ਅਉਗੁਣ
ਅਉਗੁਣ/ਔਗੁਣ, ਮਾੜੇ ਗੁਣ, ਐਬ; ਵਿਕਾਰ, ਮਾੜੇ ਕੰਮ, ਪਾਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।
ਅਉਰ
ਹੋਰ ਦੇ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਅਉਰ; ਬੁੰਦੇਲੀ/ਬ੍ਰਜ - ਅਉਰ; ਅਪਭ੍ਰੰਸ਼ - ਅਉਰ/ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਸਤੁ
ਡੁੱਬਾ ਹੋਇਆ, ਛਿਪਿਆ ਹੋਇਆ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਸੂਰਜ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਅਸਤ; ਸੰਸਕ੍ਰਿਤ - ਅਸ੍ਤਹ (अस्त: - ਸੂਰਜ ਦੇ ਡੁੱਬਣ ਦਾ ਭਾਵ; ਪੱਛਮ ਵੱਲ ਇਕ ਪਹਾਵ ਦਾ ਨਾਂ, ਜਿਸ ਦੇ ਪਿੱਛੇ ਸੂਰਜ ਛੁੱਪਦਾ ਹੈ; ਅੰਤ, ਮੌਤ)।
ਅਸਥਿਰੁ
ਸਥਿਰ, ਅਡੋਲ।
ਵਿਆਕਰਣ: ਵਿਸ਼ੇਸ਼ਣ (ਮਨ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਭੋਜਪੁਰੀ/ਬ੍ਰਜ - ਅਸ੍ਥਿਰ (ਸਦੀਵੀ, ਸਥਾਈ); ਸੰਸਕ੍ਰਿਤ - ਸ੍ਥਿਰ (स्थिर - ਦ੍ਰਿੜ, ਸਖਤ, ਮਜਬੂਤ, ਹੰਢਣਸਾਰ)।
ਅਸਥਿਰੁ
ਸਥਿਰ, ਅਟੱਲ, ਸਦੀਵੀ।
ਵਿਆਕਰਣ: ਵਿਸ਼ੇਸ਼ਣ (ਥਾਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਭੋਜਪੁਰੀ/ਬ੍ਰਜ - ਅਸ੍ਥਿਰ (ਸਦੀਵੀ, ਸਥਾਈ); ਸੰਸਕ੍ਰਿਤ - ਸ੍ਥਿਰ (स्थिर - ਦ੍ਰਿੜ, ਸਖਤ, ਮਜਬੂਤ, ਹੰਢਣਸਾਰ)।
ਅਸਮਾਨ
ਅਸਮਾਨ ਨੂੰ, ਅਕਾਸ਼ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਆਸਮਾਨ/ਅਸਮਾਨ; ਲਹਿੰਦੀ - ਅਸਮਾਨ; ਰਾਜਸਥਾਨੀ - ਅਸਮਾਣ; ਬ੍ਰਜ - ਆਸਮਾਨ/ਅਸਮਾਨ; ਸਿੰਧੀ - ਆਸਮਾਨੁ; ਫ਼ਾਰਸੀ - ਆਸਮਾਨ (آسمان - ਅਸਮਾਨ, ਬੱਦਲਾਂ ਦਾ ਸਮੂਹ, ਅਕਾਸ਼)।
ਅਸੁਨਿ
ਅੱਸੂ ਦੁਆਰਾ, ਦੇਸੀ ਸਾਲ ਦੇ ਸੱਤਵੇਂ ਮਹੀਨੇ ਅੱਸੂ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਸੁ/ਅਸੂ; ਪ੍ਰਾਕ੍ਰਿਤ - ਆਸਿਣ; ਸੰਸਕ੍ਰਿਤ - ਆਸ਼ਵਿਨਹ (आश्विन: - ਸਤੰਬਰ-ਅਕਤੂਬਰ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਸੱਤਵਾਂ ਮਹੀਨਾ)।
ਅਸ੍ਤ
ਅਸਥੀਆਂ ਨਾਲ, ਹੱਡੀਆਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਸਤੀ; ਬ੍ਰਜ - ਅਸਥਿ; ਸੰਸਕ੍ਰਿਤ - ਅਸ੍ਥਿ (अस्थि - ਹੱਡੀ)।
ਅਹੰਕਾਰੁ
ਹੰਕਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ - ਅਹੰਕਾਰ; ਸਿੰਧੀ - ਅਹੰਕਾਰੁ; ਬ੍ਰਜ/ਪ੍ਰਾਕ੍ਰਿਤ/ਪਾਲੀ - ਅਹੰਕਾਰ (ਹਉਮੈ, ਮਾਨ); ਸੰਸਕ੍ਰਿਤ - ਅਹਙ੍ਕਾਰ (अहङ्कार - ਵਿਅਕਤੀਵਾਦੀ ਧਾਰਣਾ, ਸਵੈ-ਚੇਤਨਾ; ਹਉਮੈ, ਹੰਕਾਰ)।
ਅਕਥ
ਅ+ਕਥ, ਨਾ ਕਥੇ ਜਾ ਸਕਣ ਵਾਲੇ ਦੀ, ਅ-ਕਥ ਪ੍ਰਭੂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਕਥੁ; ਬ੍ਰਜ - ਅਕਥ; ਪ੍ਰਾਕ੍ਰਿਤ - ਅਕਤ੍ਥ; ਸੰਸਕ੍ਰਿਤ - ਅਕਥਯ (अकथ्य - ਅਕਹਿ/ਅ-ਕਥ, ਅਕਥਨ-ਜੋਗ, ਜਿਸ ਦਾ ਉਲੇਖ ਨਾ ਹੋ ਸਕੇ)।
ਅਕਥੁ
ਅ+ਕਥ, ਅਕਥ, ਨਾ ਕਥੇ ਜਾ ਸਕਣ ਵਾਲੇ।
ਵਿਆਕਰਣ: ਵਿਸ਼ੇਸ਼ਣ (ਸਰੂਪ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਕਥੁ; ਬ੍ਰਜ - ਅਕਥ; ਪ੍ਰਾਕ੍ਰਿਤ - ਅਕਤ੍ਥ; ਸੰਸਕ੍ਰਿਤ - ਅਕਥਯ (अकथ्य - ਅਕਹਿ/ਅ-ਕਥ, ਅਕਥਨ-ਜੋਗ, ਜਿਸ ਦਾ ਉਲੇਖ ਨਾ ਹੋ ਸਕੇ)।
ਅਕਲ
ਅਖੰਡ।
ਵਿਆਕਰਣ: ਵਿਸ਼ੇਸ਼ਣ (ਕਲਾ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਅਕਲ (अकल - ਅਖੰਡ, ਜਿਸ ਨੂੰ ਭਾਗਾਂ ਵਿਚ ਵੰਡਿਆ ਨਹੀਂ ਜਾ ਸਕਦਾ)।
ਅਕਾਸਿ
ਅਕਾਸ਼ ਵਿਚ, ਅਸਮਾਨ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਆਕਾਸ; ਸੰਸਕ੍ਰਿਤ - ਆਕਾਸ਼ਹ (आकाश: - ਆਸਮਾਨ)।
ਅਕਾਲ
ਕਾਲ ਤੋਂ ਅਤੀਤ (ਮੂਰਤੀ ਵਾਲੇ), ਕਾਲ ਤੋਂ ਨਿਰਲੇਪ (ਸਰੂਪ ਵਾਲੇ); ਸਮੇਂ ਤੋਂ ਨਿਰਲੇਪ (ਹਸਤੀ ਵਾਲੇ), ਸਮੇਂ ਦੇ ਪ੍ਰਭਾਵ ਤੋਂ ਪਰੇ (ਹੋਂਦ ਵਾਲੇ)।
ਵਿਆਕਰਣ: ਵਿਸ਼ੇਸ਼ਣ (ਵਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਵਿਰੋਧ ਅਰਥਕ ਅਗੇਤਰ ‘ਅ’ + ਅਪਭ੍ਰੰਸ਼ - ਕਾਲ; ਸੰਸਕ੍ਰਿਤ - ਕਾਲ (काल - ਸਮਾਂ, ਮੌਤ)।
ਅਕਾਲਿ
ਅਕਾਲ ਉੱਤੇ, ਕਾਲ ਰਹਿਤ ਉੱਤੇ, ਕਾਲ ਰਹਿਤ (ਰੁੱਖ) ਉੱਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਵਿਰੋਧ ਅਰਥਕ ਅਗੇਤਰ ‘ਅ’ + ਅਪਭ੍ਰੰਸ਼ - ਕਾਲ; ਸੰਸਕ੍ਰਿਤ - ਕਾਲ (काल - ਸਮਾਂ, ਮੌਤ)।
ਅਖੀ
ਅਖੀਂ, ਅਖਾਂ ਵਿਚ/ਅਗੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਅੱਖ; ਸਿੰਧੀ - ਅਖਿ; ਅਪਭ੍ਰੰਸ਼ - ਅਕ੍ਖਿ; ਪ੍ਰਾਕ੍ਰਿਤ/ਪਾਲੀ - ਅਕ੍ਖਿ/ਅਚ੍ਛਿ; ਸੰਸਕ੍ਰਿਤ - ਅਕ੍ਸ਼ਿ (अक्षि - ਅੱਖ)।
ਅਗਨਿ
