ਜਉ
ਜੇ, ਜੇਕਰ।
ਵਿਆਕਰਣ: ਯੋਜਕ।
ਵਿਉਤਪਤੀ: ਪੁਰਾਤਨ ਗੁਜਰਾਤੀ/ਪੁਰਾਤਨ ਅਵਧੀ/ਮੈਥਿਲੀ - ਜਉ (ਜਦੋਂ/ਕਦੋਂ, ਜੇ); ਅਪਭ੍ਰੰਸ਼ - ਜਉ; ਪ੍ਰਾਕ੍ਰਿਤ - ਜਓ; ਪਾਲੀ - ਯਤੋ (ਕਿਥੋਂ, ਕਿਉਂਕਿ); ਸੰਸਕ੍ਰਿਤ - ਯਤਹ (यत: - ਕਿਥੋਂ; ਰਿਗਵੇਦ - ਕਿਥੇ, ਕਿਉਂਕਿ)।
ਜਉ
ਜਦੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।

ਜਸ
ਜਸ (ਦਾ), ਵਡਿਆਈ (ਦਾ), ਪ੍ਰਸੰਸਾ (ਦਾ), ਸਿਫਤ-ਸਾਲਾਹ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਉੜੀਆ - ਜਸ (ਪ੍ਰਸੰਸਾ, ਸਿਹਰਾ); ਨੇਪਾਲੀ/ਬ੍ਰਜ - ਜਸ (ਪ੍ਰਸਿਧੀ); ਅਪਭ੍ਰੰਸ਼/ਪ੍ਰਾਕ੍ਰਿਤ - ਜਸ; ਪਾਲੀ - ਯਸਸ (ਨਾਮਣਾ/ਪ੍ਰਸਿਧੀ, ਸਫਲਤਾ); ਸੰਸਕ੍ਰਿਤ - ਯਸ਼ਸ੍ (यशस् - ਸ਼ਾਨ, ਪ੍ਰਸਿਧੀ)।
ਜਸੁ
ਜਸ, ਗੁਣਗਾਣ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਜਗ
ਜਗਤ ਦਾ, ਸੰਸਾਰ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਗ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗ
ਜਗਤ (ਵਿਚ), ਸੰਸਾਰ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਜਗਤ ਦੀ, ਸੰਸਾਰ ਦੀ।

ਵਿਉਤਪਤੀ: ਅਪਭ੍ਰੰਸ/ਪ੍ਰਾਕ੍ਰਿਤ - ਜਗ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗ
ਜੱਗ, ਜੱਗ-ਹਵਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬਘੇਲੀ/ਰਾਜਸਥਾਨੀ - ਜਗ; ਬ੍ਰਜ - ਜਜ੍ਞ/ਜਗਯ/ਜੱਗ/ਜਗ (ਬਲੀਦਾਨ); ਅਪਭ੍ਰੰਸ਼ - ਜੱਗ; ਸੰਸਕ੍ਰਿਤ - ਯਜ੍ਞਹ (यज्ञ: - ਪੂਜਾ, ਸ਼ਰਧਾ-ਭਾਵ, ਪ੍ਰਾਰਥਨਾ, ਬਲੀਦਾਨ)।
ਜਗ
ਜਗਤ, ਸੰਸਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਜਗੁ; ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਜਗ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗ
ਜਗਤ (ਨੂੰ), ਸੰਸਾਰ (ਨੂੰ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਜਗੁ; ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਜਗ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗ
ਜਗਤ ਦੀ, ਸੰਸਾਰ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਜਗੁ; ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਜਗ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗ
ਜਗਤ (ਵਿਚ), ਸੰਸਾਰ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬਘੇਲੀ/ਰਾਜਸਥਾਨੀ - ਜਗ; ਬ੍ਰਜ - ਜਜ੍ਞ/ਜਗਯ/ਜੱਗ/ਜਗ (ਬਲੀਦਾਨ); ਅਪਭ੍ਰੰਸ਼ - ਜੱਗ; ਸੰਸਕ੍ਰਿਤ - ਯਜ੍ਞਹ (यज्ञ: - ਪੂਜਾ, ਸ਼ਰਧਾ-ਭਾਵ, ਪ੍ਰਾਰਥਨਾ, ਬਲੀਦਾਨ)।
ਜਗਜੀਵਨੁ
ਜਗ-ਜੀਵਨ (ਦਾਤਾ), ਜਗਤ ਦਾ ਜੀਵਨ (ਦਾਤਾ), ਜਗਤ ਨੂੰ ਜੀਵਨ ਦੇਣ ਵਾਲਾ (ਦਾਤਾ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਜੀਵਨ; ਅਪਭ੍ਰੰਸ਼ - ਜਗਜੀਵਨ; ਸੰਸਕ੍ਰਿਤ - ਜਗਤ੍+ਜੀਵਨ (जगत्+जीवन - ਜਗਤ ਦਾ ਜੀਵਨ)।
ਜਗਜੀਵਨੁ
ਜਗ-ਜੀਵਨ, ਜਗਤ ਦਾ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਪਿਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਜੀਵਨ; ਅਪਭ੍ਰੰਸ਼ - ਜਗਜੀਵਨ; ਸੰਸਕ੍ਰਿਤ - ਜਗਤ੍+ਜੀਵਨ (जगत्+जीवन - ਜਗਤ ਦਾ ਜੀਵਨ)।
ਜਗਜੀਵਨੁ
ਜਗਤ ਦਾ ਜੀਵਨ, ਜਗਤ ਨੂੰ ਜੀਵਨ (ਦੇਣ ਵਾਲਾ ਪ੍ਰਭੂ)।
ਵਿਆਕਰਣ: ਵਿਸ਼ੇਸ਼ਣ (ਦਾਤਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਜੀਵਨ; ਅਪਭ੍ਰੰਸ਼ - ਜਗਜੀਵਨ; ਸੰਸਕ੍ਰਿਤ - ਜਗਤ੍+ਜੀਵਨ (जगत्+जीवन - ਜਗਤ ਦਾ ਜੀਵਨ)।
ਜਗਤ
ਜਗਤ (ਵਿਚ), ਸੰਸਾਰ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਤੁ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗਤ
ਜਗਤ ਦੇ, ਸੰਸਾਰ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਤੁ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗਤ
ਜਗਤ (ਨੂੰ), ਸੰਸਾਰ (ਨੂੰ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਤੁ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗਤ
ਜਗਤ, ਸੰਸਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਤੁ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗਤ
ਜਗਤ ਨੂੰ, ਸੰਸਾਰ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਤੁ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗਤ
ਜਗਤ (ਵਿਚ), ਸੰਸਾਰ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਤੁ; ਸੰਸਕ੍ਰਿਤ - ਜਗਤ੍ (जगत् - ਹਿਲਣ-ਚਲਣ ਵਾਲਾ, ਸੰਸਾਰ)।
ਜਗਤੁ
ਜਗਤ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਤੁ; ਸੰਸਕ੍ਰਿਤ - ਜਗਤ੍ (जगत् - ਹਿਲਣ-ਚਲਣ ਵਾਲਾ, ਸੰਸਾਰ)।
ਜਗਤੁ
ਜਗਤ, ਸੰਸਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਤੁ; ਸੰਸਕ੍ਰਿਤ - ਜਗਤ੍ (जगत् - ਹਿਲਣ-ਚਲਣ ਵਾਲਾ, ਸੰਸਾਰ)।
ਜਗਤੁ
ਜਗਤ ਨੂੰ, ਸੰਸਾਰ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਗਤੁ; ਸੰਸਕ੍ਰਿਤ - ਜਗਤ੍ (जगत् - ਹਿਲਣ-ਚਲਣ ਵਾਲਾ, ਸੰਸਾਰ)।
ਜਗਦੀਸ
ਜਗਤ+ਈਸ, ਜਗਦੀਸ਼ ਨੂੰ, ਜਗਤ ਦੇ ਈਸ਼ਰ ਨੂੰ, ਜਗਤ ਦੇ ਮਾਲਕ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਜਗਦੀਸ; ਸੰਸਕ੍ਰਿਤ - ਜਗਦੀਸ਼ (जगदीश - ਬ੍ਰਹਿਮੰਡ ਦਾ ਮਾਲਕ, ਸਰਵਉੱਚ ਦੇਵਤਾ; ਵਿਸ਼ਣੂ ਅਤੇ ਸ਼ਿਵ ਦਾ ਇਕ ਉਪਨਾਮ)।
ਜਗੁ
ਜਗ, ਜਗਤ, ਸੰਸਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਗ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਗੁ
ਜਗ ਨੂੰ, ਜਗਤ ਨੂੰ, ਸੰਸਾਰ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਗ; ਸੰਸਕ੍ਰਿਤ - ਜਗਤ੍ (जगत् - ਸੰਸਾਰ)।
ਜਜਰੀ
ਜਰਜਰੀ/ਜਰਜਰਾ, ਪੁਰਾਣਾ; ਕਮਜ਼ੋਰ, ਨਿਰਬਲ।
ਵਿਆਕਰਣ: ਵਿਸ਼ੇਸ਼ਣ (ਸਰੀਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਗੁਜਰਾਤੀ - ਜਾਜਰੁੰ (ਪੁਰਾਣਾ); ਰਾਜਸਥਾਨੀ - ਜਜਰ (ਪੁਰਾਣਾ, ਨਿਰਬਲ, ਘਸਿਆ ਹੋਇਆ, ਬੁੱਢਾ/ਬਿਰਧ); ਪ੍ਰਾਕ੍ਰਿਤ - ਜੱਜਰ (ਘਸਿਆ ਹੋਇਆ, ਪਾਟਿਆ ਹੋਇਆ); ਪਾਲੀ - ਜੱਜਰ (ਉਮਰ ਦੇ ਨਾਲ ਕਮਜ਼ੋਰ, ਸੁਕਿਆ ਹੋਇਆ); ਸੰਸਕ੍ਰਿਤ - ਜਰ੍ਜਰ (जर्जर - ਪੁਰਾਣਾ, ਗਲਿਆ, ਪਾਟਿਆ, ਟੁਟਿਆ)।
ਜਤੀ
ਜਤੀ, ਜਤ ਦੇ ਧਾਰਨੀ, ਬ੍ਰਹਮਚਾਰੀ, ਸੁੱਚੇ ਆਚਰਣ ਵਾਲੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਜਤੀ (ਜਤ ਦਾ ਧਾਰਨੀ, ਜਤੀ-ਸਤੀ); ਸੰਸਕ੍ਰਿਤ - ਯਤਿਨ੍ (यतिन् - ਜਤ ਰਖਣ ਵਾਲਾ, ਇੰਦ੍ਰੀਆਂ ਨੂੰ ਕਾਬੂ ਵਿਚ ਰਖਣ ਵਾਲਾ ਸੰਨਿਆਸੀ/ਬ੍ਰਹਮਚਾਰੀ)।
ਜਤੀ
ਜਤ ਦੇ ਧਾਰਨੀ, ਬ੍ਰਹਮਚਾਰੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਜਤੀ (ਜਤ ਦਾ ਧਾਰਨੀ, ਜਤੀ-ਸਤੀ); ਸੰਸਕ੍ਰਿਤ - ਯਤਿਨ੍ (यतिन् - ਜਤ ਰਖਣ ਵਾਲਾ, ਇੰਦ੍ਰੀਆਂ ਨੂੰ ਕਾਬੂ ਵਿਚ ਰਖਣ ਵਾਲਾ ਸੰਨਿਆਸੀ/ਬ੍ਰਹਮਚਾਰੀ)।
ਜਤੁ
ਜਤ ਨੂੰ, ਬ੍ਰਹਮਚਰਜ ਨੂੰ, ਇੰਦਰਿਆਵੀ ਸੰਜਮ ਨੂੰ, ਸੁੱਚੇ ਆਚਰਨ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਤੈ/ਜਤੁ; ਬ੍ਰਜ - ਜਤ (ਰੋਕਣਾ); ਸੰਸਕ੍ਰਿਤ - ਯਤਹ (यत: - ਪ੍ਰਤੀਬੱਧ, ਸੰਜਮ ਵਾਲਾ, ਦਮਨ ਕੀਤਾ ਹੋਇਆ, ਕਾਬੂ ਕਰਨਾ)।
ਜਥ
ਜਿਥੇ (ਕਿਥੇ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਜਥ; ਅਪਭ੍ਰੰਸ਼/ਪ੍ਰਾਕ੍ਰਿਤ - ਜਤ੍ਥ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ)।
ਜਨ
ਜਨ, ਦਾਸ।
ਵਿਆਕਰਣ: ਵਿਸ਼ੇਸ਼ਣ (ਨਾਨਕ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
ਜਨ (ਨਾਨਕ), ਦਾਸ (ਨਾਨਕ) (ਮੋਹਰ-ਛਾਪ)।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
(ਨੇਕ) ਜਨ, (ਭਲੀ) ਲੋਕ।
ਵਿਆਕਰਣ: ਵਿਸ਼ੇਸ਼ਣ (ਖੀਵੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
ਹਰੀ ਜਨਾਂ ਵਿਚ, ਹਰੀ ਦੇ ਭਗਤਾਂ/ਸੇਵਕਾਂ ਵਿਚ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ। ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪ/ਦੁਖ ਹਰਨ ਵਾਲਾ/ਦੂਰ ਕਰਨ ਵਾਲਾ; ਹਰੀ, ਪ੍ਰਭੂ) + ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
ਜਨ (ਨਾਨਕ), ਦਾਸ (ਨਾਨਕ) (ਮੁਹਰ-ਛਾਪ)।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
(ਮੁਨੀ) ਜਨ, (ਮੁਨੀ) ਲੋਕ, (ਸਾਧਨਾ ਕਰਨ ਵਾਲੇ) ਮਨੁਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
ਜਨ ਤੋਂ, ਦਾਸ ਤੋਂ, ਵਿਅਕਤੀ ਤੋਂ, ਮਨੁਖ ਤੋਂ; ਸੇਵਕ ਤੋਂ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
ਜਨ, ਵਿਅਕਤੀ, ਲੋਕ, ਮਨੁਖ; ਸੇਵਕ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
ਜਨਾਂ ਨੂੰ (ਮਿਲ ਕੇ), ਭਗਤਾਂ/ਸੇਵਕਾਂ ਨੂੰ (ਮਿਲ ਕੇ); ਸਤਿਸੰਗੀ ਜਨਾਂ ਨੂੰ ਮਿਲ ਕੇ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
ਜਨ (ਦੀ), ਬੰਦੇ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
(ਸੰਤ) ਜਨ, (ਸਤ) ਪੁਰਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
ਜਨਾਂ ਨੇ, ਵਿਅਕਤੀਆਂ ਨੇ, ਲੋਕਾਂ ਨੇ, ਮਨੁਖਾਂ ਨੇ; ਸੇਵਕਾਂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨ
ਜਨਾਂ ਨੂੰ, ਲੋਕਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨਹ
ਜਨਾਂ (ਦੀ), ਵਿਅਕਤੀਆਂ (ਦੀ), ਲੋਕਾਂ (ਦੀ), ਮਨੁਖਾਂ (ਦੀ); ਸੇਵਕਾਂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨਮ
ਜਨਮ; ਜੀਵਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
ਜਨਮਾਂ-ਜਨਮਾਂਤਰਾ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
ਜਨਮ ਮਰਣ ਦਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
ਜਨਮਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
ਜਨਮਾਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
(ਜਨਮਾਂ) ਜਨਮਾਂ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
(ਮਨੁਖਾ) ਜਨਮ, (ਮਨੁਖਾ) ਜੀਵਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
ਜਨਮ ਦੇ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
ਜਨਮ (ਜਨਮ ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
(ਜਨਮ) ਜਨਮ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
ਜਨਮ ਦਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮ
ਜਨਮਾਂ (ਜਨਮਾਂ) (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮੁ
ਜਨਮ, ਮਨੁਖਾ ਜਨਮ; ਮਨੁਖਾ ਜੀਵਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮੁ
ਜਨਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮੁ
ਜਨਮ (ਰੂਪੀ), ਮਨੁਖਾ ਜਨਮ (ਰੂਪੀ); ਮਨੁਖਾ ਜੀਵਨ (ਰੂਪੀ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮੁ
(ਮਾਣਸ) ਜਨਮ, (ਮਨੁਖਾ) ਜਨਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਨਮ; ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਮੇ
ਜਨਮ ਕੇ, ਜਨਮ ਲੈ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਜੰਮਣਾ; ਲਹਿੰਦੀ - ਜੰਮਣ (ਜੰਮਣਾ, ਪੈਦਾ ਹੋਣਾ); ਸਿੰਧੀ - ਜੰਮਣੁ (ਜੰਮਣਾ); ਅਪਭ੍ਰੰਸ਼ - ਜੰਮਣ/ਜੰਮੁ; ਪ੍ਰਾਕ੍ਰਿਤ/ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਨਾ
ਜਨ, ਲੋਕ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨਾ
(ਸੰਤ) ਜਨਾਂ ਨੇ, (ਸੰਤ) ਪੁਰਖਾਂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨਾ
(ਸੰਤ) ਜਨਾਂ ਨੂੰ, (ਸੰਤ) ਪੁਰਖਾਂ/ਪੁਰਸ਼ਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨਾ
(ਸੰਤ) ਜਨਾਂ ਨਾਲ, (ਸੰਤ) ਪੁਰਖਾਂ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨਾ
(ਸੰਤ) ਜਨਾਂ ਰਾਹੀਂ, (ਸਤ) ਪੁਰਸ਼ਾਂ ਰਾਹੀਂ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨਾ
(ਸੰਤ) ਜਨਾਂ ਦਾ, (ਸਤ) ਪੁਰਸ਼ਾਂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨੁ
ਜਨ, ਵਿਅਕਤੀ, ਮਨੁਖ; ਸੇਵਕ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਨੁ
(ਗੁਰ) ਜਨ ਨੂੰ, (ਗੁਰੂ) ਜਨ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
ਜਪਤ
ਜਪਦਿਆਂ; ਸਿਮਰਦਿਆਂ; ਅਰਾਧਦਿਆਂ, ਧਿਆਉਂਦਿਆਂ, ਚਿੰਤਨ ਕਰਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਜਪਣਾ (ਪ੍ਰੇਮ ਨਾਲ ਰੱਬ ਦਾ ਨਾਮ ਜਪਣਾ); ਲਹਿੰਦੀ - ਜਪਣਾ; ਸਿੰਧੀ - ਜਪਣੁ (ਸ਼ਰਧਾ - ਭਾਵ ਨਾਲ ਜਪਣਾ); ਅਪਭ੍ਰੰਸ਼ - ਜਪਇ; ਪਾਲੀ - ਜਪਤਿ; ਸੰਸਕ੍ਰਿਤ - ਜਪਤਿ (जपति - ਜਪਦਾ ਹੈ)।
ਜਪਿ
ਜਪ (ਲੈਣ) ਨਾਲ; ਸਿਮਰ (ਲੈਣ) ਨਾਲ; ਅਰਾਧ (ਲੈਣ) ਨਾਲ, ਧਿਆ (ਲੈਣ) ਨਾਲ, ਚਿੰਤਨ ਕਰ (ਲੈਣ) ਨਾਲ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਪ (ਕਹਿਣਾ, ਬੋਲਣਾ); ਸੰਸਕ੍ਰਿਤ - ਜਪ (जप - ਪ੍ਰਾਰਥਨਾ ਨੂੰ ਗੁਣਗੁਣਾਉਣਾ, ਧਰਮ-ਗ੍ਰੰਥ ਦੇ ਪਾਠ ਜਾਂ ਮੰਤਰ ਜਾਂ ਦੇਵਤੇ ਦੇ ਨਾਂ ਨੂੰ ਗੁਣਗੁਣਾਉਂਦੇ ਹੋਏ ਦੁਹਰਾਉਣਾ, ਗੁਣਗੁਣਾਈ ਪ੍ਰਾਰਥਨਾ ਜਾਂ ਮੰਤਰ )।
ਜਪਿਓ
ਜਪਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਪ (ਜਪਣਾ); ਸੰਸਕ੍ਰਿਤ - ਜਪ (जप - ਪ੍ਰਾਰਥਨਾ ਨੂੰ ਗੁਣਗੁਣਾਉਣਾ, ਧਰਮ-ਗ੍ਰੰਥ ਦੇ ਪਾਠ ਜਾਂ ਕਿਸੇ ਮੰਤਰ ਜਾਂ ਦੇਵਤੇ ਦੇ ਨਾਂ ਨੂੰ ਗੁਣਗੁਣਾਉਂਦੇ ਹੋਏ ਦੁਹਰਾਉਣਾ, ਗੁਣਗੁਣਾਈ ਗਈ ਪ੍ਰਾਰਥਨਾ ਜਾਂ ਮੰਤਰ)।
ਜਪੀਐ
ਜਪੀਦਾ ਹੈ, ਜਪਿਆ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਪ (ਜਪਣਾ); ਸੰਸਕ੍ਰਿਤ - ਜਪ (जप - ਪ੍ਰਾਰਥਨਾ ਨੂੰ ਗੁਣਗੁਣਾਉਣਾ, ਧਰਮ-ਗ੍ਰੰਥ ਦੇ ਪਾਠ ਜਾਂ ਕਿਸੇ ਮੰਤਰ ਜਾਂ ਦੇਵਤੇ ਦੇ ਨਾਂ ਨੂੰ ਗੁਣਗੁਣਾਉਂਦੇ ਹੋਏ ਦੁਹਰਾਉਣਾ, ਗੁਣਗੁਣਾਈ ਗਈ ਪ੍ਰਾਰਥਨਾ ਜਾਂ ਮੰਤਰ)।
ਜਪੀਐ
ਜਪਣਾ ਚਾਹੀਦਾ ਹੈ।

