ਖਸਮ
ਖਸਮ (ਦੀ); ਮਾਲਕ-ਪ੍ਰਭੂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।
ਖਸੰਮ
ਖਸਮ (ਦੇ), ਮਾਲਕ (ਦੇ); ਗੁਰੂ ਅੰਗਦ ਸਾਹਿਬ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ)।
ਖਸੰਮ
ਖਸਮ (ਕੋਲ), ਮਾਲਕ (ਕੋਲ); ਗੁਰੂ ਨਾਨਕ ਸਾਹਿਬ (ਕੋਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ)।
ਖਸੰਮ
ਖਸਮ (ਦੀ), ਮਾਲਕ (ਦੀ); ਗੁਰੂ ਨਾਨਕ ਸਾਹਿਬ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ)।
ਖਸਮਾਨਾ
ਖਸਮਾਨਾ, ਖਸਮ ਵਾਲਾ (ਬਿਰਦ), ਮਾਲਕ ਦੀ ਤਰ੍ਹਾਂ (ਬਿਰਦ); ਮਾਲਕੀ, ਸਰਪ੍ਰਸਤੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ/ਫ਼ਾਰਸੀ - ਖਸਮਾਨਹ (ਮਾਲਕ ਦੀ ਤਰ੍ਹਾਂ, ਭਾਵ ਮਾਲਕੀ)।
ਖਸਮੁ
ਖਸਮ ਨੂੰ, ਮਾਲਕ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਖ਼ਸਮ; ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ, ਆਕਾ)।
ਖਸਮੁ
ਖਸਮ, ਮਾਲਕ।
ਵਿਆਕਰਣ: ਵਿਸ਼ੇਸ਼ਣ (ਸਚੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਖ਼ਸਮ; ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ)।
ਖਸਮੈ
ਖਸਮ ਨੂੰ, ਮਾਲਕ ਨੂੰ, ਪ੍ਰਭੂ-ਪਤੀ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।
ਖਸਮੈ
ਖਸਮ ਨੂੰ, ਮਾਲਕ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।
ਖਸਮੈ
ਖਸਮ (ਦਾ), ਮਾਲਕ (ਦਾ), ਪ੍ਰਭੂ-ਪਤੀ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।
ਖਟ
ਛੇ।
ਵਿਆਕਰਣ: ਵਿਸ਼ੇਸ਼ਣ (ਸਾਸਤ੍ਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਖਟ; ਸੰਸਕ੍ਰਿਤ - ਕ੍ਸ਼ਟ/ਸ਼ਟ (क्षट/षट - ਛੇ)।
ਖਟਿਆ
ਖਟਿਆ, ਕਮਾਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਖੱਟਣ (ਕਮਾਉਣਾ, ਖਟਣਾ); ਸਿੰਧੀ - ਖਟੁਨ (ਜਿੱਤਣਾ, ਪ੍ਰਾਪਤ ਕਰਨਾ); ਕਸ਼ਮੀਰੀ - ਖਟੁਨ (ਲੁਕਾਉਣਾ, ਹਰਾਉਣਾ); ਸੰਸਕ੍ਰਿਤ - ਖੱਟਯਤਿ (खट्टयति - ਲੁਕਾਉਂਦਾ ਹੈ, ਜਿਤਦਾ ਹੈ)।
ਖਟਿਹੁ
ਖੱਟੋ, ਕਮਾਓ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਟਣਾ; ਲਹਿੰਦੀ - ਖੱਟਣ (ਕਮਾਉਣਾ); ਸਿੰਧੀ - ਖਟੁਨ (ਜਿੱਤਣਾ, ਪ੍ਰਾਪਤ ਕਰਨਾ); ਕਸ਼ਮੀਰੀ - ਖਟੁਨ (ਲੁਕਾਉਣਾ; ਹਾਵੀ ਹੋਣਾ); ਸੰਸਕ੍ਰਿਤ - ਖੱਟਯਤਿ (खट्टयति - ਲੁਕਾਉਂਦਾ ਹੈ; ਜਿੱਤਦਾ ਹੈ)।
ਖਟੀਐ