ਅਗਨੀ/ਅੱਗ; ਤਪਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਗਿਨ/ਅਗਨਿ; ਸੰਸਕ੍ਰਿਤ - ਅਗ੍ਨਿਹ (अगि्न: - ਅੱਗ)।
ਅਗਮ
ਅ+ਗਮ! (ਹੇ) ਅਗੰਮ! (ਹੇ) ਗਮਤਾ ਤੋਂ ਰਹਿਤ! (ਹੇ) ਪਹੁੰਚ ਤੋਂ ਪਰੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗਮ
ਅ+ਗਮ, ਗਮਤਾ ਤੋਂ ਰਹਿਤ, ਪਹੁੰਚ ਤੋਂ ਪਰੇ, ਅਪਹੁੰਚ।
ਵਿਆਕਰਣ: ਵਿਸ਼ੇਸ਼ਣ (ਹਰਿ ਅਤੇ ਸੁਆਮੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗਮ
ਅ+ਗਮ, ਗਮਤਾ ਤੋਂ ਰਹਿਤ, ਪਹੁੰਚ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗਮ
ਅ+ਗਮ, ਗਮਤਾ ਤੋਂ ਰਹਿਤ ਦਾ, ਪਹੁੰਚ ਤੋਂ ਪਰੇ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗਮ
ਅ+ਗਮ, ਗਮਤਾ ਤੋਂ ਰਹਿਤ ਨੂੰ, ਪਹੁੰਚ ਤੋਂ ਪਰੇ ਨੂੰ, ਅਪਹੁੰਚ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗਮ
ਅ+ਗਮ, (ਹੇ) ਅਗੰਮ! (ਹੇ) ਗਮਤਾ ਤੋਂ ਰਹਿਤ! (ਹੇ) ਪਹੁੰਚ ਤੋਂ ਪਰੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗਮੁ
ਅ-ਗਮ, ਗਮਤਾ ਤੋਂ ਰਹਿਤ, ਪਹੁੰਚ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗੰਮੁ
ਅ+ਗੰਮ, ਗਮਤਾ ਤੋਂ ਰਹਿਤ, ਪਹੁੰਚ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗਲੀ
ਅਗਲੀ, ਅਗਾਂਹ ਦੀ, ਅੱਗੇ ਦੀ।
ਵਿਆਕਰਣ: ਵਿਸ਼ੇਸ਼ਣ (ਗਲ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਲਾ (ਪਹਿਲਾ); ਅਪਭ੍ਰੰਸ਼/ਪ੍ਰਾਕ੍ਰਿਤ - ਅੱਗਲ (ਪਹਿਲਾ; ਵਾਧੂ, ਬਹੁਤ); ਪ੍ਰਾਕ੍ਰਿਤ/ਪਾਲੀ - ਅੱਗ; ਸੰਸਕ੍ਰਿਤ - ਅਗ੍ਰ (अग्र - ਅਗੇ/ਸਾਹਮਣੇ, ਪ੍ਰਮੁਖ, ਸ਼ਿਖਰਲਾ; ਬਹੁਤ ਜਿਆਦਾ)।
ਅਗਲੀ
ਅਗਲੀ, ਅੱਗੇ ਦੀ।
ਵਿਆਕਰਣ: ਵਿਸ਼ੇਸ਼ਣ (ਖਬਰਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਲਾ (ਪਹਿਲਾ); ਅਪਭ੍ਰੰਸ਼/ਪ੍ਰਾਕ੍ਰਿਤ - ਅੱਗਲ (ਪਹਿਲਾ; ਵਾਧੂ, ਬਹੁਤ); ਪ੍ਰਾਕ੍ਰਿਤ/ਪਾਲੀ - ਅੱਗ; ਸੰਸਕ੍ਰਿਤ - ਅਗ੍ਰ (अग्र - ਅਗੇ/ਸਾਹਮਣੇ, ਪ੍ਰਮੁਖ, ਸ਼ਿਖਰਲਾ; ਬਹੁਤ ਜਿਆਦਾ)।
ਅਗਾਹੁ
ਅਗਾਧ, ਅਥਾਹ, ਜਿਸ ਦੀ ਥਾਹ ਨਾ ਪਾਈ ਜਾ ਸਕੇ, ਅਪਹੁੰਚ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਗਾਹੁ/ਅਗਾਹ/ਅਗਹ; ਅਪਭ੍ਰੰਸ਼/ਪ੍ਰਾਕ੍ਰਿਤ - ਅਗਾਹ; ਸੰਸਕ੍ਰਿਤ - ਅਗਾਧ (अगाध - ਅਥਾਹ, ਬਹੁਤ ਡੂੰਘਾ, ਅਥਾਹ)।
ਅਗਾਜਾ
ਆਗਾਜ ਹੋ ਰਿਹਾ ਹੈ, ਪ੍ਰਗਟ ਹੋ ਰਿਹਾ ਹੈ; ਗੂੰਜ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਾਜ/ਆਗਾਜ; ਲਹਿੰਦੀ/ਬ੍ਰਜ - ਅਗਾਜ; ਫ਼ਾਰਸੀ - ਆਗਾਜ਼ (آغاز - ਅਰੰਭ, ਸ਼ੁਰੂਆਤ, ਸ਼ੁਰੂ)।
ਅਗਾਧਿ
ਅਥਾਹ ਦੇ, ਥਾਹ ਨਾ ਪਾਏ ਜਾਣ ਵਾਲੇ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ - ਅਗਾਧ; ਸਿੰਧੀ - ਅਗਾਧੁ; ਬ੍ਰਜ - ਅਗਾਧ/ਅਗਾਧੁ/ਅਗਾਧਾ/ਅਗਾਧੋ/ਅਗਾਧੌ; ਸੰਸਕ੍ਰਿਤ - ਅਗਾਧ (अगाध - ਅਥਾਹ, ਬਹੁਤ ਡੂੰਘਾ, ਅਥਾਹ)।
ਅਗਿਆਨ
ਅਗਿਆਨ ਵਾਲਾ, ਗਿਆਨਹੀਨਤਾ ਵਾਲਾ, ਬੇਸਮਝੀ ਵਾਲਾ, ਅਗਿਆਨੀ, ਬੇਸਮਝ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਿਯਾਨ/ਅਗਿਆਨ; ਰਾਜਸਥਾਨੀ - ਅਗਿਯਾਣ; ਸਿੰਧੀ - ਅਜ੍ਞਾਨੁ; ਬ੍ਰਜ - ਅਜ੍ਞਾਨ; ਸੰਸਕ੍ਰਿਤ - ਅਜ੍ਞਾਨਮ੍ (अज्ञानम् - ਅਗਿਆਨਤਾ, ਰੂਹਾਨੀ ਅਗਿਆਨਤਾ)।
ਅਗਿਆਨ ਬਿਨਾਸਨ
(ਹੇ) ਅਗਿਆਨ ਦਾ ਬਿਨਾਸ/ਵਿਨਾਸ ਕਰਨ ਵਾਲੇ! (ਹੇ) ਗਿਆਨਹੀਨਤਾ ਦਾ ਵਿਨਾਸ ਕਰਨ ਵਾਲੇ! (ਹੇ) ਬੇਸਮਝੀ ਦਾ ਵਿਨਾਸ ਕਰਨ ਵਾਲੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਿਯਾਨ/ਅਗਿਆਨ; ਰਾਜਸਥਾਨੀ - ਅਗਿਯਾਣ; ਸਿੰਧੀ - ਅਜ੍ਞਾਨੁ; ਬ੍ਰਜ - ਅਜ੍ਞਾਨ; ਸੰਸਕ੍ਰਿਤ - ਅਜ੍ਞਾਨਮ੍ (अज्ञानम् - ਅਗਿਆਨਤਾ, ਰੂਹਾਨੀ ਅਗਿਆਨਤਾ) + ਬ੍ਰਜ - ਬਿਨਾਸਨ; ਸੰਸਕ੍ਰਿਤ - ਵਿਨਾਸ਼ਨਹ (विनाशन: - ਵਿਨਾਸ਼ ਕਰਨ ਵਾਲਾ/ਵਿਨਾਸ਼ਕ)।
ਅਗਿਆਨਾ
ਅਗਿਆਨ ਵਿਚ, ਅੰਞਾਣਪੁਣੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਿਯਾਨ/ਅਗਿਆਨ; ਰਾਜਸਥਾਨੀ - ਅਗਿਯਾਣ; ਸਿੰਧੀ - ਅਜ੍ਞਾਨੁ; ਬ੍ਰਜ -ਅਜ੍ਞਾਨ; ਸੰਸਕ੍ਰਿਤ - ਅਜ੍ਞਾਨਮ੍ (अज्ञानम् - ਅਗਿਆਨਤਾ, ਰੂਹਾਨੀ ਅਗਿਆਨਤਾ)।
ਅਗਿਆਨੁ
ਅਗਿਆਨ, ਗਿਆਨਹੀਨਤਾ, ਬੇਸਮਝੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਿਯਾਨ/ਅਗਿਆਨ; ਰਾਜਸਥਾਨੀ - ਅਗਿਯਾਣ; ਸਿੰਧੀ - ਅਜ੍ਞਾਨੁ; ਬ੍ਰਜ - ਅਜ੍ਞਾਨ; ਸੰਸਕ੍ਰਿਤ - ਅਜ੍ਞਾਨਮ੍ (अज्ञानम् - ਅਗਿਆਨਤਾ, ਰੂਹਾਨੀ ਅਗਿਆਨਤਾ)।
ਅਗੈ