ਜਪਿਆ ਜਾਏ; ਅਰਾਧਿਆ ਜਾਏ, ਚਿੰਤਨ ਕੀਤਾ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਪ (ਜਪਣਾ); ਸੰਸਕ੍ਰਿਤ - ਜਪ (जप - ਪ੍ਰਾਰਥਨਾ ਨੂੰ ਗੁਣਗੁਣਾਉਣਾ, ਧਰਮ-ਗ੍ਰੰਥ ਦੇ ਪਾਠ ਜਾਂ ਕਿਸੇ ਮੰਤਰ ਜਾਂ ਦੇਵਤੇ ਦੇ ਨਾਂ ਨੂੰ ਗੁਣਗੁਣਾਉਂਦੇ ਹੋਏ ਦੁਹਰਾਉਣਾ, ਗੁਣਗੁਣਾਈ ਗਈ ਪ੍ਰਾਰਥਨਾ ਜਾਂ ਮੰਤਰ)।
ਜਪੁ
ਜਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਪ (ਜਪਣਾ); ਸੰਸਕ੍ਰਿਤ - ਜਪ (जप - ਪ੍ਰਾਰਥਨਾ ਨੂੰ ਗੁਣਗੁਣਾਉਣਾ, ਧਰਮ-ਗ੍ਰੰਥ ਦੇ ਪਾਠ ਜਾਂ ਕਿਸੇ ਮੰਤਰ ਜਾਂ ਦੇਵਤੇ ਦੇ ਨਾਂ ਨੂੰ ਗੁਣਗੁਣਾਉਂਦੇ ਹੋਏ ਦੁਹਰਾਉਣਾ, ਗੁਣਗੁਣਾਈ ਗਈ ਪ੍ਰਾਰਥਨਾ ਜਾਂ ਮੰਤਰ)।
ਜਪੈ
ਜਪਿਆਂ, ਜਪਣ ਨਾਲ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਪ (ਜਪਣਾ); ਸੰਸਕ੍ਰਿਤ - ਜਪ (जप - ਪ੍ਰਾਰਥਨਾ ਨੂੰ ਗੁਣਗੁਣਾਉਣਾ, ਧਰਮ-ਗ੍ਰੰਥ ਦੇ ਪਾਠ ਜਾਂ ਕਿਸੇ ਮੰਤਰ ਜਾਂ ਦੇਵਤੇ ਦੇ ਨਾਂ ਨੂੰ ਗੁਣਗੁਣਾਉਂਦੇ ਹੋਏ ਦੁਹਰਾਉਣਾ, ਗੁਣਗੁਣਾਈ ਗਈ ਪ੍ਰਾਰਥਨਾ ਜਾਂ ਮੰਤਰ)।
ਜਬ
ਜਦੋਂ ਦਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਜਬ; ਅਪਭ੍ਰੰਸ਼ - ਜੱਬ (ਜਦੋਂ, ਜਦੋਂ ਹੀ); ਪ੍ਰਾਕ੍ਰਿਤ - ਜਾਵ/ਜੱਵ (ਜਦੋਂ ਤਕ, ਜੋ ਕਿ); ਪਾਲੀ - ਯਾਵ (ਜਦੋਂ ਤਕ); ਸੰਸਕ੍ਰਿਤ - ਯਾਵਤ੍ (यावत् - ਜਿੰਨਾ, ਜਿਤਨਾ; ਜਦੋਂ ਕਿ)।
ਜਮ
ਜਮਾਂ (ਦਾ), ਜਮਦੂਤਾਂ (ਦਾ); ਮੌਤ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮ
ਜਮ (ਪਾਸ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮ
ਜਮਾਂ/ਜਮਦੂਤਾਂ (ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮ
ਜਮ (ਦਾ), ਜਮਕਾਲ (ਦਾ); ਮੌਤ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮ
ਜਮ (ਤੋਂ), ਜਮਕਾਲ (ਤੋਂ); ਮੌਤ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮ
ਜਮਾਂ/ਜਮਦੂਤਾਂ (ਦੀ); ਵਿਕਾਰਾਂ ਤੋਂ ਉਪਜੇ ਦੁਖਾਂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮ
ਜਮ ਦੇ, ਜਮਕਾਲ ਦੇ; ਮੌਤ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮ
ਜਮ ਦੀ, ਜਮਕਾਲ ਦੀ; ਮੌਤ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮ
ਜਮ (ਦੇ), ਜਮਕਾਲ (ਦੇ); ਮੌਤ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮ
ਜਮਾਂ ਦੀ; ਮੌਤ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮ
ਜਮ (ਦੀ), ਜਮਰਾਜ (ਦੀ)।
ਵਿਆਕਰਣ: ਨਾਂਵ, ਸੰਬਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮਕਾਲੁ
ਜਮਕਾਲ; ਮੌਤ, ਮੌਤ ਦਾ ਡਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਜਮਕਾਲ; ਸੰਸਕ੍ਰਿਤ - ਯਮਕਾਲ (यमकाल - ਜਮਕਾਲ, ਜਮਰਾਜ)।
ਜਮਦੂਤ
ਜਮਦੂਤਾਂ ਨੂੰ; ਮੌਤ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਜਮਦੂਤ; ਸੰਸਕ੍ਰਿਤ - ਯਮਦੂਤ (यमदूत - ਜਮ/ਮੌਤ ਦਾ ਦੂਤ)।
ਜਮਾਣੀ
ਜਮਾਂ ਦੀ, ਜਮਦੂਤਾਂ ਦੀ; ਮੌਤ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਮਿਓ
ਜੰਮ ਪਿਆ (ਹੈ), ਉੱਗ ਪਿਆ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੰਮਣਾ; ਲਹਿੰਦੀ - ਜੰਮਣ (ਜੰਮਣਾ, ਪੈਦਾ ਹੋਣਾ); ਸਿੰਧੀ - ਜੰਮਣੁ (ਜੰਮਣਾ); ਅਪਭ੍ਰੰਸ਼ - ਜੰਮਣ/ਜੰਮੁ; ਪ੍ਰਾਕ੍ਰਿਤ/ਪਾਲੀ - ਜੰਮਨ; ਸੰਸਕ੍ਰਿਤ - ਜਨ੍ਮਨ੍ (जन्मन् - ਜਨਮ)।
ਜਮੁ
ਜਮ, ਜਮਕਾਲ; ਮੌਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਮ; ਪ੍ਰਾਕ੍ਰਿਤ - ਜਮ (ਮੌਤ ਦਾ ਦੇਵਤਾ, ਮੌਤ); ਪਾਲੀ - ਯਮ (ਮੌਤ ਦਾ ਦੇਵਤਾ ਜਮਰਾਜ); ਸੰਸਕ੍ਰਿਤ - ਯਮ (यम - ਇਕ ਦੇਵਤਾ ਜੋ ਮੁਰਦਿਆਂ ‘ਤੇ ਰਾਜ ਕਰਦਾ ਹੈ)।
ਜਰਵਾਣਾ
ਜੋਰ ਵਾਲਾ, ਬਲਵਾਨ, ਤਾਕਤਵਰ; ਨਿਰਦਈ।
ਵਿਆਕਰਣ: ਵਿਸ਼ੇਸ਼ਣ (ਜਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਰਵਾਣਾ; ਫ਼ਾਰਸੀ - ਜ਼ੋਰ+ਵਾਨ/ਬਾਨ (ਜ਼ੋਰ+ਵਾਲਾ)।
ਜਰਾ
ਬੁਢੇਪਾ, ਬਿਰਧ ਅਵਸਥਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬੰਗਾਲੀ/ਅਪਭ੍ਰੰਸ਼ - ਜਰ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਜਰਾ (जरा - ਬੁਢੇਪਾ)।
ਜਰੁ
ਬਿਰਧ ਅਵਸਥਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬੰਗਾਲੀ/ਅਪਭ੍ਰੰਸ਼ - ਜਰ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਜਰਾ (जरा - ਬੁਢੇਪਾ)।
ਜਰੁ
ਬਿਰਧ ਅਵਸਥਾ, ਬੁਢੇਪਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬੰਗਾਲੀ/ਅਪਭ੍ਰੰਸ਼ - ਜਰ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਜਰਾ (जरा - ਬੁਢੇਪਾ)।
ਜਲ
ਜਲ ਦੀ, ਪਾਣੀ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਜਲ; ਸੰਸਕ੍ਰਿਤ - ਜਲਮ੍ (जलम् - ਪਾਣੀ)।
ਜਲ
ਜਲ, ਪਾਣੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਜਲ; ਸੰਸਕ੍ਰਿਤ - ਜਲਮ੍ (जलम् - ਪਾਣੀ )।
ਜਲ
ਜਲ (ਬਿਨਾਂ), ਪਾਣੀ (ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਜਲ; ਸੰਸਕ੍ਰਿਤ - ਜਲਮ੍ (जलम् - ਪਾਣੀ )।
ਜਲ
ਜਲ-ਸਥਲ, ਜਲ-ਸਥਾਨ, ਪਾਣੀ ਵਾਲੇ ਥਾਂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਜਲ; ਸੰਸਕ੍ਰਿਤ - ਜਲਮ੍ (जलम् - ਪਾਣੀ)।
ਜਲ
ਜਲ (ਵਿਚ), ਪਾਣੀ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਜਲ; ਸੰਸਕ੍ਰਿਤ - ਜਲਮ੍ (जलम् - ਪਾਣੀ )।
ਜਲਨਿਧਿ
ਜਲ ਦੇ ਖਜਾਨੇ (ਕਾਰਣ), ਜਲ ਦੇ ਭੰਡਾਰ (ਕਾਰਣ); ਜਲ ਦੀ ਬਰਕਤ (ਕਾਰਣ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਲਨਿਧਿ; ਸੰਸਕ੍ਰਿਤ - ਜਲਨਿਧਿਹ (जलनिधि: - ਸਮੁੰਦਰ)।
ਜਲਾਈ
ਜਲਾਈ ਹੈ, ਸਾੜੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਲਾਉਣਾ; ਲਹਿੰਦੀ - ਜਲਾਵਣ (ਜਲਾਉਣਾ); ਕਸ਼ਮੀਰੀ - ਜ਼ਲਵੁਨ (ਸੜਦਾ ਹੋਇਆ, ਤੀਖਣ, ਤੱਤਾ); ਪ੍ਰਾਕ੍ਰਿਤ - ਜਲਾਵਿਅ/ਜਲਾਵਾਵਇ (ਸੜਿਆ ਹੋਇਆ); ਪਾਲੀ - ਜਲਾਪੇਤਿ (ਜਲਾਉਂਦਾ ਹੈ); ਸੰਸਕ੍ਰਿਤ - ਜਵਲਤਿ (ज्वलति - ਤੇਜੀ ਨਾਲ ਬਲਦਾ ਹੈ)।
ਜਲਾਏ
ਜਲਾਏ ਹਨ, ਜਲਾ ਦਿੱਤੇ ਹਨ, ਸਾੜ ਦਿੱਤੇ ਹਨ; ਦੂਰ ਕਰ ਦਿੱਤੇ ਹਨ; ਖਤਮ ਕਰ ਦਿੱਤੇ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਲਾਉਣਾ; ਲਹਿੰਦੀ - ਜਲਾਵਣ (ਜਲਾਉਣਾ); ਕਸ਼ਮੀਰੀ - ਜ਼ਲਵੁਨ (ਸੜਦਾ ਹੋਇਆ, ਤੀਖਣ, ਤੱਤਾ); ਪ੍ਰਾਕ੍ਰਿਤ - ਜਲਾਵਿਅ/ਜਲਾਵਾਵਇ (ਸੜਿਆ ਹੋਇਆ); ਪਾਲੀ - ਜਲਾਪੇਤਿ (ਜਲਾਉਂਦਾ ਹੈ); ਸੰਸਕ੍ਰਿਤ - ਜਵਲਤਿ (ज्वलति - ਤੇਜੀ ਨਾਲ ਬਲਦਾ ਹੈ)।
ਜਲਿ
ਜਲ-ਜਲ ਕੇ, ਸੜ-ਸੜ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਅਪਭ੍ਰੰਸ਼ - ਜਲੰਤ (ਸੜਦਾ ਹੋਇਆ); ਪ੍ਰਾਕ੍ਰਿਤ - ਜਲਇ; ਪਾਲੀ - ਜਲਤਿ (ਸੜਦਾ ਹੈ, ਚਮਕਦਾ ਹੈ); ਸੰਸਕ੍ਰਿਤ - ਜਵਲਤਿ (ज्वलति - ਤੇਜੀ ਨਾਲ ਸੜਦਾ ਹੈ)।
ਜਲਿ
ਜਲ ਨਾਲ, ਪਾਣੀ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਜਲ; ਸੰਸਕ੍ਰਿਤ - ਜਲਮ੍ (जलम् - ਪਾਣੀ)।
ਜਲੁ
ਕਿਰਪਾ-ਜਲ, ਕਿਰਪਾ ਰੂਪੀ ਜਲ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਜਲ; ਸੰਸਕ੍ਰਿਤ - ਜਲਮ੍ (जलम् - ਪਾਣੀ)।
ਜਲੈ
ਜਲਦਾ ਹੈ, ਸੜਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਲਣਾ; ਸਿੰਧੀ - ਜਲਣੁ (ਸੜਨਾ); ਪ੍ਰਾਕ੍ਰਿਤ - ਜਲਇ; (ਸੜਦਾ ਹੈ, ਸੜ ਗਿਆ ਹੈ); ਪਾਲੀ - ਜਲਤਿ (ਸੜਦਾ ਹੈ, ਚਮਕਦਾ ਹੈ); ਸੰਸਕ੍ਰਿਤ - ਜਵਲਤਿ - (ज्वलति - ਤੇਜੀ ਨਾਲ ਸੜਦਾ ਹੈ)।
ਜੜਾਉ
ਜੜਾਉ ਹੁੰਦਾ ਹੈ, ਜੜਿਆ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੜਾਉਣਾ (ਕਸਾਉਣਾ ਜਾਂ ਜੜਾਉਣਾ); ਸਿੰਧੀ - ਜੜਣੁ (ਜੋੜਨਾ, ਕੱਸਣਾ, ਜੜਨਾ); ਕਸ਼ਮੀਰੀ - ਜਰੁਨ (ਰਤਨ ਜੜਨਾ); ਪ੍ਰਾਕ੍ਰਿਤ - ਜਡਿਅ (ਗਹਿਣਿਆਂ ਦਾ ਸਮੂਹ, ਜੁੜੇ ਹੋਏ); ਸੰਸਕ੍ਰਿਤ - ਜਡਤਿ* (जडति - ਜੋੜਦਾ ਹੈ, ਜੜਦਾ ਹੈ)
ਜੜਿ
ਜੜ ਕੇ, ਮੜ੍ਹ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਜੜਾਉਣਾ (ਕਸਾਉਣਾ ਜਾਂ ਜੜਾਉਣਾ); ਸਿੰਧੀ - ਜੜਣੁ (ਜੋੜਨਾ, ਕੱਸਣਾ, ਜੜਨਾ); ਕਸ਼ਮੀਰੀ - ਜਰੁਨ (ਰਤਨ ਜੜਨਾ); ਪ੍ਰਾਕ੍ਰਿਤ - ਜਡਿਅ (ਗਹਿਣਿਆਂ ਦਾ ਸਮੂਹ, ਜੁੜੇ ਹੋਏ); ਸੰਸਕ੍ਰਿਤ - ਜਡਤਿ* (जडति - ਜੋੜਦਾ ਹੈ, ਜੜਦਾ ਹੈ)।
ਜਾ
ਜਿਸ (ਦੀ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਿਸ (ਨੂੰ)।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਜਿਸ (ਦਾ)।

ਜਿਨ੍ਹਾਂ (ਨਾਲ)।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮਾਤ ਪਿਤਾ ਸੁਤ ਬੰਧ ਜਨ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਿਸ (ਦੇ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਿਸ (ਨੂੰ/ਲਈ)।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਿਸ (ਨਾਲ), ਜਿਸ (ਸਦਕਾ)।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਿਸ (ਤੋਂ)।
ਵਿਆਕਰਣ: ਪੜਨਾਂਵ, ਅਪਾਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜੋ/ਜਿਹੜੀ (ਜੀਵ-ਇਸਤਰੀ)।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਦੋਂ, ਜਦੋਂ ਦਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਿਸ ਦੇ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਾਂ, ਜਦੋਂ।

ਜਿਸ (ਨਾਲ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਜਿਸ (ਤੋਂ/ਨਾਲ/ਦੁਆਰਾ)।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਿਸ ਦਾ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜੇ, ਜੇਕਰ।
ਵਿਆਕਰਣ: ਯੋਜਕ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਿਸ।