ਖੱਟੀ ਹੋਈ, ਕਮਾਈ ਹੋਈ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਦੋਹੀ ਦਾ), ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਟਣਾ; ਲਹਿੰਦੀ - ਖੱਟਣ (ਕਮਾਉਣਾ); ਸਿੰਧੀ - ਖਟੁਨ (ਜਿੱਤਣਾ, ਪ੍ਰਾਪਤ ਕਰਨਾ); ਕਸ਼ਮੀਰੀ - ਖਟੁਨ (ਲੁਕਾਉਣਾ; ਹਾਵੀ ਹੋਣਾ); ਸੰਸਕ੍ਰਿਤ - ਖੱਟਯਤਿ (खट्टयति - ਲੁਕਾਉਂਦਾ ਹੈ; ਜਿੱਤਦਾ ਹੈ)।
ਖਟੁ
ਛੇ।
ਵਿਆਕਰਣ: ਵਿਸ਼ੇਸ਼ਣ (ਕਰਮ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਖਟ; ਸੰਸਕ੍ਰਿਤ - ਕ੍ਸ਼ਟ/ਸ਼ਟ (क्षट/षट - ਛੇ)।
ਖਟੁ
ਛੇ, ੬।
ਵਿਆਕਰਣ: ਵਿਸ਼ੇਸ਼ਣ (ਮਾਸਾ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਖਟ ; ਸੰਸਕ੍ਰਿਤ - ਕ੍ਸ਼ਟ/ਸ਼ਟ (क्षट/षट - ਛੇ)।
ਖਟੇ
ਖੱਟਦਾ ਹੈ, ਕਮਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਟਣਾ; ਲਹਿੰਦੀ - ਖੱਟਣ (ਕਮਾਉਣਾ); ਸਿੰਧੀ - ਖਟੁਨ (ਜਿੱਤਣਾ, ਪ੍ਰਾਪਤ ਕਰਨਾ); ਕਸ਼ਮੀਰੀ - ਖਟੁਨ (ਲੁਕਾਉਣਾ; ਹਾਵੀ ਹੋਣਾ); ਸੰਸਕ੍ਰਿਤ - ਖੱਟਯਤਿ (खट्टयति - ਲੁਕਾਉਂਦਾ ਹੈ; ਜਿੱਤਦਾ ਹੈ)।
ਖਤ੍ਰੀ
ਖਤ੍ਰੀ/ਖੱਤਰੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਖਤਰੀ; ਅਪਭ੍ਰੰਸ਼ - ਖੱਤਿਅ/ਖੱਤਿਯ; ਪ੍ਰਾਕ੍ਰਿਤ - ਖੱਤਿਅ; ਪਾਲੀ - ਕ੍ਖੱਤਅ; ਸੰਸਕ੍ਰਿਤ - ਕ੍ਸ਼ਤ੍ਰਿਯ (क्षत्रिय - ਦੇਸ਼ ਦਾ ਸ਼ਾਸ਼ਕ, ਸਨਾਤਨ ਮਤ ਵਿਚ ਮੰਨੇ ਗਏ ਚਾਰ ਵਰਣਾਂ ਵਿਚੋਂ ਦੂਜੇ ਵਰਣ ਦਾ ਵਿਅਕਤੀ)।
ਖੵਤ੍ਰੀ
ਖੱਤਰੀ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਖਤਰੀ; ਅਪਭ੍ਰੰਸ਼ - ਖੱਤਿਅ/ਖੱਤਿਯ; ਪ੍ਰਾਕ੍ਰਿਤ - ਖੱਤਿਅ; ਪਾਲੀ - ਕ੍ਖੱਤਅ; ਸੰਸਕ੍ਰਿਤ - ਕ੍ਸ਼ਤ੍ਰਿਯ (क्षत्रिय - ਦੇਸ਼ ਦਾ ਸ਼ਾਸ਼ਕ, ਸਨਾਤਨ ਮਤ ਵਿਚ ਮੰਨੇ ਗਏ ਚਾਰ ਵਰਣਾਂ ਵਿਚੋਂ ਦੂਜੇ ਵਰਣ ਦਾ ਵਿਅਕਤੀ)।
ਖਰਾ
ਖਰਾ, ਖਾਲਸ, ਨਿਰੋਲ।
ਵਿਆਕਰਣ: ਵਿਸ਼ੇਸ਼ਣ (ਸਚੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁੱਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।
ਖਰਾ
ਬਹੁਤ (ਡਰਾਉਣਾ), ਬੜਾ (ਭਿਆਨਕ)।
ਵਿਆਕਰਣ: ਵਿਸ਼ੇਸ਼ਣ (ਜੀਵ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁੱਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।
ਖਰੀ
ਖਰੀ (ਸੋਂਹਦੀ), ਬਹੁਤ (ਸੋਭਨੀਕ), ਬੜੀ (ਸੋਭਾ ਵਾਲੀ)।
ਵਿਆਕਰਣ: ਵਿਸ਼ੇਸ਼ਣ (ਮੁੰਧ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ, ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।
ਖਰੀ
ਬਹੁਤ ਅਉਖੀ (ਹੁੰਦੀ) ਹੈ, ਬਹੁਤ ਦੁਖੀ (ਹੁੰਦੀ) ਹੈ।
ਵਿਆਕਰਣ: ਵਿਸ਼ੇਸ਼ਣ (ਜੀਵ-ਇਸਤਰੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ, ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।