ਅੱਗੇ, ਮੂਹਰੇ, ਸਾਹਮਣੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ/ਸਿੰਧੀ - ਅਗੇ; ਅਪਭ੍ਰੰਸ਼ - ਅੱਗੈ; ਪ੍ਰਾਕ੍ਰਿਤ/ਪਾਲੀ - ਅੱਗ/ਅੱਗੇ; ਸੰਸਕ੍ਰਿਤ - ਅਗ੍ਰ/ਅੱਗ੍ਰੇ (अग्र/अग्रे - ਅਗੇ)।
ਅਗੈ
ਅੱਗੇ, ਮੂਹਰੇ, ਸਾਹਮਣੇ।
ਵਿਆਕਰਣ: ਸੰਬੰਧਕ।
ਵਿਉਤਪਤੀ: ਲਹਿੰਦੀ/ਸਿੰਧੀ - ਅਗੇ; ਅਪਭ੍ਰੰਸ਼ - ਅੱਗੈ; ਪ੍ਰਾਕ੍ਰਿਤ/ਪਾਲੀ - ਅੱਗ/ਅੱਗੇ; ਸੰਸਕ੍ਰਿਤ - ਅਗ੍ਰ/ਅੱਗ੍ਰੇ (अग्र/अग्रे - ਅੱਗੇ)।
ਅਗੋਚਰ
ਅ+ਗੋਚਰ ਦੀ, ਇੰਦਰੀਆਂ ਦੀ ਪਹੁੰਚ ਤੋਂ ਪਰੇ (ਪ੍ਰਭੂ) ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗੋਚਰੁ; ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਅਗੋਚਰ (अगोचर - ਜੋ ਹੱਦ/ਸੀਮਾ ਵਿਚ ਨਾ ਹੋਵੇ, ਜੋ ਪ੍ਰਾਪਤ ਨਾ ਕੀਤਾ ਜਾ ਸਕੇ, ਅਪਹੁੰਚ, ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ)।
ਅਗੋਚਰੁ
ਅ+ਗੋਚਰੁ, ਇੰਦਰੀਆਂ ਦੀ ਪਹੁੰਚ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗੋਚਰੁ; ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਅਗੋਚਰ (अगोचर - ਜੋ ਹੱਦ/ਸੀਮਾ ਵਿਚ ਨਾ ਹੋਵੇ, ਜੋ ਪ੍ਰਾਪਤ ਨਾ ਕੀਤਾ ਜਾ ਸਕੇ, ਅਪਹੁੰਚ, ਇੰਦਰੀਆਂ ਦੀ ਪਹੁੰਚ ਤੋਂ ਪਰੇ)।
ਅਗੋਚਰੁ
ਅ+ਗੋਚਰੁ, ਇੰਦਰੀਆਂ ਦੀ ਪਹੁੰਚ ਤੋਂ ਪਰੇ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗੋਚਰੁ; ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਅਗੋਚਰ (अगोचर - ਜੋ ਹੱਦ/ਸੀਮਾ ਵਿਚ ਨਾ ਹੋਵੇ, ਜੋ ਪ੍ਰਾਪਤ ਨਾ ਕੀਤਾ ਜਾ ਸਕੇ, ਅਪਹੁੰਚ, ਇੰਦਰੀਆਂ ਦੀ ਪਹੁੰਚ ਤੋਂ ਪਰੇ)।
ਅਘਾਏ
ਅਘਾ ਗਏ, ਰੱਜ ਗਏ, ਪੂਰਨ ਤੌਰ 'ਤੇ ਰੱਜ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਅਵਧੀ - ਅਘਾਇ (ਤ੍ਰਿਪਤ ਹੈ); ਪ੍ਰਾਕ੍ਰਿਤ - ਅਗ੍ਘਾਣ (ਤ੍ਰਿਪਤ); ਸੰਸਕ੍ਰਿਤ - ਆਘ੍ਰਾਣਮ੍ (आघ्राणम् - ਸੁੰਘਣ ਦੀ ਕਿਰਿਆ; ਤ੍ਰਿਪਤੀ, ਤ੍ਰਿਪਤ)।
ਅਚਿੰਤ
ਅਚਿੰਤ, ਨਿਸਚਿੰਤ, ਬੇਫਿਕਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ - ਅਚਿੰਤ (ਚਿੰਤਾ ਤੋਂ ਮੁਕਤ, ਬੇਪਰਵਾਹ/ਲਾਪਰਵਾਹ); ਬ੍ਰਜ - ਅਚਿੰਤ (ਜਿਸ ਬਾਰੇ ਸੋਚਿਆ ਨਾ ਜਾ ਸਕੇ, ਵਿਚਾਰ ਮੁਕਤ; ਅਚਾਨਕ; ਚਿੰਤਾ ਤੋਂ ਮੁਕਤ); ਪ੍ਰਾਕ੍ਰਿਤ - ਅਚਿੰਤ; ਸੰਸਕ੍ਰਿਤ - ਅਚਿੰਤਯ (अचिन्तय - ਜਿਸ ਬਾਰੇ ਸੋਚਿਆ ਨਾ ਜਾ ਸਕੇ, ਕਲਪਨਾ ਤੋਂ ਪਰੇ, ਸਮਝ ਤੋਂ ਪਰੇ)।
ਅਚਿੰਤੇ
ਅਚਿੰਤ ਹੀ, ਅਚਨ-ਚੇਤ ਹੀ, ਅਚਾਨਕ ਹੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ - ਅਚਿੰਤ (ਚਿੰਤਾ ਤੋਂ ਮੁਕਤ, ਬੇਪਰਵਾਹ/ਲਾਪਰਵਾਹ); ਬ੍ਰਜ - ਅਚਿੰਤ (ਅਕਲਪਿਤ/ਸਮਝ ਤੋਂ ਪਰੇ, ਵਿਚਾਰਹੀਣ; ਅਚਾਨਕ; ਚਿੰਤਾ ਤੋਂ ਮੁਕਤ); ਪ੍ਰਾਕ੍ਰਿਤ - ਅਚਿੰਤ; ਸੰਸਕ੍ਰਿਤ - ਅਚਿੰਤਯ (अचिन्तय - ਅਕਲਪਿਤ/ਸਮਝ ਤੋਂ ਪਰੇ ਕਲਪਨਾ ਤੋਂ ਪਰੇ, ਸਮਝ ਤੋਂ ਬਾਹਰ)।
ਅਚੁਤ
ਅਚਯੁਤ, ਕਦੇ ਨਾ ਡਿਗਣ ਵਾਲਾ, ਸਥਿਰ, ਅਬਿਨਾਸੀ।
ਵਿਆਕਰਣ: ਵਿਸ਼ੇਸ਼ਣ (ਭਗਵਾਨ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਚੁਤ; ਸਿੰਧੀ - ਅਚਯੁਤੁ; ਸੰਸਕ੍ਰਿਤ - ਅਚਯੁਤ (अच्युत - ਜੋ ਡਿੱਗਿਆ ਹੋਇਆ ਨਹੀਂ; ਮਜਬੂਤ, ਠੋਸ; ਅਮਰ/ਅਬਿਨਾਸ਼ੀ, ਸਥਾਈ; ਜੋ ਰਿਸਦਾ ਜਾਂ ਟਪਕਦਾ ਨਹੀਂ)।
ਅਚੇਤ
ਅਚੇਤ, ਗਾਫਲ, ਬੇਖਬਰ, ਅਣਜਾਣ, ਬੇਸਮਝ।
ਵਿਆਕਰਣ: ਵਿਸ਼ੇਸ਼ਣ (ਪਿੰਡੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਅਚੇਤ/ਅਚੇਤਿ; ਰਾਜਸਥਾਨੀ/ਸਿੰਧੀ/ਬ੍ਰਜ - ਅਚੇਤ (ਬੇਸੁਧ); ਸੰਸਕ੍ਰਿਤ - ਅਚੇਤਸ (अचेतस - ਬੇਸਮਝ; ਬੇਸੁਧ, ਅਸੰਵੇਦਨਸ਼ੀਲ)।
ਅਛਲ
ਅ+ਛਲ, ਛਲ ਤੋਂ ਬਿਨਾਂ, ਛਲ ਤੋਂ ਰਹਿਤ।
ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਛਲ; ਸੰਸਕ੍ਰਿਤ - ਅਚ੍ਛਲ (अच्छल - ਛਲਹੀਨ/ਧੋਖਾਹੀਨ, ਕਪਟਹੀਨ, ਸੱਚ)।
ਅਜਰਾਈਲਿ
ਅਜ਼ਰਾਈਲ ਨੇ, ਮੌਤ ਦੇ ਫਰਿਸ਼ਤੇ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਅਜਰਾਈਲ; ਫ਼ਾਰਸੀ - ਇਜ਼ਰਾਈਲ; ਅਰਬੀ - ਅਜ਼ਰਾਈਲ/ਇਜ਼ਰਾਈਲ (عزرائیل - ਮੌਤ ਦਾ ਫਰਿਸ਼ਤਾ)।
ਅਜੁ
ਅੱਜ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੁਜਰਾਤੀ/ਅਵਧੀ/ਭੋਜਪੁਰੀ/ਮੈਥਿਲੀ/ਉੜੀਆ/ਨੇਪਾਲੀ/ਬ੍ਰਜ - ਆਜ; ਅਪਭ੍ਰੰਸ਼/ਪ੍ਰਾਕ੍ਰਿਤ - ਅੱਜ; ਪਾਲੀ - ਅੱਜਾ/ਅੱਜ; ਸੰਸਕ੍ਰਿਤ - ਅਦਯ/ਅਦਯਾ (अद्य/अद्या - ਅੱਜ)।
ਅਟਲ
ਅ+ਟਲ, ਅਟੱਲ, ਸਥਿਰ, ਅਡੋਲ।
ਵਿਆਕਰਣ: ਵਿਸ਼ੇਸ਼ਣ (ਧਰਮ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਟਲੁ; ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਅਟਲ (ਅਚੱਲ, ਸਥਾਈ); ਸੰਸਕ੍ਰਿਤ - ਅਟਲ (अटल - ਅਡੋਲ, ਦ੍ਰਿੜ੍ਹ, ਸਥਿਰ)।