ਜਿਸ (ਲਈ)।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾ
ਜਿਸ (ਵਿਚ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾ (ਜਦੋਂ, ਜੋ, ਜਿਸ ਆਦਿ); ਪ੍ਰਾਕ੍ਰਿਤ - ਜਾਵ; ਸੰਸਕ੍ਰਿਤ - ਯਾਵਤ੍ (यावत् - ਜਦੋਂ, ਜਿੰਨਾ, ਜਿਤਨਾ)।
ਜਾਉ
ਜਾਵਾਂ, ਜਾ ਸਕਦੀ ਹਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਜਾਉਂ; ਬ੍ਰਜ - ਜਾਉਂ/ਜਾਉ; ਅਪਭ੍ਰੰਸ਼/ਪ੍ਰਾਕ੍ਰਿਤ - ਜਾਉ; ਸੰਸਕ੍ਰਿਤ - ਯਾਮਿ (यामि - ਮੈਂ ਜਾਂਦਾ ਹਾਂ)।
ਜਾਉ
(ਕੁਰਬਾਣ) ਜਾਂਦੀ ਹਾਂ, (ਸਦਕੇ) ਜਾਂਦੀ ਹਾਂ, (ਬਲਿਹਾਰ) ਜਾਂਦੀ ਹਾਂ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਜਾਉਂ; ਬ੍ਰਜ - ਜਾਉਂ/ਜਾਉ; ਅਪਭ੍ਰੰਸ਼/ਪ੍ਰਾਕ੍ਰਿਤ - ਜਾਉ; ਸੰਸਕ੍ਰਿਤ - ਯਾਮਿ (यामि - ਮੈਂ ਜਾਂਦਾ ਹਾਂ)।
ਜਾਉ
(ਬਲਿਹਾਰੇ/ਬਲਿਹਾਰ) ਜਾਂਦੀ ਹਾਂ, (ਵਾਰਨੇ) ਜਾਂਦੀ ਹਾਂ, (ਸਦਕੇ) ਜਾਂਦੀ ਹਾਂ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਜਾਉਂ; ਬ੍ਰਜ - ਜਾਉਂ/ਜਾਉ; ਅਪਭ੍ਰੰਸ਼/ਪ੍ਰਾਕ੍ਰਿਤ - ਜਾਉ; ਸੰਸਕ੍ਰਿਤ - ਯਾਮਿ (यामि - ਮੈਂ ਜਾਂਦਾ ਹਾਂ)।
ਜਾਉ
(ਬਲਿਹਾਰ) ਜਾਂਦਾ ਹਾਂ, (ਵਾਰਨੇ) ਜਾਂਦਾ ਹਾਂ, (ਸਦਕੇ) ਜਾਂਦਾ ਹਾਂ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਜਾਉਂ; ਬ੍ਰਜ - ਜਾਉਂ/ਜਾਉ; ਅਪਭ੍ਰੰਸ਼/ਪ੍ਰਾਕ੍ਰਿਤ - ਜਾਉ; ਸੰਸਕ੍ਰਿਤ - ਯਾਮਿ (यामि - ਮੈਂ ਜਾਂਦਾ ਹਾਂ)।
ਜਾਇ
ਜਾਂਦੀ/ਜਾ ਸਕਦੀ; ਦੂਰ ਹੁੰਦੀ/ਹੋ ਸਕਦੀ; ਮਿਟ ਸਕਦੀ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾ/ਜਾ ਕੇ (ਪਓ/ਪਵੋ)।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾ (ਲੱਗੇ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾਂਦਾ ਹੈ, ਦੂਰ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾਂਦਾ ਹੈ, ਚਲਾ ਜਾਂਦਾ ਹੈ, ਦੂਰ ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
(ਫੜਿਆ) ਜਾਂਦਾ; (ਵੱਸ ਕੀਤਾ) ਜਾਂਦਾ, (ਕਾਬੂ ਕੀਤਾ) ਜਾਂਦਾ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

(ਪਾਇਆ) ਜਾ ਸਕਦਾ, (ਪ੍ਰਾਪਤ ਕੀਤਾ) ਜਾ ਸਕਦਾ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
(ਲੱਗ) ਜਾਂਦਾ ਹੈ, (ਜਾ) ਲੱਗਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾਂਦਾ ਹੈ; ਦੂਰ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜੰਮਦਾ/ਜਨਮਦਾ ਹੈ, ਜਨਮ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਜਾਇ; ਪਾਲੀ - ਜਾਯਤਿ (ਜੰਮਿਆ/ਪੈਦਾ ਹੋਇਆ); ਸੰਸਕ੍ਰਿਤ - ਜਾਯਤੇ (जायते - ਜੰਮਿਆ/ਪੈਦਾ ਹੋਇਆ, ਉਪਜਾਉਂਦਾ ਹੈ)।
ਜਾਇ
ਜਗ੍ਹਾ, ਥਾਂ, ਟਿਕਾਣਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਜਾ/ਜਾਯ (ਜਗ੍ਹਾ, ਸਥਾਨ, ਥਾਂ)।
ਜਾਇ
ਜਾਂਦਾ ਹੈ, ਗੁਜਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾਂਦੀ ਹੈ, ਦੂਰ ਹੁੰਦੀ/ਹੋ ਸਕਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾਂਦਾ ਹੈ, ਚਲਾ ਜਾਂਦਾ ਹੈ; ਮਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
(ਖੁੰਝਿਆ) ਜਾ ਰਿਹਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾਏ/ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਗ੍ਹਾ, ਥਾਂ, ਟਿਕਾਣਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਜਾ/ਜਾਯ (ਜਗ੍ਹਾ, ਸਥਾਨ, ਥਾਂ)
ਜਾਇ
ਜਾਂਦੀ ਹੈ, ਚਲੀ ਜਾਂਦੀ ਹੈ; ਲੱਥ ਜਾਂਦੀ ਹੈ, ਦੂਰ ਹੋ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾਂਦਾ ਹੈ; ਗੁਆਚਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾਂਦੀ ਹੈ; (ਖੁੱਸੀ) ਜਾਂਦੀ ਹੈ, (ਖੁੱਸੀ) ਜਾ ਰਹੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਘੱਟ ਜਾਂਦਾ ਹੈ, ਛੋਟਾ ਹੋ ਜਾਂਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਕਥੀ/ਕਹੀ ਜਾਂਦੀ, ਕਥਨ/ਬਿਆਨ ਕੀਤੀ ਜਾ ਸਕਦੀ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇ
ਜਾਵੇ, ਦੂਰ ਹੋਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇਆ
ਜੰਮਦਾ ਹੈ, ਜਨਮ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਉਣਾ; ਲਹਿੰਦੀ - ਜਾਵਣ (ਜਨਮ ਲੈਣਾ/ਪੈਦਾ ਹੋਣਾ); ਅਪਭ੍ਰੰਸ਼ - ਜਾਇ; ਪ੍ਰਾਕ੍ਰਿਤ - ਜਾਅਇ; ਪਾਲੀ - ਜਾਯਤਿ; ਸੰਸਕ੍ਰਿਤ - ਜਯਤੇ (जयते - ਜੰਮਿਆ/ਪੈਦਾ ਹੋਇਆ)।
ਜਾਇਸੀ
(ਪੈਨ੍ਹਾਇਆ) ਜਾਂਦਾ ਹੈ, (ਸਨਮਾਨਿਆ) ਜਾਂਦਾ ਹੈ।
ਵਿਆਕਰਣ: ਸੰਜੁਕਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕ ਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਇਬੋ
ਜਾਵੇਗਾ; ਖਤਮ ਹੋਵੇਗਾ, ਨਾਸ ਹੋਵੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਈ
ਜਗ੍ਹਾਂ 'ਤੇ, ਥਾਵਾਂ 'ਤੇ, ਸਥਾਨਾਂ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈ
ਕਥਨ ਕੀਤੀ ਗਈ, ਕਥਨ/ਬਿਆਨ ਕੀਤੀ ਜਾ ਸਕੀ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈ
(ਫੜਿਆ) ਜਾਂਦਾ; (ਵੱਸ ਕੀਤਾ) ਜਾਂਦਾ, (ਕਾਬੂ ਕੀਤਾ) ਜਾਂਦਾ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈ
ਜਾ ਸਕਦਾ (ਪਾਇਆ), (ਪਾਇਆ) ਜਾ ਸਕਦਾ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)
ਜਾਈ
ਜਾਂਦੀ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈ
ਜਾਂਦਾ, ਜਾ ਸਕਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)
ਜਾਈ
(ਸਮਝਿਆ) ਜਾਂਦਾ/ਜਾ ਸਕਦਾ, (ਜਾਣਿਆ) ਜਾਂਦਾ/ਜਾ ਸਕਦਾ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈ
ਜਾਇ, ਜਗਹ, ਥਾਂ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਜਾ/ਜਾਯ/ਜਾਏ (ਥਾਂ, ਸਥਾਨ, ਜਗ੍ਹਾ, ਟਿਕਾਣਾ)।
ਜਾਈ
ਜਾਂਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈ
(ਕੀਤਾ) ਜਾ ਸਕਦਾ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈ
ਲਖਿਆ ਜਾ ਸਕਦਾ, ਜਾਣਿਆ ਜਾ ਸਕਦਾ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈਐ
ਜਾਈਏ, ਜਾਇਆ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈਐ
ਜਾਈਦਾ ਹੈ, ਜਾਈਏ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈਐ
ਜਾਈਦਾ, ਚਲੇ ਜਾਈਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਈਐ
(ਬਲਿਹਾਰ) ਜਾਈਏ, (ਵਾਰਨੇ) ਜਾਈਏ, (ਸਦਕੇ) ਜਾਈਏ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਏ
ਜਾਂਦਾ ਹੈ; ਮਰਦਾ ਹੈ; ਖਤਮ ਹੁੰਦਾ ਹੈ, ਨਾਸ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਏ
ਜੰਮਦਾ ਹੈ, ਜਨਮ ਲੈਂਦਾ ਹੈ, ਪੈਦਾ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਏ
ਜਾਂਦੀ ਹੈ, ਚਲੀ ਜਾਂਦੀ ਹੈ; ਦੂਰ ਹੋ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਏ
(ਕਹੀ) ਜਾਂਦੀ, (ਕਹੀ) ਜਾ ਸਕਦੀ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਏ
ਰਿਹਾ ਜਾਂਦਾ, ਰਿਹਾ ਜਾ ਸਕਦਾ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਏ
(ਧੋਤਾ/ਧੋਇਆ) ਜਾਏ/ਜਾਵੇ, (ਸਾਫ ਕੀਤਾ) ਜਾਏ/ਜਾਵੇ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਏ
ਲਹਿ (ਜਾਂਦੀ ਹੈ), ਲਥ (ਜਾਂਦੀ ਹੈ), ਉਤਰ (ਜਾਂਦੀ ਹੈ); ਦੂਰ (ਹੋ ਜਾਂਦੀ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਏ
ਜਾਂਦਾ ਹੈ, (ਛੱਡ ਕੇ) ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਸੀ
ਬਲਿਹਾਰ ਜਾਂਦਾ ਹੈ, ਵਾਰਨੇ ਜਾਂਦਾ ਹੈ, ਸਦਕੇ ਜਾਂਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਬਲਿ (ਧਾਰਮਕ ਭੇਟਾ); ਪਾਲੀ - ਬਲਿ (ਕਰ, ਧਾਰਮਿਕ ਭੇਟਾ); ਸੰਸਕ੍ਰਿਤ - ਬਲਿ (बलि - ਸ਼ਰਧਾਂਜਲੀ, ਭੇਟਾ) + ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਸੀ
ਜਾਵਸੀ, ਜਾਏਗਾ/ਜਾਵੇਗਾ; ਮਰੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਸਾ; ਅਪਭ੍ਰੰਸ਼ - ਜਾਏਸਇ; ਪ੍ਰਾਕ੍ਰਿਤ - ਜਾਸਿ; ਸੰਸਕ੍ਰਿਤ - ਯਾਸਯਤਿ (यास्यति - ਜਾਵੇਗਾ)।
ਜਾਸੀ
ਜਾਵਸੀ, ਜਾਏਗਾ/ਜਾਵੇਗਾ, ਚਲਾ ਜਾਵੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਸਾ; ਅਪਭ੍ਰੰਸ਼ - ਜਾਏਸਇ; ਪ੍ਰਾਕ੍ਰਿਤ - ਜਾਸਿ; ਸੰਸਕ੍ਰਿਤ - ਯਾਸਯਤਿ (यास्यति - ਜਾਵੇਗਾ)।
ਜਾਸੀ
ਜਾਵਸੀ, ਜਾਏਗਾ/ਜਾਵੇਗਾ; ਮਰ ਜਾਏਗਾ/ਜਾਵੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਸਾ; ਅਪਭ੍ਰੰਸ਼ - ਜਾਏਸਇ; ਪ੍ਰਾਕ੍ਰਿਤ - ਜਾਸਿ; ਸੰਸਕ੍ਰਿਤ - ਯਾਸਯਤਿ (यास्यति - ਜਾਵੇਗਾ)।
ਜਾਸੀ
ਜਾਂਦਾ ਹੈ; ਮਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਸਾ; ਅਪਭ੍ਰੰਸ਼ - ਜਾਏਸਇ; ਪ੍ਰਾਕ੍ਰਿਤ - ਜਾਸਿ; ਸੰਸਕ੍ਰਿਤ - ਯਾਸਯਤਿ (यास्यति - ਜਾਵੇਗਾ)।
ਜਾਹਿ
ਜਾਂਦੇ ਹਨ, ਪਰਤ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਾਹੀ/ਜਾਹਿ/ਜਾਸਿ; ਪ੍ਰਾਕ੍ਰਿਤ - ਜਾਇ/ਜਾਂਤਿ; ਪਾਲੀ - ਜਾਇ/ਜਾਂਤਿ; ਸੰਸਕ੍ਰਿਤ - ਯਾੰਤਿ (यान्ति - ਜਾਂਦੇ ਹਨ)।
ਜਾਹਿ
ਚਲੇ ਜਾਂਦੇ ਹਨ, ਦੂਰ ਹੋ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਾਹੀ/ਜਾਹਿ/ਜਾਸਿ; ਪ੍ਰਾਕ੍ਰਿਤ - ਜਾਇ/ਜਾਂਤਿ; ਪਾਲੀ - ਜਾਇ/ਜਾਂਤਿ; ਸੰਸਕ੍ਰਿਤ - ਯਾੰਤਿ (यान्ति - ਜਾਂਦੇ ਹਨ)।
ਜਾਹਿ
(ਚੁਪ) ਕਰ ਜਾਂਦੇ ਹਨ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਾਹੀ/ਜਾਹਿ/ਜਾਸਿ; ਪ੍ਰਾਕ੍ਰਿਤ - ਜਾਇ/ਜਾਂਤਿ; ਪਾਲੀ - ਜਾਇ/ਜਾਂਤਿ; ਸੰਸਕ੍ਰਿਤ - ਯਾੰਤਿ (यान्ति - ਜਾਂਦੇ ਹਨ)।
ਜਾਹਿ
ਜਿਸ ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ - ਜਾਹੁ/ਜਾਹਿ; ਬ੍ਰਜ - ਜਾਸ/ਜਾਸੁ/ਜਾਹਿ/ਜਾਹੀ (ਜਿਸ ਦਾ, ਜਿਸ ਨੂੰ); ਅਪਭ੍ਰੰਸ਼ - ਜਾਸ/ਜਾਸੁ (ਜਿਸ ਦਾ); ਪ੍ਰਾਕ੍ਰਿਤ - ਜੱਸ; ਪਾਲੀ - ਯਾ/ਯੰਹਿ/ਯੋ; ਸੰਸਕ੍ਰਿਤ - ਯਹ (य: - ਜਿਹੜਾ)।
ਜਾਹਿ
ਜਾਂਦੇ ਹਨ, ਚਲੇ ਜਾਂਦੇ ਹਨ; ਦੂਰ ਹੋ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਾਹੀ/ਜਾਹਿ/ਜਾਸਿ; ਪ੍ਰਾਕ੍ਰਿਤ - ਜਾਇ/ਜਾਂਤਿ; ਪਾਲੀ - ਜਾਇ/ਜਾਂਤਿ; ਸੰਸਕ੍ਰਿਤ - ਯਾੰਤਿ (यान्ति - ਜਾਂਦੇ ਹਨ)।
ਜਾਹਿ
ਜਾਂਦੇ ਹਨ, ਪੈਂਦੇ ਹਨ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਾਹੀ/ਜਾਹਿ/ਜਾਸਿ; ਪ੍ਰਾਕ੍ਰਿਤ - ਜਾਇ/ਜਾਂਤਿ; ਪਾਲੀ - ਜਾਇ/ਜਾਂਤਿ; ਸੰਸਕ੍ਰਿਤ - ਯਾੰਤਿ (यान्ति - ਜਾਂਦੇ ਹਨ)।
ਜਾਹਿ
ਜਾਂਦੇ ਹਨ, ਤੁਰੇ ਫਿਰਦੇ ਹਨ, ਤੁਰੇ ਫਿਰਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਾਹੀ/ਜਾਹਿ/ਜਾਸਿ; ਪ੍ਰਾਕ੍ਰਿਤ - ਜਾਇ/ਜਾਂਤਿ; ਪਾਲੀ - ਜਾਇ/ਜਾਂਤਿ; ਸੰਸਕ੍ਰਿਤ - ਯਾੰਤਿ (यान्ति - ਜਾਂਦੇ ਹਨ)।
ਜਾਹਿ
(ਟੁੱਟ) ਜਾਂਦੇ, (ਮੁੱਕ) ਜਾਂਦੇ, (ਖਤਮ) ਹੋ ਜਾਂਦੇ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜਾਹੀ/ਜਾਹਿ/ਜਾਸਿ; ਪ੍ਰਾਕ੍ਰਿਤ - ਜਾਇ/ਜਾਂਤਿ; ਪਾਲੀ - ਜਾਇ/ਜਾਂਤਿ; ਸੰਸਕ੍ਰਿਤ - ਯਾੰਤਿ (यान्ति - ਜਾਂਦੇ ਹਨ)।
ਜਾਹਿ
ਜਿਸ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ - ਜਾਹੁ/ਜਾਹਿ; ਬ੍ਰਜ - ਜਾਸ/ਜਾਸੁ/ਜਾਹਿ/ਜਾਹੀ (ਜਿਸ ਦਾ, ਜਿਸ ਨੂੰ); ਅਪਭ੍ਰੰਸ਼ - ਜਾਸ/ਜਾਸੁ (ਜਿਸ ਦਾ); ਪ੍ਰਾਕ੍ਰਿਤ - ਜੱਸ; ਪਾਲੀ - ਯਾ/ਯੰਹਿ/ਯੋ; ਸੰਸਕ੍ਰਿਤ - ਯਹ (य: - ਜਿਹੜਾ)।
ਜਾਹਿ
(ਤਰ) ਜਾਵੇਂਗਾ, (ਤਰ) ਸਕੇਂਗਾ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮੱਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾਹੀ/ਜਾਹਿ/ਜਾਸਿ; ਪ੍ਰਾਕ੍ਰਿਤ - ਜਾਇ/ਜਾਂਤਿ; ਪਾਲੀ - ਜਾਇ/ਜਾਂਤਿ; ਸੰਸਕ੍ਰਿਤ - ਯਾੰਤਿ (यान्ति - ਜਾਂਦੇ ਹਨ)।
ਜਾਹੀ
ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਹਿ; ਅਪਭ੍ਰੰਸ਼ - ਜਾਹੀ/ਜਾਹਿ/ਜਾਸਿ; ਪ੍ਰਾਕ੍ਰਿਤ - ਜਾਇ/ਜਾਂਤਿ; ਪਾਲੀ - ਜਾਇ/ਜਾਂਤਿ; ਸੰਸਕ੍ਰਿਤ - ਯਾੰਤਿ (यान्ति - ਜਾਂਦੇ ਹਨ)।
ਜਾਹੀ
ਜਾਹਿ, ਜਾਓ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਹਿ; ਅਪਭ੍ਰੰਸ਼ - ਜਾਹੀ/ਜਾਹਿ/ਜਾਸਿ; ਪ੍ਰਾਕ੍ਰਿਤ - ਜਾਇ/ਜਾਂਤਿ; ਪਾਲੀ - ਜਾਇ/ਜਾਂਤਿ; ਸੰਸਕ੍ਰਿਤ - ਯਾੰਤਿ (यान्ति - ਜਾਂਦੇ ਹਨ)।
ਜਾਗ
ਜਾਗ, ਜਾਗ ਪਓ; ਸੁਚੇਤ ਹੋ, ਹੋਸ਼ ਵਿਚ ਆ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਗਣਾ (ਜਾਗਣਾ, ਵੇਖਣਾ); ਲਹਿੰਦੀ - ਜਾਗਣ; ਸਿੰਧੀ - ਜਾਗਣੁ (ਜਾਗਣਾ, ਜਗਾਉਣਾ); ਅਪਭ੍ਰੰਸ਼ - ਜਾਗੈ/ਜਾਗਇ; ਪ੍ਰਾਕ੍ਰਿਤ - ਜੱਗਇ/ਜੱਗਣ; ਪਾਲੀ - ਜੱਗਤਿ; ਸੰਸਕ੍ਰਿਤ - ਜਾਗਰ੍ਤਿ (जागर्ति - ਜਾਗਦਾ ਹੈ, ਸੁਚੇਤ ਰਹਿੰਦਾ ਹੈ)।
ਜਾਗੇ
ਜਾਗੇ, ਜਾਗੇ ਹਨ, ਸੁਚੇਤ ਹੋਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਗੈ; ਅਪਭ੍ਰੰਸ਼ - ਜਾਗੈ/ਜਾਗਇ; ਪ੍ਰਾਕ੍ਰਿਤ - ਜੱਗਇ/ਜੱਗਣ; ਪਾਲੀ - ਜੱਗਤਿ; ਸੰਸਕ੍ਰਿਤ - ਜਾਗਰ੍ਤਿ (जागर्ति - ਜਾਗਦਾ ਹੈ, ਸੁਚੇਤ ਰਹਿੰਦਾ ਹੈ)।
ਜਾਣ
ਜਾਣੂਆਂ ਵਿਚੋਂ, ਸਮਝਦਾਰਾਂ ਵਿਚੋਂ, ਸਿਆਣਿਆਂ ਵਿਚੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣਈ
ਜਾਣਦੀ, ਸਮਝਦੀ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੋਈ; ਅਪਭ੍ਰੰਸ਼ - ਜਾਣੁਇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣਹਿ
ਜਾਣਦਾ ਹੈਂ, ਸਮਝਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਲਹਿੰਦੀ - ਜਾਣਣ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਅਇ; ਪਾਲੀ - ਜਾਨਾਤਿ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣਹਿ
ਜਾਣਦੇ, ਸਮਝਦੇ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਲਹਿੰਦੀ - ਜਾਣਣ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਅਇ; ਪਾਲੀ - ਜਾਨਾਤਿ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣਹਿ
ਜਾਣਦੇ।

ਜਾਣਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਅਪਭ੍ਰੰਸ਼ - ਜਾਣਇ/ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣਹੇ
ਜਾਣਦਾ ਹੈਂ, ਬੁੱਝਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣਾ
ਜਾਣਾਂ, ਸਮਝਾਂ।
ਵਿਆਕਰਣ: ਕਿਰਿਆ, ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਾਣਾ; ਅਪਭ੍ਰੰਸ਼/ਪ੍ਰਾਕ੍ਰਿਤ - ਜਾਣ; ਪਾਲੀ - ਜਾਨਕ; ਸੰਸਕ੍ਰਿਤ - ਜਾਨਤ (जानत - ਜਾਨਣਾ)।
ਜਾਣਾ
ਜਾਣਾ ਹੈ, ਪਹੁੰਚਣਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਣਾ
ਜਾਣਾ ਹੈ, ਚਲਣਾ ਹੈ, ਤੁਰਨਾ ਹੈ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਣਾ
(ਕਿਸੇ ਦਾ) ਜਾਣਾ, (ਕਿਸੇ ਦਾ) ਦਾਖਲਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਣਾ
ਜਾਣਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਣਾ
(ਆਉਣਾ) ਜਾਣਾ; ਆਵਾਗਵਣ, ਜੰਮਣਾ-ਮਰਣਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਣਾ
ਜਾਣਾ, ਚਲਣਾ, ਤੁਰਨਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਣਾ
ਜਾਣੂ, ਸਮਝਦਾਰ, ਸਿਆਣੇ।
ਵਿਆਕਰਣ: ਵਿਸ਼ੇਸ਼ਣ (ਸਿ ਦੇ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣਾ
ਜਾਣਦਾ, ਸਮਝਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਾਣਾ; ਅਪਭ੍ਰੰਸ਼/ਪ੍ਰਾਕ੍ਰਿਤ - ਜਾਣ; ਪਾਲੀ - ਜਾਨਕ; ਸੰਸਕ੍ਰਿਤ - ਜਾਨत (जानत - ਜਾਨਣਾ)।
ਜਾਣਿ
ਜਾਣ ਵਿਚ, ਮਰਨ ਵਿਚ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾਣ (ਜਾਣਾ);ਅਪਭ੍ਰੰਸ਼ - ਜਾਇਹਿ; ਪ੍ਰਾਕ੍ਰਿਤ - ਜਾਇ/ਜਾਅਇ; ਪਾਲੀ/ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਣਿਆ
ਜਾਣਿਆ, ਮਾਣਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਲਹਿੰਦੀ - ਜਾਣਣ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣਿਆ
ਜਾਣਿਆ ਹੈ, ਸਮਝਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣਿਆ
ਜਾਣਿਆ ਜਾਂਦਾ ਹੈ, ਜਾਣਿਆ ਜਾ ਸਕਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੀ
ਜਾਣਾ; ਮਰਨਾ, ਨਾਸ ਹੋਣਾ, ਖਤਮ ਹੋਣਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੀ
ਜਾਣੂਆਂ ਦਾ, ਜਾਣੀਜਾਣਾਂ ਦਾ, ਅੰਤਰਜਾਮੀਆਂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੀ
ਜਾਣੀ ਹੈ, ਸਮਝੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੀ
ਜਾਣੀਦੀ, ਜਾਣੀ ਜਾ ਸਕਦੀ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੀ
ਜਾਣੀ ਹੈ/ਜਾਣ ਲਈ ਹੈ, ਸਮਝੀ ਹੈ; ਅਨੁਭਵ ਕਰ ਲਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੀ
ਜਾਣੀ ਹੈ/ਜਾਣ ਲਈ ਹੈ, ਸਮਝੀ ਹੈ, ਸੋਝੀ ਪਾ ਲਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੀਅਹਿ
ਜਾਣੀਦੇ ਹਨ, ਜਾਣੇ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੀਆ
ਜਾਣੀ+ਆ, ਜਾਣੀ ਹੈ, ਸਮਝੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੀਐ
ਜਾਣੀਦਾ ਹੈ, ਜਾਣਿਆ ਜਾ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੀਐ; ਅਪਭ੍ਰੰਸ਼ - ਜਾਣੀਬੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੀਐ
ਜਾਣੀਏ, ਸਮਝੀਏ।

ਜਾਣੀਦਾ ਹੈ, ਜਾਣਿਆ ਜਾਂਦਾ ਹੈ, ਜਾਣਿਆ ਜਾ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੀਐ; ਅਪਭ੍ਰੰਸ਼ - ਜਾਣੀਬੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੁ
ਜਾਣ ਵਾਲਾ; ਖਤਮ ਹੋਣ ਵਾਲਾ।
ਵਿਆਕਰਣ: ਭਾਵਾਰਥ ਕਿਰਦੰਤ (ਵਿਸ਼ੇਸ਼ਣ ਸੰਸਾਰਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾਣ (ਜਾਣਾ); ਅਪਭ੍ਰੰਸ਼ - ਜਾਇਹਿ; ਪ੍ਰਾਕ੍ਰਿਤ - ਜਾਇ/ਜਾਅਇ; ਪਾਲੀ/ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਣੁ
ਜਾਣੂ, ਜਾਣੀਜਾਣ, ਅੰਤਰਜਾਮੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾਣ (ਜਾਣਾ); ਅਪਭ੍ਰੰਸ਼ - ਜਾਇਹਿ; ਪ੍ਰਾਕ੍ਰਿਤ - ਜਾਇ/ਜਾਅਇ; ਪਾਲੀ/ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਣੈ
ਜਾਣਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੈ
ਜਾਣੇ, ਸਮਝੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੈ
ਜਾਣਦਾ ਹੈ, ਸਮਝਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੈ
ਜਾਣਦਾ ਹੈ, ਜਾਣਦਾ-ਪਛਾਣਦਾ ਹੈ; ਹਾਜ਼ਰ-ਨਾਜ਼ਰਤਾ ਮਹਿਸੂਸ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੈ
(ਜਦੋਂ) ਜਾਣੇ/ਜਾਣ ਲਵੇ, (ਜਦੋਂ) ਸਮਝ ਲਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੈ
(ਜਦੋਂ) ਜਾਣੇ, (ਜਦੋਂ) ਸਮਝੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੈ
ਜਾਣਦਾ ਹੈ, ਜਾਣ ਲੈਂਦਾ ਹੈ, ਸਮਝ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੈ
ਜਾਣੇ, ਜਾਣ ਲਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੈ
ਜਾਣਦਾ ਹੋਵੇ, ਸਮਝਦਾ ਹੋਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੈ
ਜਾਣਦੀ ਹੈ, ਸਮਝਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੈ
ਜਾਣਦੀ ਹੈ, ਜਾਣ ਲੈਂਦੀ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੈ; ਅਪਭ੍ਰੰਸ਼ - ਜਾਣੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੋ
ਜਾਣਨਹਾਰ, ਜਾਣਨ ਵਾਲਾ; ਅੰਤਰਜਾਮੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਜਾਣੌ; ਬ੍ਰਜ - ਜਾਨਹੁ; ਅਪਭ੍ਰੰਸ਼/ਪ੍ਰਾਕ੍ਰਿਤ - ਜਾਨੀਤ; ਸੰਸਕ੍ਰਿਤ - ਜਾਨੀਤ (जानीत - ਜਾਣੋ)।
ਜਾਣੋਈ
ਜਾਣਨਹਾਰ ਹੈਂ, ਜਾਣਨ ਵਾਲਾ ਹੈਂ।
ਵਿਆਕਰਣ: ਕਰਤਰੀ ਵਾਚਕ ਕਿਰਦੰਤ (ਵਿਸ਼ੇਸ਼ਣ ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣੋਈ; ਅਪਭ੍ਰੰਸ਼ - ਜਾਣੁਇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਣੋਵਾ
ਜਾਣੋ, ਸਮਝੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਜਾਣੌ; ਬ੍ਰਜ - ਜਾਨਹੁ; ਅਪਭ੍ਰੰਸ਼/ਪ੍ਰਾਕ੍ਰਿਤ - ਜਾਨੀਤ; ਸੰਸਕ੍ਰਿਤ - ਜਾਨੀਤ (जानीत - ਜਾਣੋ)।
ਜਾਤ
ਜਾਂਦੇ ਹਨ; ਮਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਜਾਤ; ਅਪਭ੍ਰੰਸ਼ - ਜਾਤ/ਜਾਂਤ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਤ
ਜਾਂਦੇ ਹਨ, ਚਲੇ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਜਾਤ; ਅਪਭ੍ਰੰਸ਼ - ਜਾਤ/ਜਾਂਤ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਤਾ
ਜਾਤਾ ਹੈ, ਜਾਣਿਆ ਹੈ, ਜਾਣ ਲਿਆ ਹੈ; ਅਨੁਭਵ ਕਰ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਤਾ
ਉਤਪਤੀ, ਪ੍ਰਕਿਰਤੀ, ਸ੍ਰਿਸ਼ਟੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪਾਲੀ/ਸੰਸਕ੍ਰਿਤ - ਜਾਤਿ (जाति - ਜਨਮ, ਜਨਮ ਅਨੁਸਾਰ ਗੋਤ/ਪਰਵਾਰ/ਵੰਸ਼, ਜਾਤ)।
ਜਾਤਾ
ਉਤਪਤੀ ਵਿਚ, ਪ੍ਰਕਿਰਤੀ ਵਿਚ, ਸ੍ਰਿਸ਼ਟੀ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪਾਲੀ/ਸੰਸਕ੍ਰਿਤ - ਜਾਤਿ (जाति - ਜਨਮ, ਜਨਮ ਅਨੁਸਾਰ ਗੋਤ/ਪਰਵਾਰ/ਵੰਸ਼, ਜਾਤ)।
ਜਾਤਾ
ਜਾਤਾ, ਜਾਣਿਆ ਹੈ, ਜਾਣ ਲਿਆ ਹੈ; ਅਨੁਭਵ ਕਰ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਤਾ
ਜਾਤਾ ਹੈ, ਜਾਣਿਆ ਹੈ; ਅਨੁਭਵ ਕੀਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਤਿ
ਜਾਤ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪਾਲੀ/ਸੰਸਕ੍ਰਿਤ - ਜਾਤਿ (जाति - ਜਨਮ, ਜਨਮ ਅਨੁਸਾਰ ਗੋਤ/ਪਰਵਾਰ/ਵੰਸ਼, ਜਾਤ)।
ਜਾਤਿ
ਜਾਤ ਦੀਆਂ; ਉੱਚੀ ਜਾਤ ਦੀਆਂ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪਾਲੀ/ਸੰਸਕ੍ਰਿਤ - ਜਾਤਿ (जाति - ਜਨਮ, ਜਨਮ ਅਨੁਸਾਰ ਗੋਤ/ਪਰਵਾਰ/ਵੰਸ਼, ਜਾਤ)।
ਜਾਤਿ
ਜਾਤੀ, ਜਾਤ (ਦਾ/ਵਾਲਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪਾਲੀ/ਸੰਸਕ੍ਰਿਤ - ਜਾਤਿ (जाति - ਜਨਮ, ਜਨਮ ਅਨੁਸਾਰ ਗੋਤ/ਪਰਵਾਰ/ਵੰਸ਼, ਜਾਤ)।
ਜਾਤਿ
ਜਨਮ, ਉਤਪਤੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪਾਲੀ/ਸੰਸਕ੍ਰਿਤ - ਜਾਤਿ (जाति - ਜਨਮ, ਜਨਮ ਅਨੁਸਾਰ ਗੋਤ/ਪਰਵਾਰ/ਵੰਸ਼, ਜਾਤ)।
ਜਾਤੀ
ਜਾਤਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪਾਲੀ/ਸੰਸਕ੍ਰਿਤ - ਜਾਤਿ (जाति - ਜਨਮ; ਜਨਮ ਅਨੁਸਾਰ ਗੋਤ/ਪਰਵਾਰ/ਵੰਸ਼, ਜਾਤ)।
ਜਾਤੀ
ਜਾਤਰੀ, ਜਾਤਰਾ ਕਰਨ ਵਾਲਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਾਤੀ; ਪ੍ਰਾਕ੍ਰਿਤ - ਜੱਤੀ; ਸੰਸਕ੍ਰਿਤ - ਯਾਤ੍ਰਿ (यातृ - ਰੱਥ ਚਾਲਕ, ਚਾਲਕ; ਯਾਤਰੀ)।
ਜਾਤੀ
ਜਾਤ, ਉਚੀ ਜਾਤ; ਉਤਮ ਮਨੁਖੀ ਜਾਤ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪਾਲੀ/ਸੰਸਕ੍ਰਿਤ - ਜਾਤਿ (जाति - ਜਨਮ, ਜਨਮ ਅਨੁਸਾਰ ਗੋਤ/ਪਰਵਾਰ/ਵੰਸ਼, ਜਾਤ)।
ਜਾਤੁ
ਜਾਂਦਾ (ਹੈ), ਜਾ ਰਿਹਾ (ਹੈ); ਬੀਤ ਰਿਹਾ (ਹੈ), ਬੀਤਦਾ ਜਾ ਰਿਹਾ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਾਤ; ਅਪਭ੍ਰੰਸ਼ - ਜਾਤ/ਜਾਂਤ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਤੁ
ਜਾਂਦਾ (ਹੈ)।

