੰਸਕ੍ਰਿਤ - ਅਮੂਲਯਕ (अमूल्यक - ਅਨਮੋਲ/ਅਮੁੱਲ)।

ਅਮੋਲੁ

ਅਮੁੱਲ, ਅਮੋਲਕ, ਕੀਮਤੀ; ਸਰਬ-ਸ੍ਰੇਸ਼ਟ, ਅਦੁੱਤੀ।

ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਅਮੋਲ/ਅਮੋਲਕ; ਪ੍ਰਾਕ੍ਰਿਤ - ਅਮੋੱਲੱਕ; ਪਾਲੀ - ਅਮੂਲਿਕ; ਸੰਸਕ੍ਰਿਤ - ਅਮੂਲਯਕ (अमूल्यक - ਅਨਮੋਲ/ਅਮੁੱਲ)।

ਅਰਦਾਸਿ

ਅਰਦਾਸ, ਬੇਨਤੀ, ਅਰਜੋਈ, ਜੋਦੜੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਰਦਾਸਿ; ਫ਼ਾਰਸੀ - ਅਰਜ਼ਦਾਸ਼ਤ (ਬਿਨੈ-ਪੱਤਰ, ਬੇਨਤੀ, ਪ੍ਰਾਰਥਨਾ, ਅਰਜ਼ੋਈ)।

ਅਲਖ

ਅ+ਲਖ, ਜਿਸ ਨੂੰ ਲਖਿਆ ਨਾ ਜਾ ਸਕੇ, ਜਿਸ ਨੂੰ ਵੇਖਿਆ ਜਾਂ ਸਮਝਿਆ ਨਾ ਜਾ ਸਕੇ, ਸਮਝ-ਸੂਝ ਤੋਂ ਪਰੇ।

ਵਿਆਕਰਣ: ਵਿਸ਼ੇਸ਼ਣ (ਸੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਗੁਜਰਾਤੀ/ਬ੍ਰਜ - ਅਲਖ; ਪ੍ਰਾਕ੍ਰਿਤ - ਅਲੱਖ; ਸੰਸਕ੍ਰਿਤ - ਅਲਕ੍ਸ਼ਯ (अलक्ष्य - ਅਦਿੱਖ, ਅਗਿਆਤ)।

ਅਲਖ

ਅ+ਲਖ, ਜਿਸ ਨੂੰ ਲਖਿਆ ਨਾ ਜਾ ਸਕੇ, ਜਿਸ ਨੂੰ ਵੇਖਿਆ ਜਾਂ ਸਮਝਿਆ ਨਾ ਜਾ ਸਕੇ, ਸਮਝ-ਸੂਝ ਤੋਂ ਪਰੇ।

ਵਿਆਕਰਣ: ਵਿਸ਼ੇਸ਼ਣ (ਸਚੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੁਜਰਾਤੀ/ਬ੍ਰਜ - ਅਲਖ; ਪ੍ਰਾਕ੍ਰਿਤ - ਅਲੱਖ; ਸੰਸਕ੍ਰਿਤ - ਅਲਕ੍ਸ਼ਯ (अलक्ष्य - ਅਦਿਖ, ਅਗਿਆਤ)।

ਅਲਾਹਣੀਆ

ਅਲਾਹਣੀਆਂ; ਇਕ ਕਾਵਿ ਰੂਪ।

ਵਿਆਕਰਣ: ਨਾਂਵ, ਇਸਤਰੀ ਲਿੰਗ; ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਲਾਹੁਣਾ (ਕਿਸੇ ਦੇ ਮਰਨ 'ਤੇ ਸੋਗੀ ਗੀਤ ਗਾਉਣਾ), ਅਲਾਹਣੀ/ਅਲਾਹੁਣੀ (ਮਰਸੀਆ, ਸੋਗ ਦਾ ਗੀਤ); ਗੜ੍ਹਵਾਲੀ - ਅਲਾਣੋ (ਪੁਕਾਰਨਾ, ਕੂਕਣਾ); ਬ੍ਰਜ - ਅੱਲਾਨਾ (ਉੱਚੀ ਬੋਲਣਾ); ਮਰਾਠੀ - ਅਲ੍ਹਾਵਿਣੋ (ਪੰਛੀਆਂ ਦਾ ਚਹਿਕਣਾ/ਬੋਲਣਾ); ਸੰਸਕ੍ਰਿਤ - ਆਲਾਪ (आलाप - ਗੱਲਬਾਤ, ਭਾਸ਼ਣ; ਬੋਲਣਾ)।

