ਸਉਪੀਐ
ਸਉਂਪੀਏ/ਸਉਂਪ ਦੇਈਏ, ਅਰਪਣ ਕਰ ਦੇਈਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਉਂਪਣਾ; ਲਹਿੰਦੀ - ਸਉਂਪਣ; ਸਿੰਧੀ - ਸਉਂਪਣੁ (ਸਉਂਪਣਾ); ਪ੍ਰਾਕ੍ਰਿਤ - ਸਮੱਪੇਇ; ਪਾਲੀ - ਸਮੱਪੇਤਿ (ਸਉਂਪਦਾ ਹੈ); ਸੰਸਕ੍ਰਿਤ - ਸਮਰਪਯਤਿ (समरपयति - ਸੁੱਟਦਾ ਹੈ, ਦਿੰਦਾ ਹੈ)।
ਸਹਸਾ
ਸੰਸਾ, ਸੰਦੇਹ, ਭਰਮ, ਭੁਲੇਖਾ; ਚਿੰਤਾ, ਫਿਕਰ, ਸਹਿਮ/ਡਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ/ਪਾਲੀ - ਸੰਸਯ; ਸੰਸਕ੍ਰਿਤ - ਸੰਸ਼ਯਹ (संशय: - ਸ਼ੱਕ/ਸ਼ੰਕਾ)।
ਸਹਜ
ਸਹਜ (ਨਾਲ/ਸਮੇਤ)।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਸਹਜ; ਸੰਸਕ੍ਰਿਤ - ਸਹਜ (सहज - ਨਾਲ ਜਨਮਿਆ, ਜਨਮ-ਜਾਤ, ਸੁਭਾਵਕ)।
ਸਹਜ
ਸਹਜ (ਦਾ), ਆਤਮਕ ਗਿਆਨ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਸਹਜ; ਸੰਸਕ੍ਰਿਤ - ਸਹਜ (सहज - ਨਾਲ ਜਨਮਿਆ, ਜਨਮ-ਜਾਤ, ਸੁਭਾਵਕ)।
ਸਹਜਿ
ਸਹਜ ਵਿਚ; ਬ੍ਰਹਮ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਸਹਜ; ਸੰਸਕ੍ਰਿਤ - ਸਹਜ (सहज - ਨਾਲ ਜਨਮਿਆ, ਜਨਮ-ਜਾਤ, ਸੁਭਾਵਕ)।
ਸਹਜੇ
ਸਹਜੇ ਹੀ, ਸੁਭਾਵਕ ਹੀ, ਬਿਨਾਂ ਕਿਸੇ ਉਚੇਚ ਦੇ; ਗੁਰੂ-ਗਿਆਨ ਸਦਕਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਸਹਜ; ਸੰਸਕ੍ਰਿਤ - ਸਹਜ (सहज - ਨਾਲ ਜਨਮਿਆ, ਜਨਮ-ਜਾਤ, ਸੁਭਾਵਕ)।
ਸਹਨਾਈ
ਸ਼ਹਿਨਾਈ/ਨਫ਼ੀਰੀ, ਇਕ ਸੰਗੀਤਕ ਸਾਜ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਸ਼ਹਨਾਈ (ਨਫ਼ੀਰੀ, ਇਕ ਪ੍ਰਸਿਧ ਸਾਜ ਦਾ ਨਾਂ)।
ਸਹਾਇ
ਸਹਾਈ, ਮਦਦਗਾਰ।
ਵਿਆਕਰਣ: ਵਿਸ਼ੇਸ਼ਣ (ਤੁਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਹਾਇ/ਸਹਾਈ; ਅਪਭ੍ਰੰਸ਼ - ਸਹਾਅ; ਪ੍ਰਾਕ੍ਰਿਤ/ਪਾਲੀ - ਸਹਾਯ; ਸੰਸਕ੍ਰਿਤ - ਸਹਾਯ (सहाय - ਸਾਥੀ, ਸਹਾਇਕ)।
ਸਹਿ
ਸਹੁ ਨੇ, ਪਤੀ ਨੇ, ਪ੍ਰਭੂ-ਪਤੀ ਨੇ; ਪ੍ਰਭੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਹ; ਫ਼ਾਰਸੀ - ਸ਼ੌਹਰ (ਖਸਮ, ਮਾਲਕ, ਪਤੀ, ਕੰਤ)।
ਸਹੀ
ਠੀਕ, ਅਸਲ, ਸੱਚਾ।
ਵਿਆਕਰਣ: ਵਿਸ਼ੇਸ਼ਣ (ਭਜਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਬ੍ਰਜ/ਰਾਜਸਥਾਨੀ/ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ - ਸਹੀ (ਠੀਕ, ਸਹੀ; ਦਸਤਖਤ); ਅਰਬੀ - ਸਹੀਹ (صحيح - ਠੀਕ, ਸੱਚਾ, ਸਹੀ, ਜਾਇਜ਼, ਉਚਿਤ)।
ਸਹੀਆ
ਸਖੀਆਂ (ਵਿਚ), ਸਹੇਲੀਆਂ (ਵਿਚ); ਸਤਿਸੰਗਣਾਂ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸਹਿ/ਸਹੀ; ਪਾਲੀ - ਸਖੀ (ਸਹੇਲੀ); ਸੰਸਕ੍ਰਿਤ - ਸਖੀ (सखी - ਇਸਤਰੀ ਦਾ ਹਮਰਾਜ਼/ਭਰੋਸੇਜੋਗ, ਰਖੇਲ/ਉਪ-ਪਤਨੀ)।
ਸਹੁ
ਮਾਲਕ ਨੂੰ, ਪਤੀ ਨੂੰ, ਪ੍ਰਭੂ-ਪਤੀ ਨੂੰ; ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਹ; ਫ਼ਾਰਸੀ - ਸ਼ੌਹਰ (ਖਸਮ, ਮਾਲਿਕ, ਪਤੀ)।
ਸਹੁ
ਮਾਲਕ, ਪਤੀ, ਪ੍ਰਭੂ-ਪਤੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਹ; ਫ਼ਾਰਸੀ - ਸ਼ੌਹਰ (ਖਸਮ, ਮਾਲਕ, ਪਤੀ)।
ਸਹੁ
ਸਹੁ ਨੂੰ, ਪਤੀ ਨੂੰ, ਪ੍ਰਭੂ-ਪਤੀ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਹ; ਫ਼ਾਰਸੀ - ਸ਼ੌਹਰ (ਖਸਮ, ਮਾਲਕ, ਪਤੀ, ਕੰਤ)।
ਸਹੇਲੀਹੋ
(ਹੇ) ਸਹੇਲੀਓ! (ਹੇ) ਸਖੀਓ! (ਹੇ) ਸਤਸੰਗਣ ਸਖੀਓ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ/ਪੁਰਾਤਨ ਅਵਧੀ/ਬ੍ਰਜ - ਸਹੇਲੀ (ਸਹੇਲੀ); ਪਾਲੀ - ਸਖਿਲ (ਦਿਆਲੂ); ਸੰਸਕ੍ਰਿਤ - ਸਖਿਲ (सखिल - ਦੋਸਤਾਨਾ ਸੁਭਾਅ)।
ਸਕਲ
ਸਗਲੇ, ਸਾਰੇ।
ਵਿਆਕਰਣ: ਵਿਸ਼ੇਸ਼ਣ (ਭੈ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।
ਸਕੀ
(ਪੋਹ) ਸਕਈ, (ਪੋਹ) ਸਕਦਾ, (ਵਿਆਪ) ਸਕਈ, (ਵਿਆਪ) ਸਕਦਾ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਕੀ (ਕਰ ਸਕੀ/ਸਮਰਥ ਹੋਈ); ਅਪਭ੍ਰੰਸ਼ - ਸੱਕਇ; ਪ੍ਰਾਕ੍ਰਿਤ - ਸੱਕੇਇ/ਸੱਕਅਇ; ਪਾਲੀ - ਸੱਕੋਤਿ/ਸੱਕਤਿ; ਸੰਸਕ੍ਰਿਤ - ਸ਼ਕ੍ਨੋਤਿ (शक्नोति - ਕਾਬਲ/ਲਾਇਕ ਹੈ)।
ਸਕੈ
(ਰਾਸ ਲਿਆ) ਸਕਦਾ, (ਸੂਤ ਕਰ) ਸਕਦਾ, (ਸਿਰੇ ਲਾ) ਸਕਦਾ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਕੀ (ਕਰ ਸਕੀ/ਸਮਰਥ ਹੋਈ); ਅਪਭ੍ਰੰਸ਼ - ਸੱਕਇ; ਪ੍ਰਾਕ੍ਰਿਤ - ਸੱਕੇਇ/ਸੱਕਅਇ; ਪਾਲੀ - ਸੱਕੋਤਿ/ਸੱਕਤਿ; ਸੰਸਕ੍ਰਿਤ - ਸ਼ਕ੍ਨੋਤਿ (शक्नोति - ਕਾਬਲ/ਲਾਇਕ ਹੈ)।
ਸਖਾ
ਸਖਾ, ਮਿੱਤਰ, ਸਾਥੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਸਖਾ (सखा - ਦੋਸਤ, ਸਾਥੀ)।
ਸਖਾਈ
ਪ੍ਰਾਣ-ਸਹਾਈ, ਪ੍ਰਾਣਾਂ ਦਾ ਸਹਾਈ/ਸਾਥੀ, ਜੀਵਨ-ਸਹਾਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਾਣ; ਸੰਸਕ੍ਰਿਤ - ਪ੍ਰਾਣਹ (प्राण: - ਸਾਹ) + ਬ੍ਰਜ/ਸੰਸਕ੍ਰਿਤ - ਸਖਾ (सखा - ਦੋਸਤ, ਸਾਥੀ)।
ਸਖੀ
(ਹੇ) ਸਖੀਓ! (ਹੇ) ਸਹੇਲੀਓ! (ਹੇ) ਸਤਸੰਗਣ ਸਖੀਓ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਪਾਲੀ - ਸਖੀ (ਸਹੇਲੀ); ਸੰਸਕ੍ਰਿਤ - ਸਖੀ (सखी - ਇਸਤਰੀ ਦਾ ਹਮਰਾਜ਼/ਭਰੋਸੇਜੋਗ, ਰਖੇਲ/ਉਪ-ਪਤਨੀ)।
ਸਖੀ
(ਹੇ) ਸਖੀ! (ਹੇ) ਸਹੇਲੀ! (ਹੇ) ਸਤਸੰਗਣ ਸਖੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਪਾਲੀ - ਸਖੀ (ਸਹੇਲੀ); ਸੰਸਕ੍ਰਿਤ - ਸਖੀ (सखी - ਇਸਤਰੀ ਦਾ ਹਮਰਾਜ਼/ਭਰੋਸੇਜੋਗ, ਰਖੇਲ/ਉਪ-ਪਤਨੀ)।
ਸਖੀ
ਸਖੀ, ਸਹੇਲੀ; ਸਤਸੰਗਣ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਪਾਲੀ - ਸਖੀ (ਸਹੇਲੀ); ਸੰਸਕ੍ਰਿਤ - ਸਖੀ (सखी - ਇਸਤਰੀ ਦਾ ਹਮਰਾਜ਼/ਭਰੋਸੇਜੋਗ, ਰਖੇਲ/ਉਪ-ਪਤਨੀ)।
ਸਗਲ
ਸਾਰਾ, ਸਮੁੱਚਾ।
ਵਿਆਕਰਣ: ਵਿਸ਼ੇਸ਼ਣ (ਸੰਸਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।
ਸਗਲ
ਸਾਰੇ, ਸਮੁੱਚੇ।
ਵਿਆਕਰਣ: ਵਿਸ਼ੇਸ਼ਣ (ਏ ਦਾ), ਕਰਮ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।
ਸਗਲ
ਸਗਲਾ, ਸਾਰਾ, ਸਮੁੱਚਾ।
ਵਿਆਕਰਣ: ਵਿਸ਼ੇਸ਼ਣ (ਜਨਮ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।
ਸਗਲ
ਸਾਰੀ।
ਵਿਆਕਰਣ: ਵਿਸ਼ੇਸ਼ਣ (ਸੰਪਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।
ਸਗਲ
ਸਗਲੀ, ਸਾਰੀ, ਸਮੁੱਚੀ।
ਵਿਆਕਰਣ: ਵਿਸ਼ੇਸ਼ਣ (ਦੁਰਮਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।
ਸਗਲ
ਸਗਲੇ, ਸਭ, ਸਾਰੇ।
ਵਿਆਕਰਣ: ਵਿਸ਼ੇਸ਼ਣ (ਵਿਸੂਰੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।
ਸਗਲੀ
ਸਾਰੀ।
ਵਿਆਕਰਣ: ਵਿਸ਼ੇਸ਼ਣ (ਚਿੰਤ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਗਲੀ/ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।
ਸਗਲੀ
ਸਭ, ਸਾਰੀ।
ਵਿਆਕਰਣ: ਵਿਸ਼ੇਸ਼ਣ (ਜਾਤਾ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਗਲੀ/ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।
ਸਗਲੇ
ਸਾਰੇ/ਸਭ।
ਵਿਆਕਰਣ: ਵਿਸ਼ੇਸ਼ਣ (ਦੂਖ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਗਲੀ/ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।
ਸਚ
ਸੱਚ (ਦੀ), ਸੱਚ-ਸਰੂਪ ਪ੍ਰਭੂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚ
ਸੱਚ (ਦੀ)।

ਸਚੜਾ
ਸੱਚਾ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਸਾਹਿਬੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ਮ (सत्यम् - ਸੱਚ)।
ਸਚੜੈ
ਸੱਚੜੇ, ਸੱਚੇ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਪਿਰ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ਮ (सत्यम् - ਸੱਚ)।
ਸਚੜੈ
ਸੱਚੜੇ ਦੇ, ਸੱਚੇ ਦੇ; ਸਦੀਵੀ ਦੇ, ਸਦਾ-ਥਿਰ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ਮ (सत्यम् - ਸੱਚ)।
ਸਚਾ
ਸਚਾ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਸਬਦੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।
ਸਚਾ
ਸੱਚਾ; ਸਦੀਵੀ, ਸਦਾ-ਥਿਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।
ਸਚਿ
ਸੱਚ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੀ
ਸੱਚੀ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਬਾਣੀਆ ਦਾ), ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੀ
ਸੱਚੀ; ਸੱਚ ਵਿਚ ਸਮਾਈ ਕਰਾਉਣ ਵਾਲੀ।
ਵਿਆਕਰਣ: ਵਿਸ਼ੇਸ਼ਣ (ਸਿਫਤਿ, ਸਾਲਾਹ ਆਦਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)।
ਸਚੁ
ਸੱਚ/ਸੱਚਾ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਸਹੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੁ
ਸੱਚੇ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਸਬਦੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੁ
ਸੱਚਾ; ਅਸਲ।
ਵਿਆਕਰਣ: ਵਿਸ਼ੇਸ਼ਣ (ਫਲੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੁ
ਸੱਚਾ; ਅਸਲ, ਹੋਂਦ ਵਾਲਾ।
ਵਿਆਕਰਣ: ਵਿਸ਼ੇਸ਼ਣ (ਖੇਲੁ ਦਾ); ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੁ
ਸੱਚਾ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੁ
ਸੱਚ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਸਾਹਿਬੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਸੱਚੋ ਸੱਚ, ਨਿਰੋਲ ਸੱਚ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੁ
ਸੱਚ-ਸਰੂਪ, ਸੱਚਾ।
ਵਿਆਕਰਣ: ਵਿਸ਼ੇਸ਼ਣ (ਤਪਾਵਸੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ਮ (सत्यम् - ਸੱਚ)।
ਸਚੁ
ਸੱਚ ਨੂੰ; ਸੱਚੇ ਨਾਮ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੁ
ਸੱਚੋ ਸੱਚ ਨੂੰ, ਨਿਰੋਲ ਸੱਚ ਨੂੰ; ਸੱਚ-ਸਰੂਪ ਇਕ ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੁ
ਸੱਚੋ ਸੱਚ, ਨਿਰੋਲ ਸੱਚ; ਸੱਚਾ ਨਾਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੇ
ਸੱਚੇ ਦਾ; ਸਦੀਵੀ ਦਾ, ਸਦਾ-ਥਿਰ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੇ
ਸੱਚੇ (ਨਾਲ); ਸਦੀਵੀ (ਨਾਲ), ਸਦਾ-ਥਿਰ (ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੇ
ਸੱਚੇ (ਦਾ); ਸਦੀਵੀ (ਦਾ), ਸਦਾ-ਥਿਰ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੇ
(ਹੇ) ਸੱਚੇ! (ਹੇ) ਸਦੀਵੀ! (ਹੇ) ਸਦਾ-ਥਿਰ!
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੇ
(ਹੇ) ਸਚੇ! (ਹੇ) ਸਦੀਵੀ! (ਹੇ) ਸਦਾ-ਥਿਰ!
ਵਿਆਕਰਣ: ਵਿਸ਼ੇਸ਼ਣ (ਸਾਹਿਬ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੇ
(ਹੇ) ਸਚੇ! (ਹੇ) ਸਦੀਵੀ! (ਹੇ) ਸਦਾ ਥਿਰ!