ਅਠਸਠਿ
ਅਠ+ਸਠਿ, ਅਠਾਹਠ।
ਵਿਆਕਰਣ: ਵਿਸ਼ੇਸ਼ਣ (ਤੀਰਥ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਠਸਠਿ; ਅਪਭ੍ਰੰਸ਼ - ਅਟ੍ਠਸਠਿ; ਪ੍ਰਾਕ੍ਰਿਤ - ਅਟ੍ਠਾਸਟ੍ਠਿ; ਸੰਸਕ੍ਰਿਤ - ਅਸ਼੍ਟਾਸ਼੍ਸ਼ਟਿ (अष्टाषष्टि- ਸਠ ਤੇ ਅਠ, ਅਠਾਹਠ)।
ਅਣਹੋਦਾ
ਅਣਹੋਂਦਾ, ਅਣਹੁੰਦਾ; ਬਿਨਾਂ ਗੁਣ ਦੇ।
ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਣਹੋਦਾ; ਅਪਭ੍ਰੰਸ਼ - ਅਣ+ਹੋੰਤੇ; ਪ੍ਰਾਕ੍ਰਿਤ - ਅਣ+ਹੁਇ/ਭਵਇ; ਸੰਸਕ੍ਰਿਤ - ਅਨ੍+ਭਵਤਿ (अन्+भवति - ਨਾ/ ਨਿਖੇਧਾਰਥ+ਹੁੰਦਾ ਹੈ)।
ਅਤਿ
ਅਤੀ (ਪਿਆਰੇ), ਬਹੁਤ (ਪਿਆਰੇ)।
ਵਿਆਕਰਣ: ਵਿਸ਼ੇਸ਼ਣ (ਪ੍ਰੀਤਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਅਤਿ; ਸੰਸਕ੍ਰਿਤ - ਅਤਿ (अति - ਬਹੁਤਾ, ਵਾਧੂ ਦਾ, ਪ੍ਰਮੁਖ; ਇਕ ਅਗੇਤਰ)।
ਅਤਿ
ਅਤੀ (ਲਾਲ), ਬਹੁਤ (ਲਾਲ)।
ਵਿਆਕਰਣ: ਵਿਸ਼ੇਸ਼ਣ (ਰੰਗੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਤਿ; ਸੰਸਕ੍ਰਿਤ - ਅਤਿ (अति - ਬਹੁਤਾ, ਵਾਧੂ ਦਾ, ਪ੍ਰਮੁਖ; ਇਕ ਅਗੇਤਰ)।
ਅਤਿ
ਅਤੀ (ਅਨੂਪ), ਬਹੁਤ (ਸੋਹਣਾ); ਬੇ (ਮਿਸਾਲ)।
ਵਿਆਕਰਣ: ਵਿਸ਼ੇਸ਼ਣ (ਮਨੁ ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਤਿ; ਸੰਸਕ੍ਰਿਤ - ਅਤਿ (अति - ਬਹੁਤਾ, ਵਾਧੂ ਦਾ, ਪ੍ਰਮੁਖ; ਇਕ ਅਗੇਤਰ)।
ਅਤੁਲ
ਅ+ਤੁਲ, ਜਿਨ੍ਹਾਂ ਨੂੰ ਤੋਲਿਆ ਨਾ ਜਾ ਸਕੇ।
ਵਿਆਕਰਣ: ਵਿਸ਼ੇਸ਼ਣ (ਭੰਡਾਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਅਤੋਲ/ਅਤੁਲ (ਜੋ ਤੋਲਿਆ ਨਾ ਜਾ ਸਕੇ); ਸੰਸਕ੍ਰਿਤ - ਅਤੁਲਯ (अतुल्य - ਜਿਸ ਦੇ ਤੁਲ ਕੋਈ ਨਹੀਂ, ਬੇਮਿਸਾਲ)।
ਅਦੇਸਾ
ਫਿਕਰ/ਚਿੰਤਾਵਾਂ, ਬੇਚੈਨੀਆਂ; ਡਰ, ਤੌਖਲੇ; ਸੰਸੇ, ਸ਼ੰਕਾਵਾਂ, ਭਰਮ/ਭੁਲੇਖੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਅੰਦੇਸ਼ਾ (اندیشه - ਤੌਖਲਾ/ਡਰ; ਬੇਚੈਨੀ, ਫਿਕਰ/ਚਿੰਤਾ; ਖਿਆਲ)।
ਅਧ
ਅਧ (ਵਾਟੇ), ਅਧੇ (ਰਸਤੇ 'ਤੇ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ - ਅੱਧ/ਅੱਧਾ; ਸਿੰਧੀ - ਅਧੁ; ਅਪਭ੍ਰੰਸ਼ - ਅਦ੍ਧ (ਅੱਧਾ); ਪ੍ਰਾਕ੍ਰਿਤ - ਅਡ੍ਢ/ਅਦ੍ਧ (ਅੱਧਾ ਭਰਿਆ); ਪਾਲੀ - ਅਡ੍ਢ/ਅਡ੍ਢਕ/ਅਦ੍ਧ; ਸੰਸਕ੍ਰਿਤ - ਅਰ੍ਧ (अर्ध - ਅੱਧਾ, ਅੱਧਾ ਭਾਗ)।
ਅਧਾਰਾ
ਅਧਾਰ, ਆਸਰਾ, ਸਹਾਰਾ।
ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਧਾਰ; ਸੰਸਕ੍ਰਿਤ - ਆਧਾਰ (आधार - ਆਸਰਾ)।
ਅਨ
ਦੂਜੇ, ਹੋਰ।
ਵਿਆਕਰਣ: ਵਿਸ਼ੇਸ਼ਣ (ਰਸਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਬ੍ਰਜ - ਅਨ (ਹੋਰ, ਇਕ ਹੋਰ/ਦੂਜਾ); ਰਾਜਸਥਾਨੀ - ਅਣ; ਪ੍ਰਾਕ੍ਰਿਤ - ਅੰਣ/ਅਣ; ਪਾਲੀ - ਅੰਣ; ਸੰਸਕ੍ਰਿਤ - ਅਨਯ (अन्य - ਹੋਰ)।
ਅਨ
ਦੂਜੇ, ਹੋਰ।
ਵਿਆਕਰਣ: ਵਿਸ਼ੇਸ਼ਣ (ਰਸ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮੈਥਿਲੀ/ਬ੍ਰਜ - ਅਨ (ਹੋਰ, ਇਕ ਹੋਰ/ਦੂਜਾ); ਰਾਜਸਥਾਨੀ - ਅਣ; ਪ੍ਰਾਕ੍ਰਿਤ - ਅੰਣ/ਅਣ; ਪਾਲੀ - ਅੰਣ; ਸੰਸਕ੍ਰਿਤ - ਅਨਯ (अन्य - ਹੋਰ)।
ਅਨ
ਹੋਰ, ਦੂਜਾ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਬ੍ਰਜ - ਅਨ (ਹੋਰ, ਇਕ ਹੋਰ/ਦੂਜਾ); ਰਾਜਸਥਾਨੀ - ਅਣ; ਪ੍ਰਾਕ੍ਰਿਤ - ਅੰਣ/ਅਣ; ਪਾਲੀ - ਅੰਣ; ਸੰਸਕ੍ਰਿਤ - ਅਨਯ (अन्य - ਹੋਰ)।
ਅਨਹਤ
ਅਨਹਦ, ਬਿਨ-ਵਜਾਏ ਇਕ-ਰਸ ਵੱਜਣ ਵਾਲੀ।
ਵਿਆਕਰਣ: ਵਿਸ਼ੇਸ਼ਣ (ਬਾਣੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਅਨਹਤ; ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨਹਤਾ
ਅਨਹਤ/ਅਨਹਦ, ਬਿਨ-ਵਜਾਏ ਇਕ-ਰਸ ਵਜਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਸਬਦ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਅਨਹਤ; ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨਹਤਿ
ਅਨਹਤ/ਅਨਹਦ ਵਿਚ, ਬਿਨ-ਵਜਾਏ ਇਕ-ਰਸ ਵਜਣ ਵਾਲੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਅਨਹਤ; ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨਹਦ
ਅਨਹਦ, ਬਿਨ-ਵਜਾਏ ਇਕ-ਰਸ ਵਜਣ ਵਾਲੇ।
ਵਿਆਕਰਣ: ਵਿਸ਼ੇਸ਼ਣ (ਸਬਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨਹਦ
ਅਨਹਦ, ਬਿਨ-ਵਜਾਏ ਇਕ-ਰਸ ਵਜਣ ਵਾਲੀ।