ਅਲੁ

ਅੱਲ-ਪੱਲ, ਗੰਦਗੀ, ਗੰਦੀ-ਮੰਦੀ ਸ਼ੈ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਅਲ (अल - ਬਿੱਛੂ ਦਾ ਡੰਗ, ਜ਼ਹਿਰ)।

ਅਵਗਣ

ਅਵਗੁਣਾਂ/ਅਉਗਣਾਂ ਨੂੰ, ਐਬਾਂ ਨੂੰ, ਮਾੜੇ ਗੁਣਾਂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।

ਅਵਗਣਵੰਤੀ

ਅਉਗੁਣਵੰਤੀ, ਔਗੁਣਾ ਵਾਲੀ, ਮਾੜੇ ਗੁਣਾਂ ਵਾਲੀ, ਐਬਾਂ ਵਾਲੀ; ਵਿਕਾਰਾਂ ਵਾਲੀ, ਮਾੜੇ ਕੰਮਾਂ ਵਾਲੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਉਗੁਣਵੰਤੀ/ਅਉਗੁਣਵਤੀ/ਅਵਗੁਣਵਤੀ/ਅਵਗੁਣਵੰਤੀ; ਬ੍ਰਜ - ਅਵਗੁਣਵਤੀ/ਅਵਗੁਣਵੰਤੀ; ਸੰਸਕ੍ਰਿਤ - ਅਵਗੁਣਵਤਿ (अवगुणवति - ਔਗੁਣਾਂ ਨਾਲ ਭਰਪੂਰ ਇਸਤਰੀ)।

ਅਵਗਣਿਆਰੇ

ਅਉਗੁਣਿਆਰੀ, ਔਗੁਣਾ ਵਾਲੀ, ਮਾੜੇ ਗੁਣਾਂ ਵਾਲੀ, ਐਬਾਂ ਵਾਲੀ; ਵਿਕਾਰਾਂ ਵਾਲੀ, ਮਾੜੇ ਕੰਮਾਂ ਵਾਲੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਉਗੁਣਿਆਰ/ਅਉਗੁਣਿਆਰਾ/ਅਵਗੁਣਿਆਰ/ਅਵਗੁਣਿਆਰਾ; ਬ੍ਰਜ - ਅਵਗੁਣਆਰ/ਅਵਗੁਣਆਰਾ; ਸੰਸਕ੍ਰਿਤ - ਅਵਗੁਣਕਾਰ (अवगुणकार - ਔਗੁਣਾ ਨਾਲ ਭਰਪੂਰ, ਪਾਪੀ)।

ਅਵਗੁਣ

ਅਵਗੁਣ/ਔਗੁਣ, ਮਾੜੇ ਗੁਣ, ਐਬ; ਵਿਕਾਰ, ਮਾੜੇ ਕੰਮ, ਪਾਪ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।

ਅਵਗੁਣ

ਅਵਗੁਣਾਂ/ਔਗੁਣਾਂ (ਦਾ), ਮਾੜੇ ਗੁਣਾਂ (ਦਾ), ਨੁਕਸਾਂ (ਦਾ), ਵਿਕਾਰਾਂ (ਦਾ); ਮਾੜੇ ਕੰਮਾਂ (ਦਾ), ਪਾਪਾਂ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।

ਅਵਗੁਣਿ

ਅਉਗੁਣ/ਔਗੁਣ ਕਾਰਨ, ਮਾੜੇ ਗੁਣ ਕਾਰਨ, ਐਬ ਕਾਰਨ; ਵਿਕਾਰ ਕਾਰਨ, ਮਾੜੇ ਕੰਮ ਕਾਰਨ, ਪਾਪ ਕਾਰਨ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।