ਵਿਆਕਰਣ: ਵਿਸ਼ੇਸ਼ਣ (ਸਾਹਿਬ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)।
ਸਚੇ
ਸੱਚੇ (ਦੇ); ਸਦੀਵੀ (ਦੇ), ਸਦਾ-ਥਿਰ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੇ
ਸੱਚੇ (ਜਿਹਾ); ਸਦੀਵੀ (ਵਰਗਾ), ਸਦਾ-ਥਿਰ (ਜਿਹਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੈ
ਸੱਚੇ (ਦੀ); ਸਦਾ-ਥਿਰ (ਪ੍ਰਭੂ ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਚੈ
ਸੱਚੇ ਨੇ; ਸਦਾ-ਥਿਰ ਪ੍ਰਭੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।
ਸਚੈ
ਸੱਚੇ ਨੇ; ਸਦੀਵੀ ਨੇ, ਸਦਾ-ਥਿਰ ਨੇ।

ਸੱਚੇ ਦੇ; ਸਦੀਵੀ ਦੇ, ਸਦਾ-ਥਿਰ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।
ਸਚੈ
ਸੱਚੇ ਵਿਚ; ਸਦੀਵੀ ਵਿਚ, ਸਦਾ-ਥਿਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।
ਸਚੈ
ਸਚੇ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਘਰਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।
ਸਜਣ
(ਹੇ) ਸੱਜਣ! (ਹੇ) ਮਿੱਤਰ! (ਹੇ) ਪਿਆਰੇ ਮਿੱਤਰ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।
ਸਜਣਾ
ਸੱਜਣ ਜੀ! ਪ੍ਰਭੂ-ਸੱਜਣ ਜੀ! ਪ੍ਰਭੂ ਜੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।
ਸਜੋਗੀ
ਸੰਜੋਗ ਨਾਲ/ਅਧੀਨ, ਮਿਲਾਪ ਦੇ (ਨੇਮ) ਨਾਲ/ਅਧੀਨ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਸੰਜੋਗੁ; ਅਪਭ੍ਰੰਸ਼ - ਸੰਜੋਗ; ਸੰਸਕ੍ਰਿਤ - ਸੰਯੋਗ (संयोग - ਮਿਲਾਪ)।
ਸਤਸੰਗਤਿ
ਸਤਿ ਨੂੰ ਦ੍ਰਿੜ ਕਰਾਉਣ ਵਾਲੀ ਸੰਗਤ, ਭਲੇ ਮਨੁਖਾਂ ਦੀ ਸੰਗਤ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਤਸੰਗਤਿ; ਸੰਸਕ੍ਰਿਤ - ਸਤਸਙ੍ਗਤਿਹ (सतसङ्गति: - ਭਲੇ ਮਨੁਖਾਂ ਦੀ ਸੰਗਤ ਜਾ ਸਮਾਜ)।
ਸਤਪੁਰਖਾ
ਹੇ ਸਤਪੁਰਖ ਜੀ! ਹੇ ਸੱਚੇ ਸਰੂਪ ਵਾਲੇ ਪੁਰਖ ਜੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯ੍ (सत्य् - ਸੱਚ) + ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
ਸਤਿ
ਸਤਿ (ਨਾਮ) ਦੇ, ਸੱਚੇ (ਨਾਮ) ਦੇ; ਸਦਾ-ਥਿਰ (ਨਾਮ) ਦੇ, ਸਦੀਵੀ (ਨਾਮ) ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਤਿ
ਸੱਚੀ; ਸਦਾ-ਥਿਰ, ਸਦੀਵੀ।
ਵਿਆਕਰਣ: ਵਿਸ਼ੇਸ਼ਣ (ਬਾਣੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਤਿ
ਸੱਚ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯਮ੍ (सत्यम् - ਸਚ)।
ਸਤਿ
ਸਤਿ-ਸਰੂਪ; ਸਦੀਵੀ ਹੋਂਦ ਵਾਲਾ।
ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਤਿਗੁਰ
ਸਤਿਗੁਰੂ ਦੀ, ਸੱਚੇ ਗੁਰੂ ਦੀ; ਸੱਚੇ ਗੁਰ-ਸ਼ਬਦ ਦੀ, ਸੱਚੇ ਗੁਰ-ਉਪਦੇਸ਼ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰ
ਸਤਿਗੁਰੂ ਨੇ, ਸੱਚੇ ਗੁਰੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰ
ਸਤਿਗੁਰੂ (ਦੇ), ਸੱਚੇ ਗੁਰੂ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰ
ਹੇ ਸਤਿਗੁਰ/ਸਤਿਗੁਰੂ ਜੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰਿ; ਅਪਭ੍ਰੰਸ਼ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰ
ਸਤਿਗੁਰੂ (ਦੀ), ਸੱਚੇ ਗੁਰੂ (ਦੀ); ਸੱਚੇ ਗੁਰ-ਸ਼ਬਦ (ਦੀ), ਸੱਚੇ ਗੁਰ-ਉਪਦੇਸ਼ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰ
(ਗੁਰੂ) ਸਤਿਗੁਰੂ ਜੀ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰ
ਸਤਿਗੁਰੂ ਦਾ, ਸੱਚੇ ਗੁਰੂ ਦਾ; ਸੱਚੇ ਗੁਰ-ਸ਼ਬਦ ਦਾ, ਸੱਚੇ ਗੁਰ-ਉਪਦੇਸ਼ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰ
(ਹੇ) ਸਤਿਗੁਰ/ਸਤਿਗੁਰੂ! (ਹੇ) ਸੱਚੇ ਗੁਰੂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰਿ; ਅਪਭ੍ਰੰਸ਼ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰ
ਸਤਿਗੁਰੂ (ਤੋਂ/ਦੁਆਰਾ/ਰਾਹੀਂ), ਸੱਚੇ ਗੁਰੂ (ਤੋਂ/ਦੁਆਰਾ/ਰਾਹੀਂ); ਸਦੀਵੀ-ਸ਼ਬਦ (ਤੋਂ/ਦੁਆਰਾ/ਰਾਹੀਂ)।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰ
ਸਤਿਗੁਰੂ (ਬਿਨਾਂ), ਸੱਚੇ ਗੁਰੂ (ਤੋਂ ਬਗੈਰ); ਗੁਰੂ ਦੇ ਸੱਚੇ ਉਪਦੇਸ (ਤੋਂ ਬਗੈਰ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰਿ
ਸਤਿਗੁਰੂ, ਸੱਚਾ ਗੁਰੂ, ਸਦੀਵੀ ਗੁਰ-ਸ਼ਬਦ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰਿ
ਸਤਿਗੁਰੂ ਨੇ, ਸੱਚੇ ਗੁਰੂ ਨੇ; ਗੁਰੂ ਅਮਰਦਾਸ ਸਾਹਿਬ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੁ
ਸਤਿਗੁਰੂ, ਸੱਚਾ ਗੁਰੂ; ਗੁਰੂ ਅਮਰਦਾਸ ਸਾਹਿਬ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰਿ; ਅਪਭ੍ਰੰਸ਼ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੂ
ਸਤਿਗੁਰੂ, ਸੱਚਾ ਗੁਰੂ; ਸਚਾ/ਸਦੀਵੀ ਗੁਰ-ਸ਼ਬਦ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੂ
ਸਤਿਗੁਰੂ ਨੂੰ, ਸੱਚੇ ਗੁਰੂ ਨੂੰ; ਗੁਰੂ ਅਮਰਦਾਸ ਸਾਹਿਬ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੂ
ਸਤਿਗੁਰੂ (ਦੇ); ਸੱਚੇ/ਸਦੀਵੀ ਗੁਰ-ਸ਼ਬਦ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੂ
ਸਤਿਗੁਰੂ (ਦੀ), ਸੱਚੇ ਗੁਰੂ (ਦੀ); ਗੁਰੂ ਅਮਰਦਾਸ ਸਾਹਿਬ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੂ
ਸਤਿਗੁਰੂ (ਦਾ), ਸੱਚੇ ਗੁਰੂ (ਦਾ); ਸੱਚੇ/ਸਦੀਵੀ ਗੁਰ-ਸ਼ਬਦ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੂ
ਸਤਿਗੁਰੂ ਨੇ, ਸੱਚੇ ਗੁਰੂ ਨੇ; ਗੁਰੂ ਨਾਨਕ ਸਾਹਿਬ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੂ
ਸਤਿਗੁਰੂ (ਦੀ), ਸੱਚੇ ਗੁਰੂ (ਦੀ); ਗੁਰੂ ਰਾਮਦਾਸ ਸਾਹਿਬ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੂ
ਸਤਿਗੁਰੂ ਨੂੰ, ਸੱਚੇ ਗੁਰੂ ਨੂੰ; ਸਤਿਗੁਰੂ ਦੇ ਉਪਦੇਸ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੂ
ਸਤਿਗੁਰੂ ਨੇ, ਸੱਚੇ ਗੁਰੂ ਨੇ; ਗੁਰੂ ਅਮਰਦਾਸ ਸਾਹਿਬ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤਿਗੁਰੂ
ਸਤਿਗੁਰੂ (ਬਿਨਾਂ), ਸੱਚੇ/ਸਦੀਵੀ ਗੁਰ-ਸ਼ਬਦ (ਬਿਨਾਂ)
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।
ਸਤੀ
ਸਤਵਾਦੀ, ਸੱਚ ਬੋਲਣ ਵਾਲੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਤ/ਸਤੀ (ਦਾਨ/ਦਾਨੀ); ਸੰਸਕ੍ਰਿਤ - ਸਤਿਹ (सति: - ਤੋਹਫ਼ਾ, ਦਾਨ)।
ਸਤੁ
ਸਤ ਨੂੰ, ਸੱਚ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਤੇ
ਸੱਚ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਦ
ਸਦਾ (ਹੀ), ਹਮੇਸ਼ਾ (ਹੀ), ਹਰ ਵੇਲੇ (ਹੀ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਸਦ/ਸਦਾ; ਅਪਭ੍ਰੰਸ਼/ਸੰਸਕ੍ਰਿਤ - ਸਦਾ (सदा - ਹਮੇਸ਼ਾ)।
ਸਦੜੇ
ਸੱਦੇ, ਸਾਹੇ-ਪੱਤਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਦਾ (ਸੱਦਾ); ਲਹਿੰਦੀ - ਸੱਦ; ਸਿੰਧੀ - ਸਦੋ/ਸਦੁ (ਬੁਲਾਵਾ, ਹਾਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸੱਦ (ਧੁਨੀ, ਅਵਾਜ, ਬੁਲਾਵਾ); ਸੰਸਕ੍ਰਿਤ - ਸ਼ਬ੍ਦ (शब्द - ਧੁਨੀ/ਅਵਾਜ, ਸ਼ੋਰ)।
ਸਨਮੁਖੁ
ਸਨਮੁਖ/ਸਾਹਮਣੇ (ਹੋ ਗਿਆ), ਹਾਜਰ (ਹੋ ਗਿਆ); ਆਗਿਆਕਾਰੀ (ਹੋ ਗਿਆ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਸਨਮੁਖ (ਆਮ੍ਹਣੇ-ਸਾਮ੍ਹਣੇ, ਸਾਮ੍ਹਣੇ); ਸੰਸਕ੍ਰਿਤ - ਸਮ੍ਮੁਖ (सम्मुख - ਸਾਮ੍ਹਣੇ, ਅੱਗੇ, ਰੂ-ਬਰੂ)।
ਸਨਮੁਖੁ
ਸਨਮੁਖ/ਸਾਹਮਣੇ ਰਹਿਣ ਵਾਲਾ, ਹਜੂਰੀਆ; ਆਗਿਆਕਾਰੀ।
ਵਿਆਕਰਣ: ਵਿਸ਼ੇਸ਼ਣ (ਸਿਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਸਨਮੁਖ (ਆਮ੍ਹਣੇ-ਸਾਮ੍ਹਣੇ, ਸਾਮ੍ਹਣੇ); ਸੰਸਕ੍ਰਿਤ - ਸਮ੍ਮੁਖ (सम्मुख - ਸਾਮ੍ਹਣੇ, ਅੱਗੇ, ਰੂ-ਬਰੂ)।
ਸਨਾਤੀ
ਸਨਾਤ ਦੀਆਂ, ਨੀਵੀਂ ਜਾਤ ਦੀਆਂ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਰਬੀ - ਸ਼ੁਨਾਤ (ਦੁਸ਼ਮਣੀ ਰਖਣ ਵਾਲੇ)।
ਸਨੇਹੁ
ਸਨੇਹ, ਪਿਆਰ, ਮੋਹ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਸਨੇਹ; ਸਿੰਧੀ - ਸਨੇਹੁ; ਬ੍ਰਜ - ਸਨੇਹ; ਪ੍ਰਾਕ੍ਰਿਤ - ਸਿਣੇਹ/ਸਣੇਹ (ਪਿਆਰ); ਪਾਲੀ - ਸਿਨੇਹ (ਮੁਲਾਇਮ, ਪਿਆਰ); ਸੰਸਕ੍ਰਿਤ - ਸ੍ਨੇਹਹ (स्नेह: - ਪ੍ਰੇਮ, ਕ੍ਰਿਪਾਲਤਾ, ਸੁਸ਼ੀਲਤਾ)।
ਸਫਲ
ਸਫਲ/ਸਫਲਾ, ਸ਼ੁਭ, ਭਲਾ, ਚੰਗਾ।
ਵਿਆਕਰਣ: ਵਿਸ਼ੇਸ਼ਣ (ਮੂਰਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਸਫਲ (ਲਾਭਕਾਰੀ, ਸਫਲ); ਸੰਸਕ੍ਰਿਤ - ਸਫਲ (सफल - ਫਲ ਸਮੇਤ; ਚੰਗੇ ਨਤੀਜਿਆਂ ਵਾਲਾ, ਲਾਭਕਾਰੀ, ਸਫਲ)।
ਸਫਲਾ
ਸਫਲੀ, ਸ਼ੁਭ, ਭਲੀ, ਚੰਗੀ।
ਵਿਆਕਰਣ: ਵਿਸ਼ੇਸ਼ਣ (ਘੜੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਸਫਲ (ਲਾਭਕਾਰੀ, ਸਫਲ); ਸੰਸਕ੍ਰਿਤ - ਸਫਲ (सफल - ਫਲ ਸਮੇਤ; ਚੰਗੇ ਨਤੀਜਿਆਂ ਵਾਲਾ, ਲਾਭਕਾਰੀ, ਸਫਲ)।
ਸਫਲਿਓ
ਸ+ਫਲਿਓ/ਫਲਿਆ (ਦਾਤਾ), ਫਲਦਾਰ (ਦਾਤਾਂ ਦੇਣ ਵਾਲਾ); ਫਲ ਦੇਣ ਦੇ ਸਮਰਥ (ਦਾਤਾਰ)।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਸਫਲ (ਲਾਭਕਾਰੀ, ਸਫਲ); ਸੰਸਕ੍ਰਿਤ - ਸਫਲ (सफल - ਫਲ ਸਮੇਤ; ਚੰਗੇ ਨਤੀਜਿਆਂ ਵਾਲਾ, ਲਾਭਕਾਰੀ, ਸਫਲ)।
ਸਫਲਿਓ
ਸ+ਫਲਿਆ, ਚੰਗੀ/ਪੂਰੀ ਤਰ੍ਹਾਂ ਫਲਿਆ ਹੈ, ਭਲੀ ਪ੍ਰਕਾਰ ਫਲਿਆ ਹੈ, ਫਲਦਾਰ ਹੋ ਗਿਆ ਹੈ; ਸਫਲ ਹੋ ਗਿਆ ਹੈ, ਸਕਾਰਥ ਹੋ ਗਿਆ ਹੈ, ਕਾਮਯਾਬ ਹੋ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਸਫਲ (ਲਾਭਕਾਰੀ, ਸਫਲ); ਸੰਸਕ੍ਰਿਤ - ਸਫਲ (सफल - ਫਲ ਸਮੇਤ; ਚੰਗੇ ਨਤੀਜਿਆਂ ਵਾਲਾ, ਲਾਭਕਾਰੀ, ਸਫਲ)।
ਸਫਲੁ
ਸਫਲ, ਸਕਾਰਥ, ਕਾਮਯਾਬ।
ਵਿਆਕਰਣ: ਵਿਸ਼ੇਸ਼ਣ (ਪਦਾਰਥੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਸਫਲ (ਲਾਭਕਾਰੀ, ਸਫਲ); ਸੰਸਕ੍ਰਿਤ - ਸਫਲ (सफल - ਫਲ ਸਮੇਤ; ਚੰਗੇ ਨਤੀਜਿਆਂ ਵਾਲਾ, ਲਾਭਕਾਰੀ, ਸਫਲ)।
ਸਬਦ
ਸ਼ਬਦਾਂ ਦੀ, ਨਾਦਾਂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਸਬਦ; ਸੰਸਕ੍ਰਿਤ - ਸ਼ਬ੍ਦ (शब्द - ਧੁਨੀ/ਅਵਾਜ, ਸ਼ੋਰ)।
ਸਬਦ
ਸ਼ਬਦ, ਨਾਦ, ਅਵਾਜ, ਧੁਨੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸਬਦ; ਸੰਸਕ੍ਰਿਤ - ਸ਼ਬ੍ਦ (शब्द - ਧੁਨੀ/ਅਵਾਜ, ਸ਼ੋਰ)।
ਸਬਦ
ਸ਼ਬਦ, ਨਾਦ, ਧੁਨੀ, ਅਵਾਜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਸਬਦ; ਸੰਸਕ੍ਰਿਤ - ਸ਼ਬ੍ਦ (शब्द - ਧੁਨੀ/ਅਵਾਜ, ਸ਼ੋਰ)।
ਸਬਦੰ
ਉਪਦੇਸ, ਧਰਮ, ਕਰਤੱਵ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸਬਦ; ਸੰਸਕ੍ਰਿਤ - ਸ਼ਬਦ (शब्द - ਧੁਨੀ/ਅਵਾਜ, ਸ਼ੋਰ)।
ਸਬਦਿ
ਸ਼ਬਦ ਨੇ; ਬਚਨ ਨੇ, ਉਪਦੇਸ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸਬਦ; ਸੰਸਕ੍ਰਿਤ - ਸ਼ਬ੍ਦ (शब्द - ਧੁਨੀ/ਅਵਾਜ, ਸ਼ੋਰ)।
ਸਬਦੁ
ਸ਼ਬਦ ਨੂੰ; ਬਚਨ ਨੂੰ, ਉਪਦੇਸ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸਬਦ; ਸੰਸਕ੍ਰਿਤ - ਸ਼ਬ੍ਦ (शब्द - ਧੁਨੀ/ਅਵਾਜ, ਸ਼ੋਰ)।
ਸਬਾਇਆ
ਸਭ, ਸਾਰੇ, ਸਾਰਿਓ।
ਵਿਆਕਰਣ: ਵਿਸ਼ੇਸ਼ਣ (ਲੋਕ ਦਾ), ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਬਾਇਆ; ਅਪਭ੍ਰੰਸ਼/ਪ੍ਰਾਕ੍ਰਿਤ - ਸਵਾ; ਸੰਸਕ੍ਰਿਤ - ਸਰਵ (सर्व - ਸਾਰਾ)।
ਸਬਾਈ
ਸਭ, ਸਾਰੀਆਂ।