ਵਿਆਕਰਣ: ਵਿਸ਼ੇਸ਼ਣ (ਬੇਣੁ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨਹਦ
ਅਨਹਦ, ਬਿਨ-ਵਜਾਏ ਇਕ-ਰਸ ਵਜਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਸਬਦੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨੰਤਾ
ਅਨੰਤ, ਬੇਅੰਤ।
ਵਿਆਕਰਣ: ਵਿਸ਼ੇਸ਼ਣ (ਅਨਦ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਤ; ਸੰਸਕ੍ਰਿਤ - ਅਨੰਤ (अनन्त - ਅੰਤ ਰਹਿਤ)।
ਅਨੰਤਾ
(ਹੇ) ਅਨੰਤ! (ਹੇ) ਬੇਅੰਤ!
ਵਿਆਕਰਣ: ਵਿਸ਼ੇਸਣ (ਹਰਿ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਤ; ਸੰਸਕ੍ਰਿਤ - ਅਨੰਤ (अनन्त - ਅੰਤ ਰਹਿਤ)।
ਅਨਦ
ਅਨੰਦਮਈ, ਪ੍ਰਸੰਨਤਾਮਈ।
ਵਿਆਕਰਣ: ਵਿਸ਼ੇਸ਼ਣ (ਧੁਨਿ ਦਾ), ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨਦ
ਅਨੰਦ, ਖੇੜਾ, ਖੁਸ਼ੀ, ਪ੍ਰਸੰਨਤਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨੰਦੀ
ਅਨੰਦਮਈ, ਅਨੰਦ ਦੇਣ ਵਾਲਾ, ਖੇੜਾ ਦੇਣ ਵਾਲਾ, ਖੁਸ਼ੀ ਦੇਣ ਵਾਲਾ, ਪ੍ਰਸੰਨਤਾ ਦੇਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਵਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨਦੁ
ਅਨੰਦ; ਅਨੰਦ ਬਖਸ਼ਣ ਵਾਲੀ ਬਾਣੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨਦੁ
ਅਨੰਦ (ਕਰੋ), ਅਨੰਦ (ਮਾਣੋ), ਖੇੜਾ (ਮਾਣੋ), ਖੁਸ਼ੀ (ਮਾਣੋ), ਪ੍ਰਸੰਨਤਾ (ਮਾਣੋ)।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨੰਦੁ
ਗੁਰੂ ਅਮਰਦਾਸ ਜੀ ਦੁਆਰਾ ਰਾਮਕਲੀ ਰਾਗ ਵਿਚ ਉਚਾਰੀ ਗਈ ਬਾਣੀ ਦਾ ਨਾਂ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨਰਾਧਾ
ਅਨ+ਅਰਾਧਾ, ਅਰਾਧਣਾ ਹੀਣ, ਸਿਮਰਨ ਹੀਣ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਸੰਸਕ੍ਰਿਤ - ਅਨ੍ (अन् - ਵਿਰੋਧਅਰਥਕ ਅਗੇਤਰ) + ਸੰਸਕ੍ਰਿਤ - ਆਰਾਧਨਮ੍ (आराधनम् - ਖੁਸ਼ੀ; ਸੰਤੋਖ; ਸੇਵਾ, ਪੂਜਾ, ਉਪਾਸਨਾ, ਦੇਵਤੇ ਦੀ ਖੁਸ਼ੀ ਪ੍ਰਾਪਤ ਕਰਨ ਦਾ ਭਾਵ)।
ਅਨਾਥ
ਅਨਾਥਾਂ ਦੇ; ਨਿਆਸਰਿਆਂ ਦੇ, ਬੇਸਹਾਰਿਆਂ ਦੇ।
ਵਿਆਕਰਣ: ਨਾਂਵ, ਸਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ/ਬ੍ਰਜ - ਅਨਾਥ (ਪਿਤਾ-ਹੀਨ; ਬੇਸਹਾਰਾ, ਗਰੀਬ); ਸੰਸਕ੍ਰਿਤ - ਅਨਾਥ (अनाथ - ਜਿਸ ਦਾ ਕੋਈ ਮਾਲਕ ਜਾਂ ਰਾਖਾ ਨਾ ਹੋਵੇ; ਵਿਧਵਾ; ਪਿਤਾ-ਹੀਨ; ਬੇਸਹਾਰਾ, ਗਰੀਬ)।
ਅਨਿਕ
ਅਨੇਕ (ਵਾਰ), ਕਈ (ਵਾਰ); ਬਾਰੰਬਾਰ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।
ਅਨਿਕ
ਅਨੇਕ, ਬਹੁਤ, ਕਈ।
ਵਿਆਕਰਣ: ਵਿਸ਼ੇਸ਼ਣ (ਉਪਾਇ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।
ਅਨਿਕ
ਅਨੇਕ (ਭਾਂਤ), ਕਈ (ਕਿਸਮਾਂ), ਕਈ (ਪ੍ਰਕਾਰ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।
ਅਨਿਕ
ਅਨੇਕ-ਅਨੇਕ, ਅਨੇਕ ਹੀ।
ਵਿਆਕਰਣ: ਵਿਸ਼ੇਸ਼ਣ (ਭਗਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।
ਅਨੂਪ
(ਅਤਿ) ਅਨੂਪ, (ਬਹੁਤ) ਸੋਹਣਾ; (ਬੇ) ਮਿਸਾਲ।
ਵਿਆਕਰਣ: ਵਿਸ਼ੇਸ਼ਣ (ਮਨੁ ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਅਨੁਪ/ਅਨੂਪ/ਅਨੂਪਾ; ਬੁੰਦੇਲੀ/ਭੋਜਪੁਰੀ/ਮੈਥਿਲੀ/ਰਾਜਸਥਾਨੀ - ਅਨੂਪ; ਬ੍ਰਜ - ਅਨੁਪ/ਅਨੂਪ; ਸੰਸਕ੍ਰਿਤ - ਅਨੁਪਮ (अनुपम - ਉਪਮਾ ਰਹਿਤ, ਬੇਮਿਸਾਲ; ਸ਼ਾਨਦਾਰ, ਸਭ ਤੋਂ ਵਧੀਆ)।
ਅਨੇਕ
ਅਨੇਕ, ਕਈ।
ਵਿਆਕਰਣ: ਵਿਸ਼ੇਸ਼ਣ (ਜੂਨੀ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾ ਹੋਵੇੇ, ਬਹੁਤ, ਕਈ)।
ਅਨੇਕ
ਅਨੇਕ (ਰੂਪਾਂ/ਅਕਾਰਾਂ ਵਾਲਾ), ਕਈ (ਰੂਪਾਂ/ਅਕਾਰਾਂ ਵਾਲਾ)।
ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾ ਹੋਵੇੇ, ਬਹੁਤ, ਕਈ)।
ਅਨੇਕ
ਅਨੇਕ, ਕਈ।
ਵਿਆਕਰਣ: ਵਿਸ਼ੇਸ਼ਣ (ਸਿੰਮ੍ਰਿਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।
ਅਪਣਾ
ਆਪਣਾ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਪਿਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿਜੀ)।
ਅਪਣੇ
ਆਪ ਨੂੰ, ਆਪਣੇ-ਆਪ ਨੂੰ, ਖੁਦ ਨੂੰ।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਆਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।
ਅਪਣੇ
ਆਪਣੇ, ਆਪਣੇ-ਆਪ ਦੇ, ਖੁਦ ਦੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕੰਤ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਆਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।