ਖਰੀ
ਬਹੁਤ, ਬੜੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ, ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।
ਖਲਾਵੈ
ਖੁਆਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੁਆਉਣਾ/ਖੁਵਾਉਣਾ/ਖਿਲਾਉਣਾ (ਖਵਾਉਣਾ); ਪ੍ਰਾਕ੍ਰਿਤ - ਖਾਵਿਯੰਤ (ਖੁਆਇਆ ਜਾ ਰਿਹਾ ਹੈ); ਪਾਲੀ - ਖਾਦਾਪੇਤਿ (ਖਾਣ ਨੂੰ ਦੇਂਦਾ ਹੈ, ਖਵਾਉਂਦਾ ਹੈ); ਸੰਸਕ੍ਰਿਤ - ਖਾਦਯਤਿ (खादयति - ਖਵਾਉਂਦਾ ਹੈ)।
ਖੜਾ
ਖੜਾ, ਖਲੋਤਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਨੇਪਾਲੀ/ਬ੍ਰਜ/ਪੁਰਾਤਨ ਪੰਜਾਬੀ - ਖੜਾ; ਸਿੰਧੀ - ਖੜੋ (ਸਿੱਧਾ ਖੜਾ); ਸੰਸਕ੍ਰਿਤ - ਖਡਕ (खडक - ਸਿੱਧਾ; ਕਿੱਲ/ਬੋਲਟ, ਥੰਮ)।
ਖੜੀ
ਖੜ੍ਹੀ, ਖਲੋਤੀ; ਸਾਵਧਾਨ ਹੋਈ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਨੇਪਾਲੀ/ਬ੍ਰਜ/ਪੁਰਾਤਨ ਪੰਜਾਬੀ - ਖੜਾ; ਸਿੰਧੀ - ਖੜੋ (ਸਿੱਧਾ ਖੜਾ); ਸੰਸਕ੍ਰਿਤ - ਖਡਕ (खडक - ਸਿੱਧਾ; ਕਿੱਲ/ਬੋਲਟ, ਥੰਮ)।
ਖੜੀਆ
ਖੜ੍ਹੀਆਂ/ਖਲੋਤੀਆਂ।
ਵਿਆਕਰਣ: ਵਿਸ਼ੇਸ਼ਣ (ਇਸਤਰੀਆਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੜਣਾ; ਲਹਿੰਦੀ - ਖੜਣ; ਕਸ਼ਮੀਰੀ - ਖੜਣੁ (ਖਲੋਣਾ); ਸੰਸਕ੍ਰਿਤ - ਖਡਤਿ (खडति - ਖਲੋਂਦਾ ਹੈ)।
ਖਾਇ
ਖਾ ਗਿਆ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਇ
ਖਾਂਦਾ ਹੈ, ਪਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਇ; ਪਾਲੀ - ਖਾਦਤਿ; ਸੰਸਕ੍ਰਿਤ - ਖਾਦਯਤਿ (खादयति - ਖਾਂਦਾ ਹੈ)।
ਖਾਇ
ਖਾਧੇ ਜਾਂਦੇ ਹਨ, ਨਾਸ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ); ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਇ
ਖਾਂਦਾ ਹੈ, ਖਾ ਸਕਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ); ਸੰਸਕ੍ਰਿਤ - ਖਾਦਤਿ (खादति - ਚਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਇ
ਖਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ); ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਇ
ਖਾ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਇਆ
ਖਾਧਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਇਆ
ਖਾਇਆ ਹੈ, ਖਾਧਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਇਆ
ਖਾਧਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ); ਸੰਸਕ੍ਰਿਤ - ਖਾਦਤਿ (खादति - ਚਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਇਆ
ਖਾਧਾ, ਖਾਧਾ (ਜਾਂਦਾ ਹੈ)।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵੱਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਇਆ
ਖਾਧਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਈ
ਖਾਂਦੇ ਹੋ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮੱਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)
ਖਾਈ
ਖਾਧੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਈਐ
ਖਾਈਦਾ ਹੈ, ਖਾਧਾ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਏ
ਖਾਂਦਾ; ਪ੍ਰਭਾਵ ਪਾਉਂਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਹਿ
(ਚੁਗਲੀ) ਖਾਂਦੇ ਹਨ, (ਚੁਗਲੀ) ਸੁਣਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਖਾਹਿ; ਪ੍ਰਾਕ੍ਰਿਤ - ਖੰਤਿ; ਪਾਲੀ - ਖਾਦੰਤਿ (ਖਾਂਦੇ ਹਨ); ਸੰਸਕ੍ਰਿਤ - ਖਾਦੰਤਿ (खादन्ति - ਚੱਬਦੇ ਹਨ, ਵਢਦੇ ਹਨ; ਰਿਗਵੇਦ - ਖਾਂਦੇ ਹਨ)।
ਖਾਕੁ
ਮਿੱਟੀ, ਧੂੜ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਖਾਕ; ਸਿੰਧੀ - ਖਾਕੁ; ਫ਼ਾਰਸੀ - ਖ਼ਾਕ (ਧੂੜ, ਸਵਾਹ)।
ਖਾਕੁ
ਮਿੱਟੀ, ਧੂੜੀ, ਚਰਨ ਧੂੜੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਖਾਕ; ਸਿੰਧੀ - ਖਾਕੁ; ਫ਼ਾਰਸੀ - ਖ਼ਾਕ (ਧੂੜ, ਸਵਾਹ)।
ਖਾਟਿ
ਖੱਟ ਲੈ, ਕਮਾ ਲੈ, ਪ੍ਰਾਪਤ ਕਰ ਲੈ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ - ਖਾਟਵੁੰ (ਖੱਟਣਾ/ਹਾਸਲ ਕਰਨਾ); ਉੜੀਆ - ਖਾਟਿਬਾ (ਸਖਤ ਮਿਹਨਤ ਕਰਨਾ); ਬੰਗਾਲੀ - ਖਾਟਾ (ਕੰਮ ਕਰਨਾ, ਲਾਗੂ ਕਰਨਾ); ਪੁਰਾਤਨ ਪੰਜਾਬੀ - ਖਟਣਾ; ਲਹਿੰਦੀ - ਖੱਟਣ (ਕਮਾਉਣਾ, ਖਟਣਾ); ਸਿੰਧੀ - ਖਟੁਨ (ਜਿੱਤਣਾ, ਪ੍ਰਾਪਤ ਕਰਨਾ); ਕਸ਼ਮੀਰੀ - ਖਟੁਨ (ਲੁਕਾਉਣਾ, ਹਰਾਉਣਾ); ਸੰਸਕ੍ਰਿਤ - ਖੱਟਯਤਿ (खट्टयति - ਲੁਕਾਉਂਦਾ ਹੈ, ਜਿਤਦਾ ਹੈ)।
ਖਾਣਾ
ਖਾਣਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਖਾਨਾ; ਗੁਜਰਾਤੀ - ਖਾਣੁ; ਪੁਰਾਤਨ ਮਾਰਵਾੜੀ/ਪ੍ਰਾਕ੍ਰਿਤ - ਖਾਣ; ਪਾਲੀ/ਸੰਸਕ੍ਰਿਤ - ਖਾਦਨ (खादन - ਭੋਜਨ ਖਾਣਾ; ਭੋਜਨ)।
ਖਾਣਾ
ਖਾਣਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ); ਕਰਤਾ ਕਾਰਕ, ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਖਾਨਾ; ਗੁਜਰਾਤੀ - ਖਾਣੁ; ਪੁਰਾਤਨ ਮਾਰਵਾੜੀ/ਪ੍ਰਾਕ੍ਰਿਤ - ਖਾਣ; ਪਾਲੀ/ਸੰਸਕ੍ਰਿਤ - ਖਾਦਨ (खादन - ਖਾਣਾ)।