ਵਿਆਕਰਣ: ਵਿਸ਼ੇਸ਼ਣ (ਨਾਰਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਬਾਇਆ, ਸਬਾਈ (ਸਾਰੀ); ਅਪਭ੍ਰੰਸ਼/ਪ੍ਰਾਕ੍ਰਿਤ - ਸਵਾ; ਸੰਸਕ੍ਰਿਤ - ਸਰਵ (सर्व - ਸਾਰਾ)।
ਸਬਾਈਆ
ਸਬਾਈ-ਆ, ਸਭ, ਸਾਰੀ, ਸਮੁੱਚੀ।
ਵਿਆਕਰਣ: ਵਿਸ਼ੇਸ਼ਣ (ਸੰਗਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਬਾਇਆ; ਅਪਭ੍ਰੰਸ਼/ਪ੍ਰਾਕ੍ਰਿਤ - ਸਵਾ; ਸੰਸਕ੍ਰਿਤ - ਸਰਵ (सर्व - ਸਾਰਾ)।
ਸਭ
ਸਭ, ਸਾਰੀ।
ਵਿਆਕਰਣ: ਵਿਸ਼ੇਸ਼ਣ (ਕਿਰਿਆ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭਨਾਂ (ਦਾ), ਸਾਰਿਆਂ (ਦਾ)।
ਵਿਆਕਰਣ: ਵਿਸ਼ੇਸ਼ਣ (ਸੁਖ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭ, ਸਾਰਾ।
ਵਿਆਕਰਣ: ਵਿਸ਼ੇਸ਼ਣ (ਜਗਤ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭ, ਸਾਰੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਾਰੀ।
ਵਿਆਕਰਣ: ਵਿਸ਼ੇਸ਼ਣ (ਸ੍ਰਿਸਟਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭ, ਸਾਰੀਆਂ।
ਵਿਆਕਰਣ: ਵਿਸ਼ੇਸ਼ਣ (ਥਾਈ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭ (ਵਿਚ), ਸਾਰਿਆਂ (ਵਿਚ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭ, ਸਾਰੇ।
ਵਿਆਕਰਣ: ਵਿਸ਼ੇਸ਼ਣ (ਅਉਗਨ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭ, ਸਾਰੀ, ਸਮੁੱਚੀ।
ਵਿਆਕਰਣ: ਵਿਸ਼ੇਸ਼ਣ (ਮਹੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭਨਾ (ਕਾ/ਦਾ), ਸਾਰਿਆਂ (ਕਾ/ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭ, ਸਾਰੀ।
ਵਿਆਕਰਣ: ਵਿਸ਼ੇਸ਼ਣ (ਸੁਧਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭ, ਸਾਰਾ, ਸਮੁੱਚਾ।
ਵਿਆਕਰਣ: ਵਿਸ਼ੇਸ਼ਣ (ਸਾਜੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭ
ਸਭ (ਦਾ), ਸਾਰਿਆਂ (ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭਸੈ
ਸਭਸ (ਦਾ), ਸਭ ਕੁਝ (ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਭਸੇ; ਅਪਭ੍ਰੰਸ਼ - ਸਭਾਸੈ/ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭਨਾ
ਸਭਨਾਂ (ਦਾ), ਸਾਰਿਆਂ (ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭਨਾ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)
ਸਭਨਾ
ਸਾਰੀਆਂ।
ਵਿਆਕਰਣ: ਵਿਸ਼ੇਸ਼ਣ (ਗਲਾ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭਨਾ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭਨੀ
ਸਭਨਾ, ਸਭ, ਸਾਰੀਆਂ।
ਵਿਆਕਰਣ: ਵਿਸ਼ੇਸ਼ਣ (ਜਾਈ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭਾ
ਸਭਾ, ਦਰਬਾਰ; ਸੰਗਤ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਸਿੰਧੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਸਭਾ (सभा - ਸਭਾ, ਇਕੱਠ, ਕੌਂਸਲ, ਜਨਤਾ; ਚੰਗਾ ਸਮਾਜ/ਚੰਗੀ ਸੰਗਤ)।
ਸਭਾਗੈ
ਸੁਭਾਗੇ, ਭਾਗਾਂ ਵਾਲੇ।
ਵਿਆਕਰਣ: ਵਿਸ਼ੇਸ਼ਣ (ਘਰਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਭਾਗ/ਸਭਾਗਾ (ਖੁਸ਼, ਭਾਗਾਂ ਵਾਲਾ); ਸਿੰਧੀ/ਰਾਜਸਥਾਨੀ - ਸਭਾਗੋ (ਖੁਸ਼ਕਿਸਮਤ, ਭਾਗਾਂ ਵਾਲਾ); ਪ੍ਰਾਕ੍ਰਿਤ - ਸਭਾਗ (ਭਾਗਾਂ ਵਾਲਾ); ਸੰਸਕ੍ਰਿਤ - ਸਭਾਗਯ (सभाग्य - ਚੰਗੇ ਭਾਗ ਹੋਣਾ, ਭਾਗਾਂ ਵਾਲਾ)।
ਸਭਿ
ਸਭ, ਸਾਰੀਆਂ।
ਵਿਆਕਰਣ: ਵਿਸ਼ੇਸ਼ਣ (ਚੰਗਿਆਈਆ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭੁ
ਸਭ (ਕੋਈ), ਹਰ (ਕੋਈ)।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭੁ
ਸਭ (ਕੁਝ), ਸਾਰਾ (ਕੁਝ)।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਭੁ
ਸਭ।

ਵਿਆਕਰਣ: ਵਿਸ਼ੇਸ਼ਣ (ਜਨਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਮ
ਸਮਾਨ, ਬਰਾਬਰ, ਵਰਗਾ।
ਵਿਆਕਰਣ: ਸੰਬੰਧਕ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਸਮ (सम - ਬਰਾਬਰ, ਇਕੋ-ਜਿਹਾ, ਪਧਰ)।
ਸਮਝ
ਸਮਝ (ਲੈ), ਜਾਣ (ਲੈ)।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ/ਬ੍ਰਜ - ਸਮਝ (ਸਮਝ, ਧਾਰਨਾ); ਪ੍ਰਾਕ੍ਰਿਤ - ਸਮੁਜ੍ਝ/ਸਮੁਝ; ਸੰਸਕ੍ਰਿਤ - ਸੰਬੁਦ੍ਧ (सम्बुद्ध - ਪੂਰੀ ਤਰ੍ਹਾਂ ਸੁਚੇਤ, ਚਲਾਕ, ਸਿਆਣਾ, ਸਮਝਦਾਰ)।
ਸਮਝਿ
ਸਮਝ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਮਝੈ; ਪ੍ਰਾਕ੍ਰਿਤ - ਸੰਬੁਜ੍ਝਅਇ; ਪਾਲੀ - ਸੰਬੁਜ੍ਝਤਿ (ਸਮਝਦਾ ਹੈ); ਸੰਸਕ੍ਰਿਤ - ਸੰਬੁਧਯਤੇ (संबुध्यते - ਜਾਗਦਾ ਹੈ, ਸਮਝਦਾ ਹੈ)।
ਸਮਝਿ
ਸਮਝ ਕੇ, ਵਿਚਾਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਸਮਝੈ; ਪ੍ਰਾਕ੍ਰਿਤ - ਸੰਬੁਜ੍ਝਅਇ; ਪਾਲੀ - ਸੰਬੁਜ੍ਝਤਿ (ਸਮਝਦਾ ਹੈ); ਸੰਸਕ੍ਰਿਤ - ਸੰਬੁਧਯਤੇ (संबुध्यते - ਜਾਗਦਾ ਹੈ, ਸਮਝਦਾ ਹੈ)।
ਸਮਝਿਓ
ਸਮਝਿਆ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਮਝਯੋ (ਸਮਝਿਆ/ਸਮਝ ਗਿਆ); ਪ੍ਰਾਕ੍ਰਿਤ - ਸੰਬੁਜ੍ਝਅਇ; ਪਾਲੀ - ਸੰਬੁਜ੍ਝਤਿ (ਸਮਝਦਾ ਹੈ); ਸੰਸਕ੍ਰਿਤ - ਸੰਬੁਧਯਤੇ (संबुध्यते - ਜਾਗਦਾ ਹੈ, ਸਮਝਦਾ ਹੈ)।
ਸਮਧਾ
ਸਮਾ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਸਮਾਧਿ/ਸਮਾਧੀ (ਗਹਿਰਾ ਮਨਨ-ਚਿੰਤਨ; ਮਕਬਰਾ); ਪਾਲੀ - ਸਮਾਧਿ (ਜੋਗ-ਅਭਿਆਸ, ਚਿਤ ਦੀ ਇਕਾਗਰਤਾ); ਸੰਸਕ੍ਰਿਤ - ਸਮਾਧਿ੍ਹ (समाधि: - ਸੰਗ੍ਰਹਿ ਕਰਨਾ, ਮਨ ਨੂੰ ਏਕਾਗਰ ਕਰਨਾ; ਚਿੰਤਨ, ਕਿਸੇ ਇਕ ਵਿਸ਼ੇ ‘ਤੇ ਮਨ ਨੂੰ ਕੇਂਦ੍ਰਿਤ ਕਰਨਾ; ਮਕਬਰਾ)।
ਸਮਰਥੁ
ਸਮਰਥ, ਸਮਰਥਾਵਾਨ।
ਵਿਆਕਰਣ: ਵਿਸ਼ੇਸ਼ਣ (ਸੁਆਮੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਸਮਰਥੁ; ਬੁੰਦੇਲੀ/ਰਾਜਸਥਾਨੀ/ਬ੍ਰਜ - ਸਮਰਥ (ਯੋਗ, ਲਾਇਕ; ਤਾਕਤਵਰ, ਮਜਬੂਤ); ਸੰਸਕ੍ਰਿਤ - ਸਮਰ੍ਥ (समर्थ - ਇਕੋ ਜਿਹਾ ਜਾਂ ਢੁਕਵਾਂ ਉਦੇਸ਼ ਜਾਂ ਨਿਸ਼ਾਨਾ ਹੋਣਾ; ਬਹੁਤ ਮਜ਼ਬੂਤ ਜਾਂ ਤਾਕਤਵਰ, ਕਾਬਲ, ਲਾਇਕ, ਯੋਗ)।
ਸਮਾਉ
ਲੀਨ (ਹੋ ਗਿਆ), ਸਮਾ (ਗਿਆ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸੰਮਿਲਤ ਹੈ)।
ਸਮਾਇ
ਸਮਾਏ ਰਹਿੰਦੇ ਹਨ, ਲੀਨ ਹੋਏ ਰਹਿੰਦੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸੰਮਿਲਤ ਹੈ)।
ਸਮਾਇ
ਸਮਾ ਲੈਂਦਾ ਹੈ, ਲੀਨ ਕਰ ਲੈਂਦਾ ਹੈ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ ( ਸੰਮਿਲਤ ਹੋਣਾ); ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸੰਮਿਲਤ ਹੈ)।
ਸਮਾਇ
ਸਮਾਇਆ ਰਹੇ, ਜੁੜਿਆ ਰਹੇ, ਲੀਨ ਹੋਇਆ ਰਹੇ।
ਵਿਆਕਰਣ: ਸੰਜੁਕਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਅਪਭ੍ਰੰਸ਼ - ਸਮਾਯ; ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸ਼ਾਮਲ/ਸੰਮਿਲਤ ਹੈ)।
ਸਮਾਣੀ
ਸਮਾਈ ਹੈ/ਸਮਾ ਗਈ ਹੈ, ਲੀਨ ਹੋ ਗਈ ਹੈ; ਮੁੱਕ ਗਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਅਪਭ੍ਰੰਸ਼ - ਸਮਾਯ; ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸ਼ਾਮਲ/ਸੰਮਿਲਤ ਹੈ)।
ਸਮਾਣੀ
ਸਮਾਉਂਦੀ ਹੈ, ਸਮਾ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਅਪਭ੍ਰੰਸ਼ - ਸਮਾਯ; ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸ਼ਾਮਲ/ਸੰਮਿਲਤ ਹੈ)।
ਸਮਾਣੀ
ਸਮਾਉਂਦੀ ਹੈ, ਸਮਾਈ ਰਹਿੰਦੀ ਹੈ, ਲੀਨ ਹੋਈ ਰਹਿੰਦੀ ਹੈ, ਇਕ ਮਿਕ ਹੋਈ ਰਹਿੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਅਪਭ੍ਰੰਸ਼ - ਸਮਾਯ; ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸ਼ਾਮਲ/ਸੰਮਿਲਤ ਹੈ)।
ਸਮਾਣੀ
ਸਮਾ ਗਈ ਹੈ, ਲੀਨ ਹੋ ਗਈ ਹੈ, ਪ੍ਰਵੇਸ਼ ਕਰ ਗਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਅਪਭ੍ਰੰਸ਼ - ਸਮਾਯ; ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸ਼ਾਮਲ/ਸੰਮਿਲਤ ਹੈ)।
ਸਮਾਲਿਆ
ਸਮ੍ਹਾਲਿਆ/ਸੰਭਾਲਿਆ ਹੈ; ਸਿਮਰਿਆ ਹੈ, ਅਰਾਧਿਆ ਹੈ, ਚਿੰਤਨ ਕੀਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਰਨਾ; ਸਿੰਧੀ - ਸੰਭਾਹਰਣੁ (ਯਾਦ ਕਰਨਾ); ਪ੍ਰਾਕ੍ਰਿਤ - ਸੰਭਾਰਿਅ (ਯਾਦ ਕੀਤਾ, ਯਾਦ ਕਰਾਇਆ); ਸੰਸਕ੍ਰਿਤ - ਸੰਸ੍ਮਾਰਯਤਿ (संस्मारयति - ਯਾਦ ਕਰਵਾਉਂਦਾ ਹੈ)।
ਸਮਾਲੀਐ
ਸਮ੍ਹਾਲੀਏ, ਸੰਭਾਲ ਕਰੀਏ; ਸਿਮਰੀਏ, ਸਿਮਰਦੇ ਰਹੀਏ, ਚਿੰਤਨ ਕਰੀਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮ੍ਹਾਲਣਾ (ਸਹਾਰਾ ਦੇਣਾ/ਸੰਭਾਲਣਾ); ਲਹਿੰਦੀ - ਸਮ੍ਹਾਲਣ (ਸਵਾਉਂਣਾ); ਅਪਭ੍ਰੰਸ਼ - ਸੰਭਾਲਇ (ਸੰਭਾਲਦਾ ਹੈ); ਪ੍ਰਾਕ੍ਰਿਤ - ਸੰਭਾਰੇਇ (ਸਜਾਉਂਦਾ ਹੈ); ਸੰਸਕ੍ਰਿਤ - ਸੰਭਾਰਯਤਿ (संभारयति - ਇਕੱਠਾ ਕਰਾਉਂਦਾ ਹੈ, ਤਿਆਰ ਕਰਦਾ ਹੈ, ਸੰਭਾਲ ਕਰਦਾ ਹੈ)।
ਸਮਾਲੇ
ਸੰਭਾਲੇ; ਚੇਤੇ ਰਖੇ, ਸਿਮਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਰਨਾ; ਸਿੰਧੀ - ਸੰਭਾਹਰਣੁ (ਯਾਦ ਕਰਨਾ); ਪ੍ਰਾਕ੍ਰਿਤ - ਸੰਭਾਰਿਅ (ਯਾਦ ਕੀਤਾ, ਯਾਦ ਕਰਾਇਆ); ਸੰਸਕ੍ਰਿਤ - ਸੰਸ੍ਮਾਰਯਤਿ (संस्मारयति - ਯਾਦ ਕਰਵਾਉਂਦਾ ਹੈ)।
ਸਮਾਲੇ
ਸੰਭਾਲ, ਚੇਤੇ ਰਖ, ਸਿਮਰ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਰਨਾ; ਸਿੰਧੀ - ਸੰਭਾਹਰਣੁ (ਯਾਦ ਕਰਨਾ); ਪ੍ਰਾਕ੍ਰਿਤ - ਸੰਭਾਰਿਅ (ਯਾਦ ਕੀਤਾ, ਯਾਦ ਕਰਾਇਆ); ਸੰਸਕ੍ਰਿਤ - ਸੰਸ੍ਮਾਰਯਤਿ (संस्मारयति - ਯਾਦ ਕਰਵਾਉਂਦਾ ਹੈ)।
ਸਮਾਲੇ
੧. ਸਮ੍ਹਾਲਦਾ ਹੈਂ, ਸੰਭਾਲਦਾ ਹੈਂ, ਸੰਭਾਲ ਰਿਹਾ ਹੈਂ। ੨. ਸਿਮਰਦੀ ਹੈ, ਚਿੰਤਨ ਕਰ ਰਹੀ ਹੈ।
ਵਿਆਕਰਣ: ੧. ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ। ੨. ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ੧. ਅਪਭ੍ਰੰਸ਼ - ਸੰਮਾਲੈ/ਸੰਮਾਰੈ/ਸੰਭਾਲੈ/ਸੰਭਾਲਇ (ਸੰਭਾਲਦਾ ਹੈ); ਪ੍ਰਾਕ੍ਰਿਤ - ਸੰਭਾਰਇ (ਸਜਾਉਂਦਾ ਹੈ, ਪਾਲਦਾ-ਪੋਸਦਾ ਹੈ); ਸੰਸਕ੍ਰਿਤ - ਸੰਭਾਰਯਤਿ (सम्भारयति - ਇਕਠਾ ਕਰਦਾ ਹੈ)।
ਸਮਾਵਏ
ਸਮਾ ਰਿਹਾ ਹੈ, ਇਕ-ਮਿਕ ਹੋ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਅਪਭ੍ਰੰਸ਼ - ਸਮਾਯ; ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸ਼ਾਮਲ/ਸੰਮਿਲਤ ਹੈ)।
ਸਮਿਓ
ਸਮਾਂ; ਮਨੁਖਾ ਜੀਵਨ ਦਾ ਸਮਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਸਮਿਯੋ; ਅਪਭ੍ਰੰਸ਼ - ਸਮਅ/ਸਮਆ; ਪ੍ਰਾਕ੍ਰਿਤ - ਸਮਓ; ਸੰਸਕ੍ਰਿਤ - ਸਮਯ (समय - ਸਮਾਂ, ਮੁਦਤ, ਮੌਕਾ/ਅਵਸਰ)।
ਸਮੂਹ
ਸਮੂਹ, ਸਭ, ਸਾਰੀਆਂ।
ਵਿਆਕਰਣ: ਵਿਸ਼ੇਸ਼ਣ (ਕੁਲ ਦਾ), ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਸਮੂਹ; ਸੰਸਕ੍ਰਿਤ - ਸਮੂਹਹ (समूह: - ਸੰਗ੍ਰਹਿ, ਸਭਾ, ਕੁੱਲ-ਜੋੜ, ਢੇਰ; ਸੰਸਥਾ, ਨਗਰ ਨਿਗਮ, ਭਾਈਚਾਰਾ/ਬਿਰਾਦਰੀ)।
ਸਮੂਹਣਹ
ਸਮੂਹ, ਸਾਰੀਆਂ, ਸਭ।
ਵਿਆਕਰਣ: ਵਿਸ਼ੇਸ਼ਣ (ਕੁਲ ਦਾ), ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਸਮੂਹ; ਸੰਸਕ੍ਰਿਤ - ਸਮੂਹਹ (समूह: - ਸੰਗ੍ਰਹਿ, ਸਭਾ, ਕੁੱਲ-ਜੋੜ, ਢੇਰ; ਸੰਸਥਾ, ਨਗਰ ਨਿਗਮ, ਭਾਈਚਾਰਾ/ਬਿਰਾਦਰੀ)।
ਸਰ
ਭਲੇ (ਦੀ), ਚੰਗੇ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਸਰ (ਚੰਗਾ/ਭਲਾ)।
ਸਰ
ਬਰਾਬਰ, ਵਾਂਗ, ਤਰ੍ਹਾਂ।
ਵਿਆਕਰਣ: ਸੰਬੰਧਕ।
ਵਿਉਤਪਤੀ: ਉੜੀਆ/ਨੇਪਾਲੀ - ਸਰਿ (ਵਾਂਗ/ਜਿਵੇਂ); ਪ੍ਰਾਕ੍ਰਿਤ - ਸਰਿ (ਵਾਂਗ/ਜਿਵੇਂ, ਬਰਾਬਰ); ਪਾਲੀ - ਸਰਿ; ਸੰਸਕ੍ਰਿਤ - ਸਦ੍ਰਿਕ (सदृक - ਵਾਂਗ/ਜਿਵੇਂ).