(ਬੀਤਦਾ) ਜਾਂਦਾ ਹੈ, (ਗੁਜਰਦਾ) ਜਾਂਦਾ ਹੈ, (ਲੰਘਦਾ) ਜਾਂਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਾਤ; ਅਪਭ੍ਰੰਸ਼ - ਜਾਤ/ਜਾਂਤ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਤੁ
ਜਾਂਦੀ (ਹੈ), ਜਾ ਰਹੀ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਾਤ; ਅਪਭ੍ਰੰਸ਼ - ਜਾਤ/ਜਾਂਤ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਤੁ
ਬੀਤਦੀ ਜਾ ਰਹੀ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਾਤ; ਅਪਭ੍ਰੰਸ਼ - ਜਾਤ/ਜਾਂਤ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਨਉ
ਜਾਨੋ/ਜਾਣੋ, ਜਾਣ ਲਉ, ਸਮਝੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਲਹਿੰਦੀ - ਜਾਣਣ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼ - ਜਾਣੀਬੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਸਿ
ਜਾਣ ਲਵੇ, ਸਮਝ ਲਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜਾਣਸਿ/ਜਾਨਸਿ (ਜਾਣੇਗਾ/ਜਾਣ ਸਕੇਗਾ); ਪ੍ਰਾਕ੍ਰਿਤ - ਜਾਣਸਿ; ਸੰਸਕ੍ਰਿਤ - ਜਾਨਾਸਿ (जानासि - ਤੂੰ ਜਾਣਦਾ ਹੈਂ)।
ਜਾਨਹੁ
ਜਾਣੋ, ਸਮਝੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਾਨਹੁ; ਅਪਭ੍ਰੰਸ਼/ਪ੍ਰਾਕ੍ਰਿਤ - ਜਾਨੀਤ; ਸੰਸਕ੍ਰਿਤ - ਜਾਨੀਤ (जानीत - ਜਾਣੋ)।
ਜਾਨਣਹਾਰ
ਜਾਣਨਹਾਰ, ਜਾਣਨ ਵਾਲਾ; ਅੰਤਰਜਾਮੀ।
ਵਿਆਕਰਣ: ਵਿਸ਼ੇਸ਼ਣ (ਪਾਰਬ੍ਰਹਮੁ ਪਰਮੇਸਰੋ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਾ
ਜਾਣਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਾ
ਜਾਣਿਆ ਹੈ, ਸਮਝਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਾ
ਜਾਣਿਆ, ਸਮਝਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਿ
ਜਾਵਨਿ, ਜਾਵਣਗੇ, ਚਲੇ ਜਾਣਗੇ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਾਨਿ
ਜਾਣ, ਸਮਝ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਿ
ਜਾਣ (ਬੁਝ ਕੇ)।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਲਹਿੰਦੀ - ਜਾਣਣ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਿ
ਜਾਣ (ਕੇ), ਸਮਝ (ਕੇ)।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਲਹਿੰਦੀ - ਜਾਣਣ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਿ
ਜਾਣ ਲਓ, ਸਮਝ ਲਓ।
ਵਿਆਕਰਣ: ਸੰਜੁਕਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਿ
ਜਾਣ (ਲੈ/ਲਉ), ਸਮਝ (ਲੈ/ਲਉ)।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਿਓ
ਜਾਣਿਆ, ਸਮਝਿਆ, ਮੰਨਿਆ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਲਹਿੰਦੀ - ਜਾਣਣ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼ - ਜਾਣੀਬੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਿਓ
ਜਾਣਿਆ ਹੈ, ਜਾਣ ਲਿਆ ਹੈ, ਸਮਝ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਲਹਿੰਦੀ - ਜਾਣਣ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼ - ਜਾਣੀਬੇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨਿਆ
ਜਾਣਿਆ ਹੈ, ਜਾਣ ਲਿਆ ਹੈ; ਅਨੁਭਵ ਕਰ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨੀ
ਜਾਨੀਆਂ ਨੇ, ਪਿਆਰਿਆਂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਜਾਨੀੜਾ; ਪੁਰਾਤਨ ਪੰਜਾਬੀ/ਬ੍ਰਜ/ਸਿੰਧੀ/ਫ਼ਾਰਸੀ - ਜਾਨੀ (جانی - ਪਿਆਰਾ, ਚਹੇਤਾ, ਮਸ਼ੂਕ/ਪ੍ਰੇਮੀ)।
ਜਾਨੀ
ਜਾਣੀ, ਸਮਝੀ; ਪਾਈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਨਾ; ਸਿੰਧੀ - ਜਾਣਣੁ (ਜਾਣਨਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨੀ
ਜਾਨੀ, ਪਿਆਰਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਨੀੜਾ; ਪੁਰਾਤਨ ਪੰਜਾਬੀ/ਬ੍ਰਜ/ਸਿੰਧੀ/ਫ਼ਾਰਸੀ - ਜਾਨੀ (جانی - ਪਿਆਰਾ, ਚਹੇਤਾ, ਮਸ਼ੂਕ/ਪ੍ਰੇਮੀ)।
ਜਾਨੀਅੜਾ
ਜਾਨੀ, ਪਿਆਰਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਨੀੜਾ; ਪੁਰਾਤਨ ਪੰਜਾਬੀ/ਬ੍ਰਜ/ਸਿੰਧੀ/ਫ਼ਾਰਸੀ - ਜਾਨੀ (جانی - ਪਿਆਰਾ, ਜਾਨੀ)।
ਜਾਨੀਆ
ਜਾਨੀਆਂ ਨੂੰ, ਪਿਆਰਿਆਂ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਜਾਨੀੜਾ; ਪੁਰਾਤਨ ਪੰਜਾਬੀ/ਬ੍ਰਜ/ਸਿੰਧੀ/ਫ਼ਾਰਸੀ - ਜਾਨੀ (جانی - ਪਿਆਰਾ, ਚਹੇਤਾ, ਮਸ਼ੂਕ/ਪ੍ਰੇਮੀ)।
ਜਾਨੁ
ਜਾਣੂ, ਜਾਣਨ ਵਾਲਾ, ਗਿਆਤਾ, ਸੁਜਾਨ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨੈ
ਜਾਣਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਨੈ
ਜਾਣਦਾ, ਸਮਝਦਾ, ਮੰਨਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਨਣਾ; ਸਿੰਧੀ - ਜਾਣਣੁ (ਜਾਨਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)।
ਜਾਪਹੁ
ਜਪੋ, ਸਿਮਰੋ, ਅਰਾਧੋ, ਧਿਆਓ, ਚਿੰਤਨ ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਜਪ (ਜਪਣਾ); ਸੰਸਕ੍ਰਿਤ - ਜਪ (जप - ਪ੍ਰਾਰਥਨਾ ਨੂੰ ਗੁਣਗੁਣਾਉਣਾ, ਧਰਮ-ਗ੍ਰੰਥ ਦੇ ਪਾਠ ਜਾਂ ਕਿਸੇ ਮੰਤਰ ਜਾਂ ਦੇਵਤੇ ਦੇ ਨਾਂ ਨੂੰ ਗੁਣਗੁਣਾਉਂਦੇ ਹੋਏ ਦੁਹਰਾਉਣਾ, ਗੁਣਗੁਣਾਈ ਗਈ ਪ੍ਰਾਰਥਨਾ ਜਾਂ ਮੰਤਰ)।
ਜਾਪੀ
ਜਾਪਦਾ ਹੈ; ਦਿਸਦਾ ਹੈ; ਜਾਣਿਆ ਜਾਂਦਾ ਹੈ, ਸੁਝਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਪਣਾ; ਲਹਿੰਦੀ - ਜਾਪਣ (ਜਾਣਿਆ ਜਾਣਾ); ਸੰਸਕ੍ਰਿਤ - ਜਨਾਪਯਤੇ (जनापयते - ਜਾਣਿਆ ਜਾਂਦਾ ਹੈ)।
ਜਾਪੈ
ਜਾਪਦਾ ਹੈ; ਦਿਸਦਾ ਹੈ; ਜਾਣਿਆ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਪਣਾ; ਲਹਿੰਦੀ - ਜਾਪਣ (ਜਾਣਿਆ ਜਾਣਾ); ਸੰਸਕ੍ਰਿਤ - ਜਨਾਪਯਤੇ (जनापयते - ਜਾਣਿਆ ਜਾਂਦਾ ਹੈ)।
ਜਾਪੈ
ਜਾਪਦਾ ਹੈ; ਦਿਸਦਾ ਹੈ; ਸੁਝਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਪਣਾ; ਲਹਿੰਦੀ - ਜਾਪਣ (ਜਾਣਿਆ ਜਾਣਾ); ਸੰਸਕ੍ਰਿਤ - ਜਨਾਪਯਤੇ (जनापयते - ਜਾਣਿਆ ਜਾਂਦਾ ਹੈ)।
ਜਾਰਾ
ਜਾਰਾਂ, ਵਿਭਚਾਰੀਆਂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਜਾਰ (ਇਕ ਵਿਆਹੀ ਔਰਤ ਦਾ ਪ੍ਰੇਮੀ); ਸੰਸਕ੍ਰਿਤ - ਜਾਰਹ (जार: - ਪ੍ਰੇਮੀ, ਦੋਸਤ, ਇਕ ਵਿਆਹੀ ਔਰਤ ਦਾ ਪ੍ਰੇਮੀ)।
ਜਾਲੇ
ਜਾਲਿ, ਜਾਲ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਲਾਉਣਾ; ਲਹਿੰਦੀ - ਜਲਾਵਣ (ਜਲਾਉਣਾ); ਕਸ਼ਮੀਰੀ - ਜ਼ਲਵੁਨ (ਸੜਦਾ ਹੋਇਆ, ਤੀਖਣ, ਤੱਤਾ); ਪ੍ਰਾਕ੍ਰਿਤ - ਜਲਾਵਿਅ/ਜਲਾਵਾਵਇ (ਸੜਿਆ ਹੋਇਆ); ਪਾਲੀ - ਜਲਾਪੇਤਿ (ਜਲਾਉਂਦਾ ਹੈ); ਸੰਸਕ੍ਰਿਤ - ਜਵਲਤਿ (ज्वलति - ਤੇਜੀ ਨਾਲ ਬਲਦਾ ਹੈ)।
ਜਾਲੋੁ
ਜਾਲ, ਫੰਧਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਪ੍ਰਾਕ੍ਰਿਤ/ਸੰਸਕ੍ਰਿਤ - ਜਾਲ (जाल - ਜਾਲ, ਫੰਧਾ)।
ਜਾਵਹੁ
ਜਾਵਹੁ (ਗੇ), ਜਾਉਗੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਜਾਵਣ (ਜਨਮ ਲੈਣਾ); ਪ੍ਰਾਕ੍ਰਿਤ - ਜਾਇ/ਜਾਅਇ; ਪਾਲੀ - ਜਾਯਤੇ (ਪੈਦਾ ਹੁੰਦਾ ਹੈ); ਸੰਸਕ੍ਰਿਤ - ਜਾਯਤੇ (जायते - ਪੈਦਾ ਹੁੰਦਾ ਹੈ, ਪੈਦਾ ਕਰਦਾ ਹੈ)।
ਜਾਵਣਾ
ਜਾਣਾ ਹੈ, ਲੰਘਣਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਵਣਾ/ਜਾਵਣ/ਜੌਆਵਣ (ਜਾਣਾ); ਅਪਭ੍ਰੰਸ਼ - ਜਾਵਹਿ/ਜਾਇਹਿ; ਪ੍ਰਾਕ੍ਰਿਤ - ਜਾਇ/ਜਾਅਇ; ਪਾਲੀ/ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਵਣਾ
ਜਾਣਾ ਹੁੰਦਾ ਹੈ, ਕੂਚ ਕਰਨਾ ਹੁੰਦਾ ਹੈ, ਚਲੇ ਜਾਣਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਵਣਾ/ਜਾਵਣ/ਜੌਆਵਣ (ਜਾਣਾ); ਅਪਭ੍ਰੰਸ਼ - ਜਾਵਹਿ/ਜਾਇਹਿ; ਪ੍ਰਾਕ੍ਰਿਤ - ਜਾਇ/ਜਾਅਇ; ਪਾਲੀ/ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਵਣੀ
ਜਾਵਣ ਵਾਲੀ, ਜਾਣ ਵਾਲੀ, ਮਰ ਜਾਣ ਵਾਲੀ।
ਵਿਆਕਰਣ: ਭਾਵਾਰਥ ਕਿਰਦੰਤ (ਵਿਸ਼ੇਸ਼ਣ ਉਮਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਵਣਾ/ਜਾਵਣ/ਜੌਆਵਣ (ਜਾਣਾ); ਅਪਭ੍ਰੰਸ਼ - ਜਾਵਹਿ/ਜਾਇਹਿ; ਪ੍ਰਾਕ੍ਰਿਤ - ਜਾਇ/ਜਾਅਇ; ਪਾਲੀ/ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਵੈ
ਜਾਂਦਾ ਹੈ, ਵਿਦਾ ਹੁੰਦਾ ਹੈ; ਮਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਵਣਾ/ਜਾਵਣ/ਜੌਆਵਣ (ਜਾਣਾ); ਅਪਭ੍ਰੰਸ਼ - ਜਾਵਹਿ/ਜਾਇਹਿ; ਪ੍ਰਾਕ੍ਰਿਤ - ਜਾਇ/ਜਾਅਇ; ਪਾਲੀ/ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਵੈ
ਜਾਂਦਾ ਹੈ, ਵਿਦਾ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਾਵਣਾ/ਜਾਵਣ/ਜੌਆਵਣ (ਜਾਣਾ); ਅਪਭ੍ਰੰਸ਼ - ਜਾਵਹਿ/ਜਾਇਹਿ; ਪ੍ਰਾਕ੍ਰਿਤ - ਜਾਇ/ਜਾਅਇ; ਪਾਲੀ/ਸੰਸਕ੍ਰਿਤ - ਯਾਤਿ (याति - ਜਾਂਦਾ ਹੈ)।
ਜਾਵੈ
ਜਾਂਦਾ ਹੈ, ਜਾ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜਿ
ਜਿਹੜੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਮੈਥਿਲੀ - ਜਿ; ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜਿ
ਜਿਹੜਾ, ਜੋ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ - ਜਿ; ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜਿ
ਕਿ।
ਵਿਆਕਰਣ: ਯੋਜਕ।
ਵਿਉਤਪਤੀ: ਮੈਥਿਲੀ - ਜਿ; ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜਿ
ਜੋ, ਜੋ ਕੁਝ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਮੈਥਿਲੀ - ਜਿ; ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜਿ
ਜਿਹੜਾ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਦਾਜੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ - ਜਿ; ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜਿ
ਜਿਹੜੇ, ਜੋ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਮੈਥਿਲੀ - ਜਿ; ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜਿ
ਜਿਹੜੀ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ - ਜਿ; ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜਿ
ਜੋ, ਜਿਹੜਾ (ਸੇਵਕ)।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ - ਜਿ; ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜਿਉ
ਜਿਉਂ, ਜਿਵੇਂ, ਜਿਸ ਪ੍ਰਕਾਰ, ਜਿਸ ਤਰ੍ਹਾਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਉ; ਅਪਭ੍ਰੰਸ਼ - ਜੇਉ; ਪ੍ਰਾਕ੍ਰਿਤ - ਜੇਵ; ਸੰਸਕ੍ਰਿਤ - ਯਥਾ (यथा - ਜੈਸੇ, ਜਿਵੇਂ)।
ਜਿਉ
ਜਿਵੇਂ।
ਵਿਆਕਰਣ: ਯੋਜਕ।
ਵਿਉਤਪਤੀ: ਅਪਭ੍ਰੰਸ਼ - ਜੇਉ; ਪ੍ਰਾਕ੍ਰਿਤ - ਜੇਵ; ਸੰਸਕ੍ਰਿਤ - ਯਥਾ (यथा - ਜੈਸੇ, ਜਿਵੇਂ)।
ਜਿਉ
ਜਿਸ ਸਦਕਾ/ਨਾਲ।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਉ; ਅਪਭ੍ਰੰਸ਼ - ਜੇਉ; ਪ੍ਰਾਕ੍ਰਿਤ - ਜੇਵ; ਸੰਸਕ੍ਰਿਤ - ਯਥਾ (यथा - ਜੈਸੇ, ਜਿਵੇਂ)।
ਜਿਸ
ਜਿਸ ('ਤੇ/ਉੱਤੇ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਸ
ਜਿਸ (ਨੂੰ/ਤਾਈਂ)।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਸ
ਜਿਸ (ਦੇ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਸ
ਜਿਸ (ਨੂੰ)।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ, ਜਿਸ ਨੂੰ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਸ
ਜਿਸ (ਨੂੰ)।
ਵਿਆਕਰਣ: ਪੜਨਾਂਵ, ਸੰਪ੍ਰਦਾਨ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਸ
ਜਿਸ (ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਸ
ਜਿਸ (ਦੀਆਂ)।

ਜਿਸੁ
ਜਿਸ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਜਲ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।

ਜਿਸ ਨੂੰ, ਜਿਸ-ਜਿਸ ਨੂੰ।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਮੱਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਸੁ
ਜਿਸ (ਨਾਲ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਸੁ
ਜਿਸ (ਵਿਚ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਹ
ਜਿਸ (ਤਰ੍ਹਾਂ), ਜਿਸ (ਵਿਧੀ ਨਾਲ), ਜਿਸ (ਢੰਗ/ਤਰੀਕੇ ਨਾਲ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ, ਜਿਸ ਨੂੰ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਹ
ਜਿਸ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਨਰ ਦਾ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ, ਜਿਸ ਨੂੰ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਹ
ਜਿਸ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ, ਜਿਸ ਨੂੰ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਹ
ਜਿਨ੍ਹਾਂ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ, ਜਿਸ ਨੂੰ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਹ
ਜਿਸ ਦੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਪ੍ਰਾਨੀ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕ ਵਚਨ) ।
ਜਿਹ
ਜਿਸ ਦੇ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕ ਵਚਨ)।
ਜਿਹ
ਜਿਨ੍ਹਾਂ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਨਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਹਬਾ
ਜੀਭਾ/ਜੀਭ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹਵਾ; ਅਪਭ੍ਰੰਸ਼ - ਜੀਭ; ਪ੍ਰਾਕ੍ਰਿਤ - ਜਿਬ੍ਭਾ; ਸੰਸਕ੍ਰਿਤ - ਜਿਹ੍ਵਾ(जिह्वा - ਜੀਭ)।
ਜਿਹਵਾ
ਜੀਭਾ/ਜੀਭ ਲਈ/ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹਵਾ; ਅਪਭ੍ਰੰਸ਼ - ਜੀਭ; ਪ੍ਰਾਕ੍ਰਿਤ - ਜਿਬ੍ਭਾ; ਸੰਸਕ੍ਰਿਤ - ਜਿਹ੍ਵਾ(जिह्वा - ਜੀਭ)।
ਜਿਹਿ
ਜਿਸ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਹਿ
ਜਿਸ ਲਈ।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜਿਹ; ਅਪਭ੍ਰੰਸ਼ - ਜਿਹ/ਜਿਸ/ਜੱਸ (ਜਿਸ ਨੂੰ, ਜਿਸ, ਜਿਸ ਵਿਚ); ਪ੍ਰਾਕ੍ਰਿਤ - ਜੱਸ; ਪਾਲੀ - ਯ/ਯੱਸ; ਸੰਸਕ੍ਰਿਤ - ਯ (य - ਸੰਬੰਧਵਾਚੀ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ, ਕਰਤਾ ਕਾਰਕ, ਇਕਵਚਨ)।
ਜਿਚਰੁ
ਜਿ-ਚਰ, ਜਿੰਨਾ ਚਿਰ, ਜਿੰਨਾ ਸਮਾਂ, ਜਦੋਂ ਤੱਕ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ - ਜਿਚਰ (ਜਦੋਂ ਤਕ/ਜਿੰਨਾ ਚਿਰ); ਸੰਸਕ੍ਰਿਤ - ਯਾਵਤ੍ + ਚਿਰ (यावत् + चिर - ਜਿੰਨਾ ਮਹਾਨ, ਜਿੰਨਾ ਲੰਮਾ + ਲੰਮਾ, ਲੰਮਾ ਸਮਾਂ ਹੰਢਣ ਵਾਲਾ)।
ਜਿਣਿ
ਜਿੱਤਣ ਲਈ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜਿਣਇ; ਸੰਸਕ੍ਰਿਤ - ਜਯਤਿ (जयति - ਜਿੱਤਦਾ ਹੈ)।
ਜਿਣੈ
ਜਿੱਤਦਾ ਹੈ, ਜਿੱਤ ਲੈਂਦਾ ਹੈ; ਵੱਸ ਵਿਚ ਕਰ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜਿਨਣ (ਜਿੱਤਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜਿਣਇ; ਸੰਸਕ੍ਰਿਤ - ਜਯਤਿ (जयति - ਜਿੱਤਦਾ ਹੈ)।
ਜਿਤਾ
ਜਿੱਤਿਆ ਹੈ, ਜਿੱਤ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੀਤਾ; ਲਹਿੰਦੀ - ਜਿੱਤਾ; ਪ੍ਰਾਕ੍ਰਿਤ - ਜਿਤ; ਪਾਲੀ - ਜਿਤ; ਸੰਸਕ੍ਰਿਤ - ਜਿਤ (जित - ਜਿੱਤਿਆ, ਫਤਿਹ ਕੀਤਾ)।
ਜਿਤੁ
ਜਿਸ ਵਿਚ।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ, ਜਿਸ ਸਥਾਨ ਵਿਚ, ਜਿਧਰ)।
ਜਿਤੁ
ਜਿਸ ਨਾਲ।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ)।
ਜਿਤੁ
ਜਿਸ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਘਰਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਜਿਸ ਨਾਲ (ਮਿਲਣ ਕਰਕੇ)।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ)।
ਜਿਤੁ
ਜਿਸ ਨਾਲ, ਜਿਸ ਸਦਕਾ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ )।
ਜਿਤੁ
ਜਿਥੇ।
ਵਿਆਕਰਣ: ਕਿਰਿਆ ਵਿਸ਼ੇਸਣ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ, ਜਿਧਰ, ਜਿਸ ਸਥਾਨ ‘ਤੇ)।
ਜਿਤੁ
ਜਿਸ ਵਿਚਲੀ।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ, ਜਿਸ ਸਥਾਨ ਵਿਚ, ਜਿਧਰ)।
ਜਿਤੁ
ਜਿਸ ਵਿਚ, ਜਿਸ-ਜਿਸ ਵਿਚ।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ)।
ਜਿਤੁ
ਜਿਸ ਕਾਰਣ/ਕਰਕੇ।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ )।
ਜਿਤੁ
ਜਿਸ ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ)।
ਜਿਤੁ
ਜਿਸ ਦੁਆਰਾ, ਜਿਸ ਸਦਕਾ।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ, ਜਿਸ ਸਥਾਨ ਵਿਚ, ਜਿਧਰ)।
ਜਿਤੁ
ਜਿਸ ਨਾਲ, ਜਿਸ ਕਰਕੇ।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ)।
ਜਿਤੁ
ਜਿਸ ਦੁਆਰਾ, ਜਿਸ ਸਦਕਾ।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ)।
ਜਿਤੁ
ਜਿਸ ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ )।
ਜਿਤੁ
ਜਿਸ ਦੁਆਰਾ, ਜਿਸ ਰਾਹੀਂ।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ)।
ਜਿਤੁ
ਜਿਸ (ਮੂੰਹ) ਨਾਲ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮੁਖਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ)।
ਜਿਤੁ
ਜਿਸ ਨਾਲ, ਜਿਸ ਸਦਕਾ।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ, ਜਿਸ ਸਥਾਨ ਵਿਚ, ਜਿਧਰ)।
ਜਿਤੁ
ਜਿਸ।
ਵਿਆਕਰਣ: ਪੜਨਾਵੀਂ ਵਿਸ਼ੇਸ਼ਣ (ਤਨਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜਿਤੁ; ਅਪਭ੍ਰੰਸ਼ - ਜਿਤੁ/ਜਿਤ੍ਥੁ; ਪ੍ਰਾਕ੍ਰਿਤ - ਜਿਤ੍ਥੋ; ਸੰਸਕ੍ਰਿਤ - ਯਤ੍ਰ (यत्र - ਜਿਥੇ/ਕਿਥੇ, ਜਿਸ ਜਗ੍ਹਾ 'ਤੇ)।।
ਜਿੰਦੁੜੀਏ
(ਹੇ) ਜਿੰਦੜੀਏ! (ਹੇ) ਜਿੰਦੇ! (ਹੇ) ਜਾਨ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਜਿੰਦੁ; ਫ਼ਾਰਸੀ - ਜ਼ਿੰਦ (ਰੂਹ, ਜਿੰਦੜੀ)।
ਜਿਨ
ਜਿਨ੍ਹਾਂ ਨੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਹਰਿ ਜਨ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨੀ/ਜਿਨਿ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਦੁਆਰਾ)।
ਜਿਨ
ਜਿਨ੍ਹਾਂ (ਦੀ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨ
ਜਿਨ੍ਹਾਂ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨ
ਜਿਨ੍ਹਾਂ (ਦਾ)।