ਅਪਨਾਈ
ਆਪਣੀ, ਆਪਣੇ-ਆਪ ਦੀ, ਖੁਦ ਦੀ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਧਨੁ, ਧਰਨੀ ਅਤੇ ਸੰਪਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।
ਅਪਨੇ
ਆਪਣੇ, ਆਪਣੇ-ਆਪ ਦੇ, ਖੁਦ ਦੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗੁਰ ਦਾ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।
ਅਪਨੈ
ਆਪਣੇ; ਮੇਰੇ ਆਪਣੇ, ਮੇਰੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਘਰਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।
ਅਪਰ
ਅ+ਪਰ, ਪਾਰ ਰਹਿਤ, ਅਸੀਮ, ਬੇਅੰਤ।
ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਪਰੰਪਰ
ਪਰੇ ਤੋਂ ਪਰੇ, ਅਪਹੁੰਚ, ਜਿਸ ਦਾ ਪਾਰ ਨਾ ਪਾਇਆ ਜਾ ਸਕੇ।
ਵਿਆਕਰਣ: ਵਿਸ਼ੇਸ਼ਣ (ਹਰਿ ਅਤੇ ਸੁਆਮੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਅਪਰੰਪਰ; ਸੰਸਕ੍ਰਿਤ - ਅਪਰੰਪਾਰ (अपरंपार - ਅਪਾਰ, ਅਸੀਮ)।
ਅਪਵੀਤ
ਅਪਵਿੱਤਰ, ਮਲੀਨ, ਗੰਦੇ।
ਵਿਆਕਰਣ: ਵਿਸ਼ੇਸ਼ਣ (ਛਿਦ੍ਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਅਪਵਿਤ; ਸੰਸਕ੍ਰਿਤ - ਅਪਵਿਤ੍ਰ (अपवित्र - ਮਿਲਾਵਟੀ/ਅਸ਼ੁਧ)।
ਅਪਾਰ
ਅ+ਪਾਰ, ਪਾਰ ਰਹਿਤ, ਅਸੀਮ, ਬੇਅੰਤ।
ਵਿਆਕਰਣ: ਵਿਸ਼ੇਸ਼ਣ (ਦੇਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।
ਅਪਾਰਹੁ
ਅ+ਪਾਰ, ਪਾਰ ਰਹਿਤ ਦਾ, ਅਸੀਮ ਦਾ, ਬੇਅੰਤ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।
ਅਪਾਰਾ
ਅ+ਪਾਰ, ਪਾਰ ਰਹਿਤ, ਅਸੀਮ, ਬੇਅੰਤ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।
ਅਪਾਰਾ
(ਹੇ) ਅ+ਪਾਰ! (ਹੇ) ਅ-ਪਾਰ! (ਹੇ) ਪਾਰ ਰਹਿਤ! (ਹੇ) ਅਸੀਮ! (ਹੇ) ਬੇਅੰਤ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।
ਅਪਾਰਿ
ਅ-ਪਾਰ, ਪਾਰ ਰਹਿਤ, ਅਸੀਮ, ਬੇਅੰਤ।
ਵਿਆਕਰਣ: ਵਿਸ਼ੇਸ਼ਣ (ਹੁਕਮਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।
ਅਪਾਰੁ
ਅ+ਪਾਰੁ, ਪਾਰ ਰਹਿਤ, ਅਸੀਮ, ਬੇਅੰਤ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।
ਅਬਿਗਤ
ਅਵਿਅਕਤ; ਅਪ੍ਰਗਟ, ਅਦ੍ਰਿਸ਼ਟ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਵਿਗਤ/ਅਬਿਗਤ; ਸੰਸਕ੍ਰਿਤ - ਅਵ੍ਯਕ੍ਤ (अव्यक्त - ਅਸਪਸ਼ਟ, ਅਪ੍ਰਤੱਖ, ਅਦਿੱਖ, ਅਗੋਚਰ)।
ਅਬਿਨਾਸੀ
ਅ+ਬਿਨਾਸੀ, ਅਵਿਨਾਸੀ, ਵਿਨਾਸ/ਨਾਸ-ਰਹਿਤ; ਅਮਰ, ਸਦੀਵੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਅਬਿਨਾਸੀ; ਸੰਸਕ੍ਰਿਤ - ਅਵਿਨਾਸ਼ਿਨ੍ (अविनाशिन् - ਅਬਿਨਾਸ਼ੀ/ਨਾਸ-ਰਹਿਤ)।
ਅਮਰ
ਅ+ਮਰ, ਕਦੇ ਨਾ ਬਿਨਸਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਰਾਜਸਥਾਨੀ/ਬ੍ਰਜ - ਅਮਰ; ਸੰਸਕ੍ਰਿਤ - ਅਮਰ (अमर - ਅਮਰ, ਅਬਿਨਾਸ਼ੀ)।
ਅਮਰੁ
ਅ+ਮਰ, ਅਮਰ, ਕਦੇ ਨਾ ਬਿਨਸਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਜਿ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਰਾਜਸਥਾਨੀ/ਬ੍ਰਜ - ਅਮਰ; ਸੰਸਕ੍ਰਿਤ - ਅਮਰ (अमर - ਅਮਰ, ਅਬਿਨਾਸ਼ੀ)।
ਅਮਰੁ
ਅ+ਮਰ, ਅਮਰ, ਕਦੇ ਨਾ ਬਿਨਸਣ ਵਾਲੀ।
ਵਿਆਕਰਣ: ਵਿਸ਼ੇਸ਼ਣ (ਰਜਾਇ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਰਾਜਸਥਾਨੀ/ਬ੍ਰਜ - ਅਮਰ; ਸੰਸਕ੍ਰਿਤ - ਅਮਰ (अमर - ਅਮਰ, ਅਬਿਨਾਸ਼ੀ)।
ਅਮਲ
ਅਮਲ, ਕੰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ - ਅਮਲ; ਬ੍ਰਜ - ਅਮਲੁ/ਅਮਲ; ਅਰਬੀ - ਅਮਲ (عمل - ਕੰਮ, ਕਿਰਤ, ਸੇਵਾ; ਕਰਮ, ਕਾਰਜ, ਕਰਨੀ; ਨਿਯਮ)।
ਅਮਾਉ
(ਹੇ) ਅਮਿੱਤ! (ਹੇ) ਅਗਾਧ! (ਹੇ) ਅਥਾਹ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਅਮਾਯੋ (ਜੋ ਮਿਉਂਦਾ ਨਹੀਂ); ਅਪਭ੍ਰੰਸ਼ - ਅਮਾਯਾ; ਪ੍ਰਾਕ੍ਰਿਤ - ਅਮਾਅ; ਸੰਸਕ੍ਰਿਤ - ਅਮਾਯ (अमाय - ਜੋ ਤੋਲਿਆ ਨਾ ਜਾ ਸਕੇ)।
ਅਮਾਵਸ
ਅਮਾਵਸ ਦੁਆਰਾ, ਅਮਾਵਸ (ਦੀ ਥਿਤ) ਦੁਆਰਾ; ਕ੍ਰਿਸ਼ਨ/ਹਨੇਰੇ ਪਖ ਦੀ ਆਖਰੀ ਥਿਤ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਅਮਾਵਸ; ਪ੍ਰਾਕ੍ਰਿਤ - ਅਮਾਵੱਸਾ; ਪਾਲੀ - ਅਮਾਵਸਿਯੰ; ਸੰਸਕ੍ਰਿਤ - ਅਮਾਵਾਸ੍ਯਾ (अमावास्या - ਮੱਸਿਆ ਦੀ ਰਾਤ, ਹਰ ਚੰਦਰ ਮਹੀਨੇ ਦੇ ਹਨੇਰੇ ਪਖ ਦਾ ਪੰਦਰਵਾਂ ਦਿਨ)।
ਅਮਿਤੋ