ਸਰਸੀ
ਸ+ਰਸੀ, ਰਸਯੁਕਤ ਹੋ ਗਈ, ਰਸ ਨਾਲ ਭਰ ਗਈ, ਪ੍ਰੇਮ-ਰਸ ਨਾਲ ਭਰ ਗਈ; ਪ੍ਰੇਮ ਨਾਲ ਭਰ ਗਈ; ਪ੍ਰਸੰਨ ਹੋ ਗਈ, ਖੁਸ਼ ਹੋ ਗਈ; ਖਿੜ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਗੁਜਰਾਤੀ - ਸਰਸ (ਰਸਦਾਰ, ਸ਼੍ਰੇਸ਼ਟ); ਰਾਜਸਥਾਨੀ - ਸਰਸ (ਸੁੰਦਰ, ਸ਼੍ਰੇਸ਼ਟ, ਰਸਦਾਰ); ਅਪਭ੍ਰੰਸ਼/ਪ੍ਰਾਕ੍ਰਿਤ - ਸਰਸ (ਰਸਦਾਰ); ਪਾਲੀ - ਸਰਸ (ਮੂਲਭੂਤ ਗੁਣਾਂ ਵਾਲਾ); ਸੰਸਕ੍ਰਿਤ - ਸਰਸ (सरस - ਰਸਦਾਰ; ਸਿੱਲ੍ਹਾ, ਸੁੰਦਰ)।
ਸਰਸੇ
ਰਸੀਲੇ, ਰਸ-ਪੂਰਤ, ਖੇੜੇ ਭਰਪੂਰ, ਅਨੰਦ-ਪ੍ਰਸੰਨ।
ਵਿਆਕਰਣ: ਵਿਸ਼ੇਸ਼ਣ (ਸੰਤ ਸਾਜਨ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮਰਾਠੀ/ਗੁਜਰਾਤੀ - ਸਰਸ (ਰਸਦਾਰ, ਸ਼੍ਰੇਸ਼ਟ); ਰਾਜਸਥਾਨੀ - ਸਰਸ (ਸੁੰਦਰ, ਸ਼੍ਰੇਸ਼ਟ, ਰਸਦਾਰ); ਅਪਭ੍ਰੰਸ਼/ਪ੍ਰਾਕ੍ਰਿਤ - ਸਰਸ (ਰਸਦਾਰ); ਪਾਲੀ - ਸਰਸ (ਮੂਲਭੂਤ ਗੁਣਾਂ ਵਾਲਾ); ਸੰਸਕ੍ਰਿਤ - ਸਰਸ (सरस - ਰਸਦਾਰ; ਸਿੱਲ੍ਹਾ, ਸੁੰਦਰ)।
ਸਰਣਾਗਤੀ
ਸ਼ਰਣ ਆਉਂਦੇ ਹਨ, ਸ਼ਰਣ ਵਿਚ ਆਉਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਰਣਾਗਤ/ਸਰਨਾਗਤ; ਸੰਸਕ੍ਰਿਤ - ਸ਼ਰਣਾਗਤ (शरणागत - ਬਚਾਅ ਲਈ ਆਉਣਾ, ਸ਼ਰਨ/ਪਨਾਹ ਲੈਣਾ)।
ਸਰਣਿ
ਸ਼ਰਣ ਲਈ/ਵਾਸਤੇ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਰਣ (ਸੁਰਖਿਆ, ਪਨਾਹ); ਪ੍ਰਾਕ੍ਰਿਤ/ਪਾਲੀ - ਸਰਣ (ਸੁਰਖਿਆ, ਪਨਾਹ ਘਰ); ਸੰਸਕ੍ਰਿਤ - ਸ਼ਰਣਮ੍ (शरणम् - ਰਖਿਆ ਕਰਨੀ, ਪਨਾਹ/ਸ਼ਰਨ, ਘਰ)।
ਸਰਨਾਈ
ਸ਼ਰਣ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਰਣਾਈ (ਬਚਾਅ/ਰੱਖਿਆ); ਅਪਭ੍ਰੰਸ਼ - ਸਰਣਾਇਯ; ਪ੍ਰਾਕ੍ਰਿਤ - ਸਰਣਾਈ; ਸੰਸਕ੍ਰਿਤ - ਸ਼ਰਣਾਗਤਿ (शरणागति - ਬਚਾਅ/ਰਖਿਆ ਲਈ ਪਹੁੰਚ)।
ਸਰਨਿ
ਸ਼ਰਨ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਰਣ (ਸੁਰਖਿਆ, ਪਨਾਹ); ਪ੍ਰਾਕ੍ਰਿਤ/ਪਾਲੀ - ਸਰਣ (ਸੁਰਖਿਆ, ਪਨਾਹ ਘਰ); ਸੰਸਕ੍ਰਿਤ - ਸ਼ਰਣਮ੍ (शरणम् - ਰਖਿਆ ਕਰਨੀ; ਪਨਾਹ/ਸ਼ਰਨ, ਘਰ)।
ਸਰਬ
੧. ਸਭ ਨੂੰ, ਹਰ ਕਿਸੇ ਨੂੰ। ੨. ਸਾਰੀ (ਸ੍ਰਿਸ਼ਟੀ) ਨੂੰ।
ਵਿਆਕਰਣ: ੧. ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ। ੨. ਵਿਸ਼ੇਸ਼ਣ (ਸ੍ਰਿਸ਼ਟੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਰਬ; ਅਪਭ੍ਰੰਸ਼ - ਸਰਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਰਬ
ਸਭ ਦਾ, ਸਾਰਿਆਂ ਦਾ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਰਬ; ਅਪਭ੍ਰੰਸ਼ - ਸਰਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਰਬ
ਸਭ, ਸਾਰੇ।
ਵਿਆਕਰਣ: ਵਿਸ਼ੇਸ਼ਣ (ਖੇਮ ਅਤੇ ਕਲਿਆਣ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਰਬ; ਅਪਭ੍ਰੰਸ਼ - ਸਰਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਰਬ
ਸਾਰੇ।
ਵਿਆਕਰਣ: ਵਿਸ਼ੇਸ਼ਣ (ਸਬਦੰ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਰਬ; ਅਪਭ੍ਰੰਸ਼ - ਸਰਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਰਬ
ਸਾਰਿਆਂ (ਥਾਵਾਂ) 'ਤੇ।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਰਬ; ਅਪਭ੍ਰੰਸ਼ - ਸਰਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।
ਸਰਬਤ੍ਰ
ਸਰਬ, ਸਭ, ਸਾਰੇ।
ਵਿਆਕਰਣ: ਵਿਸ਼ੇਸ਼ਣ (ਜੀਅਣਹ ਦਾ), ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਰਬਤ੍ਰ/ਸਰਬਤ; ਸੰਸਕ੍ਰਿਤ - ਸਰਵਤ੍ਰ (सर्वत्र - ਹਰ ਥਾਂ, ਹਰ ਹਾਲਤ ਵਿਚ, ਹਮੇਸ਼ਾ, ਹਰ ਸਮੇਂ)।
ਸਰਿ
ਸਰ ਉਤੇ, ਸਰੋਵਰ ਉਤੇ; ਸਰੀਰ ਉਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਰਾਂ/ਸਰਾ/ਸਰ; ਸਿੰਧੀ - ਸਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਰ; ਸੰਸਕ੍ਰਿਤ - ਸਰਸ੍ (सरस् - ਝੀਲ, ਤਲਾਅ, ਸਰੋਵਰ)।
ਸਰੀਰਾ
ਸਰੀਰ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਰੀਰ; ਸੰਸਕ੍ਰਿਤ - ਸ਼ਰੀਰਮ੍ (शरीरम् - ਜੋ ਪਲ ਵਿਚ ਨਾਸ਼ ਹੋ ਜਾਵੇ; ਸਰੀਰ)।
ਸਰੀਰਾ
ਸਰੀਰਾ!

ਸਲਾਹ
ਸਿਫਤ, ਉਸਤਤਿ, ਮਹਿਮਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸਾਲਾਹਹ੍; ਪ੍ਰਾਕ੍ਰਿਤ - ਸਲਾਹਾ; ਸੰਸਕ੍ਰਿਤ - ਸ਼ਲਾਘਾ (शलाघा - ਸ਼ੇਖੀ, ਪ੍ਰਸੰਸਾ)।
ਸਲਾਹੀ
ਸਲਾਹੇ, ਸਲਾਹੁੰਦਾ ਰਹੇ, ਸਿਫਤ ਕਰਦਾ ਰਹੇ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਲਾਹਣਾ (ਸਲਾਹੁਣਾ/ਸਿਫਤ ਕਰਨੀ); ਪ੍ਰਾਕ੍ਰਿਤ - ਸਲਾਹਇ; ਪਾਲੀ - ਸਿਲਾਘਤਿ (ਸਲਾਹੁੰਦਾ/ਪ੍ਰਸੰਸਾ ਕਰਦਾ ਹੈ); ਸੰਸਕ੍ਰਿਤ - ਸ਼ਲਾਘਤੇ (शलाघते - ਕਦਰ ਕਰਦਾ ਹੈ, ਸ਼ੇਖੀ ਮਾਰਦਾ ਹੈ, ਸਲਾਹੁੰਦਾ/ਪ੍ਰਸੰਸਾ ਕਰਦਾ ਹੈ)।
ਸਵੰਧਿ
ਸੌਂਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਸੰਸਕ੍ਰਿਤ - ਸ੍ਵਪੰਤਿ (स्वपन्ति - ਸੌਂਦੀਆਂ ਹਨ)।
ਸਵਾਰਿ
ਸਵਾਰ (ਦਿੰਦਾ ਹੈ), ਸਫਲ (ਕਰ ਦਿੰਦਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਵਾਰਣਾ; ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ)।
ਸਵਾਰਿਆ
ਸਵਾਰਿ+ਆ, ਸਵਾਰਿਆ ਹੈ, ਸ਼ਿੰਗਾਰਿਆ ਹੈ, ਸਵਾਰ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ)।
ਸਵਾਰਿਆ
ਸਵਾਰਿ+ਆ, ਸਵਾਰੇ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ)।
ਸਵਾਰੀ
ਸਵਾਰੀ ਹੈ, ਸਵਾਰ ਦਿੱਤੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਵਾਰਣਾ; ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ)।
ਸਵਾਰੇ
ਸਵਾਰੇ ਹਨ, ਸਵਾਰ ਦਿੱਤੇ ਹਨ, ਸਿਰੇ ਚਾੜ੍ਹ ਦਿੱਤੇ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ)।
ਸਵਾਰੇ
ਸਵਾਰ ਲੈ, ਸਿਰੇ ਚਾੜ੍ਹ ਲੈ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ )।
ਸਾ
ਉਹ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸੋਹਾਗਣਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਸਾ (सा - ਉਹ)।
ਸਾ
ਉਹ; ਉਸ ਦੀ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਪੁਰਸਾਈ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਸਾ (सा - ਉਹ)।
ਸਾਈ
ਉਹੀ, ਉਹ ਹੀ; ਉਹ।
ਵਿਆਕਰਣ: ਵਿਸ਼ੇਸ਼ਣ (ਵਸਤੁ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਈ (ਉਹੀ); ਅਪਭ੍ਰੰਸ਼ - ਸਾ/ਸੁ/ਸੋ; ਪ੍ਰਾਕ੍ਰਿਤ - ਸੋ; ਸੰਸਕ੍ਰਿਤ - ਸਹ (स: - ਉਹ)।
ਸਾਹਾ
ਸ਼ਾਹਾਂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਾਹ (ਧਨੀ; ਵਪਾਰੀ; ਰਾਜਾ, ਬਾਦਸ਼ਾਹ); ਫ਼ਾਰਸੀ - ਸ਼ਾਹ ( شاه - ਬਾਦਸ਼ਾਹ )।
ਸਾਹਿਬ
ਮਾਲਕ (ਦੇ), ਮਾਲਕ-ਪ੍ਰਭੂ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਸਾਹਿਬ (صاحب - ਮਾਲਕ)।
ਸਾਹਿਬ
(ਹੇ) ਸਾਹਿਬ, (ਹੇ) ਮਾਲਕ, (ਹੇ) ਸਵਾਮੀ; (ਹੇ) ਪ੍ਰਭੂ।
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਸਾਹਿਬ (صاحب - ਮਾਲਕ)।
ਸਾਹਿਬਾ
ਹੇ ਸਾਹਿਬ! ਹੇ ਮਾਲਕ! ਹੇ ਮਾਲਕ-ਪ੍ਰਭੂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਸਾਹਿਬ (صاحب - ਮਾਲਕ)।
ਸਾਹਿਬਾ
(ਹੇ) ਸਾਹਿਬ! (ਹੇ) ਪ੍ਰਭੂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਸਾਹਿਬ (صاحب - ਮਾਲਕ)।
ਸਾਹਿਬੁ
ਸਾਹਿਬ, ਮਾਲਕ, ਸੁਆਮੀ, ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਸਾਹਿਬ (صاحب - ਮਾਲਕ)।
ਸਾਹੁਰੜੈ
ਸਾਹੁਰੈ, ਸਹੁਰੇ, ਸਹੁਰੇ ਘਰ (ਵਿਚ); ਪ੍ਰਭੂ-ਪਤੀ ਦੇ ਘਰ (ਵਿਚ), ਪਰਲੋਕ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਹੁਰੇ (ਪਤਨੀ ਦੇ ਮਾਪਿਆਂ ਦਾ ਘਰ); ਲਹਿੰਦੀ - ਸਾਹਵਰੇ (ਉਸਦਾ ਪਰਵਾਰ); ਸਿੰਧੀ - ਸਾਹੁਰੋ (ਸਹੁਰੇ ਨਾਲ ਸੰਬੰਧਤ, ਉਸਦਾ ਪਰਵਾਰ); ਪ੍ਰਾਕ੍ਰਿਤ - ਸਾਸੁਰ (ਸਹੁਰੇ ਦਾ ਘਰ); ਸੰਸਕ੍ਰਿਤ - ਸ਼ਵਸ਼ੁਰ/ਸ਼੍ਵਾਸ਼ੁਰ (श्वशुर/श्वाशुर - ਸਹੁਰੇ ਨਾਲ ਸੰਬੰਧਤ)।
ਸਾਕ
ਸਾਕ, ਸੰਬੰਧੀ, ਰਿਸ਼ਤੇਦਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਕ (ਰਿਸ਼ਤੇਦਾਰੀ/ਸਾਕ-ਸੰਬੰਧੀ); ਲਹਿੰਦੀ - ਸਾਕ (ਰਿਸ਼ਤਾ, ਵਿਆਹ ਦੁਆਰਾ ਬਣਿਆ ਸੰਬੰਧ); ਪਾਲੀ - ਸਕ; ਸੰਸਕ੍ਰਿਤ - ਸਵਾਕਯ* (स्वाक्य - ਰਿਸ਼ਤੇਦਾਰੀ/ਸਾਕ-ਸੰਬੰਧੀ)।
ਸਾਕੈ
(ਪਰਸ) ਸਕਦੇ, (ਛੂਹ) ਸਕਦੇ; (ਪ੍ਰਭਾਵ ਪਾ) ਸਕਦੇ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਕੈ/ਸਾਕੈ (ਕਰ ਸਕਦਾ ਹੈ/ਸਮਰਥ ਹੁੰਦਾ ਹੈ); ਅਪਭ੍ਰੰਸ਼ - ਸੱਕਇ; ਪ੍ਰਾਕ੍ਰਿਤ - ਸੱਕੇਇ/ਸੱਕਅਇ; ਪਾਲੀ - ਸੱਕੋਤਿ/ਸੱਕਤਿ; ਸੰਸਕ੍ਰਿਤ - ਸ਼ਕ੍ਨੋਤਿ (शक्नोति - ਕਾਬਲ/ਲਾਇਕ ਹੈ)।
ਸਾਗਰ
(ਸੰਸਾਰ) ਸਾਗਰ (ਨੂੰ), (ਸੰਸਾਰ) ਸਮੁੰਦਰ (ਨੂੰ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਸਾਇਰੁ (ਸਮੁੰਦਰ, ਨਦੀ); ਅਪਭ੍ਰੰਸ਼ - ਸਾਅਰ; ਪ੍ਰਾਕ੍ਰਿਤ - ਸਾਗਰ/ਸਾਯਰ; ਪਾਲੀ - ਸਾਗਰ; ਸੰਸਕ੍ਰਿਤ - ਸਾਗਰਹ (सागर: - ਸਮੁੰਦਰ)।
ਸਾਗਰੰ
ਸਾਗਰ, ਸਮੁੰਦਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਸਾਇਰੁ (ਸਮੁੰਦਰ, ਨਦੀ); ਅਪਭ੍ਰੰਸ਼ - ਸਾਅਰ; ਪ੍ਰਾਕ੍ਰਿਤ - ਸਾਗਰ/ਸਾਯਰ; ਪਾਲੀ - ਸਾਗਰ; ਸੰਸਕ੍ਰਿਤ - ਸਾਗਰਹ (सागर: - ਸਮੁੰਦਰ)।
ਸਾਚ
ਸੱਚੇ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਸਬਦਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚ
ਸੱਚੇ।
ਵਿਆਕਰਣ: ਵਿਸ਼ੇਸ਼ਣ (ਸਾਹ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚਾ
ਸੱਚਾ; ਸਦੀਵੀ, ਸਦਾ-ਥਿਰ।।
ਵਿਆਕਰਣ: ਵਿਸ਼ੇਸ਼ਣ (ਸਾਹਿਬੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚਾ
ਸੱਚਾ; ਸਦੀਵੀ, ਸਦਾ ਥਿਰ।
ਵਿਆਕਰਣ: ਵਿਸ਼ੇਸ਼ਣ (ਸੋਹਿਲਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚਾ
ਸੱਚਾ; ਅਸਲ, ਹੋਂਦ ਵਾਲਾ।
ਵਿਆਕਰਣ: ਵਿਸ਼ੇਸ਼ਣ (ਖੇਲੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।
ਸਾਚਾ
ਸੱਚਾ; ਸਦਾ ਥਿਰ ਰਹਿਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਸਾਹਿਬੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚਾ
ਸੱਚਾ; ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚਾ
ਸੱਚਾ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਸਿਰਜਣਹਾਰੋ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।
ਸਾਚਿ
ਸੱਚੇ ਦੁਆਰਾ; ਸਦੀਵੀ ਦੁਆਰਾ, ਸਦਾ-ਥਿਰ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।
ਸਾਚੀ
ਸੱਚੀ।
ਵਿਆਕਰਣ: ਵਿਸ਼ੇਸ਼ਣ (ਗਲ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚੁ
ਸਚਾ; ਸਦੀਵੀ, ਸਦਾ-ਥਿਰ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚੁ
ਸਚਾ, ਸਦੀਵੀ।
ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚੇ
ਸਚੇ; ਸਦੀਵੀ, ਸਦਾ ਥਿਰ।
ਵਿਆਕਰਣ: ਵਿਸ਼ੇਸ਼ਣ (ਸਾਹਿਬ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚੇ
ਸੱਚੇ (ਦੀ); ਸਦਾ-ਥਿਰ (ਦੀ)।
ਵਿਆਕਰਣ: ਵਿਸ਼ੇਸ਼ਣ (ਨਾਮ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚੇ
(ਹੇ) ਸਚੇ! (ਹੇ) ਸਦਾ ਥਿਰ!