ਅਵਗੁਣਿਆਰੀ

ਅਉਗੁਣਿਆਰੀ, ਔਗੁਣਾ ਵਾਲੀ, ਐਬਾਂ ਵਾਲੀ, ਮਾੜੇ ਗੁਣਾਂ ਵਾਲੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਅਉਗੁਣਿਆਰ/ਅਉਗੁਣਿਆਰਾ/ਅਵਗੁਣਿਆਰ/ਅਵਗੁਣਿਆਰਾ; ਬ੍ਰਜ - ਅਵਗੁਣਆਰ/ਅਵਗੁਣਆਰਾ; ਸੰਸਕ੍ਰਿਤ - ਅਵਗੁਣਕਾਰ (अवगुणकार - ਔਗੁਣਾ ਨਾਲ ਭਰਪੂਰ, ਪਾਪੀ)।

ਅਵਤਾਰ

ਅਵਤਰਿਤ ਹੁੰਦਾ ਹੈ, ਉਤਰਦਾ ਹੈ, ਅਵਤਾਰ (ਲੈਂਦਾ) ਹੈ; ਜਨਮ (ਲੈਂਦਾ) ਹੈ, ਪੈਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਅਵਤਾਰ; ਸੰਸਕ੍ਰਿਤ - ਅਵਤਾਰਹ (अवतार: - ਉਤਰਨਾ, ਜਨਮ ਲੈਣਾ, ਵਿਸ਼ੇਸ਼ ਤੌਰ ‘ਤੇ ਧਰਤੀ ਉਪਰ ਆਉਣਾ)।

ਅਵਤਾਰ

ਅਵਤਾਰ, ਅਵਤਰਣ; ਜਨਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਅਵਤਾਰ; ਸੰਸਕ੍ਰਿਤ - ਅਵਤਾਰਹ (अवतार: - ਉਤਰਨਾ, ਜਨਮ ਲੈਣਾ, ਵਿਸ਼ੇਸ਼ ਤੌਰ ‘ਤੇ ਧਰਤੀ ਉਪਰ ਆਉਣਾ)।

ਅਵਰਿ

ਹੋਰ, ਦੂਜੇ।

ਵਿਆਕਰਣ: ਵਿਸ਼ੇਸ਼ਣ (ਜੰਜਾਲ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ ਵਖਰਾ, ਦੂਜਾ/ਹੋਰ)।

ਅਵਰੁ

ਹੋਰ।

ਵਿਆਕਰਣ: ਵਿਸ਼ੇਸ਼ਣ (ਕੋਈ ਦਾ), ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ ਵਖਰਾ, ਦੂਜਾ/ਹੋਰ)।

ਅਵਰੁ

ਹੋਰ (ਕਿਸੇ) ਨੂੰ।

ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ ਵਖਰਾ, ਦੂਜਾ/ਹੋਰ)।

ਅਵਰੁ

ਹੋਰ (ਕੋਈ)।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ ਵਖਰਾ, ਦੂਜਾ/ਹੋਰ)।

ਅਵਰੁ

ਹੋਰ ਨੂੰ, (ਕਿਸੇ) ਹੋਰ ਨੂੰ।

ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ ਵਖਰਾ, ਦੂਜਾ/ਹੋਰ)।

ਅਵਿਨਾਸੀ

ਅ-ਵਿਨਾਸੀ/ਅ-ਬਿਨਾਸੀ, ਵਿਨਾਸ/ਨਾਸ-ਰਹਿਤ; ਅਮਰ, ਸਦੀਵੀ, ਸਦਾ ਥਿਰ।

ਵਿਆਕਰਣ: ਵਿਸ਼ੇਸ਼ਣ (ਹਰਿ ਅਤੇ ਪ੍ਰਭੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਅਬਿਨਾਸੀ; ਸੰਸਕ੍ਰਿਤ - ਅਵਿਨਾਸ਼ਿਨ੍ (अविनाशिन् - ਅਬਿਨਾਸ਼ੀ/ਨਾਸ-ਰਹਿਤ)।