ਜਿਨ੍ਹਾਂ (ਨੂੰ)।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨ
ਜਿਨ੍ਹਾਂ (ਦੇ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨ
ਜਿਨ੍ਹਾਂ ਦੇ।

ਜਿਨ੍ਹਾਂ (ਉੱਤੇ), ਜਿਨ੍ਹਾਂ (ਉਪਰ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨ
ਜਿਨ੍ਹਾਂ ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨ
ਜਿਨ੍ਹਾਂ (ਦੇ)
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਦੁਆਰਾ)।
ਜਿਨ
ਜਿਨ੍ਹਾਂ ਦਾ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨਸੀ
ਜਿਣਸਾਂ ਵਿਚ, ਵੰਨਗੀਆਂ/ਕਿਸਮਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਗੁਰੂ ਗ੍ਰੰਥ ਸਾਹਿਬ - ਜਿਨਸਿ/ਜਿਨਸੀ; ਅਰਬੀ - ਜਿਨਸ (ਕਿਸਮਾਂ)।
ਜਿਨਸੀ
ਜਿਣਸ, ਸਮੱਗਰੀ, ਰਚਨਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਰਬੀ - ਜਿਨਸ (ਕਿਸਮ, ਅਨਾਜ ਦੀ ਕਿਸਮ)।
ਜਿਨਸੀ
ਜਿਨਸ, ਕਿਸਮ; ਉਤਮ ਮਨੁਖੀ ਨਸਲ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਗੁਰੂ ਗ੍ਰੰਥ ਸਾਹਿਬ - ਜਿਨਸਿ/ਜਿਨਸੀ; ਅਰਬੀ - ਜਿਨਸ (ਕਿਸਮਾਂ)।
ਜਿਨਾ
ਜਿਨ੍ਹਾਂ ਦੀ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹਾ/ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨਾ
ਜਿਨ੍ਹਾਂ ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹਾ/ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨਾ
ਜਿਨ੍ਹਾਂ ਦੇ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹਾ/ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨਾ੍
ਜਿਨ੍ਹਾਂ ਦੇ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨਾ; ਅਪਭ੍ਰੰਸ਼ - ਜਿਣਾ/ਜਿਣਿ; ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨਿ
ਜਿਸ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨਿ
ਜਿਸ ਨੇ, ਜਿਸ (ਸਤਿਗੁਰੂ) ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨਿ
ਜਿਸ, ਜਿਹੜੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨਿ
ਜਿਸ ਨੇ, ਜਿਸ-ਜਿਸ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨੀ
ਜਿਨਿ, ਜਿਸ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨਿ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਦੁਆਰਾ)।
ਜਿਨੀ
ਜਿਨ੍ਹੀਂ, ਜਿਨ੍ਹਾਂ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਪੁਰਖੀ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨਿ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਦੁਆਰਾ)।
ਜਿਨੀ
ਜਿਨ੍ਹੀਂ, ਜਿਨ੍ਹਾਂ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨਿ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਦੁਆਰਾ)।
ਜਿਨੀ੍
ਜਿਨ੍ਹਾਂ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨਿ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਦੁਆਰਾ)।
ਜਿਨੀ੍
ਜਿਨ੍ਹੀਂ, ਜਿਨ੍ਹਾਂ ਨੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸਖੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜਿਨ੍
ਜਿਨ੍ਹਾਂ (ਨੂੰ/ਪ੍ਰਤੀ)।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜਿਨ੍ਹ; ਅਪਭ੍ਰੰਸ਼ - ਜਿਣਿ (ਜਿਸ ਨੇ); ਪ੍ਰਾਕ੍ਰਿਤ - ਜੇਣ; ਸੰਸਕ੍ਰਿਤ - ਯੇਨ (येन - ਜਿਸ ਨੇ)।
ਜੀ
ਜੀਵ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ/ਜੀਉਂਦਾ)।
ਜੀ
ਹੇ ਮਾਧੋ ਜੀ! ਹੇ ਮਾਇਆ ਦੇ ਪਤੀ ਪ੍ਰਭੂ ਜੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਜੀਉ (ਸਹਿਮਤੀ ਜਾਂ ਸਤਿਕਾਰ ਬੋਧਕ ਸ਼ਬਦ); ਸਿੰਧੀ - ਜੀਉ (ਹਾਂ, ਨਾਂਵਾਂ ਨਾਲ ਜੋੜਿਆ ਗਿਆ ਸਤਿਕਾਰ ਬੋਧਕ ਸ਼ਬਦ); ਸੰਸਕ੍ਰਿਤ - ਜੀਵ (जीव - ਲੰਮੀ ਉਮਰ ਹੋਵੇ!)।
ਜੀਉ
ਹਰਿ ਜੀ, ਹਰੀ ਜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਜੀਉ (ਸਹਿਮਤੀ ਜਾਂ ਸਤਿਕਾਰ ਬੋਧਕ ਸ਼ਬਦ); ਸਿੰਧੀ - ਜੀਉ (ਹਾਂ, ਨਾਂਵਾਂ ਨਾਲ ਜੋੜਿਆ ਗਿਆ ਸਤਿਕਾਰ ਬੋਧਕ ਸ਼ਬਦ); ਸੰਸਕ੍ਰਿਤ - ਜੀਵ (जीव - ਲੰਮੀ ਉਮਰ ਹੋਵੇ!)।
ਜੀਉ
ਜੀਵ, ਜੀਵਾਤਮਾ, ਜਿੰਦ/ਜਾਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਜੀਉ (ਸਹਿਮਤੀ ਜਾਂ ਸਤਿਕਾਰ ਬੋਧਕ ਅਵਿਐ); ਸਿੰਧੀ - ਜੀਉ (ਹਾਂ, ਨਾਵਾਂ ਨਾਲ ਜੋੜਿਆ ਜਾਂਦਾ ਸਤਿਕਾਰ ਬੋਧਕ ਅਵਿਐ); ਸੰਸਕ੍ਰਿਤ - ਜੀਵ (जीव - ਲੰਮੀ ਉਮਰ ਹੋਵੇ!)।
ਜੀਉ
ਜੀਵ, ਜੀਵਾਤਮਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਬੰਗਾਲੀ/ਸਿੰਧੀ/ਬ੍ਰਜ - ਜੀਉ; ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜਿਉਂਦਾ)।
ਜੀਉ
ਜੀਓ, ਜੀ।
ਵਿਆਕਰਣ: ਨਿਪਾਤ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਜੀਉ (ਸਹਿਮਤੀ ਜਾਂ ਸਤਿਕਾਰ ਬੋਧਕ ਅਵਿਐ); ਸਿੰਧੀ - ਜੀਉ (ਹਾਂ, ਨਾਵਾਂ ਨਾਲ ਜੋੜਿਆ ਜਾਂਦਾ ਸਤਿਕਾਰ ਬੋਧਕ ਅਵਿਐ); ਸੰਸਕ੍ਰਿਤ - ਜੀਵ (जीव - ਲੰਮੀ ਉਮਰ ਹੋਵੇ!)।
ਜੀਉ
ਜੀਉ, ਇਕ ਅਵਿਐ।