ਵਿਆਕਰਣ: ਵਿਸ਼ੇਸ਼ਣ (ਸਾਹਿਬਾ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚੈ
ਸੱਚੇ ਨੇ; ਸਦੀਵੀ ਨੇ, ਸਦਾ-ਥਿਰ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚੈ
ਸੱਚੇ ਦੇ; ਸਦੀਵੀ ਦੇ, ਸਦਾ-ਥਿਰ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਚੋ
ਸਾਚਾ, ਸੱਚਾ; ਸਥਿਰ, ਸਦਾ ਥਿਰ, ਸਦਾ ਕਾਇਮ ਰਹਿਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।
ਸਾਜਨ
ਸੱਜਣ ਜੀ (ਤੋਂ); ਪ੍ਰਭੂ-ਸੱਜਣ ਜੀ (ਤੋਂ), ਪ੍ਰਭੂ ਜੀ (ਤੋਂ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸਾਜਨ (ਪ੍ਰੇਮੀ); ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।
ਸਾਜਨ
ਸੱਜਣ, ਨੇਕ ਮਨੁਖ; ਮਿੱਤਰ; ਪ੍ਰੇਮੀ; ਸਤਿਸੰਗੀ ਸੱਜਣ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸਾਜਨ (ਪ੍ਰੇਮੀ); ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।
ਸਾਜਨ
(ਹੇ) ਸੱਜਣੋ! (ਹੇ) ਨੇਕ ਮਨੁਖੋ! (ਹੇ) ਮਿੱਤਰੋ! (ਹੇ) ਪ੍ਰੇਮੀਓ! (ਹੇ) ਸਤਿਸੰਗੀਓ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸਾਜਨ (ਪ੍ਰੇਮੀ); ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।
ਸਾਜਨਾ
ਸੱਜਣ ਜੀ; ਪ੍ਰਭੂ-ਸੱਜਣ ਜੀ, ਪ੍ਰਭੂ ਜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸਾਜਨ (ਪ੍ਰੇਮੀ); ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।
ਸਾਜਨੁ
ਸੱਜਣ, ਨੇਕ ਮਨੁਖ; ਮਿੱਤਰ; ਪ੍ਰੇਮੀ; ਸਤਿਸੰਗੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸਾਜਨ (ਪ੍ਰੇਮੀ); ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।
ਸਾਜਨੁ
ਸੱਜਣ, ਨੇਕ ਮਨੁਖ; ਮਿੱਤਰ; ਪ੍ਰੇਮੀ; ਸੱਜਣ (ਪ੍ਰਭੂ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸਾਜਨ (ਪ੍ਰੇਮੀ); ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।
ਸਾਥਿ
ਸਾਥ, ਸੰਗ, ਨਾਲ।
ਵਿਆਕਰਣ: ਸਬੰਧਕ।
ਵਿਉਤਪਤੀ: ਬ੍ਰਜ - ਸਾਥਹਿ/ਸਾਥਿ; ਰਾਜਸਥਾਨੀ - ਸਾਥੇ (ਨਾਲ); ਸੰਸਕ੍ਰਿਤ - ਸਾਰ੍ਥੇਨ (सार्थेन - ਸੰਗਤ ਵਿਚ)।
ਸਾਦ
ਸੁਆਦ, ਰਸ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਸਾਦ; ਪ੍ਰਾਕ੍ਰਿਤ - ਸਾਯ; ਸੰਸਕ੍ਰਿਤ - ਸਵਾਦ੍ (स्वाद् - ਸੁਆਦਲਾ)।
ਸਾਧ
ਸਾਧ/ਸਾਧੂ (ਦੀ), ਸਾਧੂ-ਸਤਿਗੁਰੂ (ਦੀ); ਗੁਰ-ਸ਼ਬਦ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉੱਤਮ, ਸ੍ਰੇਸ਼ਟ, ਪੂਰਨ)।
ਸਾਧ
ਸਾਧੂ ਦੀ, ਸਾਧੂ-ਸਤਿਗੁਰੂ ਦੀ; ਗੁਰ-ਸ਼ਬਦ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉੱਤਮ, ਸ੍ਰੇਸ਼ਟ, ਪੂਰਨ)।
ਸਾਧ
ਸਾਧੂਆਂ ਦੀ, ਸਾਧੂ-ਬਿਰਤੀ ਵਾਲੇ ਭਲੇ/ਨੇਕ ਲੋਕਾਂ ਦੀ, ਸਾਧਕਾਂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉਤਮ, ਸ਼੍ਰੇਸ਼ਟ, ਪੂਰਨ)।
ਸਾਧ
ਸਾਧੂ ਦੇ, ਸਾਧੂ-ਸਤਿਗੁਰੂ ਦੇ; ਗੁਰ-ਸ਼ਬਦ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉੱਤਮ, ਸ੍ਰੇਸ਼ਟ, ਪੂਰਨ)।
ਸਾਧ
ਸਾਧ/ਸਾਧੂ ਦੀ, ਸਾਧੂ-ਸਤਿਗੁਰੂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉਤਮ, ਸ਼੍ਰੇਸ਼ਟ, ਪੂਰਨ)।
ਸਾਧ
ਸਾਧਾਂ ਦੇ, ਸਾਧ-ਜਨਾਂ ਦੇ, ਸਾਧੂ-ਬਿਰਤੀ ਵਾਲਿਆਂ ਦੇ, ਸਾਧਕਾਂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉਤਮ, ਸ਼੍ਰੇਸ਼ਟ, ਪੂਰਨ)।
ਸਾਧ
ਸਾਧ/ਸਾਧੂ ਦੀ (ਸੰਗਤ) ਵਿਚ, ਸਤਿਗੁਰੂ ਦੀ (ਸੰਗਤ) ਵਿਚ; ਸਾਧ (ਸੰਗਤ) ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉਤਮ, ਸ਼੍ਰੇਸ਼ਟ, ਪੂਰਨ)।
ਸਾਧ
ਸਾਧ/ਸਾਧੂ ਨੂੰ, ਸਾਧੂ-ਸਤਿਗੁਰੂ ਨੂੰ; ਗੁਰ-ਸ਼ਬਦ ਨਾਲ ਜੁੜੇ ਅਤੇ ਜੋੜਨ ਵਾਲੇ ਸਤ-ਪੁਰਸ਼ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉੱਤਮ, ਸ੍ਰੇਸ਼ਟ, ਪੂਰਨ)।
ਸਾਧ
ਸਾਧ/ਸਾਧੂ ਨੂੰ, ਸਾਧੂ-ਸਤਿਗੁਰੂ ਨੂੰ; ਗੁਰ-ਸ਼ਬਦ ਨੂੰ।

ਸਾਧਸੰਗਤਿ
ਸਾਧ-ਸੰਗਤਿ, ਸਤ-ਪੁਰਸ਼ਾਂ/ਭਲੇ ਮਨੁਖਾਂ ਦੀ ਸੰਗਤ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਸਾਧੁਸੰਗਤਿ (ਸਾਧੂ ਦੀ ਸੰਗਤ); ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉੱਤਮ, ਸ਼੍ਰੇਸ਼ਟ, ਪੂਰਨ) + ਪੰਜਾਬੀ - ਸੰਗਤ (ਇਕੱਠ, ਸੰਗਤ); ਸਿੰਧੀ - ਸੰਗਤਿ (ਸੰਗਤ, ਸਭਾ, ਮਿਤਰਤਾ); ਸੰਸਕ੍ਰਿਤ - ਸਙ੍ਗਤਿ (सङ्गति - ਇਕਠੇ ਹੋਣਾ, ਮਿਲਣਾ; ਸਾਥ/ਸਭਾ/ਸੰਗਤ)।
ਸਾਧਨ
ਸਾਧਣ (ਲਈ)/ਸੋਧਣ (ਲਈ), ਸਵਾਰਣ (ਲਈ)।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਸਾਧਨ (ਉਪਾਅ, ਜਤਨ; ਕਾਰਜ ਦਾ ਅਰੰਭ, ਅਭਿਆਸ); ਸੰਸਕ੍ਰਿਤ - ਸਾਧਨਮ੍ (साधनम् - ਸਾਧਨ, ਪ੍ਰਾਪਤੀ, ਕਾਰਗੁਜ਼ਾਰੀ; ਪ੍ਰਦਰਸ਼ਨ, ਸੰਦ; ਨਤੀਜਾ)।
ਸਾਧਨ
ਇਸਤਰੀ ਦਾ, ਜੀਵ-ਇਸਤਰੀ ਦਾ; ਜਗਿਆਸੂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਸਾਧਨ (ਇਸਤਰੀ/ਜੀਵ-ਇਸਤਰੀ); ਲਹਿੰਦੀ - ਸਾਧਨੀ (ਸੰਤਣੀ, ਨੇਕ ਸੁਭਾਅ ਵਾਲੀ ਇਸਤਰੀ); ਸੰਸਕ੍ਰਿਤ - ਸਾਧੁ+ਧਨੀ (साधु+धनी - ਉਤਮ+ਜਵਾਨ ਇਸਤਰੀ)।
ਸਾਧਿਕ
ਸਾਧਕ, ਸਾਧਨਾ ਕਰਨ ਵਾਲੇ, ਅਭਿਆਸੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਾਧਕ (ਪਵਿੱਤਰ ਆਦਮੀ, ਚਮਤਕਾਰੀ ਕੰਮ ਕਰਨ ਵਾਲਾ); ਸੰਸਕ੍ਰਿਤ - ਸਾਧਕ (साधक - ਕੁਸ਼ਲ, ਪ੍ਰਭਾਵਸ਼ਾਲੀ; ਹੁਨਰਮੰਦ; ਅਲੌਕਿਕ ਸ਼ਕਤੀਆਂ ਦਾ ਮਾਲਕ)।
ਸਾਧੂ
ਸਾਧ/ਸਾਧੂ ਦੀ, ਸਾਧੂ-ਸਤਿਗੁਰੂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉਤਮ, ਸ਼੍ਰੇਸ਼ਟ, ਪੂਰਨ)।
ਸਾਧੂ
ਸਾਧ/ਸਾਧੂ ਨੂੰ, ਸਾਧੂ-ਸਤਿਗੁਰੂ ਨੂੰ; ਗੁਰ-ਸ਼ਬਦ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉਤਮ, ਸ਼੍ਰੇਸ਼ਟ, ਪੂਰਨ)।
ਸਾਧੂ
ਸਾਧੂ, ਭਲਾ ਪੁਰਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉਤਮ, ਸ਼੍ਰੇਸ਼ਟ, ਪੂਰਨ)
ਸਾਧੂ
ਸਾਧ/ਸਾਧੂ (ਬਿਨਾਂ), ਸਾਧੂ-ਸਤਿਗੁਰੂ (ਬਿਨਾਂ); ਗੁਰ-ਸ਼ਬਦ (ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉੱਤਮ, ਸ਼੍ਰੇਸ਼ਟ, ਪੂਰਨ)।
ਸਾਧੂ
ਸਾਧ/ਸਾਧੂ (ਨਾਲ), ਸਾਧੂ-ਸਤਿਗੁਰੂ (ਨਾਲ); ਗੁਰ-ਸ਼ਬਦ (ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉਤਮ, ਸ਼੍ਰੇਸ਼ਟ, ਪੂਰਨ)।
ਸਾਰ
ਖਬਰ-ਸਾਰ, ਸਾਰ-ਸੰਭਾਲ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸਾਰ (ਸੰਭਾਲ); ਸੰਸਕ੍ਰਿਤ - ਸਮ੍ਭਾਰ (सम्भार - ਸੰਭਾਲ)।
ਸਾਰ
ਸਾਰ, ਖਬਰ, ਸੋਝੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਸਾਰਣੁ (ਯਾਦ/ਚੇਤਾ ਕਰਨਾ); ਪ੍ਰਾਕ੍ਰਿਤ - ਸਾਰੇਇ (ਯਾਦ/ਚੇਤਾ ਕਰਾਉਂਦਾ ਹੈ); ਪਾਲੀ - ਸਾਰਣਾ (ਯਾਦ ਕਰਾਉਣਾ); ਸੰਸਕ੍ਰਿਤ - ਸ੍ਮਾਰਯਤਿ (स्मारयति - ਯਾਦ/ਚੇਤਾ ਕਰਾਉਂਦਾ ਹੈ)।
ਸਾਰ
ਸਾਰ-ਸੰਭਾਲ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸਾਰ (ਸੰਭਾਲ); ਸੰਸਕ੍ਰਿਤ - ਸਮ੍ਭਾਰ (सम्भार - ਸੰਭਾਲ)।
ਸਾਰ
ਸਾਰ, ਸੋਝੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸਾਰ (ਸੰਭਾਲ); ਸੰਸਕ੍ਰਿਤ - ਸਮ੍ਭਾਰ (सम्भार - ਸੰਭਾਲ)।
ਸਾਰੰ
ਸੋਹਣੇ, ਸੁੰਦਰ।
ਵਿਆਕਰਣ: ਵਿਸ਼ੇਸ਼ਣ (ਬਿਭੂਖਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸਾਰ (ਉਤਮ, ਸ੍ਰੇਸ਼ਟ); ਅਪਭ੍ਰੰਸ਼ - ਸਾਰੁ (ਸ੍ਰੇਸ਼ਟ, ਸ੍ਰੇਸ਼ਟ ਭਾਗ); ਪ੍ਰਾਕ੍ਰਿਤ - ਸਾਰ (ਤਾਕਤ; ਦੌਲਤ); ਪਾਲੀ - ਸਾਰ (ਕਠੋਰ ਲੱਕੜ; ਕੀਮਤ; ਜਰੂਰੀ); ਸੰਸਕ੍ਰਿਤ - ਸਾਰ (सार - ਲੱਕੜ ਦੀ ਕਠੋਰਤਾ; ਸ੍ਰੇਸ਼ਟ ਭਾਗ; ਮਜਬੂਤ)।
ਸਾਰਿਆ
ਸਾਰ ਦਿਤਾ/ਪਾ ਦਿਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਸਾਰਣੁ (ਯਾਦ/ਚੇਤਾ ਕਰਨਾ); ਪ੍ਰਾਕ੍ਰਿਤ - ਸਾਰੇਇ (ਯਾਦ/ਚੇਤਾ ਕਰਾਉਂਦਾ ਹੈ); ਪਾਲੀ - ਸਾਰਣਾ (ਯਾਦ ਕਰਾਉਣਾ); ਸੰਸਕ੍ਰਿਤ - ਸ੍ਮਾਰਯਤਿ (स्मारयति - ਯਾਦ/ਚੇਤਾ ਕਰਾਉਂਦਾ ਹੈ)।
ਸਾਰਿਗਪਾਣੀ
ਸਾਰਿੰਗਪਾਣੀ/ਸਾਰਿੰਗਪਾਣਿ ਨੂੰ, ਜਿਸ ਦੇ ਹੱਥ-ਵੱਸ ਸਾਰੀ ਪ੍ਰਿਥਵੀ ਹੈ ਉਸ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਰੰਗਪਾਣਿ/ਸਾਰੰਗਪਾਨਿ/ਸਾਰੰਗਪਾਨੀ; ਸੰਸਕ੍ਰਿਤ - ਸਾਰਙ੍ਗਪਾਣਿ/ਸ਼ਾਰਙ੍ਗਪਾਣਿ (सारङ्गपाणि/शारङ्गपाणि - ਜਿਸ ਦੇ ਹੱਥ ਵਿਚ ਕਮਾਨ ਹੈ, ਖਾਸਕਰ ਵਿਸ਼ਨੂੰ-ਕ੍ਰਿਸ਼ਨ)।
ਸਾਰੀ
ਸਾਰ, ਸ੍ਰੇਸ਼ਟ, ਉੱਤਮ।
ਵਿਆਕਰਣ: ਵਿਸ਼ੇਸ਼ਣ (ਕਰਣੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸਾਰ (ਉਤਮ, ਸ੍ਰੇਸ਼ਟ); ਅਪਭ੍ਰੰਸ਼ - ਸਾਰੁ (ਸ੍ਰੇਸ਼ਟ, ਸ੍ਰੇਸ਼ਟ ਭਾਗ); ਪ੍ਰਾਕ੍ਰਿਤ - ਸਾਰ (ਤਾਕਤ; ਦੌਲਤ); ਪਾਲੀ - ਸਾਰ (ਕਠੋਰ ਲੱਕੜ; ਕੀਮਤ; ਜਰੂਰੀ); ਸੰਸਕ੍ਰਿਤ - ਸਾਰ (सार - ਲੱਕੜ ਦੀ ਕਠੋਰਤਾ; ਸ੍ਰੇਸ਼ਟ ਭਾਗ; ਮਜਬੂਤ)।
ਸਾਰੀ
ਸਾਰਦੀ ਹੈ, ਸੰਭਾਲਦੀ ਹੈ, ਗਾਉਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸਾਰ (ਸੰਭਾਲ); ਸੰਸਕ੍ਰਿਤ - ਸਮ੍ਭਾਰ (सम्भार - ਸੰਭਾਲ)।
ਸਾਲਾਹੀ