ਅ-ਮਿਤ, ਮਿਤ/ਮਾਪ ਤੋਂ ਪਰੇ, ਅਮਿਣਵਾਂ; ਅੰਦਾਜੇ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਅਸਥਲੁ ਅਤੇ ਤੋਲੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਅਮਿਤ (अमित - ਅਮਿਣਵਾਂ, ਅਸੀਮ, ਅਨੰਤ)।
ਅਮੁਲਉ
ਅਮੁੱਲ, ਅਮੋਲਕ, ਅਨਮੋਲ, ਬੇਸ਼ਕੀਮਤੀ।
ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਅਮੋਲ/ਅਮੋਲਕ; ਪ੍ਰਾਕ੍ਰਿਤ - ਅਮੋੱਲੱਕ; ਪਾਲੀ - ਅਮੂਲਿਕ; ਸੰਸਕ੍ਰਿਤ - ਅਮੂਲਯਕ (अमूल्यक - ਅਨਮੋਲ/ਅਮੁੱਲ)।
ਅਮੁਲਕੁ
ਅਮੁਲ, ਅਮੋਲਕ, ਅਨਮੋਲ, ਬੇਸ਼ਕੀਮਤੀ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਅਮੋਲਕ; ਪ੍ਰਾਕ੍ਰਿਤ - ਅਮੋੱਲੱਕ; ਪਾਲੀ - ਅਮੂਲਿਕ; ਸੰਸਕ੍ਰਿਤ - ਅਮੂਲਯਕ (अमूल्यक - ਅਨਮੋਲ/ਅਮੁੱਲ)।
ਅਰਦਾਸਿ
ਅਰਦਾਸ, ਬੇਨਤੀ, ਅਰਜੋਈ, ਜੋਦੜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਰਦਾਸਿ; ਫ਼ਾਰਸੀ - ਅਰਜ਼ਦਾਸ਼ਤ (ਬਿਨੈ-ਪੱਤਰ, ਬੇਨਤੀ, ਪ੍ਰਾਰਥਨਾ, ਅਰਜ਼ੋਈ)।
ਅਰਪਿ
ਅਰਪ ਕੇ, ਅਰਪਣ ਕਰ ਕੇ, ਭੇਟ ਕਰ ਕੇ; ਸਮਰਪਣ ਕਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਅਰਪੈ; ਅਪਭ੍ਰੰਸ਼ - ਅਰਪਇ (ਸਮਰਪਨ ਕਰਦਾ ਹੈ, ਕੁਰਬਾਨ ਕਰਦਾ ਹੈ); ਸੰਸਕ੍ਰਿਤ - ਅਰ੍ਪਯਤਿ (अर्पयति - ਹਿਲਾਉਂਦਾ ਹੈ; ਵਿਚ ਜਾਂ ਉੱਤੇ ਰੱਖਦਾ ਹੈ; ਰਿਗਵੇਦ - ਪਹੁੰਚਾਉਂਦਾ ਹੈ)।
ਅਰਪਿਓ
ਅਰਪ ਦਿੱਤਾ ਹੈ, ਅਰਪਣ ਕਰ ਦਿੱਤਾ ਹੈ, ਭੇਟ ਕਰ ਦਿੱਤਾ ਹੈ; ਸਮਰਪਣ ਕਰ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਰਪੈ; ਅਪਭ੍ਰੰਸ਼ - ਅਰਪਇ (ਸਮਰਪਨ ਕਰਦਾ ਹੈ, ਕੁਰਬਾਨ ਕਰਦਾ ਹੈ); ਸੰਸਕ੍ਰਿਤ - ਅਰ੍ਪਯਤਿ (अर्पयति - ਹਿਲਾਉਂਦਾ ਹੈ; ਵਿਚ ਜਾਂ ਉੱਤੇ ਰਖਦਾ ਹੈ; ਰਿਗਵੇਦ - ਪਹੁੰਚਾਉਂਦਾ ਹੈ)।
ਅਰਾਧਨਿ
ਅਰਾਧਦੇ ਹਨ, ਧਿਆਉਂਦੇ ਹਨ, ਚਿੰਤਨ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਆਰਾਧਨਿ (ਪੂਜਾ ਕਰਦੇ ਹਨ, ਅਰਾਧਨਾ ਕਰਦੇ ਹਨ); ਪ੍ਰਾਕ੍ਰਿਤ - ਆਰਾਧੰਤ; ਸੰਸਕ੍ਰਿਤ - ਆਰਾਧਯੰਤਿ (आराधयन्ति - ਮਨਾਉਂਦੇ/ਸਮਝਾਉਤਾ ਕਰਦੇ ਹਨ; ਬੇਨਤੀ ਕਰਦੇ ਹਨ)।
ਅਰਾਧੀਐ
ਅਰਾਧਿਆ ਜਾਏ, ਧਿਆਇਆ ਜਾਏ, ਸਿਮਰਿਆ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਆਰਾਧੈ (ਅਰਾਧਨਾ ਕਰਦਾ ਹੈ, ਪੂਜਾ ਕਰਦਾ ਹੈ); ਪ੍ਰਾਕ੍ਰਿਤ - ਆਰਾਧਇ (ਮਨਾਉਂਦਾ/ਸਹਿਮਤ ਕਰਦਾ ਹੈ); ਪਾਲੀ - ਆਰਾਧੇਤਿ (ਖੁਸ਼ ਹੁੰਦਾ ਹੈ, ਸਫਲ ਹੁੰਦਾ ਹੈ); ਸੰਸਕ੍ਰਿਤ - ਆਰਾਧਯਤਿ (आराधयति - ਮਨਾਉਂਦਾ/ਸਹਿਮਤ ਕਰਦਾ ਹੈ, ਬੇਨਤੀ ਕਰਦਾ ਹੈ)।
ਅਲਖ
ਅ+ਲਖ, ਜਿਸ ਨੂੰ ਲਖਿਆ ਨਾ ਜਾ ਸਕੇ, ਜਿਸ ਨੂੰ ਵੇਖਿਆ ਜਾਂ ਸਮਝਿਆ ਨਾ ਜਾ ਸਕੇ, ਸਮਝ-ਸੂਝ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਸਚੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਬ੍ਰਜ - ਅਲਖ; ਪ੍ਰਾਕ੍ਰਿਤ - ਅਲੱਖ; ਸੰਸਕ੍ਰਿਤ - ਅਲਕ੍ਸ਼ਯ (अलक्ष्य - ਅਦਿਖ, ਅਗਿਆਤ)।
ਅਲਖ
ਅ+ਲਖ, ਜਿਸ ਨੂੰ ਲਖਿਆ ਨਾ ਜਾ ਸਕੇ, ਜਿਸ ਨੂੰ ਵੇਖਿਆ ਜਾਂ ਸਮਝਿਆ ਨਾ ਜਾ ਸਕੇ, ਸਮਝ-ਸੂਝ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਸੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਬ੍ਰਜ - ਅਲਖ; ਪ੍ਰਾਕ੍ਰਿਤ - ਅਲੱਖ; ਸੰਸਕ੍ਰਿਤ - ਅਲਕ੍ਸ਼ਯ (अलक्ष्य - ਅਦਿੱਖ, ਅਗਿਆਤ)।
ਅਲਭੁ
ਅ+ਲਭੁ, ਦੁਰਲਭ, ਮੁਸ਼ਕਲ ਨਾਲ ਲਭਣ/ਮਿਲਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਭੋਜਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਲਭ; ਸੰਸਕ੍ਰਿਤ - ਅਲਭ੍ਯ (अलभ्य - ਜੋ ਪਾਇਆ ਨਾ ਜਾ ਸਕੇ, ਜੋ ਪ੍ਰਾਪਤ ਨਾ ਕੀਤਾ ਜਾ ਸਕੇ)।
ਅਲਾਇ
ਅਲਾਪ ਕੇ, ਬੋਲ ਕੇ, ਉਚਾਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਅਪਭ੍ਰੰਸ਼ - ਆਲਾਉ; ਪ੍ਰਾਕ੍ਰਿਤ - ਆਲਾਵ; ਸੰਸਕ੍ਰਿਤ - ਆਲਾਪ੍ (आलाप् - ਬੋਲ, ਗੱਲਬਾਤ)।
ਅਲਾਹਣੀਆ
ਅਲਾਹਣੀਆਂ; ਇਕ ਕਾਵਿ ਰੂਪ।
ਵਿਆਕਰਣ: ਨਾਂਵ, ਇਸਤਰੀ ਲਿੰਗ; ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਲਾਹੁਣਾ (ਕਿਸੇ ਦੇ ਮਰਨ 'ਤੇ ਸੋਗੀ ਗੀਤ ਗਾਉਣਾ), ਅਲਾਹਣੀ/ਅਲਾਹੁਣੀ (ਮਰਸੀਆ, ਸੋਗ ਦਾ ਗੀਤ); ਗੜ੍ਹਵਾਲੀ - ਅਲਾਣੋ (ਪੁਕਾਰਨਾ, ਕੂਕਣਾ); ਬ੍ਰਜ - ਅੱਲਾਨਾ (ਉੱਚੀ ਬੋਲਣਾ); ਮਰਾਠੀ - ਅਲ੍ਹਾਵਿਣੋ (ਪੰਛੀਆਂ ਦਾ ਚਹਿਕਣਾ/ਬੋਲਣਾ); ਸੰਸਕ੍ਰਿਤ - ਆਲਾਪ (आलाप - ਗੱਲਬਾਤ, ਭਾਸ਼ਣ; ਬੋਲਣਾ)।
ਅਲਿਪਤਾ
ਅਲਿਪਤ, ਨਿਰਲੇਪ, ਅਛੋਹ।