ਜੀਵ, ਮਨੁਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਬੰਗਾਲੀ/ਸਿੰਧੀ/ਬ੍ਰਜ - ਜੀਉ; ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜਿਉਂਦਾ)।
ਜੀਉ
ਜੀਵ, ਆਤਮਾ, ਮਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਬੰਗਾਲੀ/ਸਿੰਧੀ/ਬ੍ਰਜ - ਜੀਉ; ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ, ਜਿੰਦ)।
ਜੀਉ
ਜੀਓ/ਜੀਵੋ, ਜਿਉਂਦੇ ਰਹੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਜੀਉ (ਸਹਿਮਤੀ ਜਾਂ ਸਤਿਕਾਰ ਬੋਧਕ ਅਵਿਐ); ਸਿੰਧੀ - ਜੀਉ (ਹਾਂ, ਨਾਵਾਂ ਨਾਲ ਜੋੜਿਆ ਜਾਂਦਾ ਸਤਿਕਾਰ ਬੋਧਕ ਅਵਿਐ); ਸੰਸਕ੍ਰਿਤ - ਜੀਵ (जीव - ਲੰਮੀ ਉਮਰ ਹੋਵੇ!)।
ਜੀਉ
ਜੀਵ ਨੂੰ, ਜੀਵਾਤਮਾ ਨੂੰ, ਜਿੰਦ/ਜਾਨ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਬੰਗਾਲੀ/ਸਿੰਧੀ/ਬ੍ਰਜ - ਜੀਉ; ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ, ਜਿੰਦ)।
ਜੀਉ
ਜੀ, ਪਿਆਰ ਤੇ ਸਤਿਕਾਰ ਬੋਧਕ ਸ਼ਬਦ।
ਵਿਆਕਰਣ: ਵਿਸਮਕ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਜੀਉ (ਸਹਿਮਤੀ ਜਾਂ ਸਤਿਕਾਰ ਬੋਧਕ ਅਵਿਐ); ਸਿੰਧੀ - ਜੀਉ (ਹਾਂ, ਨਾਵਾਂ ਨਾਲ ਜੋੜਿਆ ਜਾਂਦਾ ਸਤਿਕਾਰ ਬੋਧਕ ਅਵਿਐ); ਸੰਸਕ੍ਰਿਤ - ਜੀਵ (जीव - ਲੰਮੀ ਉਮਰ ਹੋਵੇ!)।
ਜੀਉ
ਜੀਵ-ਰੂਪ, ਜੀਵਨ ਦੇ ਤੱਤਾਂ ਵਾਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਬੰਗਾਲੀ/ਸਿੰਧੀ/ਬ੍ਰਜ - ਜੀਉ; ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਅ
ਜੀਵਾਂ ਨੂੰ, ਮਨੁਖਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜਿਉਂਦਾ)।
ਜੀਅ
ਜੀਉ/ਜੀਅ (ਦੀ); ਮਨ (ਦੀ), ਚਿਤ (ਦੀ); ਦਿਲ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ/ਜੀਉਂਦਾ)।
ਜੀਅ
ਜੀਆਂ/ਜੀਵਾਂ ਪ੍ਰਤੀ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ/ਜੀਉਂਦਾ)।
ਜੀਅ
ਜੀਵ ਮਾਤਰ (ਦੀ), ਹਰ ਇਕ ਜੀਅ ਪ੍ਰਤੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜਿਉਂਦਾ)।
ਜੀਅ
ਜੀਅ ਵਿਚ, ਮਨ ਵਿਚ, ਚਿਤ ਵਿਚ, ਹਿਰਦੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਅ
ਜੀਅ (ਨਾਲ), ਮਨ (ਨਾਲ), ਚਿਤ (ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਅ
ਜੀਅ/ਆਤਮਾ; ਜੀਅ/ਆਤਮਾ (ਦੇ ਕੰਮ ਆਉਣ ਵਾਲਾ ਦਾਨ), ਆਤਮਕ ਜੀਵਨ (ਦੇਣ ਵਾਲਾ ਦਾਨ); ਨਾਮ (ਦਾਨ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ/ਜੀਉਂਦਾ)।
ਜੀਅ
ਜੀਵ, ਜੀਵ-ਜੰਤੂ/ਜੀਅ-ਜੰਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਅ
ਜੀਵਾਂ ਉੱਤੇ, ਜੀਵ-ਜੰਤੂਆਂ/ਜੀਅ-ਜੰਤੂਆਂ ਉੱਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਅ
ਜੀਵਨ, ਜਿੰਦ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਅ
ਹੇ ਜੀਵ! ਹੇ ਮਨੁਖ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਅ
ਜੀਵ (ਦਾ), ਜੀਵਾਤਮਾ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਅ
ਜੀਅ/ਜੀਵ (ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਅਹੁ
ਜੀਅ ਤੋਂ, ਜੀਓਂ, ਹਿਰਦਿਓਂ, ਦਿਲੋਂ, ਮਨੋਂ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜਿਉਂਦਾ)।
ਜੀਅਣਹ
ਜੀਵਾਂ ਲਈ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਅੜੇ
ਜੀਵ (ਪਾਸ/ਕੋਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੀਵੜਾ; ਰਾਜਸਥਾਨੀ - ਜੀਵੜੋ; ਬ੍ਰਜ - ਜੀਵਰਾ; ਸਿੰਧੀ - ਜੀਅਰੋ; ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ/ਜੀਉਂਦਾ)।
ਜੀਆ
ਹੇ ਜੀਵ, ਹੇ ਮਨੁਖ।
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇ (ਧੁਨੀ ਅਨੁਕਰਣਕ)<footnote:17> + ਅਪਭ੍ਰੰਸ਼ - ਜੀਆ/ਜੀਅ; ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਆ
ਜੀਆਂ/ਜੀਵਾਂ ਨੂੰ, ਜੀਵ-ਜੰਤੂਆਂ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ/ਜੀਉਂਦਾ)।
ਜੀਆ
ਜੀਆਂ/ਜੀਵਾਂ (ਤੋਂ ਬਿਨਾਂ), ਜੀਵਤ ਸੈੱਲਾਂ ਅਥਵਾ ਜੀਵਨ ਤੱਤਾਂ (ਤੋਂ ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜੀਆ/ਜੀਅ; ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਆ
ਜੀਅ, ਜੀਅ-ਜੰਤ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜੀਆ/ਜੀਅ; ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਆ
ਜੀਵਾਂ (ਨੂੰ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜੀਆ/ਜੀਅ; ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਜੀਤਾ
ਜਿੱਤ ਲਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੀਤਾ; ਲਹਿੰਦੀ - ਜਿੱਤਾ; ਪ੍ਰਾਕ੍ਰਿਤ - ਜਿਤ; ਪਾਲੀ - ਜਿਤ; ਸੰਸਕ੍ਰਿਤ - ਜਿਤ (जित - ਜਿੱਤਿਆ, ਫਤਿਹ ਕੀਤਾ)।
ਜੀਤਿ
ਜਿੱਤ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਜੀਤ (ਜਿੱਤ, ਸਫਲਤਾ); ਬ੍ਰਜ - ਜੀਤ/ਜੀਤਿ/ਜਿਤਿ; ਅਪਭ੍ਰੰਸ਼/ਪਾਲੀ - ਜਿਤ (ਜਿੱਤਿਆ, ਫਤਿਹ ਕੀਤਾ); ਸੰਸਕ੍ਰਿਤ - ਜਿਤਿਹ (जिति: - ਪ੍ਰਾਪਤੀ, ਜਿੱਤ)।
ਜੀਤਿਆ
ਜਿੱਤਿਆ ਜਾ ਸਕਦਾ ਹੈ; ਵੱਸ ਵਿਚ ਕੀਤਾ ਜਾ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੀਤਾ; ਲਹਿੰਦੀ - ਜਿੱਤਾ; ਪ੍ਰਾਕ੍ਰਿਤ - ਜਿਤ; ਪਾਲੀ - ਜਿਤ; ਸੰਸਕ੍ਰਿਤ - ਜਿਤ (जित - ਜਿੱਤਿਆ, ਫਤਿਹ ਕੀਤਾ)।
ਜੀਨੁ
ਜੀਨ, ਆਸਣ, ਕਾਠੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਬ੍ਰਜ - ਜੀਨ; ਫ਼ਾਰਸੀ - ਜ਼ੀਨ (زیِن - ਕਾਠੀ)।
ਜੀਨੁ
ਜੀਨ, ਆਸਣ, ਕਾਠੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਬ੍ਰਜ - ਜੀਨ; ਫ਼ਾਰਸੀ - ਜ਼ੀਨ (زیِن - ਕਾਠੀ)।
ਜੀਵਹੁ
ਜੀਵੋ/ਜੀਓ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੀਉਣਾ; ਲਹਿੰਦੀ - ਜੀਵਣ; ਸਿੰਧੀ - ਜਿਣੁ (ਜੀਊਂਣਾ); ਪ੍ਰਾਕ੍ਰਿਤ - ਜੀਵਇ/ਜੀਅਇ; ਪਾਲੀ/ਸੰਸਕ੍ਰਿਤ - ਜੀਵਤਿ (जीवति - ਜਿੰਦਾ ਹੈ)।
ਜੀਵਣੰ
ਜੀਵਨ, ਜਿੰਦਗੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੀਵਣ/ਜੀਵਨ; ਅਪਭ੍ਰੰਸ਼/ਪ੍ਰਾਕ੍ਰਿਤ - ਜੀਵਣ (ਜੀਵਨ); ਸੰਸਕ੍ਰਿਤ - ਜੀਵਨਮ੍ (जीवनम् - ਜੀਉਂਦਾ ਕਰਨਾ, ਜੀਵਨ ਦੇਣਾ, ਜੀਵਤ ਕਰਨਾ)।
ਜੀਵਤ
ਜੀਊਂਦਿਆਂ (ਤਕ), ਜੀਊਣ (ਤਕ)।
ਵਿਆਕਰਣ: ਵਰਤਮਾਨ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਜੀਵਤ (ਜੀਊਂਦਾ); ਪਾਲੀ - ਜੀਵਿਤ (ਜ਼ਿੰਦਗੀ, ਜੀਵਨ ਕਾਲ); ਸੰਸਕ੍ਰਿਤ - ਜੀਵਿਤ (जीवित - ਜੀਵਣ, ਜ਼ਿੰਦਗੀ)।
ਜੀਵਤੁ
ਜਿਉਂਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਜੀਵਤ (ਜੀਊਂਦਾ); ਪਾਲੀ - ਜੀਵਿਤ (ਜ਼ਿੰਦਗੀ, ਜੀਵਨ ਕਾਲ); ਸੰਸਕ੍ਰਿਤ - ਜੀਵਿਤ (जीवित - ਜੀਵਣ, ਜ਼ਿੰਦਗੀ)।
ਜੀਵਨ
ਜੀਵਨ (ਮੁਕਤ), ਜਿਉਂਦੇ ਜੀ (ਵਿਕਾਰਾਂ ਤੋਂ ਮੁਕਤ)।
ਵਿਆਕਰਣ: ਵਿਸ਼ੇਸ਼ਣ (ਪ੍ਰਾਨੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੀਵਨ; ਅਪਭ੍ਰੰਸ਼ - ਜੀਵਨ/ਜੀਵਣ; ਪ੍ਰਾਕ੍ਰਿਤ - ਜੀਵਣ (ਜ਼ਿੰਦਗੀ/ਜੀਵਨ); ਪਾਲੀ - ਜੀਵਨ (ਰੋਜ਼ੀ-ਰੋਟੀ/ਰੁਜ਼ਗਾਰ); ਸੰਸਕ੍ਰਿਤ - ਜੀਵਨ (जीवन - ਜੀਵਤ; ਜ਼ਿੰਦਗੀ/ਜੀਵਨ)।
ਜੀਵਨ
ਜੀਵਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੀਵਨ; ਅਪਭ੍ਰੰਸ਼ - ਜੀਵਨ/ਜੀਵਣ; ਪ੍ਰਾਕ੍ਰਿਤ - ਜੀਵਣ (ਜ਼ਿੰਦਗੀ/ਜੀਵਨ); ਪਾਲੀ - ਜੀਵਨ (ਰੋਜ਼ੀ-ਰੋਟੀ/ਰੁਜ਼ਗਾਰ); ਸੰਸਕ੍ਰਿਤ - ਜੀਵਨ (जीवन - ਜੀਵਤ; ਜ਼ਿੰਦਗੀ/ਜੀਵਨ)।
ਜੀਵਨੁ
(ਚਿਰ) ਜੀਵਨ ਵਾਲਾ, (ਲੰਮੇ) ਜੀਵਨ ਵਾਲਾ, (ਲੰਮੀ) ਜਿੰਦਗੀ ਵਾਲਾ; ਚਿਰੰਜੀਵ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੀਵਨ; ਅਪਭ੍ਰੰਸ਼ - ਜੀਵਨ/ਜੀਵਣ; ਪ੍ਰਾਕ੍ਰਿਤ - ਜੀਵਣ (ਜ਼ਿੰਦਗੀ/ਜੀਵਨ); ਪਾਲੀ - ਜੀਵਨ (ਰੋਜ਼ੀ-ਰੋਟੀ/ਰੁਜ਼ਗਾਰ); ਸੰਸਕ੍ਰਿਤ - ਜੀਵਨ (जीवन - ਜੀਵਤ; ਜ਼ਿੰਦਗੀ/ਜੀਵਨ)।
ਜੀਵਾ
ਜੀਵਾਂ, ਜੀਉਂਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੀਉਣਾ; ਲਹਿੰਦੀ - ਜੀਵਣ; ਸਿੰਧੀ - ਜਿਣੁ (ਜੀਊਂਣਾ); ਪ੍ਰਾਕ੍ਰਿਤ - ਜੀਵਇ/ਜੀਅਇ; ਪਾਲੀ/ਸੰਸਕ੍ਰਿਤ - ਜੀਵਤਿ (जीवति - ਜਿੰਦਾ ਹੈ)।
ਜੀਵਾ
ਜੀਵਾਂ, ਜੀ ਸਕਦੀ, ਜੀਂਦੀ ਰਹਿ ਸਕਦੀ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੀਉਣਾ; ਲਹਿੰਦੀ - ਜੀਵਣ; ਸਿੰਧੀ - ਜਿਣੁ (ਜੀਊਂਣਾ); ਪ੍ਰਾਕ੍ਰਿਤ - ਜੀਵਇ/ਜੀਅਇ; ਪਾਲੀ/ਸੰਸਕ੍ਰਿਤ - ਜੀਵਤਿ (जीवति - ਜਿੰਦਾ ਹੈ)।
ਜੀਵਾ
ਜੀਵਾਂ, ਜੀਉਂਦੀ ਰਹਿ ਸਕਦੀ ਹਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੀਉਣਾ; ਲਹਿੰਦੀ - ਜੀਵਣ; ਸਿੰਧੀ - ਜਿਣੁ (ਜੀਊਂਣਾ); ਪ੍ਰਾਕ੍ਰਿਤ - ਜੀਵਇ/ਜੀਅਇ; ਪਾਲੀ/ਸੰਸਕ੍ਰਿਤ - ਜੀਵਤਿ (जीवति - ਜਿੰਦਾ ਹੈ)।
ਜੀਵੇ
ਧਿਰਕਾਰ ਜੋਗ ਜੀਵਨ ਵਾਲੇ, ਫਿਟਕਾਰ ਜੋਗ ਜੀਵਨ ਵਾਲੇ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੀਉਣਾ; ਲਹਿੰਦੀ - ਜੀਵਣ; ਸਿੰਧੀ - ਜਿਣੁ (ਜਿਉਂਣਾ); ਪ੍ਰਾਕ੍ਰਿਤ - ਜੀਵਇ/ਜੀਅਇ; ਪਾਲੀ/ਸੰਸਕ੍ਰਿਤ - ਜੀਵਤਿ (जीवति - ਜਿਉਂਦਾ ਹੈ)।
ਜੀਵੈ
(ਜੇ) ਜੀਵੇ, (ਜੇ) ਜੀਅ ਉਠੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਜੀਵਣ; ਸਿੰਧੀ - ਜਿਅਣੁ (ਜੀਣਾ); ਅਪਭ੍ਰੰਸ਼/ਪ੍ਰਾਕ੍ਰਿਤ - ਜੀਵਇ; ਪਾਲੀ/ਸੰਸਕ੍ਰਿਤ - ਜੀਵਤਿ (जीवति - ਜਿਊਂਦਾ ਹੈ)।
ਜੁਆਨੀ
ਜਵਾਨੀ, ਯੁਵਾ ਅਵਸਥਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ - ਜੁਆਨੀ; ਪੁਰਾਤਨ ਪੰਜਾਬੀ - ਜਵਾਨੀ/ਜੁਆਨੀ; ਸਿੰਧੀ - ਜੁਵਾਨੀ (ਜਵਾਨੀ); ਅਪਭ੍ਰੰਸ਼/ਪ੍ਰਾਕ੍ਰਿਤ - ਜੁਵਾਣੀ (ਜਵਾਨੀ ਦਾ ਸਮਾਂ); ਪਾਲੀ/ਸੰਸਕ੍ਰਿਤ - ਯੁਵਾਨ* (युवान - ਜਵਾਨ/ਨੌਜਵਾਨ)।
ਜੁਗ
ਜੁਗਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਜੁਗੁ; ਪ੍ਰਾਕ੍ਰਿਤ - ਜੁਗ/ਜੁਗੋ; ਸੰਸਕ੍ਰਿਤ - ਯੁਗਹ (युग: - ਜੋੜਾ; ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗ)।
ਜੁਗ
ਜੁਗ, ਸਮਾਂ; ਜੀਵਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਜੁਗੁ; ਪ੍ਰਾਕ੍ਰਿਤ - ਜੁਗ/ਜੁਗੋ; ਸੰਸਕ੍ਰਿਤ - ਯੁਗਹ (युग: - ਜੋੜਾ; ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗ)।
ਜੁਗ
ਜੁਗਾਂ ਤੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਜੁਗੁ; ਪ੍ਰਾਕ੍ਰਿਤ - ਜੁਗ/ਜੁਗੋ; ਸੰਸਕ੍ਰਿਤ - ਯੁਗਹ (युग: - ਜੋੜਾ; ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗ)।
ਜੁਗਤਿ
ਜੁਗਤੀ, ਵਿਧੀ, ਢੰਗ, ਤਰੀਕਾ; ਮਰਿਆਦਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੁਗਤਿ; ਅਪਭ੍ਰੰਸ਼ - ਜੁਗਤਿ/ਜੁਗੁਤਿ; ਸੰਸਕ੍ਰਿਤ - ਯੁਕ੍ਤਿ (युक्ति - ਮਿਲਾਪ; ਤਰੀਕਾ, ਵਿਧੀ, ਤਰਕੀਬ)।
ਜੁਗਤਿ
ਜੁਗਤੀ, ਵਿਧੀ, ਢੰਗ, ਤਰੀਕਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੁਗਤਿ; ਅਪਭ੍ਰੰਸ਼ - ਜੁਗਤਿ/ਜੁਗੁਤਿ; ਸੰਸਕ੍ਰਿਤ - ਯੁਕ੍ਤਿ (युक्ति - ਢੰਗ, ਤਰੀਕਾ, ਵਿਧੀ, ਤਰਕੀਬ)।
ਜੁਗਿ
ਜੁਗੋ (ਜੁਗ); ਹਰੇਕ ਜੁਗ ਵਿਚ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਜੁਗੁ; ਪ੍ਰਾਕ੍ਰਿਤ - ਜੁਗ/ਜੁਗੋ; ਸੰਸਕ੍ਰਿਤ - ਯੁਗਹ (युग: - ਜੋੜਾ; ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗ)।
ਜੁਗਿ
(ਜੁਗੋ) ਜੁਗ; ਹਰੇਕ ਜੁਗ ਵਿਚ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਜੁਗੁ; ਪ੍ਰਾਕ੍ਰਿਤ - ਜੁਗ/ਜੁਗੋ; ਸੰਸਕ੍ਰਿਤ - ਯੁਗਹ (युग: - ਜੋੜਾ; ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗ)।
ਜੁਗਿ
ਜੁਗ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਜੁਗੁ; ਪ੍ਰਾਕ੍ਰਿਤ - ਜੁਗ/ਜੁਗੋ; ਸੰਸਕ੍ਰਿਤ - ਯੁਗਹ (युग: - ਜੋੜਾ; ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗ)।
ਜੁਗੀ
(ਚਹੁੰ) ਜੁਗਾਂ ਦਾ ਉਧਾਰ ਕਰਨ ਵਾਲੇ, (ਚਹੁਆਂ) ਜੁਗਾਂ ਦਾ ਉਧਾਰ ਕਰਨ ਵਾਲੇ, (ਚਾਰੇ/ਚਾਰਾਂ) ਜੁਗਾਂ ਦਾ ਉਧਾਰ ਕਰਨ ਵਾਲੇ।
ਵਿਆਕਰਣ: ਵਿਸ਼ੇਸ਼ਣ (ਚਾਰੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਜੁਗੁ; ਪ੍ਰਾਕ੍ਰਿਤ - ਜੁਗ/ਜੁਗੋ; ਸੰਸਕ੍ਰਿਤ - ਯੁਗਹ (युग: - ਜੋੜਾ; ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗ)।
ਜੁਗੁ
(ਜੁਗੋ) ਜੁਗ; ਜੁਗਾਂ ਜੁਗਾਂਤਰਾਂ ਤੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਜੁਗੁ; ਪ੍ਰਾਕ੍ਰਿਤ - ਜੁਗ/ਜੁਗੋ; ਸੰਸਕ੍ਰਿਤ - ਯੁਗਹ (युग: - ਜੋੜਾ; ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗ)।
ਜੁਗੁ
ਜੁਗੋ-ਜੁਗ, ਜੁਗ-ਜੁਗਾਂਤਰ ਤੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਜੁਗੁ; ਪ੍ਰਾਕ੍ਰਿਤ - ਜੁਗ/ਜੁਗੋ; ਸੰਸਕ੍ਰਿਤ - ਯੁਗਹ (युग: - ਜੋੜਾ; ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗ)।
ਜੁੜੰਦਾ
ਜੋੜਨ ਵਾਲਾ, ਮੇਲਣ ਵਾਲਾ, ਮਿਲਾਪ ਵਾਲਾ।
ਵਿਆਕਰਣ: ਵਿਸ਼ੇਸ਼ਣ (ਕਿਰਤੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੋੜਣਾ; ਲਹਿੰਦੀ - ਜੋੜਣ (ਜੋੜਨਾ, ਜਮ੍ਹਾਂ ਕਰਨਾ); ਸਿੰਧੀ - ਜੁੜਣੁ (ਤਿਆਰ ਕਰਨਾ, ਬਣਾਉਣਾ); ਪ੍ਰਾਕ੍ਰਿਤ - ਜੋਡੇਇ; ਸੰਸਕ੍ਰਿਤ - ਯੋਟਯਤਿ (योटयति - ਜੋੜਦਾ ਹੈ)।
ਜੂ
ਹਰੀ ਜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੂ; ਪੁਰਾਤਨ ਪੰਜਾਬੀ/ਲਹਿੰਦੀ - ਜੀਉ (ਸਹਿਮਤੀ ਜਾਂ ਸਤਿਕਾਰ ਬੋਧਕ ਸ਼ਬਦ); ਸਿੰਧੀ - ਜੀਉ (ਹਾਂ, ਨਾਂਵਾਂ ਨਾਲ ਜੋੜਿਆ ਗਿਆ ਸਤਿਕਾਰ ਬੋਧਕ ਸ਼ਬਦ); ਸੰਸਕ੍ਰਿਤ - ਜੀਵ (जीव - ਲੰਮੀ ਉਮਰ ਹੋਵੇ!)।
ਜੂਆਰੀ
ਜੁਆਰੀ।
ਵਿਆਕਰਣ: ਵਿਸ਼ੇਸ਼ਣ (ਤੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ - ਜੁਆਰੀ; ਅਪਭ੍ਰੰਸ਼ - ਜੂਆਰੀ; ਪ੍ਰਾਕ੍ਰਿਤ - ਜੂਆਰਿ/ਜੂਆਰਿਅ; ਸੰਸਕ੍ਰਿਤ - ਦ੍ਯੂਤਕਾਰਿਨ (द्यूतकारिन - ਜੂਏਬਾਜ/ਜੁਆਰੀ)।
ਜੂਐ
ਜੂਏ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਲਹਿੰਦੀ/ਸਿੰਧੀ/ਬ੍ਰਜ - ਜੂਆ; ਅਪਭ੍ਰੰਸ਼/ਪ੍ਰਾਕ੍ਰਿਤ - ਜੂਅ/ਜੂਵ; ਪਾਲੀ - ਜੂਤ; ਸੰਸਕ੍ਰਿਤ - ਦ੍ਯੂਤ (द्यूत - ਜੂਆ)।
ਜੇ
ਜਦੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਸਿੰਧੀ/ਲਹਿੰਦੀ/ਪੰਜਾਬੀ/ਬ੍ਰਜ - ਜੇ; ਅਪਭ੍ਰੰਸ਼ - ਜੇਇ; ਪ੍ਰਾਕ੍ਰਿਤ - ਜਇ; ਸੰਸਕ੍ਰਿਤ - ਯਦਿ (यदि - ਜੇਕਰ)।
ਜੇਹੜਾ
ਜਿਹੜਾ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਜੇਹੜਾ (ਜੋ, ਜੈਸਾ, ਜੇਹੋ ਜਿਹਾ); ਸਿੰਧੀ - ਜੇਹੋ/ਜਿਹੋ; ਅਪਭ੍ਰੰਸ਼ - ਜੇਹ; ਪ੍ਰਾਕ੍ਰਿਤ - ਜੇਹ/ਜਇਸ; ਪਾਲੀ - ਯਾਦਿਸ; ਸੰਸਕ੍ਰਿਤ - ਯਾਦ੍ਰਿਕ੍ਸ਼/ਯਾਦ੍ਰਿਸ਼ (यादृक्ष/यादृश - ਜੈਸਾ, ਜਿਹਾ, ਜੇਹੋ ਜਿਹਾ)।
ਜੇਹੀ
(ਇਕੋ) ਜਿਹੀ, (ਇਕੋ) ਪ੍ਰਕਾਰ ਦੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ - ਜੇਹਾ; ਸਿੰਧੀ - ਜੇਹੋ/ਜਿਹੋ; ਅਪਭ੍ਰੰਸ਼ - ਜੇਹ; ਪ੍ਰਾਕ੍ਰਿਤ - ਜੇਹ/ਜਇਸ; ਪਾਲੀ - ਯਾਦਿਸ; ਸੰਸਕ੍ਰਿਤ - ਯਾਦ੍ਰਿਕ੍ਸ਼/ਯਾਦ੍ਰਿਸ਼ (यादृक्ष/यादृश - ਜੈਸਾ, ਜਿਹਾ, ਜੇਹੋ ਜਿਹਾ)।
ਜੇਹੀਆ
ਜਿਹੀਆਂ, ਵਰਗੀਆਂ।
ਵਿਆਕਰਣ: ਸੰਬੰਧਕ।
ਵਿਉਤਪਤੀ: ਲਹਿੰਦੀ - ਜੇਹਾ; ਸਿੰਧੀ - ਜੇਹੋ/ਜਿਹੋ; ਅਪਭ੍ਰੰਸ਼ - ਜੇਹ; ਪ੍ਰਾਕ੍ਰਿਤ - ਜੇਹ/ਜਇਸ; ਪਾਲੀ - ਯਾਦਿਸ; ਸੰਸਕ੍ਰਿਤ - ਯਾਦ੍ਰਿਕ੍ਸ਼/ਯਾਦ੍ਰਿਸ਼ (यादृक्ष/यादृश - ਜੈਸਾ, ਜਿਹਾ, ਜੇਹੋ ਜਿਹਾ)।
ਜੇਠਾਨੜੀਆਹ
ਜੇਠਾਣੀਆਂ/ਜਠਾਣੀਆਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਗੁਜਰਾਤੀ - ਜੇਠਾਣੀ; ਪੁਰਾਤਨ ਪੰਜਾਬੀ - ਜੇਠਾਣੀ/ਜਠਾਣੀ; ਬ੍ਰਜ - ਜੇਠਾਨੀ; ਸਿੰਧੀ - ਜੇਠਾਣੀ; ਪ੍ਰਾਕ੍ਰਿਤ - ਜਿਟ੍ਠਾਣੀ; ਸੰਸਕ੍ਰਿਤ - ਜ੍ਯੇਸ਼੍ਠਜਾਨਿ (ज्येष्ठजानि - ਵਡੀ ਪਤਨੀ; ਵਡੇ ਭਰਾ ਦੀ ਪਤਨੀ)।
ਜੇਠਿ
ਜੇਠ ਦੁਆਰਾ, ਦੇਸੀ ਸਾਲ ਦੇ ਤੀਜੇ ਮਹੀਨੇ ਜੇਠ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ/ਅਵਧੀ/ਪੁਰਾਤਨ ਪੰਜਾਬੀ/ਲਹਿੰਦੀ - ਜੇਠ; ਸਿੰਧੀ - ਜੇਠੁ; ਅਪਭ੍ਰੰਸ਼/ਪ੍ਰਾਕ੍ਰਿਤ - ਜੇਟ੍ਠ; ਪਾਲੀ - ਜੇਟ੍ਠ-ਮਾਸ; ਸੰਸਕ੍ਰਿਤ - ਜਯੈਸ਼੍ਠਹ (ज्यैष्ठ: - ਮਈ-ਜੂਨ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਤੀਜਾ ਮਹੀਨਾ)।
ਜੇਠੁ
ਜੇਠ, ਦੇਸੀ ਸਾਲ ਦਾ ਤੀਜਾ ਮਹੀਨਾ ਜੇਠ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ/ਅਵਧੀ/ਪੁਰਾਤਨ ਪੰਜਾਬੀ/ਲਹਿੰਦੀ - ਜੇਠ; ਸਿੰਧੀ - ਜੇਠੁ; ਅਪਭ੍ਰੰਸ਼/ਪ੍ਰਾਕ੍ਰਿਤ - ਜੇਟ੍ਠ; ਪਾਲੀ - ਜੇਟ੍ਠ-ਮਾਸ; ਸੰਸਕ੍ਰਿਤ - ਜਯੈਸ਼੍ਠਹ (ज्यैष्ठ: - ਮਈ-ਜੂਨ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਤੀਜਾ ਮਹੀਨਾ)।
ਜੇਤੇ
ਜਿਤਨੇ, ਜਿੰਨੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਜੋਗੀ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਜੇਤਾ/ਜੇਤੇ; ਅਪਭ੍ਰੰਸ਼ - ਜੇਤਾ; ਪ੍ਰਾਕ੍ਰਿਤ - ਜੇੱਤਅ; ਸੰਸਕ੍ਰਿਤ - ਯਾਵਤ੍ (यावत् - ਜਿੰਨਾ)।
ਜੇਤੇ
ਜਿਤਨੇ, ਜਿੰਨੇ।
ਵਿਆਕਰਣ: ਵਿਸ਼ੇਸ਼ਣ (ਦਾਣੇ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਜੇਤੇ/ਜੇਤਾ; ਪ੍ਰਾਕ੍ਰਿਤ - ਜੇੱਤਿਅ; ਸੰਸਕ੍ਰਿਤ - ਯਾਵਤ੍ (यावत् - ਜਿਤਨਾ, ਜਿਤਨੇ)।
ਜੇਰਜ
ਜੇਰ/ਜਿਉਰ ਤੋਂ ਪੈਦਾ ਹੋਣ ਵਾਲੇ ਜੀਵਾਂ (ਜਿਵੇਂ ਮਨੁਖ, ਪਸ਼ੂ ਆਦਿ) ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੇਰਜ; ਸੰਸਕ੍ਰਿਤ - ਜਰਾਯੁਜ (जरायुज - ਔਲ/ਜੇਰ ਵਿਚੋਂ ਉਤਪੰਨ)।
ਜੇਵਡੁ
ਜੇ+ਵਡ, ਜਿਡਾ ਵਡਾ, ਜਿੰਨਾ ਵਡਾ।
ਵਿਆਕਰਣ: ਵਿਸ਼ੇਸ਼ਣ (ਆਪਿ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜੇਵਡੁ; ਪ੍ਰਾਕ੍ਰਿਤ - ਜੇਤ੍ਤਿਲ; ਸੰਸਕ੍ਰਿਤ - ਯਾਵਤ੍ (यावत् - ਜਿੱਡਾ)।
ਜੈ
ਜਿਸ ਵਿਚ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਘਰਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਜੈ (ਜਿਸ); ਪ੍ਰਾਕ੍ਰਿਤ - ਜੋ/ਜਾ; ਪਾਲੀ - ਯੋ/ਯਾ; ਸੰਸਕ੍ਰਿਤ - ਯ (य - ਸੰਬੰਧਵਾਚਕ ਪੜਨਾਂਵ ਅਤੇ ਪੜਨਾਂਵੀ ਵਿਸ਼ੇਸ਼ਣ ਦਾ ਕਰਤਾ ਕਾਰਕ ਇਕਵਚਨ)।
ਜੈਸੀ
ਜਿਹੋ-ਜਿਹੀ, ਜਿਸ ਤਰ੍ਹਾਂ ਦੀ, ਜਿਵੇਂ ਦੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਜੈਸਾ/ਜੈਸੀ; ਅਪਭ੍ਰੰਸ਼ - ਜਇਸਉ; ਪ੍ਰਾਕ੍ਰਿਤ - ਜਇਸ; ਪਾਲੀ - ਯਾਦਿਸ; ਸੰਸਕ੍ਰਿਤ - ਯਾਦ੍ਰਿਕ੍ਸ਼/ਯਾਦ੍ਰਿਸ਼ (यादृक्ष/यादृश - ਜੈਸਾ, ਜਿਹਾ, ਜੇਹੋ ਜਿਹਾ)।
ਜੈਸੇ
ਜਿਵੇਂ, ਵਾਂਗ, ਵਾਂਗੂੰ।
ਵਿਆਕਰਣ: ਸੰਬੰਧਕ।
ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਜੈਸਾ/ਜੈਸੀ; ਅਪਭ੍ਰੰਸ਼ - ਜਇਸਉ; ਪ੍ਰਾਕ੍ਰਿਤ - ਜਇਸ; ਪਾਲੀ - ਯਾਦਿਸ; ਸੰਸਕ੍ਰਿਤ - ਯਾਦ੍ਰਿਕ੍ਸ਼/ਯਾਦ੍ਰਿਸ਼ (यादृक्ष/यादृश - ਜੈਸਾ, ਜਿਹਾ, ਜੇਹੋ-ਜਿਹਾ)।
ਜੈਸੇ
ਜੈਸਾ, ਜਿਹਾ, ਵਰਗਾ।