ਸਲਾਹਾਂ, ਸਿਫਤ ਕਰਾਂ, ਉਸਤਤਿ ਕਰਾਂ, ਪ੍ਰਸੰਸਾ ਕਰਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸਾਲਾਹਹ੍; ਪ੍ਰਾਕ੍ਰਿਤ - ਸਲਾਹਾ; ਸੰਸਕ੍ਰਿਤ - ਸ਼ਲਾਘਾ (शलाघा - ਸ਼ੇਖੀ, ਪ੍ਰਸੰਸਾ)।
ਸਿਉ
ਨਾਲ।
ਵਿਆਕਰਣ: ਸੰਬੰਧਕ।
ਵਿਉਤਪਤੀ: ਪੁਰਾਤਨ ਪੰਜਾਬੀ - ਸਿਉ; ਅਪਭ੍ਰੰਸ਼ - ਸਿਉਂ/ਸਹੂੰ; ਪ੍ਰਾਕ੍ਰਿਤ - ਸਿਆ/ਸਾਹਿ; ਪਾਲੀ/ਸੰਸਕ੍ਰਿਤ - ਸਹਿਤ (सहित - ਸਾਥ, ਨਾਲ)।
ਸਿਉ
ਨਾਲ, ਸਮੇਤ।

ਨਾਲ/ਵਿਚ।

ਨਾਲ, ਵਿਚ।

ਸਿਆਣਾ
ਸਿਆਣਾ, ਸੂਝਵਾਨ, ਸਮਝਦਾਰ।
ਵਿਆਕਰਣ: ਵਿਸ਼ੇਸ਼ਣ (ਸੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਸਿਆਣਾ; ਸਿੰਧੀ - ਸਿਆਣੋ; ਅਪਭ੍ਰੰਸ਼ - ਸਿਆਣਾ; ਪ੍ਰਾਕ੍ਰਿਤ - ਸਿਜਾਣ; ਸੰਸਕ੍ਰਿਤ - ਸਿਜ੍ਞਾਨ (सिज्ञान - ਬੁਧੀਮਾਨ, ਚਲਾਕ)।
ਸਿਆਣੇ
ਸਿਆਣੇ, ਸਮਝਦਾਰ, ਸੂਝਵਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਸਿਆਣਾ; ਸਿੰਧੀ - ਸਿਆਣੋ; ਅਪਭ੍ਰੰਸ਼ - ਸਿਆਣਾ; ਪ੍ਰਾਕ੍ਰਿਤ - ਸਿਜਾਣ; ਸੰਸਕ੍ਰਿਤ - ਸਿਜ੍ਞਾਨ (सिज्ञान - ਬੁਧੀਮਾਨ, ਚਲਾਕ)।
ਸਿਖ
(ਹੇ) ਸਿਖੋ! (ਹੇ) ਸਿਖਿਆਰਥੀਓ! (ਹੇ) ਜਗਿਆਸੂਓ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਸਿਖ; ਲਹਿੰਦੀ - ਸਿੱਖ (ਸਿਖਿਆਰਥੀ); ਸਿੰਧੀ - ਸਿਖੁ (ਮੁਰੀਦ/ਚੇਲਾ); ਅਪਭ੍ਰੰਸ਼ - ਸਿਕਿ੍ਖਅ (ਗਿਆਨਵਾਨ); ਸੰਸਕ੍ਰਿਤ - ਸ਼ਿਕ੍ਸ਼ਯ (शिक्ष्य - ਪੜ੍ਹਾਇਆ ਜਾਣਾ, ਪੜ੍ਹਾਉਣ ਜੋਗ)।
ਸਿਖ
ਸਿਖ, ਜਗਿਆਸੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਸਿਖ; ਲਹਿੰਦੀ - ਸਿੱਖ (ਸਿਖਿਆਰਥੀ); ਸਿੰਧੀ - ਸਿਖੁ (ਮੁਰੀਦ/ਚੇਲਾ); ਅਪਭ੍ਰੰਸ਼ - ਸਿਕਿ੍ਖਅ (ਗਿਆਨਵਾਨ); ਸੰਸਕ੍ਰਿਤ - ਸ਼ਿਕ੍ਸ਼ਯ (शिक्ष्य - ਪੜ੍ਹਾਇਆ ਜਾਣਾ, ਪੜ੍ਹਾਉਣ ਜੋਗ)।
ਸਿਖ
ਸਿਖਾਂ ਨੂੰ, ਪੈਰੋਕਾਰਾਂ ਨੂੰ; ਸਿਖਿਆਰਥੀਆਂ ਨੂੰ, ਜਗਿਆਸੂਆਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਸਿਖ; ਲਹਿੰਦੀ - ਸਿੱਖ (ਸਿਖਿਆਰਥੀ); ਸਿੰਧੀ - ਸਿਖੁ (ਮੁਰੀਦ/ਚੇਲਾ); ਅਪਭ੍ਰੰਸ਼ - ਸਿਕਿ੍ਖਅ (ਗਿਆਨਵਾਨ); ਸੰਸਕ੍ਰਿਤ - ਸ਼ਿਕ੍ਸ਼ਯ (शिक्ष्य - ਪੜ੍ਹਾਇਆ ਜਾਣਾ, ਪੜ੍ਹਾਉਣ ਜੋਗ)।
ਸਿਖੀ
ਸਿਖੀਂ, ਸਿਖਾਂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਸਿਖ; ਲਹਿੰਦੀ - ਸਿੱਖ (ਸਿਖਿਆਰਥੀ); ਸਿੰਧੀ - ਸਿਖੁ (ਮੁਰੀਦ/ਚੇਲਾ); ਅਪਭ੍ਰੰਸ਼ - ਸਿਕਿ੍ਖਅ (ਗਿਆਨਵਾਨ); ਸੰਸਕ੍ਰਿਤ - ਸ਼ਿਕ੍ਸ਼ਯ (शिक्ष्य - ਪੜ੍ਹਾਇਆ ਜਾਣਾ, ਪੜ੍ਹਾਉਣ ਜੋਗ)।
ਸਿੰਘ
ਸਿੰਘ ਦੀ, ਸ਼ੇਰ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਸਿੰਘ; ਸੰਸਕ੍ਰਿਤ - ਸਿੰਹ (सिंह - ਸ਼ੇਰ)।
ਸਿਧ
ਸਿੱਧ, ਆਪਣੀ ਸਿੱਧੀ ਵਿਚ ਸਫਲਤਾ ਪਾ ਚੁੱਕੇ ਜੋਗੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਸਿਧ; ਸਿੰਧੀ - ਸਿਧੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਸਿੱਧ੍ (सिद्ध् - ਸਿੱਧਤਾ ਪੂਰਨ, ਸਿੱਧੀ ਨੂੰ ਪ੍ਰਾਪਤ ਜੋਗੀ)।
ਸਿਫਤਿ
ਸਿਫਤਿ ਵਿਚ, ਸਿਫਤਿ-ਸਾਲਾਹ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਿਫਤਿ; ਅਰਬੀ - ਸਿਫ਼ਤ (صِفَات - ਉਸਤਤਿ, ਵਡਿਆਈ)।
ਸਿਮਰਤ
ਸਿਮਰਦਾ/ਸਿਮਰਦਾ ਹੈਂ, ਚਿਤਵਦਾ/ਚਿਤਵਦਾ/ਹੈਂ, ਯਾਦ ਕਰਦਾ/ ਯਾਦ ਕਰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਿਮਰਣਾ (ਯਾਦ ਕਰਨਾ); ਅਪਭ੍ਰੰਸ਼ - ਸੁਵਰਇ; ਪ੍ਰਾਕ੍ਰਿਤ - ਸਰਅਇ/ਸਮਰਅਇ; ਪਾਲੀ - ਸਰਤਿ/ਸੁਮਰਤਿ (ਯਾਦ ਕਰਦਾ ਹੈ); ਸੰਸਕ੍ਰਿਤ - ਸ੍ਮਰਤਿ (स्मरति - ਚਾਹੁੰਦਾ ਹੈ, ਪਿਆਰ ਕਰਦਾ ਹੈ; ਯਾਦ ਕਰਦਾ ਹੈ)।
ਸਿਮਰਤ
ਸਿਮਰਦਾ ਹੈਂ, ਚੇਤੇ ਕਰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਿਮਰਣਾ (ਯਾਦ ਕਰਨਾ); ਅਪਭ੍ਰੰਸ਼ - ਸੁਵਰਇ; ਪ੍ਰਾਕ੍ਰਿਤ - ਸਰਅਇ/ਸਮਰਅਇ; ਪਾਲੀ - ਸਰਤਿ/ਸੁਮਰਤਿ (ਯਾਦ ਕਰਦਾ ਹੈ); ਸੰਸਕ੍ਰਿਤ - ਸ੍ਮਰਤਿ (स्मरति - ਚਾਹੁੰਦਾ ਹੈ, ਪਿਆਰ ਕਰਦਾ ਹੈ; ਯਾਦ ਕਰਦਾ ਹੈ)।
ਸਿਮਰਨਿ
ਸਿਮਰਨ ਨਾਲ/ਦੁਆਰਾ, ਚਿੰਤਨ ਨਾਲ/ਦੁਆਰਾ, ਧਿਆਨ ਨਾਲ/ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਿਮਰਨ; ਲਹਿੰਦੀ - ਸਿਮਰਣ; ਪ੍ਰਾਕ੍ਰਿਤ - ਸੁਮਰਣ/ਸਮਰਣ; ਸੰਸਕ੍ਰਿਤ - ਸ੍ਮਰਣਮ੍ (स्मरणम् - ਚੇਤੇ/ਯਾਦ ਕਰਨਾ; ਚੇਤਾ/ਯਾਦ)।
ਸਿਮ੍ਰਿਤਿ
ਸਿਮ੍ਰਤੀਆਂ (ਦੇ), ਹਿੰਦੂ ਨੇਮ-ਕਾਨੂੰਨ ਦੀਆਂ ਕਿਤਾਬਾਂ (ਦੇ), ਹਿੰਦੂ ਮਤ ਦੀਆਂ ਸਤਾਈ ਧਾਰਮਕ ਪੁਸਤਕਾਂ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਸੰਸਕ੍ਰਿਤ - ਸ੍ਮ੍ਰਿਤਿ (स्मृति - ਯਾਦ, ਸਿਮਰਨ, ਸੋਚਣਾ; ਮਨ ਵਿਚ ਚੇਤੇ ਕਰਨਾ; ਮਨੂੰ ਦੀਆਂ ਨੇਮ-ਕਾਨੂੰਨ ਦੀਆਂ ਕਿਤਾਬਾਂ)।
ਸਿਮ੍ਰਿਤਿ
ਸਿਮ੍ਰਤੀਆਂ, ਹਿੰਦੂ ਨੇਮ-ਕਾਨੂੰਨ ਦੀਆਂ ਕਿਤਾਬਾਂ, ਹਿੰਦੂ ਮਤ ਦੀਆਂ ਸਤਾਈ ਧਾਰਮਕ ਪੁਸਤਕਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਸੰਸਕ੍ਰਿਤ - ਸ੍ਮ੍ਰਿਤਿ (स्मृति - ਯਾਦ, ਸਿਮਰਨ, ਸੋਚਣਾ; ਮਨ ਵਿਚ ਚੇਤੇ ਕਰਨਾ; ਮਨੂੰ ਦੀਆਂ ਨੇਮ-ਕਾਨੂੰਨ ਦੀਆਂ ਕਿਤਾਬਾਂ )।
ਸਿਰ
ਸਿਰ; ਸਿਰਾਂ ਦੇ ਕੇਸ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਸਿਰ; ਸਿੰਧੀ - ਸਿਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਿਰ; ਸੰਸਕ੍ਰਿਤ - ਸ਼ਿਰਸ੍ (शिरस् - ਸਿਰ)।
ਸਿਰਜਨਹਾਰੁ
ਸਿਰਜਣਹਾਰ, ਰਚਚਨਹਾਰ।
ਵਿਆਕਰਣ: ਵਿਸ਼ੇਸ਼ਣ (ਸੁਆਮੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਿਰਜਨਹਾਰ (ਸਿਰਜਣਹਾਰ/ਕਰਤਾਰ); ਬ੍ਰਜ - ਸਿਰਜਨਹਾਰ; ਸੰਸਕ੍ਰਿਤ - ਸ੍ਰਿਜਨਕਾਰ (सृजनकार - ਸਿਰਜਣ ਵਾਲਾ, ਬਨਾਉਣ ਵਾਲਾ)।
ਸਿਰਤਾਜਾ
ਸਿਰਤਾਜ, ਮਾਲਕ, ਸਵਾਮੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਸਿਰਤਾਜ; ਫ਼ਾਰਸੀ - ਸਰਤਾਜ (سرتاج - ਆਗੂ, ਸੁਆਮੀ, ਮਾਲਕ, ਮੁਖੀ; ਪਤੀ; ਮੁਖੀਆ, ਸਤਿਕਾਰਜੋਗ)।
ਸਿਰਿ
ਸਿਰ-ਸਿਰ ਨੂੰ/ਪ੍ਰਤੀ, ਸਿਰ-ਬ-ਸਿਰ ਨੂੰ/ਪ੍ਰਤੀ, ਹਰੇਕ ਨੂੰ/ਪ੍ਰਤੀ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਸਿਰ; ਸਿੰਧੀ - ਸਿਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਿਰ; ਸੰਸਕ੍ਰਿਤ - ਸ਼ਿਰਸ੍ (शिरस् - ਸਿਰ)।
ਸਿਰਿ
ਸਿਰ ‘ਤੇ, ਉਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਸਿਰ; ਸਿੰਧੀ - ਸਿਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਿਰ; ਸੰਸਕ੍ਰਿਤ - ਸ਼ਿਰਸ੍ (शिरस् - ਸਿਰ)
ਸਿਰਿ
ਸਿਰ-ਸਿਰ, ਸਿਰ-ਬ-ਸਿਰ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ - ਸਿਰ; ਸਿੰਧੀ - ਸਿਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਿਰ; ਸੰਸਕ੍ਰਿਤ - ਸ਼ਿਰਸ੍ (शिरस् - ਸਿਰ)
ਸਿਰਿ
ਸਿਰ ਉਤੇ, ਸਿਰਮੌਰ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਸਿਰ; ਸਿੰਧੀ - ਸਿਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਿਰ; ਸੰਸਕ੍ਰਿਤ - ਸ਼ਿਰਸ੍ (शिरस् - ਸਿਰ)।
ਸਿਰੁ
ਸਿਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਸਿਰ; ਸਿੰਧੀ - ਸਿਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਿਰ; ਸੰਸਕ੍ਰਿਤ - ਸ਼ਿਰਸ੍ (शिरस् - ਸਿਰ)।
ਸੀਆ
(ਵਿਆਹੀਆਂ) ਸੀਗੀਆਂ, (ਵਿਆਹੀਆਂ) ਸੀ/ਸਨ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੀ (ਭੂਤਕਾਲ ਨੂੰ ਪ੍ਰਗਟਾਉਣ ਵਾਲੀ ਸਹਾਇਕ ਕਿਰਿਆ); ਲਹਿੰਦੀ - ਹੀ/ਆਹੇ/ਆਹੀ; ਅਪਭ੍ਰੰਸ਼/ਪ੍ਰਾਕ੍ਰਿਤ - ਆਹੀ; ਸੰਸਕ੍ਰਿਤ - ਆਸੀਤ (आसीत् - ਸੀ)।
ਸੀਤਲੁ
ਸੀਤਲ, ਠੰਢਾ; ਸ਼ਾਂਤ।
ਵਿਆਕਰਣ: ਵਿਸ਼ੇਸ਼ਣ (ਮਨੁ ਅਤੇ ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸੀਤਲ (ਠੰਡਾ/ਸੀਤਲ); ਸੰਸਕ੍ਰਿਤ - ਸ਼ੀਤਲਮ੍ (शीतलम् - ਠੰਡਾ, ਠੰਡਕ, ਠੰਡਾ ਮੌਸਮ)।
ਸੁ
ਉਹ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਅੰਮ੍ਰਿਤੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸੁ/ਸੋ; ਸੰਸਕ੍ਰਿਤ - ਸਹ (स: - ਉਹ)।
ਸੁਆਨ
ਕੁੱਤੇ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਸੁਆਨ; ਸੰਸਕ੍ਰਿਤ - ਸ਼ਵਾਨਹ (श्वान: - ਕੁੱਤਾ)।
ਸੁਆਨ
ਕੁੱਤੇ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਸੁਆਨ; ਸੰਸਕ੍ਰਿਤ - ਸ਼ਵਾਨਹ (श्वान: - ਕੁੱਤਾ)
ਸੁਆਮੀ
(ਹੇ) ਸੁਆਮੀ! (ਹੇ) ਮਾਲਕ! (ਹੇ) ਹਰੀ! (ਹੇ) ਪ੍ਰਭੂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਆਮੀ; ਅਪਭ੍ਰੰਸ਼ - ਸਵਾਮੀ/ਸਾਹਿ; ਪ੍ਰਾਕ੍ਰਿਤ - ਸਾਮਿ/ਸਾਮਿਅ; ਪਾਲੀ - ਸਾਮਿਨ/ਸੁਵਾਮਿਨ; ਸੰਸਕ੍ਰਿਤ - ਸਵਾਮਿਨ੍ (स्वामिन् - ਮਾਲਕ, ਪਤੀ, ਪ੍ਰਭੂ)।
ਸੁਆਮੀ
ਸੁਆਮੀ ਨੂੰ, ਮਾਲਕ ਨੂੰ, ਹਰੀ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਆਮੀ; ਅਪਭ੍ਰੰਸ਼ - ਸਵਾਮੀ/ਸਾਹਿ; ਪ੍ਰਾਕ੍ਰਿਤ - ਸਾਮਿ/ਸਾਮਿਅ; ਪਾਲੀ - ਸਾਮਿਨ/ਸੁਵਾਮਿਨ; ਸੰਸਕ੍ਰਿਤ - ਸਵਾਮਿਨ੍ (स्वामिन् - ਮਾਲਕ, ਪਤੀ, ਪ੍ਰਭੂ)।
ਸੁਆਮੀ