ਖਾਣੀ
ਖਾਣੀਆਂ, ਉਤਪਤੀ ਦੇ ਸਰੋਤ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਵਧੀ/ਭੋਜਪੁਰੀ/ਅਪਭ੍ਰੰਸ਼ - ਖਾਣੀ; ਪ੍ਰਾਕ੍ਰਿਤ - ਖਾਣਿ/ਖਾਣੀ; ਸੰਸਕ੍ਰਿਤ - ਖਾਨਿ੍ (खानि् - ਖਾਣ)।
ਖਾਣੀ
ਖਾਣੀਆਂ ਦੀ, ਉਤਪਤੀ ਦੇ ਸਰੋਤਾਂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਵਧੀ/ਭੋਜਪੁਰੀ/ਅਪਭ੍ਰੰਸ਼ - ਖਾਣੀ; ਪ੍ਰਾਕ੍ਰਿਤ - ਖਾਣਿ/ਖਾਣੀ; ਸੰਸਕ੍ਰਿਤ - ਖਾਨਿ੍ (खानि् - ਖਾਣ)।
ਖਾਣੁ
ਖਾਂਡ, ਖੰਡ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਖਾਨਾ; ਗੁਜਰਾਤੀ - ਖਾਣੁ; ਪੁਰਾਤਨ ਮਾਰਵਾੜੀ/ਪ੍ਰਾਕ੍ਰਿਤ - ਖਾਣ; ਪਾਲੀ/ਸੰਸਕ੍ਰਿਤ - ਖਾਦਨ (खादन - ਖਾਣਾ)।
ਖਾਂਦੀਆ
ਖਾਂਦੀਆਂ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ - ਖਾਨਾ; ਗੁਜਰਾਤੀ - ਖਾਣੁ; ਪੁਰਾਤਨ ਮਾਰਵਾੜੀ/ਪ੍ਰਾਕ੍ਰਿਤ - ਖਾਣ; ਪਾਲੀ/ਸੰਸਕ੍ਰਿਤ - ਖਾਦਨ (खादन - ਭੋਜਨ ਖਾਣਾ; ਭੋਜਨ)।
ਖਾਧਾ
ਖਾਧਾ ਹੈ, ਖਾ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।
ਖਾਵੈ
(ਚੋਟ/ਮਾਰ) ਖਾਂਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਇ; ਪਾਲੀ - ਖਾਦਤਿ; ਸੰਸਕ੍ਰਿਤ - ਖਾਦਯਤਿ (खादयति - ਖਾਂਦਾ ਹੈ)।
ਖਿਸੈ
ਖਿਸਕਦਾ ਹੈ, ਖਿਸਕ ਜਾਂਦਾ ਹੈ; ਥਿੜਕ ਜਾਂਦਾ ਹੈ, ਡੋਲ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖਿਸਕਣਾ/ਖਿਸਣਾ (ਖਿਸਕ/ਤਿਲਕ ਜਾਣਾ); ਬ੍ਰਜ - ਖਿਸਕਣਾ/ਖਿਸਨਾ (ਡੁੱਬਣਾ, ਡਿੱਗਣਾ); ਸਿੰਧੀ - ਖਿਸਕਣੁ/ਖਿਸਣੁ (ਤਿਲਕਣਾ); ਪ੍ਰਾਕ੍ਰਿਤ - ਖਿਸਇ (ਤਿਲਕਦਾ ਹੈ); ਸੰਸਕ੍ਰਿਤ - ਖਿੱਸ੍* (खिस्स् - ਤਿਲਕਣ)।
ਖੀਣੁ
ਕਮਜੋਰ/ਲਿੱਸਾ, ਨਿਰਬਲ।
ਵਿਆਕਰਣ: ਵਿਸ਼ੇਸ਼ਣ (ਤਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਖੀਣੁ (ਨਿਰਬਲ); ਪ੍ਰਾਕ੍ਰਿਤ - ਖੀਣ (ਬਰਬਾਦ ਹੋਇਆ, ਥਕਿਆ ਹੋਇਆ, ਕਮਜੋਰ, ਪਤਲਾ); ਪਾਲੀ - ਖੀਣ (ਬਰਬਾਦ ਹੋਇਆ, ਥਕਿਆ ਹੋਇਆ); ਸੰਸਕ੍ਰਿਤ - ਕ੍ਸ਼ੀਣ (क्षीण - ਥਕਿਆ ਹੋਇਆ, ਨਿਰਬਲ)।
ਖੀਰੇ
ਦੁਧ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਖੀਰੁ (ਦੁਧ); ਪ੍ਰਾਕ੍ਰਿਤ/ਪਾਲੀ - ਖੀਰ; ਸੰਸਕ੍ਰਿਤ - ਕ੍ਸ਼ੀਰਮ੍ (क्षीरम् - ਦੁਧ, ਸੰਘਣਾ ਦੁਧ)।
ਖੀਵੀ
(ਮਾਤਾ) ਖੀਵੀ (ਦਾ), ਗੁਰੂ ਅੰਗਦ ਸਾਹਿਬ ਦੀ ਪਤਨੀ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੀਵੀ (ਖੀਵਾ ਦਾ ਇਸਤਰੀ ਲਿੰਗ; ਗੁਰੂ ਅੰਗਦ ਸਾਹਿਬ ਦੀ ਪਤਨੀ); ਪੁਰਾਤਨ ਪੰਜਾਬੀ/ਲਹਿੰਦੀ - ਖੀਵਾ (ਮਦਹੋਸ਼/ਸ਼ਰਾਬੀ, ਅਭਿਮਾਨੀ); ਅਪਭ੍ਰੰਸ਼/ਪ੍ਰਾਕ੍ਰਿਤ - ਖੀਵ (ਮਦਹੋਸ਼/ਸਰਾਬੀ); ਸੰਸਕ੍ਰਿਤ - ਕ੍ਸ਼ੀਬ/ਕ੍ਸ਼ੀਵ (क्षीब/क्षीव - ਮਦਹੋਸ਼/ਸ਼ਰਾਬੀ, ਉਤਸ਼ਾਹਿਤ)।