ਜਿਸ ਪ੍ਰਕਾਰ/ਤਰ੍ਹਾਂ, ਜਿਵੇਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਜੈਸਾ/ਜੈਸੀ; ਅਪਭ੍ਰੰਸ਼ - ਜਇਸਉ; ਪ੍ਰਾਕ੍ਰਿਤ - ਜਇਸ; ਪਾਲੀ - ਯਾਦਿਸ; ਸੰਸਕ੍ਰਿਤ - ਯਾਦ੍ਰਿਕ੍ਸ਼/ਯਾਦ੍ਰਿਸ਼ (यादृक्ष/यादृश - ਜੈਸਾ, ਜਿਹਾ, ਜੇਹੋ-ਜਿਹਾ)।
ਜੈਹੈ
(ਬੀਤ) ਜਾਏਗਾ, (ਗੁਜਰ) ਜਾਏਗਾ, (ਲੰਘ) ਜਾਏਗਾ।
ਵਿਆਕਰਣ: ਸੰਜੁਗਤ ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ - ਜੈ (ਚਲਾ ਗਿਆ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜੈਹੈ
ਜਾਏਂਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ - ਜੈ (ਚਲਾ ਗਿਆ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜੈਹੈ
(ਬਿਨਸ) ਜਾਏਗਾ, (ਨਾਸ ਹੋ) ਜਾਏਗਾ।
ਵਿਆਕਰਣ: ਸੰਜੁਗਤ ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ - ਜੈ (ਚਲਾ ਗਿਆ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਜੋ
ਜੋ, ਜਿਹੜਾ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਦੇਹ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜੋ
ਜੋ, ਜਿਹੜੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਰਮ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜੋ
ਜੋ, ਜਿਹੜੀ (ਦਾਤਿ)।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜੋ
ਜੋ, ਜਿਹੜੀ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜੋ
ਜੋ, ਜਿਹੜੀ (ਕਰਮਾਤਿ/ਬਖ਼ਸ਼ੀਸ਼)।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜੋ
ਜੋ, ਜਿਹੜਾ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਕੌਣ, ਕਿਹੜਾ, ਉਹ)।
ਜੋ
ਜੋ (ਕੁਝ), ਜਿਹੜਾ (ਕੁਝ)।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)।
ਜੋਹਿ
ਜੋਹ (ਸਕਦਾ), ਵੇਖ (ਸਕਦਾ), ਕੈਰੀ ਅਖ ਨਾਲ ਤੱਕ (ਸਕਦਾ); ਕੁਝ ਵਿਗਾੜ (ਸਕਦਾ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੋਹਣਾ (ਵੇਖਣਾ, ਪੜਤਾਲ ਕਰਨਾ, ਕੋਸ਼ਿਸ਼ ਕਰਨਾ); ਪ੍ਰਾਕ੍ਰਿਤ - ਜੋਯਇ/ਜੋਵਇ (ਚਮਕਦਾ ਹੈ, ਵੇਖਦਾ ਹੈ); ਪਾਲੀ - ਜੋਤਤਿ; ਸੰਸਕ੍ਰਿਤ - ਦਯੋਤਤੇ (द्योतते - ਚਮਕਦਾ ਹੈ)।
ਜੋਖੀਵਦੈ
ਜੋਖਣ-ਜੋਗ, ਤੋਲਣ-ਜੋਗ।
ਵਿਆਕਰਣ: ਵਿਸ਼ੇਸ਼ਣ (ਬੋਲੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੋਖਣਾ; ਰਾਜਸਥਾਨੀ - ਜੋਖਣੋ (ਤੋਲਣਾ; ਜਾਂਚ-ਪੜਤਾਲ ਕਰਨੀ; ਦੇਖਣਾ); ਬ੍ਰਜ - ਜੋਖ/ਜੋਖਨਾ (ਤੋਲਣਾ; ਸੋਚਣਾ; ਵਿਚਾਰਨਾ); ਸਿੰਧੀ - ਜੋਖਣੁ (ਤੋਲਣਾ); ਪ੍ਰਾਕ੍ਰਿਤ - ਜੋਕ੍ਖਇ; ਸੰਸਕ੍ਰਿਤ - ਯੋਕ੍ਸ਼ਤਿ* (योक्षति - ਵਿਚਾਰ ਕਰਦਾ ਹੈ)।
ਜੋਗ
ਜੋਗੀ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੋਗ/ਜੋਗੀ; ਅਪਭ੍ਰੰਸ਼ - ਜੋਗਡਾ/ਜੋਗ/ਜੋਗੀ; ਸੰਸਕ੍ਰਿਤ - ਯੋਗਿਨ੍ (योगिन् - ਜੋਗ ਮਤ ਨਾਲ ਸੰਬੰਧਤ, ਜੋਗੀ)।
ਜੋਗ
ਜੋਗ-ਸਾਧਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਜੋਗ (ਜੋਗ ਸਾਧਨਾ); ਪ੍ਰਾਕ੍ਰਿਤ - ਜੋੱਗ; ਸੰਸਕ੍ਰਿਤ - ਯੋਗਹ (योग: - ਜੋੜਨਾ, ਮਿਲਾਉਣਾ, ਮਿਲਾਪ)।
ਜੋਗ
ਜੋਗ, ਜੋੜ; ਮਿਲਾਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਜੋਗ (ਜੋਗ ਸਾਧਨਾ); ਪ੍ਰਾਕ੍ਰਿਤ - ਜੋੱਗ; ਸੰਸਕ੍ਰਿਤ - ਯੋਗਹ (योग: - ਜੋੜਨਾ, ਮਿਲਾਉਣਾ, ਮਿਲਾਪ)।
ਜੋਗ
ਜੋਗੀ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਜੋਗ/ਜੋਗੀ; ਅਪਭ੍ਰੰਸ਼ - ਜੋਗਡਾ/ਜੋਗ/ਜੋਗੀ; ਸੰਸਕ੍ਰਿਤ - ਯੋਗਿਨ੍ (योगिन् - ਜੋਗ ਮਤ ਨਾਲ ਸੰਬੰਧਤ, ਜੋਗੀ)।
ਜੋਗੀ
ਜੋਗ-ਮਤ ਦੇ ਅਨੁਯਾਈ।
ਵਿਆਕਰਣ: ਵਿਸ਼ੇਸ਼ਣ (ਤਾਹਿ ਦਾ), ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਜੋਗੀ; ਸੰਸਕ੍ਰਿਤ - ਯੋਗਿਨ੍ (योगिन् - ਜੋਗ-ਮਤ ਨਾਲ ਸੰਬੰਧਤ, ਜੋਗੀ)।
ਜੋਗੁ
(ਸ਼ਰਨ) ਜੋਗ, (ਸ਼ਰਨ ਦੇਣ ਦੇ) ਸਮਰਥ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਜੋਗ (ਜੋਗ ਸਾਧਨਾ); ਪ੍ਰਾਕ੍ਰਿਤ - ਜੋੱਗ; ਸੰਸਕ੍ਰਿਤ - ਯੋਗਹ (योग: - ਜੋੜਨਾ, ਮਿਲਾਉਣਾ, ਮਿਲਾਪ)।
ਜੋਗੁ
(ਕਰਨ ਦੇ) ਜੋਗ, (ਕਰਨ ਦੇ) ਸਮਰਥ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਜੋਗੁ; ਭੋਜਪੁਰੀ/ਮੈਥਿਲੀ/ਬ੍ਰਜ - ਜੋਗ (ਵਰਤਣਜੋਗ; ਕਾਬਲ/ਜੋਗ; ਲਈ); ਅਪਭ੍ਰੰਸ਼/ਪ੍ਰਾਕ੍ਰਿਤ - ਜੋੋੱਗ; ਪਾਲੀ - ਯੋੱਗ (ਜੋਗ); ਸੰਸਕ੍ਰਿਤ - ਯੋਗਯ (योग्य - ਜੂਲੇ ਵਿਚ ਜੋੜਣ ਦੇ ਜੋਗ, ਜੋਗ, ਸਹੀ)।
ਜੋਗੋ
ਜੋਗ, ਸਮਰਥ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਜੋਗੁ; ਭੋਜਪੁਰੀ/ਮੈਥਿਲੀ/ਬ੍ਰਜ - ਜੋਗ (ਵਰਤਣਜੋਗ; ਕਾਬਲ/ਜੋਗ; ਲਈ); ਅਪਭ੍ਰੰਸ਼/ਪ੍ਰਾਕ੍ਰਿਤ - ਜੋੱਗ; ਪਾਲੀ - ਯੋੱਗ (ਜੋਗ); ਸੰਸਕ੍ਰਿਤ - ਯੋਗਯ (योग्य - ਜੂਲੇ ਵਿਚ ਜੋੜਣ ਦੇ ਜੋਗ, ਜੋਗ, ਸਹੀ)।
ਜੋਗੋ
(ਕਰਨ ਦੇ) ਜੋਗ, (ਕਰਨ ਦੇ) ਸਮਰਥ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਜੋਗੁ; ਭੋਜਪੁਰੀ/ਮੈਥਿਲੀ/ਬ੍ਰਜ - ਜੋਗ (ਵਰਤਣਜੋਗ; ਕਾਬਲ/ਜੋਗ; ਲਈ); ਅਪਭ੍ਰੰਸ਼/ਪ੍ਰਾਕ੍ਰਿਤ - ਜੋੱਗ; ਪਾਲੀ - ਯੋੱਗ (ਜੋਗ); ਸੰਸਕ੍ਰਿਤ - ਯੋਗਯ (योग्य - ਜੂਲੇ ਵਿਚ ਜੋੜਣ ਦੇ ਜੋਗ, ਜੋਗ, ਸਹੀ)।
ਜੋਤਿ
ਜੋਤ, ਚੇਤਨਾ, ਚੇਤਨ-ਸੱਤਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਤਿ
ਜੋਤ (ਵਿਚ), ਚੇਤਨਾ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਤਿ
ਜੋਤ, ਚੇਤਨਾ, ਚੇਤਨ-ਸੱਤਾ; ਗੁਰੂ-ਜੋਤ, ਗਿਆਨ-ਜੋਤ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਤਿ
ਜੋਤ, ਚੇਤਨਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਤਿ
ਜੋਤ, ਚੇਤਨਤਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਤਿ
ਜੋਤ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਤਿ
ਜੋਤ, ਜੋਤ-ਸਰੂਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਤਿ
ਜੋਤ, ਚੇਤਨਤਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਤਿ
ਜੋਤ, ਜੋਤ-ਸਰੂਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਤਿ
ਜੋਤ, (ਹਰੀ ਦੀ) ਵਿਆਪਕ-ਜੋਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਤਿ
ਜੋਤ, (ਹਰੀ ਦੀ) ਵਿਆਪਕ-ਜੋਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਤਿ; ਪ੍ਰਾਕ੍ਰਿਤ - ਜੋੱਤਿ; ਸੰਸਕ੍ਰਿਤ - ਜਯੋਤਿਸ੍ (ज्योतिस् - ਚਾਨਣ, ਚਮਕ, ਲਾਟ, ਆਤਮ-ਵਿਦਿਆ)।
ਜੋਬਨਿ
ਜੋਬਨ ਵਿਚ, ਜੁਆਨੀ ਵਿਚ; ਜੁਆਨੀ ਦੇ ਨਸ਼ੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੋਬਨ/ਜੋਵਨ; ਅਪਭ੍ਰੰਸ਼ - ਜੋਵਣ; ਪ੍ਰਾਕ੍ਰਿਤ - ਜੋਅਣ/ਜੋੱਵਣ; ਪਾਲੀ - ਯੋੱਬਨ; ਸੰਸਕ੍ਰਿਤ - ਯੁਵਨ੍ (युवन् - ਜਵਾਨ, ਜਵਾਨੀ)।
ਜੋਬਨਿ
(ਭਰ) ਜੋਬਨ ਕਾਰਣ, (ਭਰ) ਜੁਆਨੀ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੋਬਨ/ਜੋਵਨ; ਅਪਭ੍ਰੰਸ਼ - ਜੋਵਣ; ਪ੍ਰਾਕ੍ਰਿਤ - ਜੋਅਣ/ਜੋੱਵਣ; ਪਾਲੀ - ਯੋੱਬਨ; ਸੰਸਕ੍ਰਿਤ - ਯੁਵਨ੍ (युवन् - ਜਵਾਨ, ਜਵਾਨੀ)।
ਜੋਬਨਿ
ਭਰ ਜਵਾਨੀ ਵਿਚ, ਪੂਰਨ ਜਵਾਨੀ ਦੀ ਅਵਸਥਾ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੋਬਨ/ਜੋਵਨ; ਅਪਭ੍ਰੰਸ਼ - ਜੋਵਣ; ਪ੍ਰਾਕ੍ਰਿਤ - ਜੋਅਣ/ਜੋੱਵਣ; ਪਾਲੀ - ਯੋੱਬਨ; ਸੰਸਕ੍ਰਿਤ - ਯੁਵਨ੍ (युवन् - ਜਵਾਨ, ਜਵਾਨੀ)।
ਜੋਬਨੁ
ਜੋਬਨ (ਦੇ), ਜਵਾਨੀ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਜੋਬਨ/ਜੋਵਨ; ਅਪਭ੍ਰੰਸ਼ - ਜੋਵਣ; ਪ੍ਰਾਕ੍ਰਿਤ - ਜੋਅਣ/ਜੋੱਵਣ; ਪਾਲੀ - ਯੋੱਬਨ; ਸੰਸਕ੍ਰਿਤ - ਯੁਵਨ੍ (युवन् - ਜਵਾਨ, ਜਵਾਨੀ)।
ਜੋਰਿ
ਜੋਰ ਆਸਰੇ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਰ; ਫ਼ਾਰਸੀ - ਜ਼ੋਰ (زور - ਬਲ, ਤਾਕਤ)।
ਜੋਰਿ
ਜੋਰ ਨਾਲ, ਬਾਹੂਬਲ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਜੋਰ; ਫ਼ਾਰਸੀ - ਜ਼ੋਰ (ਬਲ, ਤਾਕਤ, ਸ਼ਕਤੀ)।