ਸੁਆਮੀ, ਮਾਲਕ, ਹਰੀ, ਪ੍ਰਭੂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਆਮੀ; ਅਪਭ੍ਰੰਸ਼ - ਸਵਾਮੀ/ਸਾਹਿ; ਪ੍ਰਾਕ੍ਰਿਤ - ਸਾਮਿ/ਸਾਮਿਅ; ਪਾਲੀ - ਸਾਮਿਨ/ਸੁਵਾਮਿਨ; ਸੰਸਕ੍ਰਿਤ - ਸਵਾਮਿਨ੍ (स्वामिन् - ਮਾਲਕ, ਪਤੀ, ਪ੍ਰਭੂ)।
ਸੁਇਨਾ
ਸੋਨਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੋਨਾ/ਸੋਇਨਾ/ਸਿਉਨਾ; ਲਹਿੰਦੀ - ਸੋਨਾ; ਸਿੰਧੀ - ਸੋਨੁ; ਕਸ਼ਮੀਰੀ - ਸੋਨ (ਸੋਨਾ); ਸੰਸਕ੍ਰਿਤ - ਸੁਵਰਣ (सुवर्ण - ਚਮਕਦਾਰ ਰੰਗ ਦਾ, ਸੁਨਹਿਰੀ)।
ਸੁਹਾਇਆ
ਸ਼ੋਭਨੀਕ ਹੋਇਆ ਹੈ, ਸ਼ੋਭਾ ਵਾਲਾ ਹੋਇਆ ਹੈ; ਸੁਸ਼ੋਭਿਤ ਹੈ, ਸੁਸ਼ੋਭਿਤ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।
ਸੁਹਾਵਾ
ਸੁਹਾਵਣਾ, ਸੁਖਦਾਈ।
ਵਿਆਕਰਣ: ਵਿਸ਼ੇਸ਼ਣ (ਸੋਹਿਲਾ ਸਬਦੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਿਤ ਹੁੰਦਾ ਹੈ)।
ਸੁਹਾਵੀ
ਸੁਹਾਵਣੀ, ਸੋਭਨੀਕ, ਸੋਹਣੀ।
ਵਿਆਕਰਣ: ਵਿਸ਼ੇਸ਼ਣ (ਸੇਜ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਿਤ ਹੁੰਦਾ ਹੈ)।
ਸੁਹੇਲਾ
ਸੌਖਾ, ਸੁਖਦਾਈ।
ਵਿਆਕਰਣ: ਵਿਸ਼ੇਸ਼ਣ (ਕਾਜੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸੁਹੇਲਾ; ਸਿੰਧੀ - ਸਹੇਲੋ (ਸੌਖਾ); ਸੰਸਕ੍ਰਿਤ - ਸੁਖਿੱਲ* (सुखिल्ल* - ਸੌਖਾ, ਸੁਖਦਾਈ)।
ਸੁਹੇਲਾ
ਸੌਖਾ, ਸੁਖਦਾਈ।
ਵਿਆਕਰਣ: ਵਿਸ਼ੇਸ਼ਣ (ਬਸਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸੁਹੇਲਾ; ਸਿੰਧੀ - ਸਹੇਲੋ (ਸੌਖਾ); ਸੰਸਕ੍ਰਿਤ - ਸੁਖਿੱਲ* (सुखिल्ल* - ਸੌਖਾ, ਸੁਖਦਾਈ)।
ਸੁਹੇਲੈ
ਸੁਹੇਲੇ, ਸੌਖੇ, ਸੁਖਦਾਈ।
ਵਿਆਕਰਣ: ਵਿਸ਼ੇਸ਼ਣ (ਪੰਥਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸੁਹੇਲਾ; ਸਿੰਧੀ - ਸਹੇਲੋ (ਸੌਖਾ); ਸੰਸਕ੍ਰਿਤ - ਸੁਖਿੱਲ* (सुखिल्ल* - ਸੌਖਾ, ਸੁਖਦਾਈ)।
ਸੁਕਾ
ਸੁੱਕਾ, ਕੁਮਲਾਇਆ, ਮੁਰਝਾਇਆ।
ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸੂਕਾ; ਲਹਿੰਦੀ - ਸੁੱਕਾ; ਸਿੰਧੀ - ਸੁਕੋ; ਪ੍ਰਾਕ੍ਰਿਤ/ਪਾਲੀ - ਸੁਕ੍ਖ (ਸੁੱਕਾ); ਸੰਸਕ੍ਰਿਤ - ਸ਼ੁਸ਼੍ਕ (शुष्क - ਸੁੱਕਿਆ ਹੋਇਆ)।
ਸੁਖ
ਸੁਖ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਖ; ਅਪਭ੍ਰੰਸ਼/ਪ੍ਰਾਕ੍ਰਿਤ - ਸੁਕ੍ਖ (ਸੁਖ/ਖੁਸ਼ੀ); ਪਾਲੀ - ਸੁਖ; ਸੰਸਕ੍ਰਿਤ - ਸੁਖ (सुख - ਸੁਹਾਵਣਾ, ਅਸਾਨ, ਅਰਾਮ, ਖੁਸ਼ੀ)।
ਸੁਖ
ਸੁਖ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਖ; ਅਪਭ੍ਰੰਸ਼/ਪ੍ਰਾਕ੍ਰਿਤ - ਸੁਕ੍ਖ (ਸੁਖ/ਖੁਸ਼ੀ); ਪਾਲੀ - ਸੁਖ; ਸੰਸਕ੍ਰਿਤ - ਸੁਖ (सुख - ਸੁਹਾਵਣਾ, ਅਸਾਨ, ਅਰਾਮ, ਖੁਸ਼ੀ)।
ਸੁਖ
ਸੁਖ (ਨਾਲ/ਵਿਚ)।

ਸੁਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਖ; ਅਪਭ੍ਰੰਸ਼/ਪ੍ਰਾਕ੍ਰਿਤ - ਸੁਕ੍ਖ (ਸੁਖ/ਖੁਸ਼ੀ); ਪਾਲੀ - ਸੁਖ; ਸੰਸਕ੍ਰਿਤ - ਸੁਖ (सुख - ਸੁਹਾਵਣਾ, ਅਸਾਨ, ਅਰਾਮ, ਖੁਸ਼ੀ)।
ਸੁਖ
ਸੁਖ (ਲਈ/ਦੇ ਲਈ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਖ; ਅਪਭ੍ਰੰਸ਼/ਪ੍ਰਾਕ੍ਰਿਤ - ਸੁਕ੍ਖ (ਸੁਖ/ਖੁਸ਼ੀ); ਪਾਲੀ - ਸੁਖ; ਸੰਸਕ੍ਰਿਤ - ਸੁਖ (सुख - ਸੁਹਾਵਣਾ, ਅਸਾਨ, ਅਰਾਮ, ਖੁਸ਼ੀ)।
ਸੁਖ
ਸੁਖਾਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਖ; ਅਪਭ੍ਰੰਸ਼/ਪ੍ਰਾਕ੍ਰਿਤ - ਸੁਕ੍ਖ (ਸੁਖ/ਖੁਸ਼ੀ); ਪਾਲੀ - ਸੁਖ; ਸੰਸਕ੍ਰਿਤ - ਸੁਖ (सुख - ਸੁਹਾਵਣਾ, ਅਸਾਨ, ਅਰਾਮ, ਖੁਸ਼ੀ)।
ਸੁਖ
ਸੁਖਾਂ ਦਾ।

ਸੁਖ (ਨਾਲ/ਲਈ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਖ; ਅਪਭ੍ਰੰਸ਼/ਪ੍ਰਾਕ੍ਰਿਤ - ਸੁਕ੍ਖ (ਸੁਖ/ਖੁਸ਼ੀ); ਪਾਲੀ - ਸੁਖ; ਸੰਸਕ੍ਰਿਤ - ਸੁਖ (सुख - ਸੁਹਾਵਣਾ, ਅਸਾਨ, ਅਰਾਮ, ਖੁਸ਼ੀ)।
ਸੁਖੁ
ਸੁਖ ਤੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਖ; ਅਪਭ੍ਰੰਸ਼/ਪ੍ਰਾਕ੍ਰਿਤ - ਸੁਕ੍ਖ (ਸੁਖ/ਖੁਸ਼ੀ); ਪਾਲੀ - ਸੁਖ; ਸੰਸਕ੍ਰਿਤ - ਸੁਖ (सुख - ਸੁਹਾਵਣਾ, ਅਸਾਨ, ਅਰਾਮ, ਖੁਸ਼ੀ)।
ਸੁਖੁ
ਸੁਖ, ਆਤਮਕ ਸੁਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਖ; ਅਪਭ੍ਰੰਸ਼/ਪ੍ਰਾਕ੍ਰਿਤ - ਸੁਕ੍ਖ (ਸੁਖ/ਖੁਸ਼ੀ); ਪਾਲੀ - ਸੁਖ; ਸੰਸਕ੍ਰਿਤ - ਸੁਖ (सुख - ਸੁਹਾਵਣਾ, ਅਸਾਨ, ਅਰਾਮ, ਖੁਸ਼ੀ)।
ਸੁਚਿ
ਸੁਚ, ਸੁਚਮਤਾ, ਪਵਿਤਰਤਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪ੍ਰਾਕ੍ਰਿਤ - ਸੁਚਿ (ਪਵਿਤਰਤਾ); ਸੰਸਕ੍ਰਿਤ - ਸ਼ੁਚਿ (शुचि - ਨਿਰਮਲ, ਸਵਛ, ਉਜਲ)।
ਸੁਜਾਣੁ
ਸੁ+ਜਾਣ, ਸਭ ਕੁਝ ਜਾਣਨ ਵਾਲਾ, ਸਿਆਣਾ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਬ੍ਰਜ - ਸੁਜਾਣ (ਗਿਆਨਵਾਨ); ਅਪਭ੍ਰੰਸ਼ - ਸੁਝਾਣ; ਪ੍ਰਾਕ੍ਰਿਤ - ਸੁ+ਜਾਣ (ਸਿਆਣਾ); ਪਾਲੀ - ਜਾਨਕ; ਸੰਸਕ੍ਰਿਤ - ਜਾਨਤ (जानत - ਜਾਣਕਾਰ)।
ਸੁਜਾਨ
(ਹੇ) ਸਿਆਣੇ! (ਹੇ) ਸੂਝਵਾਨ! (ਹੇ) ਸਮਝਦਾਰ!
ਵਿਆਕਰਣ: ਵਿਸ਼ੇਸ਼ਣ (ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਬ੍ਰਜ - ਸੁਜਾਣ (ਗਿਆਨਵਾਨ); ਅਪਭ੍ਰੰਸ਼ - ਸੁਝਾਣ; ਪ੍ਰਾਕ੍ਰਿਤ - ਸੁ+ਜਾਣ (ਸਿਆਣਾ); ਪਾਲੀ - ਜਾਨਕ; ਸੰਸਕ੍ਰਿਤ - ਜਾਨਤ (जानत - ਜਾਣਕਾਰ)।
ਸੁਜਾਨ
ਹੇ ਸਿਆਣੇ (ਮਨ)!
ਵਿਆਕਰਣ: ਵਿਸ਼ੇਸ਼ਣ (ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਬ੍ਰਜ - ਸੁਜਾਣ (ਗਿਆਨਵਾਨ); ਅਪਭ੍ਰੰਸ਼ - ਸੁਝਾਣ; ਪ੍ਰਾਕ੍ਰਿਤ - ਸੁ+ਜਾਣ (ਸਿਆਣਾ); ਪਾਲੀ - ਜਾਨਕ; ਸੰਸਕ੍ਰਿਤ - ਜਾਨਤ (जानत - ਜਾਣਕਾਰ)।
ਸੁਣਹੁ
ਸੁਣੋ!
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ - ਸੁਣਹੁ; ਪ੍ਰਾਕ੍ਰਿਤ - ਸੁਣਹ; ਸੰਸਕ੍ਰਿਤ - ਸ਼੍ਰਿਣੁਥ (श्रृणुथ - ਸੁਣੋ)।
ਸੁਣਾਇਆ
ਸੁਣਾਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਸੁਣਾਵਣ (ਸੂਚਤ ਕਰਦਾ ਹੈ); ਪ੍ਰਾਕ੍ਰਿਤ - ਸੁਣਾਵੇਦਿ; ਪਾਲੀ - ਸੁਣਾਪੇਤਿ (ਸੁਣਾਉਂਦਾ ਹੈ, ਐਲਾਨ ਕਰਦਾ ਹੈ); ਸੰਸਕ੍ਰਿਤ - ਸ਼੍ਰਿਣੋਤਿ (श्रृणोति - ਸੁਣਦਾ ਹੈ)।
ਸੁਣਾਏ
ਸੁਣਾਉਂਦਾ ਹੈ, ਸ੍ਰਵਣ ਕਰਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।
ਸੁਣਿ
ਸੁਣ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਨਣਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਨਣਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।

ਸੁਣੀ ਹੈ, ਸ੍ਰਵਣ ਕੀਤੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।
ਸੁਣਿ
ਸੁਣੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ
ਵਿਉਤਪਤੀ: ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਨਣਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।
ਸੁਣਿ
ਸੁਣ ਕੇ, ਸ੍ਰਵਣ ਕਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।
ਸੁਣੀ
ਸੁਣੀਂ, ਸੁਣਾਂ।
ਵਿਆਕਰਣ: ਕਿਰਿਆ, ਸੰਭਾਵੀ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।
ਸੁਣੀ
ਸੁਣੀਂ ਜਾਣ ਕਰਕੇ, ਸੁਣਿਆਂ, ਸੁਣਨ ਨਾਲ/ਦੁਆਰਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।
ਸੁਣੀਐ
ਸੁਣਨਾ ਚਾਹੀਦਾ ਹੈ, ਸ੍ਰਵਣ ਕਰਨਾ ਚਾਹੀਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ
ਵਿਉਤਪਤੀ: ਪੁਰਾਤਨ ਪੰਜਾਬੀ - ਸੁਨਣਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਨਣਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।
ਸੁਣੀਐ
ਸੁਣੀਏ, ਸੁਣਿਆ ਜਾਏ, ਸ੍ਰਵਣ ਕੀਤਾ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ
ਵਿਉਤਪਤੀ: ਪੁਰਾਤਨ ਪੰਜਾਬੀ - ਸੁਨਣਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਨਣਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।
ਸੁੰਦਰ
ਸੁੰਦਰ, ਖੂਬਸੂਰਤ, ਸੋਹਣੀਓ।
ਵਿਆਕਰਣ: ਵਿਸ਼ੇਸ਼ਣ (ਨਾਰੀ ਦਾ), ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਪ੍ਰਾਕ੍ਰਿਤ/ਪਾਲੀ - ਸੁੰਦਰ (ਸੁੰਦਰ); ਸੰਸਕ੍ਰਿਤ - ਸੁੰਦਰ (सुन्दर - ਸੁੰਦਰ, ਸੋਹਣਾ, ਮਨਮੋਹਕ)।
ਸੁਨਹੁ
ਸੁਣੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ - ਸੁਣਹੁ; ਪ੍ਰਾਕ੍ਰਿਤ - ਸੁਣਹ; ਸੰਸਕ੍ਰਿਤ - ਸ਼੍ਰਿਣੁਥ (श्रृणुथ - ਸੁਣੋ)।
ਸੁਨਿਓ
ਸੁਣਿਆ, ਸ੍ਰਵਣ ਕੀਤਾ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।
ਸੁਪਨਾ
ਸੁਪਨਾ।
ਵਿਆਕਰਣ: ਵਿਸ਼ੇਸ਼ਣ (ਜਗਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਸੁਪਨਾ; ਰਾਜਸਥਾਨੀ - ਸੁਪਨੋ; ਬ੍ਰਜ - ਸੁਪਨੋ/ਸੁਪਨ; ਪਾਲੀ - ਸੁਪਿਨ (ਸੁਪਨਾ); ਸੰਸਕ੍ਰਿਤ - ਸਵਪ੍ਨ (स्वप्न - ਨੀਂਦ, ਸੁਪਨਾ)।
ਸੁਪਨੇ
ਸੁਪਨੇ (ਵਾਂਗ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਸੁਪਨਾ; ਰਾਜਸਥਾਨੀ - ਸੁਪਨੋ; ਬ੍ਰਜ - ਸੁਪਨੋ/ਸੁਪਨ; ਪਾਲੀ - ਸੁਪਿਨ (ਸੁਪਨਾ); ਸੰਸਕ੍ਰਿਤ - ਸਵਪ੍ਨ (स्वप्न - ਨੀਂਦ, ਸੁਪਨਾ)।
ਸੁਪਨੇ
ਸੁਪਨੇ (ਵਾਂਗ), ਸੁਪਨੇ ਦੀ ਤਰ੍ਹਾਂ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਸੁਪਨਾ; ਰਾਜਸਥਾਨੀ - ਸੁਪਨੋ; ਬ੍ਰਜ - ਸੁਪਨੋ/ਸੁਪਨ; ਪਾਲੀ - ਸੁਪਿਨ (ਸੁਪਨਾ); ਸੰਸਕ੍ਰਿਤ - ਸਵਪ੍ਨ (स्वप्न - ਨੀਂਦ, ਸੁਪਨਾ)।