ਵਿਆਕਰਣ: ਵਿਸ਼ੇਸ਼ਣ (ਜੋ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬਘੇਲੀ/ਬ੍ਰਜ - ਅਲਿਪਤ; ਸੰਸਕ੍ਰਿਤ - ਅਲਿਪ੍ਤ (अलिप्त - ਨਿਰਲੇਪ; ਉਦਾਸੀਨ, ਬੇਦਾਗ)।
ਅਲੁ
ਅੱਲ-ਪੱਲ, ਗੰਦਗੀ, ਗੰਦੀ-ਮੰਦੀ ਸ਼ੈ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਅਲ (अल - ਬਿੱਛੂ ਦਾ ਡੰਗ, ਜ਼ਹਿਰ)।
ਅਲੋਵਣਾ
ਅਵਲੋਕਨਾ ਹੁੰਦਾ ਹੈ, ਵੇਖਣਾ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਆਲੋਯ; ਸੰਸਕ੍ਰਿਤ - ਅਵਲੋਕਨ (अवलोकन - ਵੇਖਣਾ, ਤੱਕਣਾ; ਦ੍ਰਿਸ਼ਟੀ, ਅੱਖ)।
ਅਵਗਣ
ਅਵਗੁਣਾਂ/ਅਉਗਣਾਂ ਨੂੰ, ਐਬਾਂ ਨੂੰ, ਮਾੜੇ ਗੁਣਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।
ਅਵਗਣਵੰਤੀ
ਅਉਗੁਣਵੰਤੀ, ਔਗੁਣਾ ਵਾਲੀ, ਮਾੜੇ ਗੁਣਾਂ ਵਾਲੀ, ਐਬਾਂ ਵਾਲੀ; ਵਿਕਾਰਾਂ ਵਾਲੀ, ਮਾੜੇ ਕੰਮਾਂ ਵਾਲੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗੁਣਵੰਤੀ/ਅਉਗੁਣਵਤੀ/ਅਵਗੁਣਵਤੀ/ਅਵਗੁਣਵੰਤੀ; ਬ੍ਰਜ - ਅਵਗੁਣਵਤੀ/ਅਵਗੁਣਵੰਤੀ; ਸੰਸਕ੍ਰਿਤ - ਅਵਗੁਣਵਤਿ (अवगुणवति - ਔਗੁਣਾਂ ਨਾਲ ਭਰਪੂਰ ਇਸਤਰੀ)।
ਅਵਗਣਿਆਰੇ
ਅਉਗੁਣਿਆਰੀ, ਔਗੁਣਾ ਵਾਲੀ, ਮਾੜੇ ਗੁਣਾਂ ਵਾਲੀ, ਐਬਾਂ ਵਾਲੀ; ਵਿਕਾਰਾਂ ਵਾਲੀ, ਮਾੜੇ ਕੰਮਾਂ ਵਾਲੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗੁਣਿਆਰ/ਅਉਗੁਣਿਆਰਾ/ਅਵਗੁਣਿਆਰ/ਅਵਗੁਣਿਆਰਾ; ਬ੍ਰਜ - ਅਵਗੁਣਆਰ/ਅਵਗੁਣਆਰਾ; ਸੰਸਕ੍ਰਿਤ - ਅਵਗੁਣਕਾਰ (अवगुणकार - ਔਗੁਣਾ ਨਾਲ ਭਰਪੂਰ, ਪਾਪੀ)।
ਅਵਗੁਣ
ਅਵਗੁਣ/ਔਗੁਣ, ਮਾੜੇ ਗੁਣ, ਐਬ; ਵਿਕਾਰ, ਮਾੜੇ ਕੰਮ, ਪਾਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।
ਅਵਗੁਣ
ਅਵਗੁਣਾਂ/ਔਗੁਣਾਂ (ਦਾ), ਮਾੜੇ ਗੁਣਾਂ (ਦਾ), ਨੁਕਸਾਂ (ਦਾ), ਵਿਕਾਰਾਂ (ਦਾ); ਮਾੜੇ ਕੰਮਾਂ (ਦਾ), ਪਾਪਾਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।
ਅਵਗੁਣਿ
ਅਉਗੁਣ/ਔਗੁਣ ਕਾਰਨ, ਮਾੜੇ ਗੁਣ ਕਾਰਨ, ਐਬ ਕਾਰਨ; ਵਿਕਾਰ ਕਾਰਨ, ਮਾੜੇ ਕੰਮ ਕਾਰਨ, ਪਾਪ ਕਾਰਨ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।
ਅਵਗੁਣਿਆਰੀ
ਅਉਗੁਣਿਆਰੀ, ਔਗੁਣਾ ਵਾਲੀ, ਐਬਾਂ ਵਾਲੀ, ਮਾੜੇ ਗੁਣਾਂ ਵਾਲੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗੁਣਿਆਰ/ਅਉਗੁਣਿਆਰਾ/ਅਵਗੁਣਿਆਰ/ਅਵਗੁਣਿਆਰਾ; ਬ੍ਰਜ - ਅਵਗੁਣਆਰ/ਅਵਗੁਣਆਰਾ; ਸੰਸਕ੍ਰਿਤ - ਅਵਗੁਣਕਾਰ (अवगुणकार - ਔਗੁਣਾ ਨਾਲ ਭਰਪੂਰ, ਪਾਪੀ)।
ਅਵਤਾਰ
ਅਵਤਰਿਤ ਹੁੰਦਾ ਹੈ, ਉਤਰਦਾ ਹੈ, ਅਵਤਾਰ ਲੈਂਦਾ ਹੈ; ਜਨਮ ਲੈਂਦਾ ਹੈ, ਪੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਅਵਤਾਰ; ਸੰਸਕ੍ਰਿਤ - ਅਵਤਾਰਹ (अवतार: - ਉਤਰਨਾ, ਜਨਮ ਲੈਣਾ, ਵਿਸ਼ੇਸ਼ ਤੌਰ ‘ਤੇ ਧਰਤੀ ਉਪਰ ਆਉਣਾ)।
ਅਵਰਾ
ਹੋਰਨਾਂ/ਹੋਰਾਂ (ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਵਰ/ਅਵਰੁ/ਅਵਰਿ/ਅਵਰਾ; ਬ੍ਰਜ/ਅਪਭ੍ਰੰਸ਼ - ਅਵਰੁ/ਅਵਰ (ਹੋਰ, ਦੂਜਾ); ਪ੍ਰਾਕ੍ਰਿਤ - ਅਵਰ (ਹੋਰ, ਬਾਅਦ ਦਾ); ਪਾਲੀ - ਅਪਰ (ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਮਗਰਲਾ, ਹੋਰ, ਵਖਰਾ, ਬਾਅਦ ਦਾ)।
ਅਵਰਾ
ਹੋਰਨਾਂ/ਹੋਰਾਂ (ਨੂੰ)।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਵਰ/ਅਵਰੁ/ਅਵਰਿ/ਅਵਰਾ; ਬ੍ਰਜ/ਅਪਭ੍ਰੰਸ਼ - ਅਵਰੁ/ਅਵਰ (ਹੋਰ, ਦੂਜਾ); ਪ੍ਰਾਕ੍ਰਿਤ - ਅਵਰ (ਹੋਰ, ਬਾਅਦ ਦਾ); ਪਾਲੀ - ਅਪਰ (ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਮਗਰਲਾ, ਹੋਰ, ਵਖਰਾ, ਬਾਅਦ ਦਾ)।
ਅਵਰੀ
ਅਵਰ (ਦਾ), ਹੋਰ (ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਵਰੁ
ਹੋਰ।
ਵਿਆਕਰਣ: ਵਿਸ਼ੇਸ਼ਣ (ਕੋਈ ਦਾ), ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਵਰੁ
ਹੋਰ (ਕਿਸੇ) ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਵਰੁ
ਹੋਰ ਨੂੰ, (ਕਿਸੇ) ਹੋਰ ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਵਰੁ ਕੋਇ
ਹੋਰ ਕੋਈ, ਕੋਈ ਹੋਰ, ਦੂਜਾ ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ) + ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਅਵਿਨਾਸੀ
ਅ-ਵਿਨਾਸੀ/ਅ-ਬਿਨਾਸੀ, ਵਿਨਾਸ/ਨਾਸ-ਰਹਿਤ; ਅਮਰ, ਸਦੀਵੀ, ਸਦਾ ਥਿਰ।
ਵਿਆਕਰਣ: ਵਿਸ਼ੇਸ਼ਣ (ਹਰਿ ਅਤੇ ਪ੍ਰਭੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਅਬਿਨਾਸੀ; ਸੰਸਕ੍ਰਿਤ - ਅਵਿਨਾਸ਼ਿਨ੍ (अविनाशिन् - ਅਬਿਨਾਸ਼ੀ/ਨਾਸ-ਰਹਿਤ)।