ਖੁਆਇਅਨੁ
ਖੁਆਇ+ਅਨੁ, ਖੁਆਏ ਹਨ ਉਸ ਨੇ, ਉਸ ਨੇ ਖੁਆਏ ਹਨ, ਉਸ ਨੇ ਭੁਲਾਏ ਹੋਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਉਜਾੜਨਾ, ਸੁਟਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ/ਬਰਬਾਦ ਕਰਦਾ ਹੈ, ਸੁਟਦਾ ਹੈ) + ਅਵਧੀ/ਬ੍ਰਜ/ਲਹਿੰਦੀ - ਓਨ; ਅਪਭ੍ਰੰਸ਼ - ਓਅਣ (ਉਹ, ਉਨ੍ਹਾਂ); ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।
ਖੁਆਰੁ
ਖੁਆਰ, ਦੁਖੀ।
ਵਿਆਕਰਣ: ਵਿਸ਼ੇਸ਼ਣ (ਜੂਠੇ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਖ਼੍ਵਾਰ (ਜ਼ਲੀਲ, ਪ੍ਰੇਸ਼ਾਨ)।
ਖੁਆਰੁ
ਖੱਜਲ-ਖੁਆਰ (ਕਰਨ ਵਾਲਾ); ਪਰੇਸ਼ਾਨ/ਦੁਖੀ (ਕਰਨ ਵਾਲਾ)।
ਵਿਆਕਰਣ: ਵਿਸ਼ੇਸ਼ਣ (ਹੁਕਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਖ਼੍ਵਾਰ (ਜ਼ਲੀਲ, ਪ੍ਰੇਸ਼ਾਨ)।
ਖੁਸਿ
ਖੁੱਸ (ਲੈਂਦਾ ਹੈ), ਖੋਹ (ਲੈਂਦਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੁਸਣਾ (ਜਬਰਦਸਤੀ ਖੋਹਣਾ); ਸਿੰਧੀ - ਖੁਸਣੁ (ਖੋਹ ਲੈਣਾ, ਖਰਾਬ ਹੋਣਾ); ਸੰਸਕ੍ਰਿਤ - ਸ੍ਕੁਸ਼ਯਤੇ (स्कुष्यते - ਖੋਂਹਦਾ ਹੈ, ਖੋਬਦਾ ਹੈ)।
ਖੁਸੀਆ
ਖੁਸ਼ੀਆਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬੁੰਦੇਲੀ/ਅਵਧੀ/ਰਾਜਸਥਾਨੀ/ਭੋਜਪੁਰੀ/ਬ੍ਰਜ - ਖੁਸੀ; ਫ਼ਾਰਸੀ - ਖ਼ੁਸ਼ੀ (خوشی - ਪ੍ਰਸੰਨਤਾ, ਖੁਸ਼ੀ, ਅਨੰਦ)।
ਖੁਰ
(ਸਿਰ ਤੋਂ) ਪੈਰ ਦੇ ਨਹੁੰਆਂ ਤੱਕ, (ਸਿਰ ਤੋਂ) ਪੈਰਾਂ ਤਕ।
ਵਿਆਕਰਣ: ਕਿਰਿਆ ਵਿਸ਼ੇਸਣ।
ਵਿਉਤਪਤੀ: ਪੁਰਾਤਨ ਪੰਜਾਬੀ - ਖੁਰ (ਖੁਰ, ਪੈਰ); ਸਿੰਧੀ - ਖੁਰੁ; ਪ੍ਰਾਕ੍ਰਿਤ/ਪਾਲੀ - ਖੁਰ; ਸੰਸਕ੍ਰਿਤ - ਖੁਰਹ (खुर: - ਖੁਰ)।
ਖੇਹ
ਖੇਹ, ਸਵਾਹ, ਮਿੱਟੀ।
ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਖੇਹ (ਸੁਆਹ, ਧੂੜ, ਕੂੜਾ, ਗੋਹਾ); ਪ੍ਰਾਕ੍ਰਿਤ - ਖੇਹ (ਧੂੜ); ਸੰਸਕ੍ਰਿਤ - ਕ੍ਸ਼ਯ (क्षय - ਘਾਟਾ, ਰਹਿੰਦ-ਖੁੂੰਦ)।
ਖੇਤੀ
ਖੇਤੀ, ਫਸਲ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਗੁਜਰਾਤੀ/ਮਰਾਠੀ/ਨੇਪਾਲੀ/ਬ੍ਰਜ - ਖੇਤੀ; ਲਹਿੰਦੀ - ਖੇਤਰੀ (ਫਸਲ, ਖੇਤੀਬਾੜੀ); ਪ੍ਰਾਕ੍ਰਿਤ - ਖੇੱਤਿਅ/ਖਿੱਤਅ (ਖੇਤਾਂ ਨਾਲ ਸਬੰਧਤ); ਸੰਸਕ੍ਰਿਤ - ਕ੍ਸ਼ੇਤ੍ਰਿਯ (क्षेत्रिय - ਘਾਹ ਦੀ ਚਰਾਗਾਹ, ਕਿਸੇ ਥਾਂ ਦਾ ਵਾਤਾਵਰਣ)।
ਖੇਤੁ
ਖੇਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੇਤਰ/ਖੇਤ; ਬ੍ਰਜ - ਖੇਤ; ਅਪਭ੍ਰੰਸ਼ - ਖੇਤਂ; ਪ੍ਰਾਕ੍ਰਿਤ - ਖੇੱਤ/ਖਿਤ/ਛੇੱਤ/ਛਿਤ; ਪਾਲੀ - ਖੇੱਤ (ਖੇਤ); ਸੰਸਕ੍ਰਿਤ - ਕਸ਼ੇਤ੍ਰ (क्षेत्र - ਜਮੀਨ)।
ਖੇਮ
ਕੁਸ਼ਲਾਂ ਦੀ, ਸੁਖਾਂ ਦੀ, ਖੁਸ਼ੀਆਂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਗੜ੍ਹਵਾਲੀ/ਗੁਜਰਾਤੀ/ਰਾਜਸਥਾਨੀ/ਬ੍ਰਜ - ਖੇਮ (ਤੰਦਰੁਸਤੀ, ਅਰਾਮ, ਖੁਸ਼ੀ); ਅਪਭ੍ਰੰਸ਼/ਪ੍ਰਾਕ੍ਰਿਤ - ਖੇਮ (ਅਰਾਮ ਨਾਲ ਰਹਿਣਾ; ਚੰਗੀ ਕਿਸਮਤ); ਪਾਲੀ - ਖੇਮ (ਸ਼ਾਂਤ; ਸ਼ਾਂਤੀ); ਸੰਸਕ੍ਰਿਤ - ਕ੍ਸ਼ੇਮ (क्षेम - ਰਹਿਣ ਜੋਗ; ਅਰਾਮ, ਸੌਖ ਜਾਂ ਸੁਰੱਖਿਆ ਦੇਣ ਵਾਲਾ; ਇਕ ਸੁਰੱਖਿਅਤ, ਅਸਾਨ ਜਾਂ ਅਰਾਮਦਾਇਕ ਅਵਸਥਾ, ਖੁਸ਼ੀ)।
ਖੇਲ
ਖੇਲ-ਤਮਾਸ਼ੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ/ਸਿੰਧੀ/ਬ੍ਰਜ - ਖੇਲ (ਖੇਡ); ਪ੍ਰਾਕ੍ਰਿਤ - ਖੇੱਲਣ (ਖੇਡ ਰਿਹਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।
ਖੇਲਨ
ਖੇਡਣ (ਲੱਗ ਪਏ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੇਲਣਾ (ਖੇਡਣਾ), ਖਿਲਾਉਣਾ (ਖਿਡਾਉਣਾ); ਅਪਭ੍ਰੰਸ਼ - ਖੇਲਇ; ਪ੍ਰਾਕ੍ਰਿਤ - ਖੇੱਲਅਇ (ਖੇਡਦਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।
ਖੇਲੁ
ਖੇਲ, ਖੇਡ-ਤਮਾਸ਼ਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ/ਸਿੰਧੀ/ਬ੍ਰਜ - ਖੇਲ (ਖੇਡ); ਪ੍ਰਾਕ੍ਰਿਤ - ਖੇੱਲਣ (ਖੇਡ ਰਿਹਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।
ਖੇਲੁ
ਖੇਲ/ਖੇਡ; ਜੀਵਨ-ਖੇਡ, ਜੀਵਨ-ਜਾਚ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ/ਸਿੰਧੀ/ਬ੍ਰਜ - ਖੇਲ (ਖੇਡ); ਪ੍ਰਾਕ੍ਰਿਤ - ਖੇੱਲਣ (ਖੇਡ ਰਿਹਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।
ਖੇਲੋ
ਖੇਲੁ, ਖੇਲ, ਖੇਡ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ/ਸਿੰਧੀ/ਬ੍ਰਜ - ਖੇਲ (ਖੇਡ); ਪ੍ਰਾਕ੍ਰਿਤ - ਖੇੱਲਣ (ਖੇਡ ਰਿਹਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।
ਖੇਵਟ
(ਗੁਰੂ) ਮਲਾਹ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਖੇਵਟ; ਅਪਭ੍ਰੰਸ/ਪ੍ਰਾਕ੍ਰਿਤ - ਕੇਵੱਟ; ਸੰਸਕ੍ਰਿਤ - ਕੈਵਰ੍ਤਹ (कैवर्त: - ਕਿਸ਼ਤੀ ਚਲਾਉਣ ਵਾਲਾ, ਮਲਾਹ, ਮਛੇਰਾ)।
ਖੇਵਟੁ
ਮਲਾਹ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਖੇਵਟ; ਅਪਭ੍ਰੰਸ/ਪ੍ਰਾਕ੍ਰਿਤ - ਕੇਵੱਟ; ਸੰਸਕ੍ਰਿਤ - ਕੈਵਰ੍ਤਹ (कैवर्त: - ਕਿਸ਼ਤੀ ਚਲਾਉਣ ਵਾਲਾ, ਮਲਾਹ, ਮਛੇਰੇ)।
ਖੋਇ