ਸੁਪਨੇ
ਸੁਪਨੇ (ਦੀ)।

ਸੁਪਨੈ
ਸੁਪਨੇ (ਦੇ)।

ਸੁਭਾਏ
ਸੁ+ਭਾਇ, ਚੰਗੇ ਪ੍ਰੇਮ-ਭਾਵ ਸਦਕਾ, ਸ੍ਰੇਸ਼ਟ ਪ੍ਰੇਮ-ਭਾਵ ਸਦਕ, ਗੂੜ੍ਹੇ ਪ੍ਰੇਮ-ਭਾਵ ਸਦਕਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸੁ/ਸੋ; ਸੰਸਕ੍ਰਿਤ - ਸਹ (स: - ਉਹ)+ਸਿੰਧੀ/ਅਪਭ੍ਰੰਸ਼ - ਭਾਉ; ਪ੍ਰਾਕ੍ਰਿਤ - ਭਾਵ; ਸੰਸਕ੍ਰਿਤ - ਭਾਵ (भाव - ਪ੍ਰੇਮ, ਸਨੇਹ)।
ਸੁਰਤਿ
ਸੁਰਤੀ/ਸੁਰਤ, ਹੋਸ਼/ਸੁਧ/ਸੋਝੀ, ਚੇਤਨਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸੁਰਤਿ (ਚੇਤਾ, ਸੁਧ); ਸੰਸਕ੍ਰਿਤ - ਸ਼੍ਰੁਤਿਹ (श्रुति: - ਸੁਣਨਾ; ਕੰਨ; ਵੈਦਿਕਪਾਠ; ਯਾਦ)।
ਸੁਵਿਨਾ
ਸੁ+ਵਿਨਾ/ਵਨਾ, ਸੋਹਣੇ ਰੰਗ ਦਾ, ਸੋਨੇ ਵਰਗਾ, ਸੋਨੇ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਸੁਵਰਨ/ਸੁਬਰਨ; ਸੰਸਕ੍ਰਿਤ - ਸੁਵਰ੍ਣ (सुवर्ण - ਚਮਕਦਾਰ ਰੰਗ ਦਾ, ਸੋਨੇ ਰੰਗਾ/ਸੁਨਹਿਰੀ)।
ਸੂਕਰ
ਸੂਰ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ/ਪਾਲੀ - ਸੂਕਰ; ਸੰਸਕ੍ਰਿਤ - ਸ਼ੂਕਰਹ (शूकर: - ਸੂਰ)।
ਸੂਰ
ਸੂਰਬੀਰਤਾ ਦੇ, ਸੂਰਮਗਤੀ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸੂਰ; ਸੰਸਕ੍ਰਿਤ - ਸ਼ੂਰ (शूर - ਬਹਾਦਰ)।
ਸੂਰਿਆ
ਸੂਰਮਿਆਂ, ਸੂਰਬੀਰਾਂ, ਬਹਾਦਰਾਂ, ਜੋਧਿਆਂ।
ਵਿਆਕਰਣ: ਵਿਸ਼ੇਸ਼ਣ (ਮੁਣਸਾ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨੀ ਪੰਜਾਬੀ - ਸੂਰਾ; ਅਪਭ੍ਰੰਸ਼/ਪ੍ਰਾਕ੍ਰਿਤ - ਸੂਰ; ਸੰਸਕ੍ਰਿਤ - ਸ਼ੂਰ (शूर - ਬਹਾਦੁਰ)।
ਸੇ
ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸੇ/ਸੁ/ਸੋ; ਸੰਸਕ੍ਰਿਤ - ਸਹ (स: - ਉਹ)।
ਸੇ
ਉਹ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸਿਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸੇ/ਸੁ/ਸੋ; ਸੰਸਕ੍ਰਿਤ - ਸਹ (स: - ਉਹ)।
ਸੇਜ
ਸੇਜ, ਸੁੰਦਰ ਵਿਛੌਣਾ, ਫੁਲ ਆਦਿ ਵਿਛਾ ਕੇ ਸਜਾਈ ਗਈ ਸੌਣ ਦੀ ਥਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ/ਅਵਧੀ/ਨੇਪਾਲੀ/ਪੁਰਾਤਨ ਪੰਜਾਬੀ/ਸਿੰਧੀ - ਸੇਜ; ਪ੍ਰਾਕ੍ਰਿਤ - ਸੇੱਜਾ; ਪਾਲੀ - ਸੇੱਯਾ (ਸੋਫਾ, ਬਿਸਤਰਾ); ਸੰਸਕ੍ਰਿਤ - ਸ਼ੇੱਯਾ (शेय्या - ਬਿਸਤਰਾ)।
ਸੇਤੀ
ਸਮੇਤ, ਨਾਲ।
ਵਿਆਕਰਣ: ਸੰਬੰਧਕ।
ਵਿਉਤਪਤੀ: ਪੁਰਾਤਨ ਪੰਜਾਬੀ - ਸੇਤ/ਸੇਤੀ; ਸੰਸਕ੍ਰਿਤ - ਸਹਿਤ (सहित - ਨਾਲ, ਸਾਥ)।
ਸੇਵ
ਸੇਵਾ ਕਰਨ ਵਾਲੇ, ਚਾਕਰੀ ਕਰਨ ਵਾਲੇ।
ਵਿਆਕਰਣ: ਵਿਸ਼ੇਸ਼ਣ (ਸੇਵਕ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ - ਸੇਵ; ਪ੍ਰਾਕ੍ਰਿਤ - ਸੇਵਾ; ਸੰਸਕ੍ਰਿਤ - ਸੇਵਾ (सेवा - ਟਹਿਲ/ਸੇਵਾ/ਖਿਦਮਤ)।
ਸੇਵਕੁ
ਸੇਵਕ, ਸੇਵਾਦਾਰ, ਸੇਵਾ ਕਰਨ ਵਾਲਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਸੇਵਕ (सेवक - ਸੇਵਾ ਕਰਨ ਵਾਲਾ, ਸੇਵਕ)।
ਸੈਣ
(ਹੇ) ਸਾਕੋ! (ਹੇ) ਸੰਬੰਧੀਓ! (ਹੇ) ਰਿਸ਼ਤੇਦਾਰੋ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਗੁਜਰਾਤੀ - ਸੈਣ (ਰਿਸ਼ਤੇਦਾਰ, ਦੋਸਤ/ਮਿੱਤਰ); ਲਹਿੰਦੀ - ਸੇਣ; ਸਿੰਧੀ - ਸੇਣੁ; ਅਪਭ੍ਰੰਸ਼/ਪ੍ਰਾਕ੍ਰਿਤ - ਸਯਣ; ਪਾਲੀ - ਸਜਨ; ਸੰਸਕ੍ਰਿਤ - ਸਵਜਨਹ (स्वजन: - ਸੰਬੰਧੀ/ਰਿਸ਼ਤੇਦਾਰ)।
ਸੋ
ਸਾ, ਜਿਹਾ, ਵਰਗਾ।
ਵਿਆਕਰਣ: ਸੰਬੰਧਕ।
ਵਿਉਤਪਤੀ: ਰਾਜਸਥਾਨੀ - ਸਾ (ਵਰਗਾ), ਸੀ (ਵਰਗੀ); ਬ੍ਰਜ - ਸਾ; ਪ੍ਰਾਕ੍ਰਿਤ - ਸਰਿਸ (ਜਿਵੇਂ, ਅਨੁਕੂਲ); ਸੰਸਕ੍ਰਿਤ - ਸਦ੍ਰਿਸ਼ (सदृश - ਜਿਵੇਂ)।
ਸੋਊ
ਉਹ ਹੀ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਜਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਸੋਊ (ਉਹ ਵੀ); ਅਪਭ੍ਰੰਸ਼ - ਸੋਇ/ਸੋ/ਸੁ; ਪ੍ਰਾਕ੍ਰਿਤ - ਸੁ/ਸੋ; ਸੰਸਕ੍ਰਿਤ - ਸਹ (स: - ਉਹ)।
ਸੋਇ
ਸੋਅ, ਕਨਸੋਅ, ਖਬਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੋਇ (ਖ਼ਬਰ, ਸੋਭਾ); ਪ੍ਰਾਕ੍ਰਿਤ - ਸੋਹਿ (ਵਿਚਾਰ); ਸੰਸਕ੍ਰਿਤ - ਸੁਦ੍ਧਿ/ਸ਼ੋਧਿ (सुद्धि/शोधि - ਖਬਰ)।
ਸੋਇਓ
ਸੁੱਤਾ ਰਿਹਾ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸਉਣਾ (ਸੌਣਾ); ਪ੍ਰਾਕ੍ਰਿਤ - ਸਵਅਇ/ਸਯਅਇ/ਸੋਇ/ਸੁਵਅਇ; ਪਾਲੀ - ਸੁਪਤਿ; ਸੰਸਕ੍ਰਿਤ - ਸਵਪਤਿ (स्वपति - ਸੌਂਦਾ ਹੈ)।
ਸੋਈ
ਸੋਇ/ਸੁਧ ਲੈਣ ਵਾਲਾ, ਸਾਰ-ਸੰਭਾਲ ਕਰਨ ਵਾਲਾ।
ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੋਇ (ਖ਼ਬਰ, ਸੋਭਾ); ਪ੍ਰਾਕ੍ਰਿਤ - ਸੋਹਿ (ਵਿਚਾਰ); ਸੰਸਕ੍ਰਿਤ - ਸੁਦ੍ਧਿ/ਸੋਧਿ (सुद्धि/शोधि - ਖਬਰ)।
ਸੋਈ
ਉਹੀ, ਉਹ ਹੀ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਭਗਤੁ, ਸਤਿਗੁਰੁ ਅਤੇ ਪੁਰਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸੋਇ/ਸੋ/ਸੁ; ਪ੍ਰਾਕ੍ਰਿਤ - ਸੁ/ਸੋ; ਸੰਸਕ੍ਰਿਤ - ਸਹ (स: - ਉਹ)।
ਸੋਈ
ਉਹੀ, ਉਹ ਹੀ, ਉਹ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸੋਇ/ਸੋ/ਸੁ; ਪ੍ਰਾਕ੍ਰਿਤ - ਸੁ/ਸੋ; ਸੰਸਕ੍ਰਿਤ - ਸਹ (स: - ਉਹ)।
ਸੋਹਣੀਐ
ਸੋਹਣੀ ਦਾ, ਸੁੰਦਰ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੋਹਣਾ, ਸੋਹਣੀ (ਸੋਹਣਾ ਦਾ ਇਸਤਰੀ ਲਿੰਗ); ਲਹਿੰਦੀ - ਸੋਹਣਾ (ਸੁੰਦਰ, ਸੁਹਾਵਨਾ); ਬ੍ਰਜ - ਸੋਹਨਾ (ਖ਼ੂਬਸੂਰਤ); ਅਪਭ੍ਰੰਸ਼ - ਸੋਹਣ; ਪ੍ਰਾਕ੍ਰਿਤ - ਸੋਭਣ/ਸੋਹਣ (ਸੁੰਦਰ); ਪਾਲੀ - ਸੋਭਨ (ਚਮਕਦਾਰ); ਸੰਸਕ੍ਰਿਤ - ਸ਼ੋਭਨ (शोभन - ਸ਼ਾਨਦਾਰ, ਸੁੰਦਰ; ਕੋਈ ਸ਼ੁਭ ਚੀਜ਼)।
ਸੋਹੰਦੀ
ਸੋਂਹਦੀ, ਸੋਭਨੀਕ, ਸੋਭਾ ਵਾਲੀ।
ਵਿਆਕਰਣ: ਵਿਸ਼ੇਸ਼ਣ (ਮੁੰਧ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।
ਸੋਹਨਿ
ਸੋਂਹਦੇ ਸਨ, ਸੋਭਦੇ ਸਨ, ਸੋਹਣੇ ਲੱਗਦੇ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਸੋਹਨਿ; ਪ੍ਰਾਕ੍ਰਿਤ - ਸੋਹੰਤ; ਸੰਸਕ੍ਰਿਤ - ਸ਼ੋਭੰਤੇ (शोभन्ते - ਸੋਹਣੇ ਲਗਦੇ ਹਨ, ਸੋਭਦੇ ਹਨ)।
ਸੋਹਨਿ
ਸੋਂਹਦੇ ਹਨ, ਸੋਭਦੇ ਹਨ, ਸੋਹਣੇ ਲੱਗਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਸੋਹਨਿ; ਪ੍ਰਾਕ੍ਰਿਤ - ਸੋਹੰਤ; ਸੰਸਕ੍ਰਿਤ - ਸ਼ੋਭੰਤੇ (शोभन्ते - ਸੋਹਣੇ ਲਗਦੇ ਹਨ, ਸੋਭਦੇ ਹਨ)।
ਸੋਹਨਿ
ਸੋਂਹਦੀਆਂ ਸਨ, ਸੋਭਦੀਆਂ ਸਨ, ਸੋਹਣੀਆਂ ਲੱਗਦੀਆਂ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਸੋਹਨਿ; ਪ੍ਰਾਕ੍ਰਿਤ - ਸੋਹੰਤ; ਸੰਸਕ੍ਰਿਤ - ਸ਼ੋਭੰਤੇ (शोभन्ते - ਸੋਹਣੇ ਲਗਦੇ ਹਨ, ਸੋਭਦੇ ਹਨ)।
ਸੋਹਾਇਆ
ਸੋਭਨੀਕ ਹੋ ਗਿਆ ਹੈ, ਸ਼ੋਭਾ ਵਾਲਾ ਹੋ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।
ਸੋਹਾਏ
ਸੋਭਨੀਕ ਹੋ ਗਏ ਹਨ, ਸ਼ੋਭਾ ਵਾਲੇ ਹੋ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।
ਸੋਹਿਲੜਾ
ਸੋਹਿਲਾ, ਮੰਗਲਮਈ, ਕਲਿਆਣਕਾਰੀ।
ਵਿਆਕਰਣ: ਵਿਸ਼ੇਸ਼ਣ (ਗੀਤ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸੋਹਿਲਾ (ਸੁਹਾਗ ਦਾ ਗੀਤ); ਅਪਭ੍ਰੰਸ਼ - ਸੋਹਿੱਲਯ; ਪ੍ਰਾਕ੍ਰਿਤ - ਸੋਹਿੱਲ (ਚਮਕਦਾਰ); ਸੰਸਕ੍ਰਿਤ - ਸ਼ੋਭਿਨ੍ (शोभिन् - ਚਮਕੀਲਾ/ਸ਼ਾਨਦਾਰ)।
ਸੋਹਿਲਾ
ਸੁਹਾਗ/ਵਿਆਹ ਦਾ ਗੀਤ, ਮੰਗਲ-ਮਈ ਗੀਤ/ਜਸ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸੋਹਿਲਾ (ਸੁਹਾਗ ਦਾ ਗੀਤ); ਅਪਭ੍ਰੰਸ਼ - ਸੋਹਿੱਲਯ; ਪ੍ਰਾਕ੍ਰਿਤ - ਸੋਹਿੱਲ (ਚਮਕਦਾਰ); ਸੰਸਕ੍ਰਿਤ - ਸ਼ੋਭਿਨ੍ (शोभिन् - ਚਮਕੀਲਾ/ਸ਼ਾਨਦਾਰ)।
ਸੋਹਿਲਾ
ਸੁਹਾਗ/ਵਿਆਹ ਦਾ ਗੀਤ, ਮੰਗਲ-ਮਈ ਗੀਤ/ਜਸ; ਕਰਤਾਪੁਰਖ ਦੀ ਉਸਤਤਿ ਦੇ ਮੰਗਲ-ਮਈ ਗੀਤ ਨੂੰ ਨਿਰੂਪਣ ਕਰਨ ਵਾਲੀ ਬਾਣੀ।
ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸੋਹਿਲਾ (ਸੁਹਾਗ ਦਾ ਗੀਤ); ਅਪਭ੍ਰੰਸ਼ - ਸੋਹਿੱਲਯ; ਪ੍ਰਾਕ੍ਰਿਤ - ਸੋਹਿੱਲ (ਚਮਕਦਾਰ); ਸੰਸਕ੍ਰਿਤ - ਸ਼ੋਭਿਨ੍ (शोभिन् - ਚਮਕੀਲਾ/ਸ਼ਾਨਦਾਰ)।
ਸੋਗ
ਸੋਗ (ਦਾ), ਸ਼ੋਕ (ਦਾ), ਗਮੀ (ਦਾ); ਚਿੰਤਾ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਸੋਗ (ਅਫ਼ਸੋਸ); ਪ੍ਰਾਕ੍ਰਿਤ - ਸੋਗ/ਸੋਅ (ਦੁਖ); ਸੰਸਕ੍ਰਿਤ - ਸ਼ੋਕਹ (शोक: - ਅਫ਼ਸੋਸ, ਗ਼ਮ, ਦੁਖ)।
ਸੋਗ
ਸੋਗ, ਗਮੀ; ਚਿੰਤਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਸੋਗ (ਅਫ਼ਸੋਸ); ਪ੍ਰਾਕ੍ਰਿਤ - ਸੋਗ/ਸੋਅ (ਦੁਖ); ਸੰਸਕ੍ਰਿਤ - ਸ਼ੋਕਹ (शोक: - ਅਫ਼ਸੋਸ, ਗ਼ਮ, ਦੁਖ)।
ਸੋਗੁ
ਸੋਗ, ਗਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਸੋਗ (ਅਫ਼ਸੋਸ); ਪ੍ਰਾਕ੍ਰਿਤ - ਸੋਗ/ਸੋਅ (ਦੁਖ); ਸੰਸਕ੍ਰਿਤ - ਸ਼ੋਕਹ (शोक: - ਅਫ਼ਸੋਸ, ਗ਼ਮ, ਦੁਖ)।
ਸੋਭ
ਸੋਭਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਸੋਭ; ਪ੍ਰਾਕ੍ਰਿਤ - ਸੋਭਾ; ਸੰਸਕ੍ਰਿਤ - ਸ਼ੋਭਾ (शोभा - ਉਸਤਤਿ)।
ਸ੍ਰਿਸਟਿ
ਸ੍ਰਿਸ਼ਟੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਸ੍ਰਿਸ਼੍ਟਿ (सृष्टि - ਪੈਦਾਵਾਰ, ਪੈਦਾਇਸ਼, ਰਚਨਾ/ਸਿਰਜਣਾ, ਸੰਸਾਰ ਦੀ ਰਚਨਾ/ਸਿਰਜਣਾ)।