ਗਵਾ (ਕੇ)।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਉਜਾੜਨਾ, ਸੁਟਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ/ਬਰਬਾਦ ਕਰਦਾ ਹੈ, ਸੁਟਦਾ ਹੈ)।
ਖੋਇਓ
ਖੋਇਆ ਹੈ, ਗਵਾ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਉਜਾੜਨਾ, ਸੁਟਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ/ਬਰਬਾਦ ਕਰਦਾ ਹੈ, ਸੁਟਦਾ ਹੈ)।
ਖੋਇਆ
ਖੋ ਦਿਤਾ, ਗਵਾ ਲਿਆ/ਛਡਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਬਰਬਾਦ ਕਰਨਾ, ਸੁਟ ਦੇਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ, ਸੁਟਦਾ ਹੈ)।
ਖੋਈ
ਖੋਈ (ਹੈ), ਗਵਾ ਲਈ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਉਜਾੜਨਾ, ਸੁਟਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ/ਬਰਬਾਦ ਕਰਦਾ ਹੈ, ਸੁਟਦਾ ਹੈ)।
ਖੋਜਤ
ਖੋਜਦਾ ਹੈਂ, ਲਭਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਖੋਜਤ/ਖੋਜਤਿ; ਸੰਸਕ੍ਰਿਤ - ਖੋਜਤਿ (खोजति - ਖੋਜਦਾ ਹੈ, ਲਭਦਾ ਹੈ)।
ਖੋਜਤ
ਖੋਜਦਾ (ਫਿਰਿਆ), ਲਭਦਾ (ਫਿਰਿਆ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਖੋਜਤ/ਖੋਜਤਿ; ਸੰਸਕ੍ਰਿਤ - ਖੋਜਤਿ (खोजति - ਖੋਜਦਾ ਹੈ, ਲਭਦਾ ਹੈ)।
ਖੋਜਤੇ
ਖੋਜਦਿਆਂ, ਲਭਦਿਆਂ, ਭਾਲਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਖੋਜਤ/ਖੋਜਤਿ; ਸੰਸਕ੍ਰਿਤ - ਖੋਜਤਿ (खोजति - ਖੋਜਦਾ ਹੈ, ਲਭਦਾ ਹੈ)।
ਖੋਟੇ
ਖੋਟੇ, ਖੋਟ ਵਾਲੇ, ਨਕਲੀ।
ਵਿਆਕਰਣ: ਵਿਸ਼ੇਸ਼ਣ (ਜੀਵ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਖੋਟਾ (ਝੂਠਾ, ਦੁਸ਼ਟ, ਅਸ਼ੁੱਧ, ਨੀਚ/ਖੋਟਾ); ਲਹਿੰਦੀ - ਖੋਟਾ (ਬੁਰਾ); ਮਾਰਵਾੜੀ/ਸਿੰਧੀ - ਖੋਟੋ (ਧੋਖੇਬਾਜ); ਸੰਸਕ੍ਰਿਤ - ਖੋੱਟ* (खोट्ट - ਦਾਗ/ਧੱਬਾ)।
ਖੋਟੈ
ਖੋਟੇ ਹੋਣ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਖੋਟਾ (ਝੂਠਾ, ਦੁਸ਼ਟ, ਅਸ਼ੁੱਧ, ਨੀਚ/ਖੋਟਾ); ਲਹਿੰਦੀ - ਖੋਟਾ (ਬੁਰਾ); ਮਾਰਵਾੜੀ/ਸਿੰਧੀ - ਖੋਟੋ (ਧੋਖੇਬਾਜ); ਸੰਸਕ੍ਰਿਤ - ਖੋੱਟ* (खोट्ट - ਦਾਗ/ਧੱਬਾ)।
ਖੋਲੇ
ਖੋਲ੍ਹੇ ਹਨ, ਖੋਲ੍ਹ ਦਿੱਤੇ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਖੋਲਣਾ (ਖੋਲ੍ਹਣਾ, ਢਿਲਾ ਕਰਨਾ); ਲਹਿੰਦੀ - ਖੋਲੁਣ; ਸਿੰਧੀ - ਖੋਲਣੁ; ਕਸ਼ਮੀਰੀ - ਖੋਲੁਨ; ਸੰਸਕ੍ਰਿਤ - ਖੋੱਲ (खोल्ल - ਖੋਲ੍ਹਣਾ)।
ਖੋਵੈ
ਗੁਆਉਂਦਾ ਹੈ, ਗੁਆ/ਗਵਾ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਖੋਵੈ/ਖੋਵਇ; ਪ੍ਰਾਕ੍ਰਿਤ - ਖਵੇਇ; ਸੰਸਕ੍ਰਿਤ - ਕ੍ਸ਼ਪਯਤਿ (क्षपयति - ਨਸ਼ਟ ਕਰਦਾ ਹੈ)।